ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਵੀਡੀਓ ਕਾਨਫਰੰਸ ਰਾਹੀਂ ਸਮਾਰਟ ਵਿਲੇਜ਼ ਸਕੀਮ ਤਹਿਤ ਵਿਕਾਸ ਕੰਮਾਂ ਦੇ ਨੀਂਹ ਪੱਥਰ ਰੱਖੇ ਗਏ। ਪਿੰਡਾਂ ਦੇ ਵਿਕਾਸ ਜਿਵੇਂ ਗਲੀਆਂ, ਨਾਲੀਆਂ, ਅਤੇ ਪੀਣ ਵਾਲੇ ਪਾਣੀ ਲਈ 10 ਕਰੋੜ 98 ਲੱਖ ਰੁਪਏ ਦੀ ਲਾਗਤ ਨਾਲ ਦਵਿੰਦਰ ਸਿੰਘ ਘੁਬਾਇਆ ਐਮ ਐਲ ਏ ਫਾਜ਼ਿਲਕਾ ਨੇ ਵੱਖ ਵੱਖ ਪਿੰਡਾਂ ਦੇ ਵਿਕਾਸ ਲਈ ਨੀਂਹ ਪੱਥਰ ਰੱਖੇ। ਦਵਿੰਦਰ ਸਿੰਘ ਘੁਬਾਇਆ ਨੇ ਪਹਿਲਾ ਨੀਂਹ ਪੱਥਰ ਰੱਖਣ ਦੀ ਸ਼ੁਰੂਆਤ ਪਿੰਡ ਝੰਗੜ ਭੈਣੀ ਤੋ ਕੀਤੀ ਇਸ ਤੋ ਇਲਾਵਾ ਪਿੰਡ ਮੁਹੰਮਦ ਪੀਰਾ, ਲਾਲੋ ਵਾਲੀ, ਕੋੜਿਆਂ ਵਾਲਾ, ਮੌਜਮ, ਕਾਵਾਂ ਵਾਲੀ, ਕਰਨੀ ਖੇੜਾ, ਹਸਤਾ ਕਲਾਂ, ਰਾਣਾ, ਚਾਨਣ ਵਾਲਾ, ਝੋਕ ਡਿਪੂ ਆਨਾ, ਅਤੇ ਹੀਰਾਂ ਵਾਲੀ ਦੇ ਨੀਂਹ ਪੱਥਰ ਰੱਖੇ ਗਏ।ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਦੀ ਕੋਈ ਵੀ ਕਮੀ ਨਹੀਂ ਛੱਡੀ ਜਾਵੇਗੀ ਹਰ ਪਿੰਡਾਂ ਚ ਪੱਕੀਆ ਗਲੀਆਂ, ਪਾਣੀ ਦੇ ਨਿਕਾਸ ਲਈ ਨਾਲੀਆਂ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਰੌਸ਼ਨੀ ਲਈ ਲਾਇਟਾਂ ਦਾ ਪ੍ਰਬੰਧ, ਪਾਰਕਾਂ, ਸਮਾਰਟ ਸਕੂਲ ਆਦਿ ਦਾ ਕੰਮ ਜ਼ੋਰਾਂ ਨਾਲ ਚੱਲ ਰਿਹਾ ਹੈ ।ਵਿਧਾਇਕ ਸ: ਘੁਬਾਇਆ ਨੇ ਪਿੰਡਾਂ ਦੀਆ ਪੰਚਾਇਤਾਂ ਨੂੰ ਕਿਹਾ ਕਿ ਸਾਰੇ ਸਰਪੰਚ ਸਹਿਬਾਨ ਪਿੰਡਾਂ ਦੇ ਸਰਬਪੱਖੀ ਵਿਕਾਸ ਤੇ ਜ਼ੋਰ ਦੇਣ ਤਾਂ ਕਿ ਪਿੰਡਾਂ ਦੇ ਲੋਕਾਂ ਨੂੰ ਸਹਿਰ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਸ: ਘੁਬਾਇਆ ਨੇ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਕਿਸਾਨ ਭਰਾ ਪਰਾਲੀ ਨੂੰ ਅੱਗ ਨਾ ਲਗਾਉਣ ਸਗੋ ਪਰਾਲੀ ਨੂੰ ਅਪਣੇ ਖੇਤਾਂ ਵਿੱਚ ਹੀ ਵਾਹੀ ਕਰ ਕੇ ਅਪਣੀ ਫ਼ਸਲਾ ਦੀ ਉਪਜ ਵਧਾਉਣ। ਉਨਾਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਖਿਲਾਫ ਕਾਂਗਰਸ ਪਾਰਟੀ ਹਮੇਸ਼ਾ ਤੋਂ ਹੀ ਕਿਸਾਨਾਂ ਦੇ ਨਾਲ ਹੈ ।ਇਸ ਮੌਕੇ ਪ੍ਰੇਮ ਕੁਮਾਰ ਕੁਲਰੀਆਂ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਗੁਰਦਿਆਲ ਸਿੰਘ ਚੇਅਰਮੈਨ ਬਲਾਕ ਸੰਮਤੀ ਫਾਜ਼ਿਲਕਾ, ਸੁੱਖਾ ਸਿੰਘ ਵਾਇਸ ਚੇਅਰਮੈਨ ਬਲਾਕ ਸੰਮਤੀ ਫਾਜ਼ਿਲਕਾ, ਬਿੱਟੁ ਬਾਡੀ ਵਾਲਾ ਵਾਇਸ ਚੇਅਰਮੈਨ ਮਾਰਕੀਟ ਕਮੇਟੀ ਫਾਜ਼ਿਲਕਾ, ਗੁਰਜੀਤ ਸਿੰਘ ਗਿੱਲ ਸਰਪੰਚ ਕੋੜਿਆਂ ਵਾਲਾ, ਬਲਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਅਨਿਲ ਝੀਂਜਾ, ਹਰਮੇਸ਼ ਸਿੰਘ ਸਰਪੰਚ, ਅਨਿਲ ਕੁਮਾਰ, ਸਤਨਾਮ ਸਿੰਘ, ਰਮੇਸ਼ ਸਿੰਘ, ਸੰਦੀਪ ਸਿੰਘ, ਡਾ ਪ੍ਰੇਮ ਸਿੰਘ, ਮੰਗਲ ਸਿੰਘ, ਸਤਨਾਮ ਸਿੰਘ ਚਾਨਣ ਵਾਲਾ, ਗੁਰਮੇਲ ਸਿੰਘ, ਦਰਸ਼ਨ ਸਿੰਘ ਜੋਨ ਇਨਚਾਰਜ, ਹਰਦੀਪ ਸਿੰਘ ਜੋਨ ਇਨਚਾਰਜ, ਰਾਹੁਲ ਕੁੱਕੜ ਜੋਨ ਇਨਚਾਰਜ, ਸੁਭਾਸ਼ ਬੱਬਰ, ਕਸ਼ਮੀਰ ਸਿੰਘ, ਨੀਲਾ ਮਦਾਨ, ਬੱਗੂ ਸਿੰਘ, ਜੋਗਿੰਦਰ ਸਿੰਘ, ਗੁਰਦੇਵ ਸਿੰਘ, ਸੁਰਜੀਤ ਸਿੰਘ ਮੈਂਬਰ, ਕਿਸ਼ੋਰ ਚੰਦ ਸਾਬੂ ਆਨਾ, ਰਾਜ ਸਿੰਘ ਨੱਥੂ ਚਿਸਤੀ ਅਤੇ ਹੋਰ ਪਤਵੰਤੇ ਸੀਨੀਅਰ ਲੀਡਰਸ਼ਿਪ ਹਾਜ਼ਰ ਹੋਈ ।