Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਭਾਰਤੀ ਜਨਤਾ ਯੂਵਾ ਮੋਰਚਾ ਵੱਲੋ ਸਫਾਈ ਅਭਿਆਨ ਅਤੇ ਬੂਟੇ ਲਗਾਏ

ਕੁੱਝ ਪਾਰਟੀਆਂ ਖੇਤੀ ਆਰਡੀਨੈਸਾਂ ਤੇ ਕਿਸਾਨਾ ਨੂੰ ਗੁਮਰਾਹ ਕਰ ਰਹੀਆਂ ਹਨ : ਰਾਏ

Web Admin

Web Admin

5 Dariya News

ਖਰੜ , 19 Sep 2020

Last updated on: Sep 19, 2020, 00:00 IST

ਭਾਰਤੀ ਜਨਤਾ ਯੂਵਾ ਮੋਰਚਾ,ਜਿਲਾ ਮੋਹਾਲੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਸੇਵਾ ਸਪਤਾਹ ਦੇ ਰੁਪ ਵਿੱਚ ਮਨਾਊਦਿਆਂ ਸੰਨੀ ਇਨਕਲੇਵ ਚ ਸਫਾਈ ਅਭਿਆਨ ਚਲਾਇਆ ਅਤੇ ਬੂਟੇ ਲਗਾਏ ਗਏ। ਇਸ ਮੌਕੇ ਵਿਸ਼ੇਸ਼ ਤੌਰ ਤੇ ਯੂਵਾ ਮੋਰਚਾ ਦੇ ਕੌਮੀ ਮੀਤ ਪ੍ਰਧਾਨ ਸੰਤੋਸ਼ ਰੰਜਨ ਰਾਏ, ਮੋਰਚੇ ਦੇ ਕੌਮੀ ਮੀਡੀਆ ਇੰਚਾਰਜ ਸ਼ਿਵਮ ਛਾਬੜਾ, ਮੋਰਚੇ ਦੇ ਪੰਜਾਬ ਪ੍ਰਧਾਨ ਰਾਣਾ ਭਾਨੂੰ ਪ੍ਰਤਾਪ, ਸੂਬਾ ਦਫਤਰ ਇੰਚਾਰਜ ਯੂਵਾ ਮੋਰਚਾ ਪੰਜਾਬ ਦੀਪਕ ਰਾਣਾ ਚੋਲਟਾ, ਕਿਸਾਨ ਮੋਰਚਾ ਸੂਬਾ ਮੀਤ ਪ੍ਰਧਾਨ ਜੱਗੀ ਔਜਲਾ, ਬੀਜੇਵਾਈਐਮ ਦੇ ਸੂਬਾ ਮੀਤ ਪ੍ਰਧਾਨ ਅਸ਼ੋਕ ਸਰੀਨ ਵਿੱਕੀ ਅਤੇ ਅਭਿਸ਼ੇਕ ਧਵਨ, ਜ਼ਿਲਾ ਜਨਰਲ ਸਕੱਤਰ ਭਾਜਪਾ ਮੁਹਾਲੀ ਨਰਿੰਦਰ ਰਾਣਾ ਵਿਸ਼ੇਸ਼ ਤੌਰ ਤੇ ਪਹੂੰਚੇ । ਇਸ ਮੌਕੇ ਸਾਫ ਸਫਾਈ ਅਭਿਆਨ ਚਲਾਉਣ ਤੋਂ ਬਾਅਦ ਪਾਰਕ ਚ ਬੂਟੇ ਲਗਾਏ ਗਏ । ਪ੍ਰਧਾਨ ਸੰਤੋਸ਼ ਰੰਜਨ ਰਾਏ ਨੇ ਕਿਹਾ ਕਿ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦੇ 70ਵੇਂ ਜਨਮ ਦਿਨ ਨੂੰ ਸੇਵਾ ਸਪਤਾਹ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਇਸ ਮੌਕੇ ਸਫਾਈ ਅਭਿਆਨ ਅਤੇ ਬੂਟੇ ਲਗਾਏ ਜਾ ਰਹੇ ਹਨ।ਉਨਾਂ ਕਿਹਾ ਕਿ ਖੇਤੀ ਆਰਡੀਨੈਸ ਕਿਸਾਨ ਹਿੱਤ ਵਿੱਚ ਹਨ ਜਿਸ ਦਾ ਕਿਸਾਨਾ ਨੂੰ ਲਾਭ ਹੋਵੇਗਾ ਪਰ ਕੁੱਝ ਪਾਰਟੀਆਂ ਕਿਸਾਨਾ ਨੂੰ ਗੁਮਰਾਹ ਕਰ ਰਹੀਆਂ ਹਨ । ਕਾਂਗਰਸ ਦੀਆਂ ਨੀਤੀਆਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਕਿਸਾਨਾ ਨੂੰ ਸਿੱਧਾ ਲਾਭ ਮਿਲੇ। ਉਨਾਂ ਮੋਚਰੇ ਦੇ ਸਾਰੇ ਵਰਕਰਾਂ ਆਗੂਆਂ ਨੂੰ ਗਰਾਂਊਡ ਲੈਵਲ ਦੇ ਜਾ ਕੇ ਲੋਕਾਂ ਨੂੰ ਖੇਤੀ ਆਰਡੀਨੈਸਾਂ ਪ੍ਰਤੀ ਜਾਗਰੂਕ ਕਰਨ ਲਈ ਕਿਹਾ। ਨਰਿੰਦਰ ਰਾਣਾ ਨੇ ਕਿਹਾ ਕਿ ਜ਼ਿਲਾ ਮੁਹਾਲੀ ਦੇ ਸਾਰੇ ਹੀ ਮੰਡਲਾਂ ਵਿੱਚ 70 ਥਾਵਾਂ 'ਤੇ ਗਰੀਬ ਬਸਤੀਆਂ ਵਿੱਚ ਭਾਜਪਾ ਦੇ ਵਰਕਰਾਂ ਵਲੋਂ ਸਫਾਈ ਅਭਿਆਨ, ਰੁੱਖ ਲਗਾਉਣ, ਅੰਗਹੀਣਾਂ ਨੂੰ ਨਕਲੀ ਅੰਗ, ਫਲ-ਫਰੂਟ, ਮਾਸਕ, ਮਿਠਾਈਆਂ ਵੰਡ ਕੇ, ਖੂਨਦਾਨ ਕੈਂਪ ਲਗਾਕੇ ਸੇਵਾ ਸਪਤਾਹ ਮਨਾਇਆ ਜਾ ਰਿਹਾ ਹੈ।ਇਸ ਮੌਕੇ ਮੰਡਲ ਪ੍ਰਧਾਨ ਖਰੜ ਪਵਨ ਮਨੌਚਾ ਦੇਸੂਮਾਜਰਾ , ਸੂਬਾ ਸਹਿ-ਇੰਚਾਰਜ ਲੀਗਲ ਸੈੱਲ ਸੁਰਿੰਦਰ ਬੱਬਲ, ਕਿਸਾਨ ਮੋਰਚਾ ਜਿਲਾ ਪ੍ਰਧਾਨ ਪ੍ਰੀਤ ਕਮਲ ਸੈਣੀ, ਜਿਲਾ ਜਰਨਲ ਸਕੱਤਰ ਅਭਿਸ਼ੇਕ ਠਾਕੁਰ, ਜਿਲਾ ਸਕੱਤਰ ਪ੍ਰਵੇਸ਼ ਸ਼ਰਮਾਂ, ਜਸਕਰਨ ਸਿੰਘ ਭੱਠੇ ਵਾਲੇ, ਆਦਿ ਹਾਜ਼ਰ ਸਨ।

 

Tags: BJP KHARAR

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD