Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਘੜਿਆਲ ਦੀ ਪ੍ਰਜਨਣ ਆਬਾਦੀ ਨੂੰ ਸਥਾਪਤ ਕਰਨ ਤੇ ਇਸ ਨੂੰ ਲੁਪਤ ਹੋਣ ਤੋਂ ਬਚਾਅ ਲਈ ਪੰਜਾਬ ਸਰਕਾਰ ਯਤਨਸ਼ੀਲ : ਸੰਗਤ ਸਿੰਘ ਗਿਲਜੀਆਂ

ਵਣ ਮੰਤਰੀ ਦੀ ਮੌਜੂਦਗੀ ਵਿਚ ਜੰਗਲੀ ਜੀਵ ਵਿਭਾਗ ਨੇ ਘੜਿਆਲ ਪੁਨਰਵਾਸ ਪ੍ਰੋਜੈਕਟ ਤਹਿਤ ਟਾਂਡਾ ਦੇ ਪਿੰਡ ਕੁੱਲਾ ਫੱਤਾ ਨੇੜੇ ਬਿਆਸ ਦਰਿਆ ’ਚ 24 ਘੜਿਆਲ ਛੱਡੇ

Sangat Singh Gilzian, Congress, Punjab Congress

Web Admin

Web Admin

5 Dariya News

ਟਾਂਡਾ , 05 Dec 2021

Last updated on: Dec 05, 2021, 00:00 IST

ਪੰਜਾਬ ਸਰਕਾਰ ਦੀ ਘੜਿਆਲ ਪ੍ਰਜਨਣ ਆਬਾਦੀ ਨੂੰ ਸਥਾਪਤ ਕਰਨ ਅਤੇ ਇਸ ਪ੍ਰਜਾਤੀ ਨੂੰ ਲੁਪਤ ਹੋਣ ਤੋਂ ਬਚਾਉਣ ਲਈ ਬਿਆਸ ਕੰਜਰਵੇਸ਼ਨ ਰਿਜਰਵ ਵਿਚ ਘੜਿਆਲ ਪੂਨਰਵਾਸ ਪ੍ਰੋਜੈਕਟ ਦੇ ਤੀਸਰੇ ਪੜਾਅ ਤਹਿਤ ਅੱਜ ਟਾਂਡਾ ਦੇ ਪਿੰਡ ਕੁੱਲਾ ਫੱਤਾ ਦੇ ਜੰਗਲ ਨੇੜੇ ਬਿਆਸ ਦਰਿਆ ਵਿਚ ਵਣ, ਜੰਗਲੀ ਜੀਵ ਤੇ ਕਿਰਤ ਮੰਤਰੀ ਸ੍ਰੀ ਸੰਗਤ ਸਿੰਘ ਗਿਲਜੀਆਂ ਦੀ ਮੌਜੂਦਗੀ ਵਿਚ ਵਣ ਜੀਵ ਵਿਭਾਗ ਵਲੋਂ 24 ਘੜਿਆਲ ਛੱਡੇ ਗਏ। ਉਨ੍ਹਾਂ ਕਿਹਾ ਕਿ ਘੜਿਆਲ ਪ੍ਰਜਾਤੀ ਨੂੰ ਲੁਪਤ ਹੋਣ ਤੋਂ ਬਚਾਉਣ ਲਈ ਪੰਜਾਬ ਸਰਕਾਰ ਦੇ ਵਣ ਜੀਵ ਵਿਭਾਗ ਵਲੋਂ ਘੜਿਆਲ ਦੀ ਪ੍ਰਜਨਣ ਆਬਾਦੀ ਨੂੰ ਸਥਾਪਿਤ ਕਰਨ ’ਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨਾਲ ਪ੍ਰਧਾਨ ਮੁੱਖ ਵਣ ਪਾਲ ਅਤੇ ਮੁੱਖ ਜੰਗਲੀ ਜੀਵ ਵਾਰਡਨ ਪੰਜਾਬ ਆਰ.ਕੇ. ਮਿਸ਼ਰਾ ਵੀ ਮੌਜੂਦ ਸਨ।ਵਣ ਮੰਤਰੀ ਨੇ ਇਸ ਦੌਰਾਨ ਆਯੋਜਿਤ ਪ੍ਰੈਸ ਕਾਨਫਰੰਸ ਦੌਰਾਨ ਲੋਕਾਂ ਦੀ ਸੁਵਿਧਾ ਲਈ ਜੰਗਲੀ ਜੀਵਾਂ ਸਬੰਧੀ ਹੰਟਿੰਗ ਦੇ ਪਰਮਿੱਟ ਤੇ ਜੰਗਲੀ ਜੀਵ ਸੈਂਚਰੀ ਦੇ 10 ਕਿਲੋਮੀਟਰ ਦੇ ਦਾਇਰੇ ਅੰਦਰ ਆਉਂਦੇ ਲੋਕਾਂ ਲਈ ਅਸਲਾ ਲਾਇਸੰਸ ਜਾਰੀ ਕਰਨ ਲਈ ਮੋਬਾਇਲ ਐਪ ਨੂੰ ਵੀ ਲਾਂਚ ਕੀਤਾ। ਉਨ੍ਹਾਂ ਕਿਹਾ ਕਿ ਹੁਣ ਲੋਕਾਂ ਲਈ ਲਾਇਸੰਸ ਲੈਣ ਲਈ ਐਨ.ਓ.ਸੀ. ਦੀ ਪ੍ਰਕ੍ਰਿਆ ਨੂੰ ਆਸਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਘੜਿਆਲ ਪ੍ਰਜਾਤੀ ਵਿਸ਼ਵ ਪੱਧਰ ’ਤੇ ਅਲੋਪ ਹੋਣ ਦੇ ਕਗਾਰ ’ਤੇ ਹੈ ਅਤੇ ਇਹ ਪ੍ਰਜਾਤੀ ਹੁਣ ਸੰਸਾਰ ਵਿਚ ਉਤਰ ਭਾਰਤ ਦੀ ਗੰਗਾ, ਯਮੁਨਾ, ਚੰਬਲ, ਬੰਗਲਾਦੇਸ਼ ਤੇ ਨੇਪਾਲ ਦੀਆਂ ਕੁਝ ਨਦੀਆਂ ਵਿਚ ਪਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਘੜਿਆਲ ਸਾਲ 1960 ਤੱਕ ਬਿਆਸ ਦਰਿਆ ਵਿਚ ਆਮ ਦੇਖਿਆ ਜਾਂਦਾ ਸੀ ਅਤੇ ਇਸ ਤੋਂ ਬਾਅਦ ਹੀ ਪੰਜਾਬ ਵਿਚ ਇਸ ਦੀ ਸਾਂਭ-ਸੰਭਾਲ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ।

ਸੰਗਤ ਸਿੰਘ ਗਿਲਜੀਆਂ ਨੇ ਦੱਸਿਆ ਕਿ ਵਣ ਵਿਭਾਗ ਤੇ ਵਰਲਡ ਵਾਈਡ ਫੰਡ ਫਾਰ ਨੇਚਰ (ਡਬਲਯੂ.ਡਬਲਯੂ. ਆਫ਼ ਇੰਡੀਆ) ਦੇ ਕਰਵਾਏ ਗਏ ਸੰਯੁਕਤ ਸਰਵੇਖਣ ਤੋਂ ਪਤਾ ਚਲਦਾ ਹੈ ਕਿ ਘੜਿਆਲ ਰਿਲਿਜ਼ਿੰਗ ਪੁਆਇੰਟ ਤੋਂ ਪੂਰੇ ਬਿਆਸ ਦਰਿਆ ਵਿਚ ਫੈਲ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਯਤਨਾਂ ਨਾਲ ਬਿਆਸ ਕੰਜਰਵੇਸ਼ਨ ਰਿਜਰਵ ਦੇ ਸਰਵੇਖਣ ਦੌਰਾਨ ਘੜਿਆਲਾਂ ਨੂੰ 40 ਤੋਂ 50 ਪ੍ਰਤੀਸ਼ਤ ਦੀ ਸੰਖਿਆ ਵਿਚ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਤਹਿਤ ਬਿਆਸ ਕੰਜਰਵੇਸ਼ਨ ਰਿਜਰਵ ਵਿਚ ਸਾਲ 2017-18 ਦੌਰਾਨ ਜ਼ਿਲ੍ਹਾ ਅੰਮ੍ਰਿਤਸਰ ਤੇ ਤਰਨਤਾਰਨ ਵਿਚ 47 ਘੜਿਆਲ ਛੱਡੇ ਗਏ ਸਨ ਅਤੇ ਦੂਜੇ ਪੜਾਅ ਤਹਿਤ ਸਾਲ 2020-21 ਵਿਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਲੇਮਪੁਰ ਤੇ ਟਾਹਲੀ ਦੇ ਜੰਗਲ ਦੇ ਨਾਲ ਲੱਗਦੇ ਬਿਆਸ ਕੰਜਰਵੇਸ਼ਨ ਰਿਜਰਵ ਇਲਾਕੇ ਵਿਚ ਘੜਿਆਲਾਂ ਲਈ ਅਨੁਕੂਲ ਟਾਪੂ ਦੀ ਚੋਣ ਕਰਕੇ 23 ਘੜਿਆਲ ਇਸ ਟਾਪੂ ਵਿਚ ਛੱਡੇ ਗਏ ਸਨ।ਸੰਗਤ ਸਿੰਘ ਗਿਲਜੀਆਂ ਵਲੋਂ ਇਸ ਦੌਰਾਨ ਵਾਈਲਡ ਲਾਇਫ ਵਿੰਗ ਵਲੋਂ ਤਿਆਰ ਕੀਤੀ ਗਈ ਘੜਿਆਲ ਕਾਫ਼ੀ ਟੇਬਲ ਬੁੱਕ ਜਿਸ ਵਿਚ ਘੜਿਆਲ ਦੇ ਪੁਨਰਵਾਸ ਪ੍ਰੋੋਜੈਕਟ ਦਾ ਵਿਸਥਾਰ ਤੇ ਪੰਜਾਬ ਸਰਕਾਰ ਵਲੋਂ ਕੀਤੇ ਗਏ ਉਪਰਾਲਿਆਂ ਦਾ ਜ਼ਿਕਰ ਹੈ, ਨੂੰ ਵੀ ਲਾਂਚ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਵਾਈਲਡ ਲਾਈਫ ਵਿੰਗ ਆਫ਼ ਡਿਪਾਰਟਮੈਂਟ ਆਫ਼ ਫਾਰੈਸਟ ਅਤੇ ਵਾਈਲਡਲਾਇਫ ਪ੍ਰੀਜਰਵੇਸ਼ਨ ਪੰਜਾਬ ਦੀ ਨਵੀਂ ਵੈਬਸਾਈਟ https://wildlife.punjab.gov.in/index ਜਿਸ ਵਿਚ ਪੰਜਾਬ ਦੇ ਸੁਰੱਖਿਅਤ ਇਲਾਕਿਆਂ, ਜੰਗਲੀ ਜੀਵਾਂ ਆਦਿ ਆਮ ਲੋਕ ਆਸਾਨੀ ਨਾਲ ਜਾਣਕਾਰੀ ਹਾਸਲ ਕਰ ਸਕਦੇ ਹਨ, ਦੀ ਵੀ ਸ਼ੁਰੂਆਤ ਕੀਤੀ।ਇਸ ਮੌਕੇ ਮੁੱਖ ਵਣ ਪਾਲ (ਜੰਗਲੀ ਜੀਵ) ਚਰਚਿਲ ਕੁਮਾਰ, ਵਣ ਪਾਲ (ਜੰਗਲੀ ਜੀਵ) ਮਨੀਸ਼ ਕੁਮਾਰ, ਵਣ ਪਾਲ ਜੰਗਲੀ ਜੀਵ ਗਨਾਨਾ ਪ੍ਰਕਾਸ਼, ਵਣ ਮੰਡਲ ਅਫ਼ਸਰ ਜੰਗਲੀ ਜੀਵ ਮੰਡਲ ਹੁਸ਼ਿਆਰਪੁਰ ਗੁਰਸ਼ਰਨ ਸਿੰਘ, ਵਰਲਡ ਵਾਈਡ ਫੰਡ ਫਾਰ ਨੇਚਰ ਦੀ ਕੁਆਰਡੀਨੇਟਰ ਗੀਤਾਂਜਲੀ ਕੰਵਰ, ਦਲਜੀਤ ਸਿੰਘ ਗਿਲਜੀਆਂ, ਸਨੀ ਮਿਆਰੀ, ਮਾਸਟਰ ਨਰਿੰਦਰ ਸਿੰਘ, ਰਾਜੇਸ਼ ਰਾਜੂ, ਸਰਪੰਚ ਸਰਬਜੀਤ ਸਿੰਘ ਕੋਟਲਾ, ਜਸਵੰਤ ਸਿੰਘ, ਲੱਕੀ ਬਲੜਾ ਵੀ ਮੌਜੂਦ ਸਨ। 

 

Tags: Sangat Singh Gilzian , Congress , Punjab Congress

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD