सनौर रोड पर स्थित तेजबाग कालोनी में आयोजित एक जनसभा को संबोधित करते हुए भारतीय जनता पार्टी की महिला मोर्चा पंजाब अध्यक्ष बीबा जयइंद्र कौर ने कहा कि सनौर रोड पर स्थित 50 साल पुराने डंप का स्थाई इलाज उन्होंने अपने पिता पूर्व मुख्यमंत्री कैप्टन अमरिंदर सिंह के माध्यम से करवाया था। करीब 7 करोड़ रुपये की लागत से इस डंप के स्थाई समाधान के लिए रेमिडिएशन प्लांट को स्थापित करवाया, लेकिन बीते ढाई सालों में आम आदमी पार्टी की सरकार इस प्लांट का विस्तार करना तो दूर इसे चलाने में भी विफल रही।
बीते करीब 26 महीनों में इस प्लांट के बंद रहने से डंप साइट पर एक लाख टन से अधिक नया कचरा इकट्ठा हो गया। इस कचरे में बीते दस दिनों से लगी आग ने शहर के करीब एक लाख लोगों को सांस लेना भी मुश्किल कर दिया है। बीबा जयइंद्र कौर ने तोजबाग कालोनी, मथुरा कालोनी और जगदीश कालोनी के लोगों द्वारा आयोजित जनसभा में कहा कि आम आदमी पार्टी ने पंजाब के लोगों से वायदा किया था कि वह हरेक महिला को एक हजार रुपये प्रति महीना की पेंशन देंगे।
पार्टी नेताओं की ओर से किए इस वायदे पर भरोसा करके सभी ने एक मौका केजरीवाल को दिया, लेकिन 26 महीनों में मान सरकार पंजाब की किसी एक महिला को भी एक हजार रुपये मासिक की पेशन नहीं दे पाई। आज जब आम आदमी पार्टी के लोग शहरवासियों के घर में वोट के लिए आएं तो उनसे बीते 26 महीनों ने जारी न हुए 26 हजार रुपये का हिसाब अवश्य मांगा जाए।
बीबा जयइंद्र कौर ने कहा कि उनके पिता ने मुख्यमंत्री रहते पटियाला को राजीव गांधी लॉ यूनिवर्सिटी के बाद महाराजा भूपिंदर सिंह स्पोटर्स यूनिवर्सिटी के बाद श्री गुरूनानक देव ओपन यूनिवर्सिटी दी। इसके साथ ही 500 करोड़ से अधिक की राशि का नहरी पानी प्रोजेक्ट दिया। 205 करोड़ रुपये की लागत से छोटी और बड़ी नदी का सौंदर्यकरण प्रोजेक्ट दिया, शहर में सीवरेज व्यवस्था को दुरुस्त करने के लिए नए सीवरेज ट्रीटमेंट प्लांट दिए।
19 करोड़ रुपये से अधिक की राशि वाला श्री गुरू नानक देव डेयरी प्रोजेक्ट, हैरीटेज राजिंदरा लेक को नया रूप, शहर के 113 पार्कों का कायाकल्ब, 115 धर्मशालाओं को नया रूप, पार्कों में नए जिम, नई एनईडी स्ट्रीट लाइट, बारादरी को नया रूप देकर हैरीटेज लाइट्स, रेलवे स्टेशन और राजपुरा रोड पर दो अंडरपाथ, श्री मोती बाग गुरुद्वारा की ओर जाने वाली सड़क को नया रूप, नया बस अड्डा देने के साथ-साथ शहर के हरेक कौने में सैमी अंडर ग्राउंड बिन के साथ-साथ छह मार्डन कंपेक्टर सफाई व्यवस्था को दुरुस्त करने के लिए दिए।
भाजपा नेता बीबा जयइंद्र कौर ने शहरवासियों को बताया कि भाजपा की प्रत्याशी उनकी माता प्रनीत कौर ने पटियाला के लिए महत्वपूर्ण योजनाओं को केंद्र सरकार से पास करवा लिया है। जिनमें 752 करोड़ की लागत वाला नार्दन बाईपास, 597 करोड़ की लागत से नए बस अड्डे के पास बनाए जाने वाले फ्लाई ओवर और चंडीगढ़-संगरूर बाईपास से उसे जोड़ने के साथ-साथ घग्गर के स्थाई समाधान की अनुमति हासिल कर ली है।
उन्होंने बताया कि पातड़ा के पास से गुजरने वाले दिल्ली-कटरा एक्सप्रेस हाईवे का निर्माण युद्ध स्तर पर जारी है और इसके पूरा होने के बाद पटियाला में कारोबार के नए अवसर पैदा होंगे। पटियाला के सर्वपक्षीय विकास के बारे में जानकारी देने के बाद बीबा जयइंद्र कौर ने कहा कि यदि पटियाला के लोग चाहते हैं कि पटियाला में विकास शिखर पर पहुंचे तो इसके लिए जरूरी है कि पटियाला का जुड़ाव केंद्र सरकार से करवाने के लिए महारानी परनीत कौर को लोकसभा चुनाव में जीत दिलाकर संसद में भेजना होगा। पटियाला का भविष्य यदि कोई सुरक्षित कर सकता है तो वह केवल नरिंदर मोदी ही हैं और उसके लिए हर किसी को 1 जून चुनाव के दिन अपना कीमती वोट भाजपा के कमल चिन्ह देना होगा।
इस अवसर पर पूर्व पार्षद हरीश नागपाल गिन्नी, हरीश कपूर सहित बड़ी संख्या में भाजपा कार्यकर्ता मौजूद थे। इस अवसर पर मुस्लिम बस्ती के कई परिवार अन्य राजनीतिक पार्टियों को छोड़कर भाजपा में शामिल हुए। बीबा जयइंद्र कौर ने भाजपा परिवार का हिस्सा बने इस परिवारों को सरोपा पहनाकर स्वागत किया गया।
ਆਮ ਆਦਮੀ ਪਾਰਟੀ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਵਿਕਾਸ ਦਾ ਹਿਸਾਬ ਮੰਗਣ ਸ਼ਹਿਰ ਵਾਸੀ: ਬੀਬਾ ਜੈਇੰਦਰ ਕੌਰ
50 ਸਾਲ ਪੁਰਾਣੇ ਡੰਪਿੰਗ ਗਰਾਊਂਡ ਦੇ ਪੱਕੇ ਹੱਲ ਲਈ ਲਗਾਏ ਰੇਮਿਡਿਏਸ਼ਨ ਪਲਾਂਟ ਨੂੰ ਵੀ ਨਹੀਂ ਸੰਭਾਲ ਸਕੀ ਆਪ ਪਾਰਟੀ, ਹੁਣ ਧੂੰਏਂ ਨੇ ਲੋਕਾਂ ਦਾ ਸਾਹ ਲੈਣਾ ਵੀ ਕੀਤਾ ਔਖਾ
ਪਟਿਆਲਾ
ਸਨੌਰ ਰੋਡ ’ ਦੇ ਨਾਲ ਲਗਦੀ ਤੇਜਬਾਗ ਕਲੋਨੀ ’ਚ ਕਰਵਾਏ ਗਈ ਜਨ ਸਭਾ ਨੂੰ ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ ਦੀ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਬੀਬਾ ਜੈਇੰਦਰ ਕੌਰ ਨੇ ਕਿਹਾ ਕਿ ਸਨੌਰ ਰੋਡ ਦੇ ਨਾਲ ਲਗਦੇ 50 ਸਾਲ ਪੁਰਾਣੇ ਡੰਪ ਦੇ ਪੱਕੇ ਸੁਧਾਰ ਲਈ ਉਹਨਾਂ ਦੇ ਪਿਤਾ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਰਹਿੰਦਿਆਂ ਡੰਪ ਦੇ ਸਥਾਈ ਹੱਲ ਲਈ ਕਰੀਬ 7 ਕਰੋੜ ਰੁਪਏ ਦੀ ਲਾਗਤ ਨਾਲ ਰੇਮੀਡੀਏਸ਼ਨ ਪਲਾਂਟ ਲਗਾਇਆ ਗਿਆ ਸੀ।
ਪਰ ਪਿਛਲੇ ਢਾਈ ਸਾਲਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਪਲਾਂਟ ਦਾ ਵਿਸਤਾਰ ਕਰਨਾਂ ਤਾਂ ਦੂਰ ਇਸ ਪਲਾਂਟ ਨੂੰ ਚਾਲੂ ਵੀ ਨਹੀਂ ਰੱਖ ਸਕੀ। ਰੇਮੀਡੀਏਸ਼ਨ ਪਲਾਂਟ ਦੇ ਲਗਾਤਾਰ 26 ਮਹੀਨੇ ਬੰਦ ਰਹਿਣ ਨਾਲ ਡੰਪ ਵਾਲੀ ਥਾਂ ’ਤੇ ਇੱਕ ਲੱਖ ਟਨ ਤੋਂ ਵੱਧ ਨਵਾਂ ਕੂੜਾ ਇਕੱਠਾ ਹੋ ਗਿਆ। ਇਸ ਕੂੜੇ ਨੂੰ ਪਿਛਲੇ ਦਸ ਦਿਨਾਂ ਤੋਂ ਲੱਗੀ ਅੱਗ ਨੇ ਸ਼ਹਿਰ ਦੇ ਕਰੀਬ ਇੱਕ ਲੱਖ ਲੋਕਾਂ ਦਾ ਸਾਹ ਲੈਣਾ ਹੀ ਔਖਾ ਕਰ ਦਿੱਤਾ ਹੈ।
ਬੀਬਾ ਜੈਇੰਦਰਾ ਕੌਰ ਨੇ ਤੇਜਬਾਗ ਕਲੋਨੀ, ਮਥੁਰਾ ਕਲੋਨੀ ਅਤੇ ਜਗਦੀਸ਼ ਕਲੋਨੀ ਦੇ ਲੋਕਾਂ ਵੱਲੋਂ ਕਰਵਾਈ ਜਨਤਕ ਮੀਟਿੰਗ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਵੇਗੀ। ਪਾਰਟੀ ਆਗੂਆਂ ਵੱਲੋਂ ਕੀਤੇ ਇਸ ਵਾਅਦੇ 'ਤੇ ਭਰੋਸਾ ਕਰਦਿਆਂ ਸਾਰਿਆਂ ਨੇ ਕੇਜਰੀਵਾਲ ਨੂੰ ਇੱਕ ਮੌਕਾ ਦਿੱਤਾ, ਪਰ 26 ਮਹੀਨਿਆਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਇੱਕ ਵੀ ਔਰਤ ਨੂੰ 1000 ਰੁਪਏ ਮਹੀਨਾ ਪੈਨਸ਼ਨ ਨਹੀਂ ਦੇ ਸਕੀ।
ਅੱਜ ਜਦੋਂ ਆਮ ਆਦਮੀ ਪਾਰਟੀ ਦੇ ਲੋਕ ਸ਼ਹਿਰ ਵਾਸੀਆਂ ਦੇ ਘਰ-ਘਰ ਜਾ ਕੇ ਵੋਟਾਂ ਮੰਗਣ ਲਈ ਆਉਣ ਤਾਂ ਉਨ੍ਹਾਂ ਤੋਂ ਲੰਗੇ 26 ਮਹੀਨਿਆਂ ਦੇ ਹਜ਼ਾਰ ਰੁਪਏ ਦਾ ਹਿਸਾਬ ਜ਼ਰੂਰ ਮੰਗਿਆ ਜਾਵੇ। ਬੀਬਾ ਜੈਇੰਦਰਾ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਰਹਿੰਦਿਆਂ ਪਟਿਆਲਾ ਨੂੰ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ, ਉਸ ਤੋਂ ਬਾਅਦ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਅਤੇ ਫਿਰ ਸ਼੍ਰੀ ਗੁਰੂ ਨਾਨਕ ਦੇਵ ਓਪਨ ਯੂਨੀਵਰਸਿਟੀ ਦਿੱਤੀ।
ਇਸ ਦੇ ਨਾਲ ਹੀ 500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਨਹਿਰੀ ਪਾਣੀ ਦਾ ਪ੍ਰੋਜੈਕਟ ਦਿੱਤਾ ਗਿਆ। 205 ਕਰੋੜ ਰੁਪਏ ਦੀ ਲਾਗਤ ਨਾਲ ਛੋਟੀ ਅਤੇ ਵੱਡੀ ਨਦੀਆਂ ਦੇ ਸੁੰਦਰੀਕਰਨ ਦੇ ਪ੍ਰਾਜੈਕਟ ਤਹਿਤ ਸ਼ਹਿਰ ਵਿੱਚ ਸੀਵਰੇਜ ਸਿਸਟਮ ਨੂੰ ਬਿਹਤਰ ਬਣਾਉਣ ਲਈ ਨਵੇਂ ਸੀਵਰੇਜ ਟਰੀਟਮੈਂਟ ਪਲਾਂਟ ਦਿੱਤੇ ਗਏ। 19 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਸ੍ਰੀ ਗੁਰੂ ਨਾਨਕ ਦੇਵ ਡੇਅਰੀ ਪ੍ਰੋਜੈਕਟ, ਹੈਰੀਟੇਜ ਰਜਿੰਦਰਾ ਝੀਲ ਦਾ ਨਵੀਨੀਕਰਨ, ਸ਼ਹਿਰ ਦੇ 113 ਪਾਰਕਾਂ ਦਾ ਨਵੀਨੀਕਰਨ, 115 ਧਰਮਸ਼ਾਲਾਵਾਂ ਦਾ ਨਵੀਨੀਕਰਨ, ਪਾਰਕਾਂ ਵਿੱਚ ਨਵੇਂ ਜਿੰਮ, ਨਵੀਆਂ ਐਲ.ਈ.ਡੀ. ਸਟਰੀਟ ਲਾਈਟਾਂ, ਬਾਰਾਂਦਰੀ ਦਾ ਨਵੀਨੀਕਰਨ, ਰੇਲਵੇ ਸਟੇਸ਼ਨ ਅਤੇ ਰਾਜਪੁਰਾ ਰੋਡ 'ਤੇ ਦੋ ਅੰਡਰਪਾਥ, ਸ੍ਰੀ ਮੋਤੀ ਬਾਗ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੀ ਸੜਕ ਦਾ ਸੁੰਦਰੀਕਰਨ, ਨਵਾਂ ਬੱਸ ਸਟੈਂਡ ਅਤੇ ਸ਼ਹਿਰ ਦੇ ਹਰ ਕੋਨੇ 'ਤੇ ਸੈਮੀ ਅੰਡਰਗਰਾਊਂਡ ਡੱਬਿਆਂ ਦੇ ਨਾਲ-ਨਾਲ ਸਫ਼ਾਈ ਲਈ ਛੇ ਆਧੁਨਿਕ ਕੰਪੈਕਟਰ ਸਿਸਟਮ ਸਥਾਪਤ ਕਰਵਾਏ।
ਭਾਜਪਾ ਆਗੂ ਬੀਬਾ ਜੈਇੰਦਰਾ ਕੌਰ ਨੇ ਸ਼ਹਿਰ ਵਾਸੀਆਂ ਨੂੰ ਦੱਸਿਆ ਕਿ ਉਨ੍ਹਾਂ ਦੀ ਮਾਤਾ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੇ ਕੇਂਦਰ ਸਰਕਾਰ ਵੱਲੋਂ ਪਟਿਆਲਾ ਲਈ ਅਹਿਮ ਸਕੀਮਾਂ ਪਾਸ ਕਰਵਾ ਕੇ ਦਿੱਤੀਆਂ ਹਨ। ਜਿਸ ਵਿੱਚ 752 ਕਰੋੜ ਰੁਪਏ ਦੀ ਲਾਗਤ ਨਾਲ ਨਾਰਦਰਨ ਬਾਈਪਾਸ, 597 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬੱਸ ਸਟੈਂਡ ਨੇੜੇ ਬਣਨ ਵਾਲੇ ਫਲਾਈਓਵਰ ਅਤੇ ਇਸ ਨੂੰ ਚੰਡੀਗੜ੍ਹ-ਸੰਗਰੂਰ ਬਾਈਪਾਸ ਨਾਲ ਜੋੜਨ ਦੇ ਨਾਲ-ਨਾਲ ਘੱਗਰ ਦੇ ਸਥਾਈ ਹੱਲ ਲਈ ਮਨਜ਼ੂਰੀ ਹਾਸਲ ਕਰਵਾ ਕੇ ਦਿੱਤੀ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵਿਕਸਿਤ ਭਾਰਤ ਯੋਜਨਾ ਤਹਿਤ ਪਾਤੜਾਂ ਨੇੜਿਓਂ ਲੰਘਦੇ ਦਿੱਲੀ-ਕਟੜਾ ਐਕਸਪ੍ਰੈਸ ਹਾਈਵੇ ਦੀ ਉਸਾਰੀ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਅਤੇ ਇਸ ਦੇ ਮੁਕੰਮਲ ਹੋਣ ਤੋਂ ਬਾਅਦ ਪਟਿਆਲਾ ਵਿੱਚ ਕਾਰੋਬਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਬੀਬਾ ਜੈਇੰਦਰਾ ਕੌਰ ਨੇ ਪਟਿਆਲਾ ਦੇ ਸਰਬਪੱਖੀ ਵਿਕਾਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਪਟਿਆਲਾ ਦੇ ਲੋਕ ਚਾਹੁੰਦੇ ਹਨ ਕਿ ਪਟਿਆਲਾ ਦਾ ਵਿਕਾਸ ਸਿਖਰਾਂ 'ਤੇ ਪਹੁੰਚੇ ਤਾਂ ਜ਼ਰੂਰੀ ਹੈ ਕਿ ਮਹਾਰਾਣੀ ਪ੍ਰਨੀਤ ਕੌਰ ਨੂੰ ਪਟਿਆਲਾ ਤੋਂ ਲੋਕ ਸਭਾ 'ਚ ਭੇਜਿਆ ਜਾਵੇ। ਉਹਨਾਂ ਕਿਹਾ ਕਿ ਜੇਕਰ ਕੋਈ ਪਟਿਆਲਾ ਦਾ ਭਵਿੱਖ ਸੁਰੱਖਿਅਤ ਕਰ ਸਕਦਾ ਹੈ ਤਾਂ ਉਹ ਕੇਵਲ ਨਰਿੰਦਰ ਮੋਦੀ ਹੀ ਹਨ ਅਤੇ ਇਸ ਲਈ ਸਾਰਿਆਂ ਨੂੰ 1 ਜੂਨ ਨੂੰ ਚੋਣਾਂ ਵਾਲੇ ਦਿਨ ਭਾਜਪਾ ਦੇ ਚੋਣ ਨਿਸ਼ਾਨ ਕਮਲ ਲਈ ਆਪਣੀ ਕੀਮਤੀ ਵੋਟ ਪਾਉਣੀ ਪਵੇਗੀ।
ਇਸ ਮੌਕੇ ਸਾਬਕਾ ਕੌਂਸਲਰ ਹਰੀਸ਼ ਨਾਗਪਾਲ ਗਿੰਨੀ, ਹਰੀਸ਼ ਕਪੂਰ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜ਼ਰ ਸਨ। ਇਸ ਮੌਕੇ ਮੁਸਲਿਮ ਬਸਤੀ ਦੇ ਕਈ ਪਰਿਵਾਰ ਹੋਰ ਸਿਆਸੀ ਪਾਰਟੀਆਂ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ। ਭਾਜਪਾ ਪਰਿਵਾਰ ਦਾ ਹਿੱਸਾ ਬਣੇ ਪਰਿਵਾਰਾਂ ਨੂੰ ਬੀਬਾ ਜੈਇੰਦਰਾ ਕੌਰ ਨੇ ਸਿਰੋਪਾ ਪਾ ਕੇ ਉਹਨਾਂ ਦਾ ਸਵਾਗਤ ਕੀਤਾ।