ਮੋਹਾਲੀ ਦੇ ਡੀਪਲਾਸਟ ਚੌਕ ਦੇ ਨਾਲ ਫੇਜ਼ 2 ਅਤੇ ਫੇਜ਼ 4 ਵਾਲੇ ਪਾਸੇ ਦੀਆਂ ਗ੍ਰੀਨ ਬੈਲਟਾਂ ਦੇ ਆਲੇ ਦੁਆਲੇ ਕੰਧ ਬਣਾਉਣ ਦਾ ਕੰਮ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਆਰੰਭ ਕਰਵਾਇਆ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਨਗਰ ਕੌਂਸਲ ਮੁਹਾਲੀ ਦੇ ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਰਾਣਾ, ਕੌਂਸਲਰ ਦਵਿੰਦਰ ਵਾਲੀਆ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਇਸ ਮੌਕੇ ਬੋਲਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਪੂਰੇ ਮੁਹਾਲੀ ਵਿੱਚ ਬਿਨਾਂ ਕਿਸੇ ਵਿਤਕਰੇ ਦੇ ਲਗਾਤਾਰ ਵਿਕਾਸ ਕਾਰਜ ਵੱਡੀ ਪੱਧਰ ਤੇ ਜਾਰੀ ਹਨ। ਉਨ੍ਹਾਂ ਕਿਹਾ ਕਿ ਗਰੀਨ ਬੈਲਟਾਂ ਦੇ ਆਲੇ ਦੁਆਲੇ ਕੰਧ ਨਾਲ ਨਾ ਸਿਰਫ ਇਨ੍ਹਾਂ ਗਰੀਨ ਬੈਲਟਾਂ ਦਾ ਸੁੰਦਰੀਕਰਨ ਵਧੇਗਾ ਸਗੋਂ ਇਸ ਦੇ ਨਾਲ ਇੱਥੇ ਡੰਗਰਾਂ ਦਾ ਲਾਂਘਾ ਵੀ ਬੰਦ ਹੋਵੇਗਾ ਅਤੇ ਇਸ ਕੰਧ ਨਾਲ ਇਲਾਕੇ ਦੇ ਲੋਕਾਂ ਦੀ ਸੁਰੱਖਿਆ ਵੀ ਵਧੇਗੀ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਇਸ ਕੰਮ ਉੱਤੇ 23 ਲੱਖ ਰੁਪਏ ਦੀ ਲਾਗਤ ਆਵੇਗੀ।ਇਸ ਮੌਕੇ ਸਾਬਕਾ ਕੌਂਸਲ ਪ੍ਰਧਾਨ ਰਜਿੰਦਰ ਸਿੰਘ ਰਾਣਾ ਅਤੇ ਕੌਂਸਲਰ ਦਵਿੰਦਰ ਕੌਰ ਵਾਲੀਆ ਨੇ ਇੱਥੇ ਆਉਣ ਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਗਰੀਨ ਬੈਲਟ ਦੇ ਆਲੇ ਦੁਆਲੇ ਕੰਧ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਜਿਸ ਨੂੰ ਲੋਕਾਂ ਦੀ ਮੰਗ ਅਨੁਸਾਰ ਪੂਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਬਲਜਿੰਦਰ ਸਿੰਘ ਵਾਲੀਆ ਪ੍ਰਧਾਨ ਰੈਜੀਡੈਂਟ ਵੈੱਲਫੇਅਰ ਐਸੋਸੀਏਸ਼ਨ ਫੇਜ਼ 2, ਪਰਮਜੀਤ ਸਿੰਘ ਚੌਹਾਨ, ਮੈਡਮ ਜਯੋਤੀ, ਸ੍ਰੀ ਸੋਢੀ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।