Monday, 20 May 2024

 

 

ਖ਼ਾਸ ਖਬਰਾਂ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਦੱਖਣੀ ਹਲਕੇ ਵਿੱਚ ਚੋਣ ਰੈਲੀਆਂ ਰਾਜਾਸਾਂਸੀ ਅਤੇ ਅਟਾਰੀ ਹਲ੍ਕੇ ਚ ਗੁਰਜੀਤ ਸਿੰਘ ਔਜਲਾ ਨੇ ਕੀਤੀ ਲੋਕਾਂ ਨਾਲ ਮੁਲਾਕਾਤ ਗੁਰਜੀਤ ਸਿੰਘ ਔਜਲਾ ਨੇ ਪ੍ਰਵਾਸੀਆਂ ਦੀ ਸ਼ਲਾਘਾ ਕੀਤੀ ਪਾਰਲੀਮੈਂਟ ਵਿੱਚ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਲੜਾਂਗੇ: ਮੀਤ ਹੇਅਰ ਸਮਾਣਾ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ: ਸੁਰਜੀਤ ਸਿੰਘ ਰੱਖੜਾ ਖੰਨਾ ਵੱਲੋਂ ਲੋਕਾਂ ਤੋਂ ਭਾਜਪਾ ਦੇ ਪੱਖ ਵਿਚ ਵੋਟਾਂ ਭੁੱਗਤਣ ਦੀ ਅਪੀਲ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਲਈ ਜੈਤੋ ਅਤੇ ਮੋਗਾ ਵਿਖੇ ਕੀਤਾ ਚੋਣ ਪ੍ਰਚਾਰ, ਅਨਮੋਲ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ ਪੰਜਾਬ 'ਚ ਲਗਾਤਾਰ ਵਧਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਕੁਨਬਾ, ਕਈ ਵੱਡੇ ਨੇਤਾ 'ਆਪ' 'ਚ ਸ਼ਾਮਲ ਰਾਜਪੁਰਾ ਵਿੱਚ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ : ਪ੍ਰਨੀਤ ਕੌਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਕਪਾਹ ਉਦਯੋਗ ਦਾ ਵੱਡਾ ਪ੍ਰੋਜੈਕਟ ਲੈ ਕੇ ਆਵਾਂਗਾ : ਡਾ.ਸੁਭਾਸ਼ ਸ਼ਰਮਾ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵਾਂਗੇ, ਸਿਖਰਾਂ 'ਤੇ ਪਹੁੰਚਾਵਾਂਗੇ: ਵਿਜੇ ਇੰਦਰ ਸਿੰਗਲਾ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੀ ਜਿੱਤ ਨੂੰ ਯਕੀਨੀ ਬਣਿਆ ਜਾਵੇਗਾ : ਗੁਰਪ੍ਰਤਾਪ ਪੰਡਿਆਲਾ 2024 ਚੋਣਾਂ ਇਤਿਹਾਸਿਕ : ਪਵਨ ਖੇੜਾ ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਨੂੰ ਧਮਕੀਆਂ ਦੇਣ ਲਈ ਹੰਸ ਰਾਜ ਹੰਸ ਦੇ ਖਿਲਾਫ ਕਾਰਵਾਈ ਮੰਗੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਤਬਦੀਲੀ ਲਈ 'ਡਰਾਈਵ ਇਟ' ਵਿਜ਼ਨ ਡਾਕੂਮੈਂਟ ਪੇਸ਼ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ

 

ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਇਤਿਹਾਸਕ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਵਿਖੇ ਮੱਥਾ ਟੇਕਿਆ

ਅੰਮ੍ਰਿਤਸਰ ਅਤੇ ਇਸ ਦੇ ਪੇਡੂ ਖੇਤਰ ਦਾ ਵਿਕਾਸ ਪਹਿਲ ਦੇ ਅਧਾਰ ’ਤੇ ਕਰਾਇਆ ਜਾਵੇਗਾ- ਤਰਨਜੀਤ ਸਿੰਘ ਸੰਧੂ ਸਮੁੰਦਰੀ

Taranjit Singh Sandhu, BJP, Bharatiya Janata Party, BJP Punjab,Amritsar

Web Admin

Web Admin

5 Dariya News

ਕੱਥੂਨੰਗਲ , 08 May 2024

ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਅੱਜ ਮੱਸਿਆ ਦੇ ਦਿਹਾੜੇ ਵਿਧਾਨ ਸਭਾ ਹਲਕਾ ਮਜੀਠਾ ਦੇ ਪਿੰਡ ਕੱਥੂਨੰਗਲ ਵਿਚ ਜਨਮ ਅਸਥਾਨ ਬਾਬਾ ਬੁੱਢਾ ਜੀ ਦੇ ਇਤਿਹਾਸਕ ਗੁਰਦੁਆਰੇ ਵਿਖੇ ਮੱਥਾ ਟੇਕਿਆ। ਉਨ੍ਹਾਂ ਗੁਰੂ ਚਰਨਾਂ ’ਚ ਸਰਬੱਤ ਦੇ ਭਲੇ ਲਈ ਅਤੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਅਤੇ ਚੜ੍ਹਦੀਕਲਾ ਦੀ ਅਰਦਾਸ ਕੀਤੀ ਗਈ। ਕੁਝ ਸਮਾਂ ਉਨ੍ਹਾਂ ਸ਼ਬਦ ਕੀਰਤਨ ਦਾ ਆਨੰਦ ਮਾਣਿਆ। 

ਇਸ ਮੌਕੇ ਉਨ੍ਹਾਂ ਨਾਲ ਹਲਕਾ ਇੰਚਾਰਜ ਪ੍ਰਦੀਪ ਸਿੰਘ ਭੁੱਲਰ, ਗੁਰਪ੍ਰਤਾਪ ਸਿੰਘ ਮਾਨ, ਭੁਪਿੰਦਰ ਸਿੰਘ ਰੰਧਾਵਾ, ਗੁਰਮੁਖ ਸਿੰਘ ਕਾਦਰਾਬਾਦ ਅਤੇ ਰਜੇਸ਼ ਹਨੀ ਸਮੇਤ ਸਾਰੇ ਮੰਡਲ ਪ੍ਰਧਾਨ ਅਤੇ ਅਹੁਦੇਦਾਰ ਵੀ ਮੌਜੂਦ ਸਨ। ਭਾਜਪਾ ਉਮੀਦਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅੰਮ੍ਰਿਤਸਰ ਲਈ ਆਪਣੇ ਵਿਜ਼ਨ ਦਾ ਖ਼ੁਲਾਸਾ ਕੀਤਾ ਅਤੇ ਕਿਹਾ ਕਿ ਅੰਮ੍ਰਿਤਸਰ ਦੇ ਨੌਜਵਾਨਾਂ ਅਤੇ ਲੜਕੀਆਂ ਨੂੰ ਸਵੈ ਰੁਜ਼ਗਾਰ ਨਾਲ ਜੋੜਨ ਲਈ ਅਮਰੀਕਨ ਐਨ ਆਰ ਆਈ ਭਰਾਵਾਂ ਵੱਲੋਂ ‘ਵਿਕਸਿਤ ਅੰਮ੍ਰਿਤਸਰ ਇਨਵੈਸਟਮੈਂਟ’ ਸਕੀਮ ਤਹਿਤ ਇਕ ਸੌ ਮਿਲੀਅਨ ਡਾਲਰ ਭਾਵ ਕਿ 830 ਕਰੋੜ ਤੋਂ ਵੱਧ ਦੀ ਰਕਮ ਜੁਟਾਈ ਗਈ ਹੈ। 

ਉਨ੍ਹਾਂ ਕਿਹਾ ਕਿ ਰੁਜ਼ਗਾਰ ਲਈ ਕੇਂਦਰ ਸਰਕਾਰ ਦੀਆਂ ਸਕੀਮਾਂ ਵੀ ਲਾਗੂ ਹੋਣਗੀਆਂ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨੂੰ ਪਹਿਲਾਂ ਦੀ ਤਰਾਂ ਇੰਡਸਟਰੀ ਹੱਬ ਬਣਾਇਆ ਜਾਵੇਗਾ। ਕਾਰੋਬਾਰੀਆਂ ਦੀ ਪ੍ਰੇਸ਼ਾਨੀ ਦੂਰ ਕਰਨ ਵਲ ਕਦਮ ਪੁੱਟਿਆ ਜਾਵੇਗਾ ਅਤੇ ਅੰਮ੍ਰਿਤਸਰ ਬ੍ਰਾਂਡ ਨੂੰ ਵਿਦੇਸ਼ਾਂ ਵਿਚ ਪਾਪੂਲਰ ਕਰਾਉਣਾ ਉਸ ਦਾ ਮੰਤਵ ਰਹੇਗਾ। ਅੰਮ੍ਰਿਤਸਰ ਦਾ ਵਿਕਾਸ ਅੰਮ੍ਰਿਤਸਰ ’ਚ ਅਮਰੀਕਨ ਕੌਂਸਲੇਟ ਖੋਲ੍ਹਣ ਨਾਲ ਤੇਜ਼ ਹੋਵੇਗਾ। 

ਮਲਟੀਪਲ ਵੀਜ਼ਾ ਅਪਲਾਈ ਸੈਂਟਰ ’ਵੀ ਐਫ ਐਸ ਗਲੋਬਲ ਸੈਂਟਰ’ ਨੂੰ ਅੰਮ੍ਰਿਤਸਰ ਵਿਖੇ ਸਥਾਪਿਤ ਕਰਨਾ ਮੇਰੀ ਰੀਝ ਹੈ। ਇਥੇ ਹੀ ਲੋਕਾਂ ਲਈ ਬਾਇਓ ਮੈਟਰਿਕ ਉਪਕਰਨ ਉਪਲਬਧ ਕਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਹਸਪਤਾਲ ਤੇ ਮੈਡੀਕਲ ਕਾਲਜ ਨੂੰ ਏਮਜ਼ ’ਚ ਤਬਦੀਲ ਕਰਾਇਆ ਜਾਵੇਗਾ। ਅੰਮ੍ਰਿਤਸਰ ’ਚ ਕੇਂਦਰੀ ਯੂਨੀਵਰਸਿਟੀ ਲਿਆਉਣ, ਅੰਮ੍ਰਿਤਸਰ ਨੂੰ ਆਈ ਟੀ ਹੱਬ ਬਣਾਉਣ, ਅਟਾਰੀ ਬਾਡਰ ( ਆਈ ਪੀ ਸੀ ) ਰਾਹੀ ਵਪਾਰ ਨੂੰ ਉਤਸ਼ਾਹਿਤ ਕਰਨਾ, ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਇੰਟਰਨੈਸ਼ਨਲ ਏਅਰ ਪੋਰਟ, ਰਾਜਾਸਾਂਸੀ ਅੰਮ੍ਰਿਤਸਰ ਤੋਂ ਏਅਰ ਕਾਰਗੋ ਦੀ ਵਰਤੋਂ ਕੀਤੀ ਜਾਵੇਗੀ ਤਾਂ ਜੋ ਕਿਸਾਨਾਂ ਦੀਆਂ ਸਬਜ਼ੀਆਂ ਅਤੇ ਫਲ਼ ਆਦਿ ਨੂੰ ਬਾਹਰ ਭੇਜਣਾ ਆਸਾਨ ਕੀਤਾ ਜਾ ਸਕੇ ਅਤੇ ਉਨ੍ਹਾਂ ਦੀ ਆਮਦਨੀ ਵਿਚ ਵਾਧਾ ਹੋਵੇ। 

ਉਨ੍ਹਾਂ ਕਿਹਾ ਕਿ  ਅੰਮ੍ਰਿਤਸਰ ਵਾਇਆ ਮਖੂ - ਗੁਜਰਾਤ ਅਤੇ ਮੁੰਬਈ ਪੋਰਟ ਰਾਹੀਂ ਖਾੜੀ ਦੇਸ਼ਾਂ ਨਾਲ ਵਪਾਰ ਨੂੰ ਉਤਸ਼ਾਹਿਤ ਕਰਨਾ ਉਸ ਦਾ ਏਜੰਡਾ ਹੈ। ਅੰਮ੍ਰਿਤਸਰ ਨੂੰ ਏਅਰ ਕੁਨੈਕਟੀਵਿਟੀ ਵਧਾਈ ਜਾਵੇਗੀ ਅਤੇ ਕੈਨੇਡਾ ਅਤੇ ਅਮਰੀਕਾ ਤੋਂ ਸਿੱਧੀਆਂ ਉਡਾਣਾਂ ਇਥੇ ਆਉਣਗੀਆਂ। ਉਨ੍ਹਾਂ ਕਿਹਾ ਕੇਂਦਰ ਵਿਚ ਭਾਜਪਾ ਦੀ ਨਰਿੰਦਰ ਮੋਦੀ ਸਰਕਾਰ ਮੁੜ ਬਣੇਗੀ ਫਿਰ ਅੰਮ੍ਰਿਤਸਰ ਦੇ ਵਿਕਾਸ ਲਈ ਵਿਸ਼ੇਸ਼ ਪੈਕੇਜ ਲਿਆਂਦਾ ਜਾਵੇਗਾ। ਇਸ ਵਾਰ ਭਾਜਪਾ ਨੂੰ ਕਾਮਯਾਬ ਕਰਨ ਦੀ ਉਨ੍ਹਾਂ ਅਪੀਲ ਕੀਤੀ ਅਤੇ ਕਮਲ ਦੇ ਫੁੱਲ ’ਤੇ ਵੋਟ ਪਾਉਣ ਨੂੰ ਕਿਹਾ।

ਇਸ ਮੌਕੇ ਹਲਕਾ ਇੰਚਾਰਜ ਪ੍ਰਦੀਪ ਸਿੰਘ ਭੁੱਲਰ, ਗੁਰਪ੍ਰਤਾਪ ਸਿੰਘ ਮਾਨ, ਭੁਪਿੰਦਰ ਸਿੰਘ ਰੰਧਾਵਾ, ਗੁਰਮੁਖ ਸਿੰਘ ਕਾਦਰਾਬਾਦ ਅਤੇ ਰਜੇਸ਼ ਹਨੀ, ਰਜਿੰਦਰ ਸੋਢੀ ਜੈਂਤੀਪੁਰ, ਰਕੇਸ਼ ਕੁਮਾਰ ਪੱਪਾ, ਸੁਖਦੇਵ ਸਿੰਘ ਚਵਿੰਡਾ, ਸਤਪਾਲ ਸੋਨੂੰ, ਲਖਬੀਰ ਸਿਧਵਾਂ, ਡਾ. ਸੁਖਵਿੰਦਰ ਸਿੰਘ ਰਾਮਦਿਵਾਲੀ, ਪ੍ਰਗਟ ਸਿੰਘ ਚੰਨਣਕੇ, ਵਿਨੋਦ ਕੁਮਾਰ, ਜਸਬੀਰ ਸਿੰਘ ਨਾਗ, ਸਲਾਮਤ ਮਸੀਹ, ਸੋਨੂੰ ਸੋਹੀਆਂ, ਸਵਿੰਦਰ ਸਿੰਘ ਸਰਪੰਚ, ਸਵਿੰਦਰ ਲਾਲੀ, ਗੋਲਡੀ ਚੌਹਾਨ, ਕੁਲਵਿੰਦਰ ਸਿੰਘ ਮੰਡਲ ਪ੍ਰਧਾਨ, ਆਕਾਸ਼ਦੀਪ ਸਿੰਘ ਵੀਰਮ, ਜਸਪਾਲ ਸਿੰਘ ਸਰਪੰਚ ਕਰਨਾਲਾ, ਅਸ਼ਵਨੀ ਕੁਮਾਰ, ਨੀਰਜ ਕੱਥੂਨੰਗਲ, ਡਾ. ਬਿਕਰਮ ਅਠਵਾਲ, ਜੋਗਾ ਸਿੰਘ ਚੰਨਣਕੇ, ਡਿੰਪਾ ਅਠਵਾਲ, ਬਿੱਟੂ ਮੱਤੇਵਾਲ, ਗੁਰਮੁਖ ਸਿੰਘ ਗਦਰਜਾਦਾ, ਰਣਜੀਤ ਰੂਪੋਵਾਲੀ ਬਰਾਮਨਾਂ  ਸਮੇਤ ਸਾਰੇ ਮੰਡਲ ਪ੍ਰਧਾਨ ਅਤੇ ਅਹੁਦੇਦਾਰ ਵੀ ਮੌਜੂਦ ਸਨ।  

भाजपा प्रत्याशी तरनजीत सिंह संधू समुंदरी ने ऐतिहासिक गुरुद्वारा जन्म स्थान बाबा बुड्ढा साहिब में मत्था टेका

अमृतसर और उसके बेसिन को प्राथमिकता के आधार पर विकसित किया जाएगा - तरनजीत सिंह संधू समुंदरी

कथुनंगल

अमृतसर लोकसभा क्षेत्र से भाजपा उम्मीदवार तरनजीत सिंह संधू समुंदरी ने आज विधानसभा क्षेत्र मजीठा के गांव कथुनंगल में बाबा बुद्ध जी के जन्म स्थान के ऐतिहासिक गुरुद्वारा जन्म साथन बाबा बड़ा जी में मत्था टेका। उन गुरु चरणों में सभी की भलाई और भाईचारे की मजबूती और समृद्धि के लिए प्रार्थना की। कुछ देर तक उन्होंने शबद कीर्तन का आनंद लिया। 

इस मौके पर विधानसभा क्षेत्र प्रभारी प्रदीप सिंह भुल्लर, गुरप्रताप सिंह मान, भूपिंदर सिंह रंधावा, गुरमुख सिंह कादराबाद और राजेश हनी समेत सभी मंडल अध्यक्ष और पदाधिकारी भी मौजूद रहे। भाजपा प्रत्याशी ने मीडिया से बातचीत में श्री अमृतसर के लिए अपने विजन का खुलासा किया और कहा कि अमृतसर के युवाओं और युवतियों को स्वरोजगार से जोड़ने के लिए अमेरिकी एनआरआई भाइयों ने 'विकसित अमृतसर इन्वेस्टमेंट' योजना के तहत एक सौ मिलियन डॉलर यानी 830 करोड़ रु. रुपये से अधिक जुटाए है।

उन्होंने कहा कि रोजगार के लिए केंद्र सरकार की योजनाएं भी लागू की जाएंगी. उन्होंने कहा कि अमृतसर को पहले की तरह इंडस्ट्री हब बनाया जाएगा। कारोबारियों की दिक्कतें दूर करने के लिए कदम उठाए जाएंगे और अमृतसर ब्रांड को विदेशों में लोकप्रिय बनाना मेरा मकसद होगा। अमृतसर में अमेरिकी वाणिज्य दूतावास खुलने से अमृतसर के विकास में तेजी आएगी। 

मेरा इरादा अमृतसर में मल्टीपल वीज़ा एप्लीकेशन सेंटर 'वीएफएस ग्लोबल सेंटर' स्थापित करने का है। यहां लोगों के लिए बायोमेट्रिक उपकरण उपलब्ध कराये जायेंगे. उन्होंने कहा कि गुरु नानक देव अस्पताल और मेडिकल कॉलेज को एम्स में स्थानांतरित किया जाएगा. अमृतसर में एक केंद्रीय विश्वविद्यालय लाना, अमृतसर को आईटी हब बनाना, अटारी सीमा (आईपीसी) के माध्यम से व्यापार को बढ़ावा देना, गुरु रामदास जी अंतर्राष्ट्रीय हवाई अड्डे, राजासांसी अमृतसर से एयर कार्गो का उपयोग करना ताकि किसानों की सब्जियों और फलों आदि के निर्यात को सुविधाजनक बनाया जा सके और बढ़ाया जा सक। उन्होंने कहा कि अमृतसर से मक्खू-गुजरात और मुंबई बंदरगाह के रास्ते खाड़ी देशों के साथ व्यापार को बढ़ावा देना उनका एजेंडा है।

अमृतसर तक हवाई कनेक्टिविटी बढ़ाई जाएगी और कनाडा और अमेरिका से सीधी उड़ानें यहां आएंगी। उन्होंने कहा कि केंद्र में दोबारा बीजेपी की नरेंद्र मोदी सरकार बनेगी और फिर अमृतसर के विकास के लिए विशेष पैकेज लाया जाएगा। उन्होंने इस बार बीजेपी को कामयाबी दिलाने की अपील की और कमल के फूल पर वोट देने को कहा।

इस मौके पर हलका प्रभारी प्रदीप सिंह भुल्लर, गुरप्रताप सिंह मान, भूपिंदर सिंह रंधावा, प्रो. सरचंद सिंह, गुरमुख सिंह कादराबाद और राजेश हनी, राजिंदर सोढ़ी जैंतीपुर, राकेश कुमार पप्पा, सुखदेव सिंह चाविंडा, सतपाल सोनू, लखबीर सिधवां, डॉ. सुखविंदर सिंह रामदिवाली, परहत सिंह चन्नानके, विनोद कुमार, जसबीर सिंह नाग, सलामत मसीह, सोनू सोहियां, सविंदर सिंह सरपंच, सविंदर लाली, गोल्डी चौहान, कुलविंदर सिंह मंडल प्रधान, आकाशदीप सिंह वीरम, जसपाल सिंह सरपंच करनाला, अश्विनी कुमार, नीरज कथुनंगल , डॉ। बिक्रम अठवाल, जोगा सिंह चन्नानके, डिंपा अठवाल, बिट्टू मत्तेवाल, गुरमुख सिंह गदरजादा, रणजीत रूपोवाली ब्राह्मण और सभी मंडल अध्यक्ष और पदाधिकारी भी मौजूद थे।

 

Tags: Taranjit Singh Sandhu , BJP , Bharatiya Janata Party , BJP Punjab , Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD