Monday, 20 May 2024

 

 

ਖ਼ਾਸ ਖਬਰਾਂ ਲੋਕਾਂ ਨੂੰ ਵੰਡਣ ’ਤੇ ਉਤਾਰੂ ਦਿੱਲੀ ਦੀਆਂ ਪਾਰਟੀਆਂ ਨੂੰ ਰੱਦ ਕਰੋ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ ਰਾਜਾ ਵੜਿੰਗ ਨੇ ਪ੍ਰਾਪਰਟੀ ਦੀ ਰਜਿਸਟ੍ਰੇਸ਼ਨ ਲਈ ਐਨਓਸੀ 'ਤੇ ਮੁੱਖ ਮੰਤਰੀ ਮਾਨ ਦੇ ਝੂਠੇ ਵਾਅਦੇ ਦਾ ਪਰਦਾਫਾਸ਼ ਕੀਤਾ ਕਾਂਗਰਸ ਨੇਤਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਕਿਸਾਨਾਂ ਲਈ MSP ਦੀ ਕਾਨੂੰਨੀ ਗਾਰੰਟੀ ਦਾ ਸਮਰਥਨ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਦੱਖਣੀ ਹਲਕੇ ਵਿੱਚ ਚੋਣ ਰੈਲੀਆਂ ਰਾਜਾਸਾਂਸੀ ਅਤੇ ਅਟਾਰੀ ਹਲ੍ਕੇ ਚ ਗੁਰਜੀਤ ਸਿੰਘ ਔਜਲਾ ਨੇ ਕੀਤੀ ਲੋਕਾਂ ਨਾਲ ਮੁਲਾਕਾਤ ਗੁਰਜੀਤ ਸਿੰਘ ਔਜਲਾ ਨੇ ਪ੍ਰਵਾਸੀਆਂ ਦੀ ਸ਼ਲਾਘਾ ਕੀਤੀ ਪਾਰਲੀਮੈਂਟ ਵਿੱਚ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਲੜਾਂਗੇ: ਮੀਤ ਹੇਅਰ ਸਮਾਣਾ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ: ਸੁਰਜੀਤ ਸਿੰਘ ਰੱਖੜਾ ਖੰਨਾ ਵੱਲੋਂ ਲੋਕਾਂ ਤੋਂ ਭਾਜਪਾ ਦੇ ਪੱਖ ਵਿਚ ਵੋਟਾਂ ਭੁੱਗਤਣ ਦੀ ਅਪੀਲ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਲਈ ਜੈਤੋ ਅਤੇ ਮੋਗਾ ਵਿਖੇ ਕੀਤਾ ਚੋਣ ਪ੍ਰਚਾਰ, ਅਨਮੋਲ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ ਪੰਜਾਬ 'ਚ ਲਗਾਤਾਰ ਵਧਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਕੁਨਬਾ, ਕਈ ਵੱਡੇ ਨੇਤਾ 'ਆਪ' 'ਚ ਸ਼ਾਮਲ ਰਾਜਪੁਰਾ ਵਿੱਚ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ : ਪ੍ਰਨੀਤ ਕੌਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਕਪਾਹ ਉਦਯੋਗ ਦਾ ਵੱਡਾ ਪ੍ਰੋਜੈਕਟ ਲੈ ਕੇ ਆਵਾਂਗਾ : ਡਾ.ਸੁਭਾਸ਼ ਸ਼ਰਮਾ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵਾਂਗੇ, ਸਿਖਰਾਂ 'ਤੇ ਪਹੁੰਚਾਵਾਂਗੇ: ਵਿਜੇ ਇੰਦਰ ਸਿੰਗਲਾ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੀ ਜਿੱਤ ਨੂੰ ਯਕੀਨੀ ਬਣਿਆ ਜਾਵੇਗਾ : ਗੁਰਪ੍ਰਤਾਪ ਪੰਡਿਆਲਾ 2024 ਚੋਣਾਂ ਇਤਿਹਾਸਿਕ : ਪਵਨ ਖੇੜਾ ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਨੂੰ ਧਮਕੀਆਂ ਦੇਣ ਲਈ ਹੰਸ ਰਾਜ ਹੰਸ ਦੇ ਖਿਲਾਫ ਕਾਰਵਾਈ ਮੰਗੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਤਬਦੀਲੀ ਲਈ 'ਡਰਾਈਵ ਇਟ' ਵਿਜ਼ਨ ਡਾਕੂਮੈਂਟ ਪੇਸ਼ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ

 

ਭਾਜਪਾ ਦੇ ਉਮੀਦਵਾਰ ਸੰਧੂ ਟਾਹਲੀ ਸਾਹਿਬ 'ਤੇ ਉਦੋਕੇ ਦੇ ਗੁਰਦੁਆਰਾ ਸਾਹਿਬਾਂ 'ਚ ਮੱਥਾ ਟੇਕਿਆ

ਅੰਮ੍ਰਿਤਸਰ ਦੇ ਪੇਂਡੂ ਖੇਤਰ ਨੂੰ ਤਰੱਕੀ ਦੇ ਰਾਹ ਲਿਆਉਣ ਲਈ ਭਾਜਪਾ ਦੀ ਸਰਕਾਰ ਲਿਆਉਣੀ ਜ਼ਰੂਰੀ-ਸੰਧੂ ਸਮੁੰਦਰੀ

Taranjit Singh Sandhu, BJP, Bharatiya Janata Party, BJP Punjab,Amritsar

Web Admin

Web Admin

5 Dariya News

ਟਾਹਲੀ ਸਾਹਿਬ/ ਅੰਮ੍ਰਿਤਸਰ , 08 May 2024

ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਦੇ ਹੱਕ ਵਿਚ ਮਜੀਠਾ ਹਲਕੇ ਦੇ ਇੰਚਾਰਜ ਪ੍ਰਦੀਪ ਸਿੰਘ ਭੁੱਲਰ ਦੀ ਅਗਵਾਈ 'ਚ ਰੋਡ ਸੋਅ ਕੱਢਿਆ ਗਿਆ। ਇਸ ਰੋਡ ਸੋਅ ਦਾ ਅੱਡਾ ਟਾਹਲੀ ਸਾਹਿਬ ਵਿਖੇ ਪਹੁੰਚਣ 'ਤੇ ਭਾਜਪਾ ਵਰਕਰਾਂ ਵੱਲੋਂ ਭਾਜਪਾ ਉਮੀਦਵਾਰ ਦਾ ਜੋਸ਼ੋ ਖਰੋਸ਼ ਨਾਲ ਸਵਾਗਤ ਕੀਤਾ ਗਿਆ। 

ਇਸ ਦੌਰਾਨ ਸੰਧੂ ਸਮੁੰਦਰੀ ਵੱਲੋਂ ਧੰਨ-ਧੰਨ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਸ਼ਹੀਦ ਟਾਹਲੀ ਸਾਹਿਬ ਵਿਖੇ ਮੱਥਾ ਟੇਕਿਆ। ਉਪਰੰਤ ਉਨ੍ਹਾਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਨਾਗੀਆਣਾ ਸਾਹਿਬ ਉਦੋਕੇ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਤੋਂ ਅਸ਼ੀਰਵਾਦ ਲਿਆ। 

ਉਨ੍ਹਾਂ ਗੁਰੂ ਚਰਨਾਂ ’ਚ ਸਰਬੱਤ ਦੇ ਭਲੇ ਲਈ ਅਤੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਦੀ ਅਰਦਾਸ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੰਧੂ ਸਮੁੰਦਰੀ ਨੇ ਸ੍ਰੀ ਅੰਮ੍ਰਿਤਸਰ ਅਤੇ ਇਸ ਦੇ ਪੇਂਡੂ ਇਲਾਕੇ ਲਈ ਆਪਣੇ ਵਿਜ਼ਨ ਦੀ ਗਲ ਕਰਦਿਆਂ ਕਿਹਾ ਕਿ ਸ਼ਹਿਰੀ ਅਤੇ ਪੇਂਡੂ ਖੇਤਰਾਂ ਦਾ ਇਕਸਾਰ ਵਿਕਾਸ ਕਰਾਇਆ ਜਾਵੇਗਾ। 

ਸੰਧੂ ਸਮੁੰਦਰੀ ਨੇ ਕਿਹਾ ਕਿ ਪੰਜਾਬ ਵਿੱਚੋਂ ਨਸ਼ਾ ਬੇਰੁਜ਼ਗਾਰੀ ਅਤੇ ਵਿਦੇਸ਼ ਵੱਲ ਨੂੰ ਤੁਰੇ ਜਾਂਦੇ ਨੌਜਵਾਨ ਕੁੜੀਆਂ, ਮੁੰਡਿਆਂ ਨੂੰ ਵਿਦੇਸ਼ ਜਾਣਾ ਨਾ ਪਵੇ ਅਜਿਹੀ ਵਿਵਸਥਾ ਅਤੇ ਨੌਕਰੀਆਂ ਤੇ ਰੁਜ਼ਗਾਰ ਦੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨੀ ਨਾਲ ਸਰਮਾਇਆ ਹੀ ਨਹੀਂ ਸਾਡੀ ਬੌਧਿਕਤਾ ਵੀ ਬਾਹਰ ਜਾ ਰਹੀ ਹੈ। ਉਨ੍ਹਾਂ ਐਜੂਕੇਸ਼ਨ ਮਾਡਲ ਬਾਰੇ ਕਿਹਾ ਕਿ

ਐਜੂਕੇਸ਼ਨ ਡਿੱਗਰੀ ਪੱਖੀ ਨਾ ਹੋਕੇ ਕਿਤਾ ਮੁਖੀ ਹੋਵੇ। ਹੁਨਰਮੰਦ ਬਣਾਉਣ ਵਲ ਫੋਕਸ ਹੋਵੇ ,ਸਕਿੱਲ ਸੈਂਟਰ ਬਣਾਏ ਜਾਣਗੇ। ਵਿਦੇਸ਼ੀ ਕੰਪਨੀਆਂ ਤੋਂ ਹੌਸਪੇਲਿਟੀ ਦੀ ਟ੍ਰੇਨਿੰਗ ਅਤੇ ਨੌਕਰੀਆਂ ਦਿਵਾਈਆਂ ਜਾਣਗੀਆਂ। ਸੈਮੀਕੰਡਕਟਰ ਦੀਆਂ ਫ਼ੈਕਟਰੀਆਂ ਦੀ ਚੇਨ ਅੰਮ੍ਰਿਤਸਰ ਲਿਆਂਦਾ ਜਾਵੇਗਾ। ਜੋ ਵਿਦੇਸ਼ਾਂ ਵਿਚ ਡਿੱਗਰੀਆਂ ਲੈਣ ਜਾਂਦੇ ਹਨ ਉਹੀ ਡਿੱਗਰੀਆਂ ਅਤੇ ਉਹੋ ਜਿਹੀ ਪੜਾਈ ਦਾ ਪ੍ਰਬੰਧ ਅੰਮ੍ਰਿਤਸਰ ਵਿਚ ਹੋਵੇਗਾ।

ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਦੁਬਾਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਬਣੇਗੀ। ਇਹ ਬਣਾਉਣਾ ਜ਼ਰੂਰੀ ਹੋ ਗਿਆ ਹੈ ਕਿਉਂਕਿ ਪੰਜਾਬ ਦੇ ਲੋਕ ਇਸ ਵਕਤ ਨਸ਼ਿਆਂ ਵਿੱਚ ਗ਼ਲਤਾਨ ਹੋ ਰਹੇ ਹਨ।  ਜਿਸ ਨਾਲ ਘਰਾਂ ਦੇ ਘਰ ਨਸ਼ਾ ਕਰਨ ਨਾਲ ਖ਼ਾਲੀ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇੱਕ ਵਾਰ ਪੰਜਾਬ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਪੰਜਾਬ ਵਿਚ  ਦੁਬਾਰਾ ਖ਼ੁਸ਼ਹਾਲੀ ਵਾਪਸ ਲਿਆ ਕੇ ਦਿਖਾਵਾਂਗੇ। 

ਅੰਮ੍ਰਿਤਸਰ ਦੀ ਨਸ਼ਾ ਮੁਕਤੀ ਲਈ ਜ਼ੀਰੋ ਟਾਲਰੈਸ ਅਪਣਾਉਂਦਿਆਂ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਖ਼ਤਮ ਕਰਨ ਲਈ ਇਸ ਵਿਰੁੱਧ ਵਿਆਪਕ ਜੰਗ ਕੀਤਾ ਜਾਵੇਗਾ। ਨੌਜਵਾਨਾਂ ਨੂੰ ਲੱਗੀ ਨਸ਼ਿਆਂ ਦੀ ਲਤ ਛਡਵਾਉਣ ਲਈ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਦੇ ਨਾਲ ਅਸਰਦਾਇਕ ਵਿਦੇਸ਼ੀ ਦਵਾਈਆਂ ਦੀ ਵਰਤੋਂ ਵੀ ਕੀਤੀ ਜਾਵੇਗੀ। ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਸਮਾਜ ’ਚ ਸਨਮਾਨਜਨਕ ਜੀਵਨ ਪ੍ਰਦਾਨ ਕਰਨ ਲਈ ਚੰਗੀ ਪੜਾਈ, ਚੰਗੀਆਂ ਨੌਕਰੀਆਂ ਅਤੇ ਰੁਜ਼ਗਾਰ ਮੁਹੱਈਆ ਕਰਾਇਆ ਜਾਵੇਗਾ। 

ਨਾਰਕੋਟਿਕ ਰਿਜਨਲ ਸੈਂਟਰ, ਐਨ ਆਈ ਏ ਅਤੇ ਹੋਰ ਏਜੰਸੀਆਂ ਨੂੰ ਮਜ਼ਬੂਤ ਕਰਦਿਆਂ ਨਸ਼ੇ ਦੇ ਧੰਦੇ ’ਚ ਲੱਗੇ ਤੱਤਾਂ ਖਿਲਾਫ ਸਖ਼ਤ ਕਾਰਵਾਈ ਨੂੰ ਅੰਜਾਮ ਦੇਣਾ ਹੋਵੇਗਾ। ਤਕਨਾਲੋਜੀ ਦੀ ਵਰਤੋਂ ਕਰਦਿਆਂ ਸਰਹੱਦ'ਤੇ ਡਰੋਨ ਰਾਹੀਂ ਹੋ ਰਹੀ ਨਸ਼ਿਆਂ ਦੀ ਤਸਕਰੀ ਨੂੰ ਰੋਕਿਆ ਜਾਵੇਗਾ। ਅਮਨ ਕਾਨੂੰਨ ਬਾਰੇ ਉਨ੍ਹਾਂ ਕਿਹਾ ਕਿ ਅਮਨ ਕਾਨੂੰਨ ਦੀ ਖ਼ਰਾਬ ਸਥਿਤੀ ਲਈ ਪ੍ਰਸ਼ਾਸਨ ਨੂੰ ਜਵਾਬਦੇਹੀ ਬਣਾਉਣਾ ਜ਼ਰੂਰੀ ਹੈ। ਭ੍ਰਿਸ਼ਟਾਚਾਰ ਰਹਿਤ ਪ੍ਰਸ਼ਾਸਨ ਨੂੰ ਯਕੀਨੀ ਬਣਾਇਆ ਜਾਵੇਗਾ। 

ਇਸ ਮੌਕੇ ਹਲਕਾ ਇੰਚਾਰਜ ਪ੍ਰਦੀਪ ਸਿੰਘ ਭੁੱਲਰ, ਗੁਰਪ੍ਰਤਾਪ ਸਿੰਘ ਮਾਨ, ਭੁਪਿੰਦਰ ਸਿੰਘ ਰੰਧਾਵਾ, ਪੋ੍. ਸਰਚਾਂਦ ਸਿੰਘ, ਗੁਰਮੁਖ ਸਿੰਘ ਕਾਦਰਾਬਾਦ ਅਤੇ ਰਜੇਸ਼ ਹਨੀ, ਰਜਿੰਦਰ ਸੋਢੀ ਜੈਂਤੀਪੁਰ, ਰਕੇਸ਼ ਕੁਮਾਰ ਪੱਪਾ, ਸੁਖਦੇਵ ਸਿੰਘ ਚਵਿੰਡਾ, ਸਤਪਾਲ ਸੋਨੂੰ, ਲਖਬੀਰ ਸਿਧਵਾਂ, ਡਾ. ਸੁਖਵਿੰਦਰ ਸਿੰਘ ਰਾਮਦਿਵਾਲੀ, ਪ੍ਰਗਟ ਸਿੰਘ ਚੰਨਣਕੇ, ਵਿਨੋਦ ਕੁਮਾਰ, ਜਸਬੀਰ ਸਿੰਘ ਨਾਗ, ਸਲਾਮਤ ਮਸੀਹ, ਸੋਨੂੰ ਸੋਹੀਆਂ, ਸਵਿੰਦਰ ਸਿੰਘ ਸਰਪੰਚ, ਸਵਿੰਦਰ ਲਾਲੀ, ਗੋਲਡੀ ਚੌਹਾਨ, ਕੁਲਵਿੰਦਰ ਸਿੰਘ ਮੰਡਲ ਪ੍ਰਧਾਨ, ਆਕਾਸ਼ਦੀਪ ਸਿੰਘ ਵੀਰਮ, ਜਸਪਾਲ ਸਿੰਘ ਸਰਪੰਚ ਕਰਨਾਲਾ, ਅਸ਼ਵਨੀ ਕੁਮਾਰ, ਨੀਰਜ ਕੱਥੂਨੰਗਲ, ਡਾ. ਬਿਕਰਮ ਅਠਵਾਲ, ਜੋਗਾ ਸਿੰਘ ਚੰਨਣਕੇ, ਡਿੰਪਾ ਅਠਵਾਲ, ਬਿੱਟੂ ਮੱਤੇਵਾਲ, ਗੁਰਮੁਖ ਸਿੰਘ ਗਦਰਜਾਦਾ, ਰਣਜੀਤ ਰੂਪੋਵਾਲੀ ਬਰਾਮਨਾਂ  ਸਮੇਤ ਸਾਰੇ ਮੰਡਲ ਪ੍ਰਧਾਨ ਅਤੇ ਅਹੁਦੇਦਾਰ ਵੀ ਮੌਜੂਦ ਸਨ।  

मजीठा हलके के प्रभारी प्रदीप सिंह भुल्लर ने संधू समुंदरी के पक्ष में रोड शो निकाला

भाजपा प्रत्याशी संधू ने उडोके के गुरुद्वारा साहिब और टाहली साहिब में माथा टेका

टाहली साहिब/अमृतसर

लोकसभा हलका अमृतसर से भारतीय जनता पार्टी के उम्मीदवार तरनजीत सिंह संधू समुंदरी के पक्ष में मजीठा हलका प्रभारी प्रदीप सिंह भुल्लर के नेतृत्व में रोड शो किया गया। अड्डा टाहली साहिब पहुंचने पर भाजपा प्रत्याशी का भाजपा कार्यकर्ताओं ने जोरदार स्वागत किया। इस बीच, संधू समुंदरी ने गुरुद्वारा बाबा बीर सिंह जी शहीद टाहली साहिब में मत्था टेका। 

इसके बाद वह गुरुद्वारा नागियाना साहिब उडोके में नतमस्तक हुए, जहां पहले पातशाही गुरु नानक देव जी ने उनके पैर छुए थे। संधू समुंदरी ने गुरु घर जाकर आशीर्वाद लिया . उन्होंने गुरु चरणों में सभी की भलाई और भाईचारे की मजबूती के लिए प्रार्थना की।

इस मौके पर मीडिया से बात करते हुए संधू समुंदरी ने श्री अमृतसर और उसके ग्रामीण क्षेत्रों के लिए अपना दृष्टिकोण व्यक्त किया और कहा कि शहरी और ग्रामीण क्षेत्रों का समान रूप से विकास किया जाएगा। संधू समुंदरी ने कहा कि ऐसी व्यवस्था और नौकरी तथा रोजगार की व्यवस्था की जानी चाहिए ताकि पंजाब के युवा लड़के-लड़कियों को विदेश न जाना पड़े। 

उन्होंने कहा कि युवाओं के साथ सिर्फ पूंजी ही नहीं, बल्कि हमारी बुद्धि भी बाहर जा रही है। उन्होंने शिक्षा मॉडल के बारे में कहा कि शिक्षा कौशल निर्माण पर फोकस होगा तो कौशल केंद्र बनाए जाएंगे। विदेशी कम्पनियों से आतिथ्य सत्कार प्रशिक्षण एवं नौकरियाँ उपलब्ध करायी जायेंगी। सेमीकंडक्टर कारखानों की एक श्रृंखला लिंक अमृतसर में लाई जाएगी। 

जो लोग शिक्षा के लिए विदेशों में जाते हैं उन्हें अमृतसर में भी वही शिक्षा और प्रशिक्षण प्रदान किया जाएगा। उन्होंने कहा कि देश में फिर से प्रधानमंत्री नरेंद्र मोदी के नेतृत्व वाली सरकार बनेगी. इसे बनाना इसलिए जरूरी हो गया है क्योंकि पंजाब के लोग इस समय नशे की गिरफ्त में फंसते जा रहे हैं। जिस कारण नशे की लत के कारण परिवारों के घर खाली हो गए हैं। 

उन्होंने कहा कि अगर भाजपा को पंजाब में सेवा करने का मौका दिया गया तो वह पंजाब में समृद्धि वापस लाएंगे। नशा मुक्त अमृतसर के लिए जीरो टॉलरेंस अपनाकर नशे के कोढ़ के खिलाफ व्यापक युद्ध छेड़ा जाएगा। युवाओं को नशे की लत से छुटकारा दिलाने के लिए विशेषज्ञ डॉक्टरों की सेवाओं के साथ-साथ कारगर विदेशी दवाओं का भी उपयोग किया जाएगा। 

नशा छोड़ने वाले युवाओं को समाज में सम्मानजनक जीवन प्रदान करने के लिए अच्छी शिक्षा, अच्छी नौकरियां और रोजगार उपलब्ध कराया जाएगा। नारकोटिक रीजनल सेंटर, एनआईए और अन्य एजेंसियों को मजबूत कर नशे के कारोबार में शामिल तत्वों के खिलाफ सख्त कार्रवाई की जाएगी। तकनीक का इस्तेमाल कर सीमा पर ड्रोन के जरिए नशीली दवाओं की तस्करी रोकी जाएगी। अमन कानून के संबंध में उन्होंने कहा कि कानून-व्यवस्था की खराब स्थिति के लिए प्रशासन को जवाबदेह बनाना जरूरी है। भ्रष्टाचार मुक्त प्रशासन सुनिश्चित किया जाएगा। 

इस मौके पर हलका प्रभारी प्रदीप सिंह भुल्लर, गुरप्रताप सिंह मान, भूपिंदर सिंह रंधावा, प्रो. सरचंद सिंह, गुरमुख सिंह कादराबाद और राजेश हनी, राजिंदर सोढ़ी जैंतीपुर, राकेश कुमार पप्पा, सुखदेव सिंह चाविंडा, सतपाल सोनू, लखबीर सिधवां, डॉ. सुखविंदर सिंह रामदिवाली, परहत सिंह चन्नानके, विनोद कुमार, जसबीर सिंह नाग, सलामत मसीह, सोनू सोहियां, सविंदर सिंह सरपंच, सविंदर लाली, गोल्डी चौहान, कुलविंदर सिंह मंडल प्रधान, आकाशदीप सिंह वीरम, जसपाल सिंह सरपंच करनाला, अश्विनी कुमार, नीरज कथुनंगल , डॉ। बिक्रम अठवाल, जोगा सिंह चन्नानके, डिंपा अठवाल, बिट्टू मत्तेवाल, गुरमुख सिंह गदरजादा, रणजीत रूपोवाली ब्राह्मण और सभी मंडल अध्यक्ष और पदाधिकारी भी मौजूद थे।

 

Tags: Taranjit Singh Sandhu , BJP , Bharatiya Janata Party , BJP Punjab , Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD