Thursday, 09 May 2024

 

 

ਖ਼ਾਸ ਖਬਰਾਂ ਭਾਰਤੀ-ਅਮਰੀਕੀਆਂ ਨੇ ਸੰਧੂ ਰਾਹੀਂ ਅੰਮ੍ਰਿਤਸਰ ਦੇ ਆਰਥਿਕ ਵਿਕਾਸ ਲਈ 800 ਕਰੋੜ ਰੁਪਏ ਨਿਵੇਸ਼ ਕਰਨ ਦਾ ਐਲਾਨ ਕੀਤਾ- ਡਾ. ਸਰਬਜੀਤ ਸਿੰਘ ਸਠਿਆਲਾ ਲੋਕ ਸਭਾ ਚੋਣਾਂ 2024: ਦਿਵਿਆਂਗ ਲੋਕਾਂ (ਪੀਡਬਲਯੂਡੀ) ਵੋਟਰਾਂ ਨੂੰ ਹਰੇਕ ਪੋਲਿੰਗ ਸਟੇਸ਼ਨ 'ਲੋਕੇਸ਼ਨ ‘ਤੇ ਵ੍ਹੀਲ ਚੇਅਰਾਂ ਦਿੱਤੀਆਂ ਜਾਣਗੀਆਂ, ਜ਼ਿਲ੍ਹਾ ਚੋਣ ਅਫ਼ਸਰ ਪੂਨਮਦੀਪ ਕੌਰ 10 ਮਈ ਨੂੰ ਵੀ ਭਰੇ ਜਾ ਸਕਦੇ ਹਨ ਨਾਮਜ਼ਦਗੀ ਪੱਤਰ: ਡਾ. ਪ੍ਰੀਤੀ ਯਾਦਵ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਡਿਪਟੀ ਕਮਿਸ਼ਨਰ ਦਫਤਰ ਦੇ 3 ਸੁਰੱਖਿਆ ਕਰਮੀਆਂ ਵੱਲੋਂ ਖੂਨਦਾਨ ਲੋਕ ਸਭਾ ਦੌਰਾਨ ਚੋਣ ਪ੍ਰਚਾਰ 'ਤੇ ਖਰਚ ਕੀਤੇ ਗਏ ਹਰ ਪੈਸੇ ਦਾ ਹਿਸਾਬ ਲਾਜ਼ਮੀ-ਖਰਚਾ ਨਿਗਰਾਨ ਸ਼ਿਲਪੀ ਸਿਨਹਾ ਵੋਟਰ ਜਾਗਰੂਕਤਾ ਦਾ ਹੋਕਾ ਦੇਣ ਲਈ ਸਾਇਕਲ ਯਾਤਰਾ ਰਾਹੀਂ ਪਟਿਆਲਾ ਪੁੱਜੇ ਮਨਮੋਹਨ ਸਿੰਘ ਦਾ ਸਨਮਾਨ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਲਗਾਏ ਖ਼ੂਨਦਾਨ ਕੈਂਪ ਮੌਕੇ 41 ਯੂਨਿਟ ਖ਼ੂਨ ਇਕੱਤਰ 10,000 ਰੁਪਏ ਰਿਸ਼ਵਤ ਲੈਂਦਾ ਆਰਕੀਟੈਕਟ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਭਾਜਪਾ ਦੇ ਉਮੀਦਵਾਰ ਸੰਧੂ ਟਾਹਲੀ ਸਾਹਿਬ 'ਤੇ ਉਦੋਕੇ ਦੇ ਗੁਰਦੁਆਰਾ ਸਾਹਿਬਾਂ 'ਚ ਮੱਥਾ ਟੇਕਿਆ ਸੰਧੂ ਸਮੁੰਦਰੀ ਨੂੰ ਨੈਤਿਕ ਫ਼ਰਜ਼ ਨਿਭਾਉਂਦਾ ਦੇਖ ਲੋਕ ਹੋਏ ਕਾਇਲ ਹੋਏ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਇਤਿਹਾਸਕ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਵਿਖੇ ਮੱਥਾ ਟੇਕਿਆ ਭਗਵੰਤ ਮਾਨ ਨੇ ਪਟਿਆਲਾ ਵਿਖੇ ਡਾ. ਬਲਬੀਰ ਸਿੰਘ ਲਈ ਕੀਤਾ ਚੋਣ ਪ੍ਰਚਾਰ ਭਗਵੰਤ ਮਾਨ ਨੇ ਮਲੇਰਕੋਟਲਾ ਵਿੱਚ ਮੀਤ ਹੇਅਰ ਲਈ ਕੀਤਾ ਪ੍ਰਚਾਰ ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਵਿੱਚ ਅਕਾਲੀ ਦਲ ਨੂੰ ਦਿੱਤਾ ਝਟਕਾ ਬੁਲਾਰੀਆ ਨੇ ਕਿਹਾ ਕਿ ਦੱਖਣੀ ਹਲਕਾ ਹੈਟ੍ਰਿਕ ਲਈ ਹੈ ਤਿਆਰ ਸੁਖਪਾਲ ਸਿੰਘ ਖਹਿਰਾ ਅਤੇ ਡਾ: ਧਰਮਵੀਰ ਗਾਂਧੀ ਨੇ ਪਟਿਆਲਾ ਅਤੇ ਸੰਗਰੂਰ ਲਈ ਨਾਮਜ਼ਦਗੀ ਦਾਖ਼ਲ ਕੀਤੀ ਨਾਮਜ਼ਦਗੀਆਂ ਭਰਨ ਦੇ ਦੂਜੇ ਦਿਨ ਇੱਕ ਉਮੀਦਵਾਰ ਨੇ ਭਰੇ ਕਾਗਜ਼ ਵੋਟ ਫੀਸਦੀ ਵਿੱਚ ਮਿਸਾਲੀ ਵਾਧਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੀ ਵਿਲੱਖਣ ਸਵੀਪ ਗਤੀਵਿਧੀ ਐਲਪੀਯੂ ਵੱਲੋਂ ਮੇਗਾ ਰੀਯੂਨੀਅਨ -2024 'ਚ ਹਜ਼ਾਰਾਂ ਸਾਬਕਾ ਵਿਦਿਆਰਥੀਆਂ ਨੇ ਕੈਂਪਸ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਜ਼ਿਲ੍ਹਾ ਸਵੀਪ ਟੀਮ ਵੱਲੋਂ ਸਵੀਪ ਗਤੀਵਿਧੀ ਕਰਵਾਈਆਂ ਗਈਆਂ ਖ਼ਰਚਾ ਨਿਗਰਾਨ ਵੱਲੋਂ ਉਮੀਦਵਾਰਾਂ ਦੇ ਖ਼ਰਚੇ 'ਤੇ ਨਿਗਰਾਨੀ ਰੱਖ ਰਹੀਆਂ ਟੀਮਾਂ ਨਾਲ ਮੀਟਿੰਗ

 

ਦਲਿਤ ਲੜਕੇ ਦੀ ਕੁੱਟਮਾਰ ਦਾ ਮਾਮਲਾ : ਪੀੜਤ ਧਿਰ ਨੇ ਐਸਸੀ ਕਮਿਸਨ ਨਾਲ ਕੀਤੀ ਮੁਲਾਕਾਤ

ਬਿਆਸ ਪੁਲਿਸ ਦੀ ਢਿੱਲ੍ਹ ਮੱਠ ਬਾਰੇ ਕੀਤੀ ਸ਼ਿਕਾਇਤ

 Punjab State Scheduled Caste Commission, SC Commissions, Scheduled Caste Commission, Punjab State Commission for SCs

Web Admin

Web Admin

5 Dariya News

ਅਮ੍ਰਿਤਸਰ , 27 May 2021

ਦਲਿਤ ਲੜਕੇ ਦੀ ਕੁੱਟਮਾਰ ਦੇ ਮਾਮਲੇ ‘ਚ ਪੁਲੀਸ ਥਾਣਾ ਬਿਆਸ ਦੀ ਢਿੱਲ੍ਹੀ ਕਾਰਗੁਜਾਰੀ ਨੂੰ ਲੈ ਕੇ ਸ਼ਿਕਾਇਤ ਕਰਤਾ ਧਿਰ ਬਲਵਿੰਦਰ ਸਿੰਘ ਪੁੱਤਰ ਸ੍ਰ ਕਵਲਜੀਤ ਸਿੰਘ ਵਾਸੀ ਬਾਬਾ ਸਾਵਨ ਸਿੰਘ ਨਗਰ ਬਿਆਸ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸਨ ਦੇ ਨਾਲ ਮੁਲਾਕਾਤ ਕੀਤੀ।ਪੀੜਤ ਦਲਿਤ ਲੜਕੇ ਬਲਵਿੰਦਰ ਸਿੰਘ ਨੇ ਕਾਰੋਬਾਰ ਨਾਲ ਜੁੜੇ ਉੱਚ ਜਾਤੀ ਦੇ ਕੁਝ ਵਿਅਕਤੀਆਂ ਵੱਲੋਂ ‘ਕਮਿਸਨ’ ਮੰਗਣ ‘ਤੇ ਉਸ (ਬਲਵਿੰਦਰ ਸਿੰਘ) ਦੀ ਕੁੱਟਮਾਰ ਕਰਨ ਅਤੇ ਜਾਤੀ ਤੌਰ ਤੇ ਜਲੀਲ ਕਰਨ ਦੀ ਸ਼ਿਕਾਇਤ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸਨ ਦੇ ਮੈਂਬਰ ਡਾ ਤਰਸੇਮ ਸਿੰਘ ‘ਸਿਆਲਕਾ’ ਨੂੰ ਸੌਂਪਦਿਆਂ ਬਿਆਸ ਪੁਲਿਸ ਵੱਲੋਂ ਸੁਣਵਾਈ ਨਾ ਕਰਨ ਦਾ ਰੋਸ ਜਾਹਰ ਕੀਤਾ ਹੈ।ਸ਼ਿਕਾਇਤ ਕਰਤਾ ਨੇ ਦਸਿਆ ਕਿ ਹਮਲੇ ਦੌਰਾਨ ਮੇਰੇ ਲੱਗੀਆਂ ਸੱਟਾਂ ਦੀ ਪੁਸਟੀ ਸਿਵਲ ਹਸਪਤਾਲ ਬਾਬਾ ਬਕਾਲਾ ਵੱਲੋਂ ਕੱਟੀ ਗਈ ਐਮਐਲਆਰ ‘ਚ ਵੀ ਹੋ ਚੁੱਕੀ ਹੈ,ਪਰ ਦੋਸੀ ਧਿਰ ਦੀ ਪੁਸਤਪਨਾਹੀ ਕਰਨ ਕਰਕੇ ਪੁਲਿਸ ਸਾਨੂੰ ਸੁਣ ਕੇ ਵੀ ਅਣਸੁਣਿਆ ਕਰ ਰਹੀ ਹੈ।ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸਨ ਦੇ ਮੈਂਬਰ  ਤਰਸੇਮ ਸਿੰਘ ‘ਸਿਆਲਕਾ’ ਨੇ ਸ਼ਿਕਾਇਤ ਦਾ ਲਿਆ ਗੰਭੀਰ ਨੋਟਿਸ : ਡਾ ਸਿਆਲਕਾ ਨੇ ਸ਼ਿਕਾਇਤ ਕਰਤਾ ਧਿਰ ਤੋਂ ਸ਼ਿਕਾਇਤ ਦੀ ਕਾਪੀ ਪ੍ਰਾਪਤ ਕਰਦਿਆਂ ਡਾ ਸਿਆਲਕਾ ਨੇ ਐਸਐਸਪੀ ਅੰਮਿ੍ਰਤਸਰ ਦਿਹਾਤੀ ਨੂੰ ਨੋਟਿਸ ਭੇਜਦੇ ਹੋਏ, ਪੀੜਤ ਦਲਿਤ ਲੜਕੇ ਬਲਵਿੰਦਰ ਸਿੰਘ ਦੇ ਲਖਤੀ ਬਿਆਨਾ ਤੇ ਸੰਭਵ ਕਨੂੰਨੀ ਕਾਰਵਾਈ ਕਰਨ ਅਤੇ ਦੋਸੀਆਂ ਨੂੰ ਗਿ੍ਰਫਤਾਰ ਕਰਕੇ 18 ਜੂਨ 2021 ਨੂੰ ਦੋਸੀਆਂ ਖਿਲਾਫ ਬਣਦੀਆਂ ਧਰਾਂਵਾਂ ਤਹਿਤ ਕੀਤੀ ਗਈ ਵਿਭਾਗੀ ਕਾਰਵਾਈ ਦੀ ਸਟੇਟਸ ਰਿਪੋਰਟ ਬਾਅਦ ਦੁਪਿਹਰ ਕਮਿਸਨ ਨੂੰ ਭੇਜਣ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਮੌਕੇ ਪੀਵਤ ਲੜਕੇ ਦੇ ਪਿਤਾ ਕਵਲਜੀਤ ਸਿੰਘ ਬੁੱਢਾਥੇਹ, ਪੀਆਰਓ ਸਤਨਾਮ ਸਿੰਘ ਗਿੱਲ, ਲਖਵਿੰਦਰ ਸਿੰਘ ਰੋੜਾਵਾਲਾ ਕਲਾ ਆਦਿ ਹਾਜਰ ਸਨ।

 

Tags: Punjab State Scheduled Caste Commission , SC Commissions , Scheduled Caste Commission , Punjab State Commission for SCs

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD