Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਆਉਣ ਵਾਲੀ ਫਿਲਮ 'ਮਾਂ' ਦਾ ਗੀਤ 'ਭਾਬੀ' ਰਿਲੀਜ਼

ਫਿਲਮ 6 ਮਈ ਨੂੰ ਦੁਨੀਆ ਭਰ ਵਿੱਚ ਹੋਵੇਗੀ ਰਿਲੀਜ਼

Gippy Grewal, Pollywood, Entertainment, Actress, Cinema, Punjabi Films, Movie, Humble Motion Pictures, MAA, Gurpreet Ghuggi, Divya Dutta, Babbal Rai, Prince Kanwaljit, Vadda Grewal, Raghveer Boli, Aarushi Sharma, Baljit Singh Deo, Happy Raikoti, Ricky Khan, Fateh Shergill, Jay K, Omjee Star Studios, Bhabhi

Web Admin

Web Admin

5 Dariya News

ਚੰਡੀਗੜ੍ਹ , 30 Apr 2022

Last updated on: Apr 30, 2022, 00:00 IST

ਫਿਲਮ, 'ਮਾਂ' ਦੀ ਰਿਲੀਜ਼ ਸਿਨੇਮਾਘਰਾਂ ਵਿੱਚ ਮਾਂ ਦਾ ਜਸ਼ਨ ਮਨਾਉਣ ਲਈ ਤਿਆਰ ਹੈ, ਮਾਵਾੰ ਨੂੰ ਸਮਰਪਿਤ ਇਹ ਫਿਲਮ ਹੋਵੇਗੀ 6 ਮਈ ਨੂੰ ਇਸ ਮਾਂ ਦਿਵਸ 'ਤੇ ਰਿਲੀਜ਼। ਫਿਲਮ ਦੇ ਨਿਰਮਾਤਾ, ਹੰਬਲ ਮੋਸ਼ਨ ਪਿਕਚਰਜ਼, ਓਮਜੀ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਆਪਣੀ ਆਉਣ ਵਾਲੀ ਫਿਲਮ, ਮਾਂ ਪੇਸ਼ ਕਰ ਰਹੇ ਹਨ, ਜਿਸ ਦਾ ਨਿਰਮਾਣ ਰਵਨੀਤ ਕੌਰ ਗਰੇਵਾਲ ਅਤੇ ਗਿੱਪੀ ਗਰੇਵਾਲ ਨੇ ਕੀਤਾ ਹੈ; ਭਾਨਾ ਐਲ ਏ ਅਤੇ ਵਿਨੋਦ ਅਸਵਾਲ ਦੁਆਰਾ ਸਹਿ-ਨਿਰਮਾਣ ਕੀਤਾ ਗਿਆ ਹੈ।ਆਉਣ ਵਾਲੀ ਫਿਲਮ ਮਾਂ ਦੇ ਪਹਿਲੇ ਦੋ ਰਿਲੀਜ਼ ਹੋਏ ਗੀਤ 'ਰੱਬ ਦਾ ਰੂਪ' ਅਤੇ 'ਹਰ ਜਨਮ' ਪਹਿਲਾਂ ਹੀ ਫਿਲਮ ਅਤੇ ਦਰਸ਼ਕਾਂ ਵਿਚਕਾਰ ਇੱਕ ਅਟੁੱਟ ਰਿਸ਼ਤਾ ਬਣਾ ਚੁੱਕੇ ਹਨ। ਹੁਣ, ਨਿਰਮਾਤਾਵਾਂ ਨੇ ਸਾਗਾ ਹਿੱਟਸ 'ਤੇ ਤੀਜਾ ਗੀਤ, 'ਭਾਬੀ', ਰਿਲੀਜ਼ ਕੀਤਾ ਹੈ, ਜਿਸ ਨੂੰ ਦਿੱਗਜ ਅਤੇ ਬੇਮਿਸਾਲ ਪਿਆਰੀ ਗਾਇਕ ਜੋੜੀ, ਅਮਰ ਨੂਰੀ ਅਤੇ ਸਵਰਗਵਾਸੀ ਸਰਦੂਲ ਸਿਕੰਦਰ ਦੁਆਰਾ ਗਾਇਆ ਗਿਆ ਹੈ।

ਸਵਰਗਵਾਸੀ ਸਰਦੂਲ ਸਿਕੰਦਰ ਜੀ ਨੇ ਅੱਜ ਤਕ ਸਾਨੂ ਜੋ ਗੀਤਾਂ ਦਾ ਖ਼ਜ਼ਾਨਾ ਦਿੱਤਾ ਹੈ ਉਸਨੂੰ ਸ਼ਾਇਦ ਕਦੀ ਸ਼ਬਦਾਂ ਵਿਚ ਬਿਆਨ ਨਹੀਂ ਕਿੱਤਾ ਜਾ ਸਕਦਾ। ਲੋਕ ਗੀਤਾਂ ਨੂੰ ਜਿਓਂਦਿਆਂ ਰੱਖਣ ਵਿਚ ਇਹਨਾਂ ਦਾ ਬਹੁਤ ਵੱਡਾ ਹੱਥ ਰਿਹਾ ਹੈ। ਇਹਨਾਂ ਦੇ ਗੀਤ "ਰੋਡਵੇਜ਼ ਦੀ ਲਾਰੀ" ਤੇ "ਚਰਖਾ ਗਲੀ ਦੇ ਵਿਚ" ਸਾਨੂੰ ਅੱਜ ਵੀ ਉੰਨੇ ਹੀ ਪਸੰਦ ਹਨ ਜਿੰਨੇ ਕਿ ਓਹਨਾ ਦੇ ਆਉਣ ਦੇ ਸਮੇ ਸਨ। ਇੱਕ ਵਾਰ ਫਿਰ ਸਾਨੂੰ ਓਹਨਾ ਦੀ ਆਵਾਜ਼ ਸੁਨਣ ਦਾ ਮੌਕਾ ਮਿਲਿਆ ਹੈ ਫਿਲਮ ਮਾਂ ਦੇ ਜ਼ਰੀਏ, ਜਿੱਥੇ ਓਹਨਾ ਨੇ ਗੀਤ ਭਾਭੀ ਵਿਚ ਆਪਣੀ ਪਤਨੀ ਅਮਰ ਨੂਰੀ ਨਾਲ ਗੀਤ ਪੇਸ਼ ਕੀਤਾ।ਗਾਣੇ ਦਾ ਸੰਗੀਤ ਦੇਸੀ ਕਰੂ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਹੈਪੀ ਰਾਏਕੋਟੀ ਦੁਆਰਾ ਲਿਖਿਆ ਗਿਆ ਹੈ। ਪੁਰਾਣੇ ਦੌਰ ਦੀ ਰੌਣਕ ਪੇਸ਼ ਕਰਦੇ ਹੋਏ, ਗੀਤ ਨੂੰ ਵੈਟਰਨ ਸਟਾਈਲ ਦੇ ਲਾਈਵ ਸਟੇਜ ਸ਼ੋਅ ਵਿੱਚ ਰੰਗੀਨ ਵਿਆਹ ਦੇ ਕ੍ਰਮ ਵਿੱਚ ਚਿੱਤਰਿਤ ਕੀਤਾ ਗਿਆ ਹੈ। ਸਾਰੇ ਭਾਵਨਾਤਮਕ ਬੰਧਨਾਂ ਦੇ ਵਿਚਕਾਰ, ਇਹ ਗੀਤ ਇੱਕ ਧਮਾਕੇ ਵੱਜੋਂ ਹੈ ਜੋ ਸਰੋਤਿਆਂ ਨੂੰ ਖੁਸ਼ ਕਰੇਗਾ ਅਤੇ ਸਾਨੂੰ ਸਰਦੂਲ ਜੀ ਦੇ ਹੋਣੇ ਦਾ ਐਹਸਾਸ ਦਵਾਉਗਾ। ਅਰਦਾਸ ਅਤੇ ਅਰਦਾਸ ਕਾਰਾਂ ਦੇ ਨਿਰਮਾਤਾਵਾਂ ਨੇ ਆਪਣੇ ਬੈਕ-ਟੂ-ਬੈਕ ਰਿਲੀਜ਼ ਕੀਤੇ ਗੀਤਾਂ ਨਾਲ ਦਰਸ਼ਕਾਂ ਵਿੱਚ ਨਿੱਘੇ ਜਜ਼ਬਾਤਾਂ ਦਾ ਮਾਹੌਲ ਪੈਦਾ ਕਰ ਦਿੱਤਾ ਹੈ।6 ਮਈ 2022 ਨੂੰ ਵਿਸ਼ਵ ਭਰ ਵਿੱਚ ਇਸ ਮਾਂ ਦਿਵਸ ਨੂੰ ਮਨਾਉਣ ਲਈ ਇਸ ਵਿਲੱਖਣ ਕਹਾਣੀ, ਮਾਂ ਦੇਖਣ ਲਈ ਤਿਆਰ ਰਵੋ।

 

Tags: Gippy Grewal , Pollywood , Entertainment , Actress , Cinema , Punjabi Films , Movie , Humble Motion Pictures , MAA , Gurpreet Ghuggi , Divya Dutta , Babbal Rai , Prince Kanwaljit , Vadda Grewal , Raghveer Boli , Aarushi Sharma , Baljit Singh Deo , Happy Raikoti , Ricky Khan , Fateh Shergill , Jay K , Omjee Star Studios , Bhabhi

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD