पंजाब सरकार के आप दी सरकार, आप दे दुआर कार्यक्रम के अंतर्गत जिला प्रशासन की ओऱ से उप मंडल मुकेरियां के भंगाला के कम्यूनिटी हाल में शिकायत निवारण कैंप लगाया गया। इस दौरान डिप्टी कमिश्नर कोमल मित्तल ने पहुंच कर जहां कैंप का जायजा लिया वहीं लोगों की शिकायतें भी सुनी। इस मौके पर एस.डी.एम मुकेरियां अशोक कुमार, डी.एस.पी विपिन कुमार, तहसीलदार, बी.डी.पी.ओ व अन्य विभागों के अधिकारी भी मौजूद थे।
डिप्टी कमिश्नर कोमल मित्तल ने कहा कि यह शिकायत निवारण कैंप मुख्यमंत्री भगवंत सिंह मान के निर्देशानुसार पूरे प्रदेश में लग रहे हैं, जिसके तहत प्रशासनिक सेवाओं को लोगों के द्वार तक पहुंचाने का प्रयास किया जा रहा है। उन्होंने कैंप में उपस्थित लोगों की समस्याएं ध्यानपूर्वक सुनी और संबंधित विभागों को त्वरित समाधान हेतु निर्देशित किया।
इस कार्यक्रम का उद्देश्य सरकारी सेवाओं को अधिक पारदर्शी और सुलभ बनाना है, ताकि आम जनता को अपने अधिकारों और सेवाओं का लाभ आसानी से मिल सके। डिप्टी कमिश्नर कोमल मित्तल ने कहा कि इस प्रकार के कैंप से प्रशासन और जनता के बीच संवाद का पुल मजबूत होता है और समस्याओं का त्वरित समाधान संभव होता है।
कोमल मित्तल ने कहा कि आप दी सरकार, आप दे दुआर कार्यक्रम का मुख्य उद्देश्य लोगों की समस्याओं को नजदीक से समझना और उन्हें तत्काल राहत प्रदान करना है। उन्होंने कहा कि भविष्य में भी इस प्रकार के कैंप आयोजित किए जाएंगे ताकि प्रत्येक नागरिक को सरकार की योजनाओं और सेवाओं का पूरा लाभ मिल सके।
इस कैंप का आयोजन सफलतापूर्वक संपन्न हुआ और लोगों ने आशा जताई कि इस प्रकार के और भी कैंप भविष्य में आयोजित किए जाएंगे, जिससे उनकी समस्याओं का समाधान और अधिक सरलता से हो सके। कैंप में विभिन्न विभागों ने अपने-अपने स्टॉल लगाए थे, जिनमें स्वास्थ्य, शिक्षा, कृषि, बिजली, पानी सहित विभागों के अधिकारी मौजूद थे, जिनकी ओर से महत्वपूर्ण सेवाओं से संबंधित जानकारी और सहायता प्रदान की गई।
लोगों ने स्वास्थ्य जांच, कृषि संबंधित सलाह, शिक्षा से जुड़े प्रश्न, और बिजली एवं पानी की समस्याओं के समाधान के लिए विभिन्न स्टॉल्स पर जाकर अपनी समस्याएं रखी। संबंधित अधिकारियों ने मौके पर ही समस्याओं का समाधान करने का प्रयास किया और लंबित मामलों को जल्द से जल्द निपटाने का आश्वासन दिया।
इस कार्यक्रम में भारी संख्या में स्थानीय लोग उपस्थित रहे, जिन्होंने इस पहल की सराहना की। लोगों ने प्रशासन के इस प्रयास को सराहा और कहा कि इससे न केवल उनकी समस्याएं दूर हो रही हैं, बल्कि उन्हें अपने अधिकारों और सरकारी योजनाओं की जानकारी भी मिल रही है।
ਸ਼ਿਕਾਇਤ ਨਿਵਾਰਣ ਕੈਂਪਾਂ ਦਾ ਉਦੇਸ਼ ਸਰਕਾਰੀ ਸੇਵਾਵਾਂ ਨੂੰ ਹੋਰ ਪਾਰਦਰਸ਼ੀ ਤੇ ਪਹੁੰਚਯੋਗ ਬਣਾਉਣਾ : ਡਿਪਟੀ ਕਮਿਸ਼ਨਰ ਕੋਮਲ ਮਿੱਤਲ
'ਆਪ ਦੀ ਸਰਕਾਰ, ਆਪ ਦੇ ਦੁਆਰ' ਪ੍ਰੋਗਰਾਮ ਤਹਿਤ ਮੁਕੇਰੀਆਂ ਦੇ ਭੰਗਾਲਾ ‘ਚ ਲਗਾਇਆ ਗਿਆ ਸ਼ਿਕਾਇਤ ਨਿਵਾਰਣ ਕੈਂਪ
ਮੁਕੇਰੀਆਂ/ਹੁਸ਼ਿਆਰਪੁਰ
ਪੰਜਾਬ ਸਰਕਾਰ ਦੇ 'ਆਪ ਦੀ ਸਰਕਾਰ, ਆਪ ਦੇ ਦੁਆਰ' ਪ੍ਰੋਗਰਾਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਪ ਮੰਡਲ ਮੁਕੇਰੀਆਂ ਦੇ ਭੰਗਾਲਾ ਕਮਿਊਨਿਟੀ ਹਾਲ ਵਿਚ ਸ਼ਿਕਾਇਤ ਨਿਵਾਰਣ ਕੈਂਪ ਲਗਾਇਆ ਗਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਪਹੁੰਚ ਕੇ ਜਿਥੇ ਕੈਂਪ ਦਾ ਜਾਇਜ਼ਾ ਲਿਆ, ਉਥੇ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ।
ਇਸ ਮੌਕੇ ਐਸ.ਡੀ.ਐਮ ਮੁਕੇਰੀਆਂ ਅਸ਼ੋਕ ਕੁਮਾਰ, ਡੀ.ਐਸ.ਪੀ ਵਿਪਨ ਕੁਮਾਰ, ਤਹਿਸੀਲਦਾਰ, ਬੀ.ਡੀ.ਪੀ.ਓ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਇਹ ਸ਼ਿਕਾਇਤ ਨਿਵਾਰਣ ਕੈਂਪ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ‘ਤੇ ਪੂਰੇ ਸੂਬੇ ਵਿਚ ਲੱਗ ਰਹੇ ਹਨ, ਜਿਸ ਦੇ ਤਹਿਤ ਪ੍ਰਸ਼ਾਸਨਿਕ ਸੇਵਾਵਾਂ ਨੂੰ ਲੋਕਾਂ ਦੇ ਘਰਾਂ ਦੇ ਨੇੜੇ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕੈਂਪ ਵਿਚ ਹਾਜ਼ਰ ਲੋਕਾਂ ਦੀਆਂ ਸਮੱਸਿਆਵਾਂ ਧਿਆਨਪੂਰਵਕ ਸੁਣੀਆਂ ਅਤੇ ਸਬੰਧਤ ਵਿਭਾਗਾਂ ਨੂੰ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਸਰਕਾਰੀ ਸੇਵਾਵਾਂ ਨੂੰ ਪਾਰਦਰਸ਼ੀ ਅਤੇ ਪਹੁੰਚਯੋਗ ਬਣਾਉਣਾ ਹੈ, ਤਾਂ ਜੋ ਆਮ ਜਨਤਾ ਨੂੰ ਆਪਣੇ ਅਧਿਕਾਰਾਂ ਅਤੇ ਸੇਵਾਵਾਂ ਦਾ ਲਾਭ ਅਸਾਨੀ ਨਾਲ ਮਿਲ ਸਕੇ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਇਸ ਪ੍ਰਕਾਰ ਦੇ ਕੈਂਪਾਂ ਨਾਲ ਪ੍ਰਸ਼ਾਸਨ ਅਤੇ ਜਨਤਾ ਵਿਚਾਲੇ ਸੰਚਾਰ ਦਾ ਪੁਲ ਹੋਰ ਮਜ਼ਬੂਤ ਹੁੰਦਾ ਹੈ ਅਤੇ ਸਮੱਸਿਆਵਾਂ ਦਾ ਜਲਦੀ ਹੱਲ ਸੰਭਵ ਹੁੰਦਾ ਹੈ। ਕੋਮਲ ਮਿੱਤਲ ਨੇ ਕਿਹਾ ਕਿ 'ਆਪ ਦੀ ਸਰਕਾਰ, ਆਪ ਦੇ ਦੁਆਰ' ਪ੍ਰੋਗਰਾਮ ਦਾ ਮੁੱਖ ਉਦੇਸ਼ ਲੋਕਾਂ ਦੀਆਂ ਸਮੱਸਿਆਵਾਂ ਨੂੰ ਨੇੜਿਓਂ ਸਮਝਣਾ ਅਤੇ ਉਨ੍ਹਾਂ ਦਾ ਤੁਰੰਤ ਹੱਲ ਕਰਨਾ ਹੈ।
ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਇਸ ਪ੍ਰਕਾਰ ਦੇ ਕੈਂਪ ਆਯੋਜਿਤ ਕੀਤੇ ਜਾਣਗੇ, ਤਾਂ ਜੋ ਹਰੇਕ ਨਾਗਰਿਕ ਨੁੰ ਸਰਕਾਰ ਦੀਆਂ ਯੋਜਨਾਵਾਂ ਅਤੇ ਸੇਵਾਵਾਂ ਦਾ ਪੂਰਾ ਲਾਭ ਮਿਲ ਸਕੇ। ਇਹ ਕੈਂਪ ਸਫਲਤਾਪੂਰਵਕ ਸਮਾਪਤ ਹੋਇਆ ਅਤੇ ਲੋਕਾਂ ਨੇ ਆਸ ਜਤਾਈ ਕਿ ਇਸ ਤਰ੍ਹਾਂ ਦੇ ਹੋਰ ਵੀ ਕੈਂਪ ਭਵਿੱਖ ਵਿਚ ਆਯੋਜਿਤ ਕੀਤਾ ਜਾਣਗੇ, ਜਿਸ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੋਰ ਆਸਾਨੀ ਨਾਲ ਹੱਲ ਕੀਤਾ ਜਾ ਸਕੇ।
ਕੈਂਪ ਵਿਚ ਵੱਖ-ਵੱਖ ਵਿਭਾਗਾਂ ਨੇ ਆਪਣੇ-ਆਪਣੇ ਸਟਾਲ ਲਗਾਏ, ਜਿਨ੍ਹਾਂ ਵਿਚ ਸਿਹਤ ਵਿਭਾਗ, ਸਿੱਖਿਆ, ਖੇਤੀਬਾੜੀ, ਬਿਜਲੀ, ਪਾਣੀ ਆਦਿ ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ, ਜਿਨ੍ਹਾਂ ਵੱਲੋਂ ਮਹੱਤਵਪੂਰਨ ਸੇਵਾਵਾਂ ਨਾਲ ਸਬੰਧਤ ਜਾਣਕਾਰੀ ਅਤੇ ਸਹਾਇਤਾ ਪ੍ਰਦਾਨ ਕੀਤੀ ਗਈ। ਲੋਕਾਂ ਨੇ ਸਿਹਤ ਜਾਂਚ, ਖੇਤੀਬਾੜੀ ਨਾਲ ਸਬੰਧਤ ਸਲਾਹ, ਸਿੱਖਿਆ ਨਾਲ ਜੁੜੇ ਪੱਖ ਅਤੇ ਬਿਜਲੀ ਅਤੇ ਪਾਣੀ ਦੀਆਂ ਸਮੱਸਿਆਵਾਂ ਦੇ ਹੱਲ ਲਈ ਵੱਖ-ਵੱਖ ਸਟਾਲਾਂ ‘ਤੇ ਜਾ ਕੇ ਆਪਣੀ ਸਮੱਸਿਆ ਰੱਖੀ।
ਸਬੰਧਤ ਅਧਿਕਾਰੀਆਂ ਨੇ ਮੌਕੇ ‘ਤੇ ਸਮੱਸਿਆਵਾਂ ਦਾ ਹੱਲ ਕਰਨ ਦਾ ਯਤਨ ਕੀਤਾ ਅਤੇ ਲੰਬਿਤ ਮਾਮਲਿਆਂ ਨੂੰ ਜਲਦ ਤੋਂ ਜਲਦ ਨਿਪਟਾਉਣ ਦਾ ਭਰੋਸਾ ਦਿੱਤਾ। ਇਸ ਪ੍ਰੋਗਰਾਮ ਵਿਚ ਭਾਰੀ ਗਿਣਤੀ ਵਿਚ ਸਥਾਨਕ ਲੋਕ ਹਾਜ਼ਰ ਰਹੇ, ਜਿਨ੍ਹਾਂ ਨੇ ਇਸ ਪਹਿਲ ਦੀ ਸ਼ਲਾਘਾ ਕੀਤੀ। ਲੋਕਾਂ ਨੇ ਪ੍ਰਸ਼ਾਸਨ ਦੇ ਇਸ ਯਤਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨਾਲ ਨਾ ਕੇਵਲ ਉਨ੍ਹਾਂ ਦੀਆ ਸਮੱਸਿਆਵਾਂ ਦੂਰ ਹੋ ਰਹੀਆਂ ਹਨ, ਬਲਕਿ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਅਤੇ ਸਰਕਾਰੀ ਯੋਜਨਾਵਾਂ ਦੀ ਜਾਣਕਾਰੀ ਵੀ ਮਿਲ ਰਹੀ ਹੈ।