Monday, 20 May 2024

 

 

ਖ਼ਾਸ ਖਬਰਾਂ ਸਮਾਣਾ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ: ਸੁਰਜੀਤ ਸਿੰਘ ਰੱਖੜਾ ਖੰਨਾ ਵੱਲੋਂ ਲੋਕਾਂ ਤੋਂ ਭਾਜਪਾ ਦੇ ਪੱਖ ਵਿਚ ਵੋਟਾਂ ਭੁੱਗਤਣ ਦੀ ਅਪੀਲ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਲਈ ਜੈਤੋ ਅਤੇ ਮੋਗਾ ਵਿਖੇ ਕੀਤਾ ਚੋਣ ਪ੍ਰਚਾਰ, ਅਨਮੋਲ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ ਪੰਜਾਬ 'ਚ ਲਗਾਤਾਰ ਵਧਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਕੁਨਬਾ, ਕਈ ਵੱਡੇ ਨੇਤਾ 'ਆਪ' 'ਚ ਸ਼ਾਮਲ ਰਾਜਪੁਰਾ ਵਿੱਚ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ : ਪ੍ਰਨੀਤ ਕੌਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਕਪਾਹ ਉਦਯੋਗ ਦਾ ਵੱਡਾ ਪ੍ਰੋਜੈਕਟ ਲੈ ਕੇ ਆਵਾਂਗਾ : ਡਾ.ਸੁਭਾਸ਼ ਸ਼ਰਮਾ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵਾਂਗੇ, ਸਿਖਰਾਂ 'ਤੇ ਪਹੁੰਚਾਵਾਂਗੇ: ਵਿਜੇ ਇੰਦਰ ਸਿੰਗਲਾ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੀ ਜਿੱਤ ਨੂੰ ਯਕੀਨੀ ਬਣਿਆ ਜਾਵੇਗਾ : ਗੁਰਪ੍ਰਤਾਪ ਪੰਡਿਆਲਾ 2024 ਚੋਣਾਂ ਇਤਿਹਾਸਿਕ : ਪਵਨ ਖੇੜਾ ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਨੂੰ ਧਮਕੀਆਂ ਦੇਣ ਲਈ ਹੰਸ ਰਾਜ ਹੰਸ ਦੇ ਖਿਲਾਫ ਕਾਰਵਾਈ ਮੰਗੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਤਬਦੀਲੀ ਲਈ 'ਡਰਾਈਵ ਇਟ' ਵਿਜ਼ਨ ਡਾਕੂਮੈਂਟ ਪੇਸ਼ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ

 

ਖ਼ਰਚਾ ਨਿਗਰਾਨ ਵੱਲੋਂ ਉਮੀਦਵਾਰਾਂ ਦੇ ਖ਼ਰਚੇ 'ਤੇ ਨਿਗਰਾਨੀ ਰੱਖ ਰਹੀਆਂ ਟੀਮਾਂ ਨਾਲ ਮੀਟਿੰਗ

ਕਿਹਾ, ਉਮੀਦਵਾਰਾਂ ਦੇ ਚੋਣ ਖ਼ਰਚਿਆਂ 'ਤੇ ਰਹੇਗੀ ਪੈਨੀ ਨਜ਼ਰ

Showkat Ahmad Parray, DC Patiala, Deputy Commissioner Patiala, Patiala, ECI, Chief Electoral Officer Punjab, Lok Sabha Elections 2024, General Elections 2024, CEO Punjab, Chunav Ka Parv, Desh Ka Garv

5 Dariya News

5 Dariya News

5 Dariya News

ਪਟਿਆਲਾ , 08 May 2024

ਲੋਕ ਸਭਾ ਚੋਣਾਂ-2024 ਦੌਰਾਨ ਲੋਕ ਸਭਾ ਹਲਕਾ ਪਟਿਆਲਾ-13 ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਚੋਣ ਖ਼ਰਚਿਆਂ 'ਤੇ ਪੈਨੀ ਨਜ਼ਰ ਰੱਖਣ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਖ਼ਰਚਾ ਅਬਜ਼ਰਵਰ ਵਜੋਂ ਤਾਇਨਾਤ ਕੀਤੇ ਗਏ 2010 ਬੈਚ ਦੇ ਆਈ.ਆਰ.ਐਸ ਅਫ਼ਸਰ ਮੀਤੂ ਅਗਰਵਾਲ ਨੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਸਮੂਹ ਸਹਾਇਕ ਰਿਟਰਨਿੰਗ ਅਧਿਕਾਰੀਆਂ ਤੇ ਸਹਾਇਕ ਖ਼ਰਚਾ ਨਿਗਰਾਨਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ।

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਮੀਟਿੰਗ ਮੌਕੇ ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਖ਼ਰਚਾ ਨਿਗਰਾਨ ਨੂੰ ਜ਼ਿਲ੍ਹੇ 'ਚ ਚੋਣ ਤਿਆਰੀਆਂ, ਉਡਣ ਦਸਤਿਆਂ ਤੇ ਹੋਰ ਟੀਮਾਂ ਦੀ ਕਾਰਗੁਜ਼ਾਰੀ ਤੇ ਸੁਰੱਖਿਆ ਵਿਵਸਥਾ, ਸੁਰੱਖਿਆ ਫੋਰਸ ਦੀ ਤਾਇਨਾਤੀ ਬਾਰੇ ਮੁਕੰਮਲ ਜਾਣਕਾਰੀ ਪ੍ਰਦਾਨ ਕੀਤੀ। ਵਧੀਕ ਆਮਦਨ ਕਰ ਕਮਿਸ਼ਨ ਮੀਤੂ ਅਗਰਵਾਲ ਨੇ ਇਸ ਮੀਟਿੰਗ ਦੌਰਾਨ ਲੋਕ ਸਭਾ ਚੋਣਾਂ ਨੂੰ ਨਿਰਪੱਖ ਤੇ ਆਜ਼ਾਦਾਨਾ ਢੰਗ ਨਾਲ ਕਰਵਾਉਣ ਲਈ ਉਮੀਦਵਾਰਾਂ ਦੇ ਖ਼ਰਚੇ 'ਤੇ ਨਿਗਾਹ ਰੱਖਣ ਲਈ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਆਪਸੀ ਤਾਲਮੇਲ ਨਾਲ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਦਿੱਤੀਆਂ।

ਉਨ੍ਹਾਂ ਨੇ ਚੋਣਾਂ ਲੜਣ ਵਾਲੇ ਉਮੀਦਵਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਚੋਣ ਕਮਿਸ਼ਨ ਵੱਲੋਂ ਨਿਸ਼ਚਿਤ ਖ਼ਰਚਾ ਹੱਦ 95 ਲੱਖ ਰੁਪਏ ਦੇ ਅੰਦਰ ਰਹਿ ਕੇ ਹੀ ਆਪਣੀਆਂ ਚੋਣ ਸਰਗਰਮੀਆਂ ਚਲਾਉਣ ਸਮੇਤ ਚੋਣ ਖ਼ਰਚੇ ਲਈ ਵੱਖਰਾ ਖਾਤਾ ਖੁਲਵਾਉਣ ਅਤੇ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਵੀ ਯਕੀਨੀ ਬਣਾਉਣ। ਉਨ੍ਹਾਂ ਟੀਮਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਜਿੱਥੇ ਖ਼ੁਦ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੀਕੀ ਨਾਲ ਪੜ੍ਹਨ ਉਥੇ ਹੀ ਉਮੀਦਵਾਰਾਂ ਨੂੰ ਵੀ ਖ਼ਰਚੇ ਰਜਿਸਟਰ ਨੂੰ ਭਰਨ ਤੇ ਖ਼ਰਚੇ ਦੇ ਹਿਸਾਬ ਰੱਖਣ ਲਈ ਸਿਖਲਾਈ ਜਰੂਰ ਦਿੱਤੀ ਜਾਵੇ।

ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਉਮੀਦਵਾਰ ਦੇ ਸ਼ੈਡੋ ਰਜਿਸਟਰ 'ਚ ਉਨ੍ਹਾਂ ਦੀ ਹਰ ਸਰਗਰਮੀ ਦਾ ਹਿਸਾਬ-ਕਿਤਾਬ ਰੱਖਣ ਸਮੇਤ ਹਰ ਤਰ੍ਹਾਂ ਖ਼ਰਚਾ ਦਰਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 20, 25 ਅਤੇ 30 ਮਈ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸੀ ਬਲਾਕ ਦੇ ਕਮਰਾ ਨੰਬਰ 516 ਤੇ 517 ਵਿਖੇ ਉਮੀਦਵਾਰਾਂ ਦੇ ਖ਼ਰਚਾ ਰਜਿਸਟਰਾਂ ਦੀ ਪੜਤਾਲ ਕਰਕੇ ਇਨ੍ਹਾਂ ਦੀ ਸ਼ੈਡੋ ਰਜਿਸਟਰ ਨਾਲ ਮਿਲਾਣ ਕੀਤਾ ਜਾਵੇਗਾ। 

ਖ਼ਰਚਾ ਆਬਜ਼ਰਵਰ ਨੇ ਸ਼ਰਾਬ ਡਿਸਟਲਰੀਆਂ ਤੇ ਠੇਕਿਆਂ 'ਤੇ ਸ਼ਰਾਬ ਦੀ ਵਿਕਰੀ ਦਾ ਹਿਸਾਬ ਰੱਖਣ ਸਮੇਤ ਨਜਾਇਜ਼ ਸ਼ਰਾਬ ਦੀ ਵੰਡ 'ਤੇ ਵੀ ਪੂਰੀ ਨਜ਼ਰ ਰੱਖਣ ਦੀ ਹਦਾਇਤ ਕੀਤੀ। ਮੀਤੂ ਅਗਰਵਾਲ ਨੇ ਦੱਸਿਆ ਕਿ ਉਮੀਦਵਾਰਾਂ ਦੇ ਚੋਣ ਪ੍ਰਚਾਰ ਲਈ ਸਟਾਰ ਪ੍ਰਚਾਰਕ ਦੇ ਦੌਰੇ ਸਮੇਤ ਉਮੀਦਵਾਰ ਦੀ ਹਰ ਚੋਣ ਮੀਟਿੰਗ, ਰੈਲੀ, ਰੋਡ ਸ਼ੋਅ, ਉਮੀਦਵਾਰਾਂ ਵੱਲੋਂ ਵਰਤੇ ਜਾਂਦੇ ਵਹੀਕਲਾਂ ਆਦਿ ਸਮੇਤ ਫਲੈਕਸ, ਬੈਨਰ, ਪੋਸਟਰ ਆਦਿ ਜਿਸ 'ਤੇ ਉਮੀਦਵਾਰ ਦਾ ਨਾਮ ਜਾਂ ਫੋਟੋ ਵੀ ਹੋਵੇ ਆਦਿ ਉਪਰ ਸਟੈਟਿਕ ਸਰਵੈਲੈਂਸ ਵੀਡੀਓ ਤੇ ਉਡਣ ਦਸਦਿਆਂ ਦੀਆਂ ਟੀਮਾਂ ਰਾਹੀਂ ਨਜ਼ਰ ਰੱਖੀ ਜਾਵੇਗੀ ਅਤੇ ਸਾਰਾ ਖ਼ਰਚਾ ਸ਼ੈਡੋ ਰਜਿਸਟਰ 'ਚ ਦਰਜ ਕੀਤਾ ਜਾਵੇਗਾ। 

ਜਿਹੜੇ ਉਮੀਦਵਾਰਾਂ ਵਿਰੁੱਧ ਕਿਸੇ ਜੁਰਮ ਦੇ ਕੇਸ ਦਰਜ ਹਨ, ਉਨ੍ਹਾਂ ਨੂੰ ਤਿੰਨ ਵਾਰ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ 'ਚ ਇਸ਼ਤਿਹਾਰ ਦੇਣਾ ਪਵੇਗਾ, ਉਸ ਦਾ ਖ਼ਰਚਾ ਵੀ ਉਮੀਦਵਾਰ ਦੇ ਖ਼ਰਚੇ 'ਚ ਜੁੜੇਗਾ। ਖ਼ਰਚਾ ਆਬਜ਼ਰਵਰ ਨੇ ਖ਼ਰਚੇ ਪੱਖੋਂ ਸੰਵੇਦਨਸ਼ੀਲ ਇਲਾਕਿਆਂ 'ਤੇ ਵਿਸ਼ੇਸ਼ ਨਿਗਰਾਨੀ ਰੱਖਣ ਦੇ ਵੀ ਨਿਰਦੇਸ਼ ਦਿਤੇ। ਉਨ੍ਹਾਂ ਨੇ ਕਿਹਾ ਕਿ ਹਰ ਹਲਕੇ 'ਚ ਤਾਇਨਾਤ ਫਲਾਇੰਗ ਸਕੁਐਡ ਟੀਮਾਂ, ਸਟੈਟਿਕ ਸਰਵੇਲੈਂਸ ਟੀਮਾਂ, ਵੀਡੀਓ ਟੀਮਾਂ ਤੇ ਵੀਡੀਓ ਵਿਯੂਇੰਗ ਟੀਮਾਂ ਪੂਰੀ ਚੌਕਸੀ ਵਰਤਣ। 

ਉਨ੍ਹਾਂ ਨੇ ਪੰਜਾਬ ਦੀ ਹਰਿਆਣਾ ਨਾਲ ਲੱਗਦੀਆਂ ਹੱਦਾਂ ਨੂੰ ਪੂਰੀ ਤਰ੍ਹਾਂ ਨਿਗਰਾਨੀ ਹੇਠ ਲਿਆਉਣ ਅਤੇ ਨਾਕਿਆਂ 'ਤੇ ਹੋਰ ਚੌਕਸੀ ਰੱਖਣ ਲਈ ਆਖਿਆ। ਖ਼ਰਚਾ ਨਿਗਰਾਨ ਮੀਤੂ ਅਗਰਵਾਲ ਨੇ ਬੈਂਕਾਂ ਅਤੇ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਵਿਸ਼ੇਸ਼ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਨਗ਼ਦੀ ਦੇ ਗ਼ੈਰਕਾਨੂੰਨੀ ਪ੍ਰਵਾਹ ਉਪਰ ਸਖ਼ਤੀ ਨਾਲ ਨਜ਼ਰ ਰੱਖੀ ਜਾਵੇ। 10 ਲੱਖ ਰੁਪਏ ਜਾਂ ਇਸ ਤੋਂ ਵੱਧ ਨਗ਼ਦੀ ਨੂੰ ਨਿਯਮਾਂ ਮੁਤਾਬਕ ਜ਼ਬਤ ਕੀਤਾ ਜਾਵੇ।

ਸ਼ੌਕਤ ਅਹਿਮਦ ਪਰੇ ਨੇ ਭਰੋਸਾ ਦਿੱਤਾ ਕਿ ਜ਼ਿਲ੍ਹੇ 'ਚ ਆਜ਼ਾਦ ਤੇ ਨਿਰਪੱਖ ਲੋਕ ਸਭਾ ਚੋਣਾਂ ਕਰਵਾਉਣ ਲਈ ਪੂਰੀ ਸਖ਼ਤੀ ਵਰਤਣ ਸਮੇਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਚੋਣ ਅਮਲ ਨੂੰ ਨਿਰਪੱਖਤਾ, ਪਾਰਦਰਸ਼ਤਾ, ਅਮਨ-ਅਮਾਨ ਅਤੇ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਇਆ ਜਾਵੇਗਾ।

ਮੀਟਿੰਗ ਮੌਕੇ ਏ.ਡੀ.ਸੀ. ਜਨਰਲ ਕੰਚਨ, ਏ.ਡੀ.ਸੀ. ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ, ਐਸ.ਪੀ. ਸਥਾਨਕ ਹਰਬੰਤ ਕੌਰ, ਚੋਣ ਤਹਿਸੀਲਦਾਰ ਵਿਜੇ ਕੁਮਾਰ ਚੌਧਰੀ ਸਮੇਤ ਸਮੂਹ ਸਹਾਇਕ ਰਿਟਰਨਿੰਗ ਅਫ਼ਸਰ ਤੇ ਸਹਾਇਕ ਖ਼ਰਚਾ ਨਿਗਰਾਨਾਂ ਸਮੇਤ ਹੋਰ ਟੀਮਾਂ ਦੇ ਮੁਖੀ ਵੀ ਮੌਜੂਦ ਸਨ।

 

Tags: Showkat Ahmad Parray , DC Patiala , Deputy Commissioner Patiala , Patiala , ECI , Chief Electoral Officer Punjab , Lok Sabha Elections 2024 , General Elections 2024 , CEO Punjab , Chunav Ka Parv , Desh Ka Garv

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD