Wednesday, 22 July 2026

 

 

खास खबरें लोकतंत्र प्रतिनिधित्व से चलता है, उसके लिए नुमायंदे बनाए जाते हैं, नुमायंदों को अपनी बात संसद में रखनी चाहिए’’: अनिल विज पर्यावरण संरक्षण को बनाएं जन आंदोलन : नायब सिंह सैनी ट्रीटेड पानी का वैज्ञानिक और योजनाबद्ध तरीके से उपयोग किया जाए- मुख्यमंत्री नायब सिंह सैनी देश के युवा और किसान सड़कों पर हैं, लेकिन बातचीत करने के बजाय, भाजपा सरकार उनकी आवाज़ दबाने के लिए बल का इस्तेमाल कर रही है : बलतेज पन्नू मुख्यमंत्री से मिले नीट (स्नातक)-2026 में अखिल भारतीय स्तर पर द्वितीय रैंक प्राप्त करने वाले पंशुल बंसल मुख्यमंत्री नायब सिंह सैनी ने मिर्जापुर माजरा व भूखड़ी पहुंचकर शोक संतप्त परिवारों को दी सांत्वना लोकतंत्र की मजबूती के लिए प्रत्येक व्यक्ति अपना वोट अवश्य बनवाए- मुख्यमंत्री नायब सिंह सैनी प्रधानमंत्री मोदी ने देखते ही पहचाना, कार्यकर्ताओं के प्रति उनका स्नेह अतुलनीय : विनीत जोशी मुख्य निर्वाचन अधिकारी ने की विशेष गहन पुनरीक्षण पर समीक्षा बैठक आईआईएचएमआर यूनिवर्सिटी कॉन्वोकेशन 2026: 506 स्टूडेंट्स को मिली डिग्रियां नाबार्ड ने बदली हरियाणा के ग्रामीण आँचल की तस्वीर विपुल गोयल की अध्यक्षता में एच.ए.डी.सी की 8वीं बोर्ड बैठक संपन्न आईटीआई छात्रों को हुनरमंद बनाकर आधुनिक उद्योगों से जोड़ना है सरकार का मुख्य लक्ष्य- राज्य मंत्री गौरव गौतम डॉ. हिमांशु अग्रवाल द्वारा सेवा केंद्र और सब-रजिस्ट्रार कार्यालय का औचक निरीक्षण जिला प्रशासन ने स्वतंत्रता दिवस समारोह की तैयारियां शुरू की शाह के इशारों पर नाच रहे हैं मान: अमरिंदर सिंह राजा वड़िंग प्रितपाल सिंह बलियावाल ने हलका साहनेवाल के बांधों की मरम्मत और अवैध खनन के लिए डिप्टी कमिश्नर को सौंपा ज्ञापन पीएम आवास के बाहर प्रदर्शन, राहुल गांधी से डॉ. जितेंद्र सिंह ने की बातचीत ‘मुख्यमंत्री का कार्यकर्ताओं के साथ संवाद’ कार्यक्रम शुरू गुलाब चंद कटारिया ने समावेशी समाज के निर्माण का किया आह्वान ज्ञानेश कुमार ने ब्राजील के राजदूत से की मुलाकात

 

सेफ स्कूल वाहन पालिसी के अंतर्गत 8 स्कूलों की बसों की हुई चैकिंग

मोटर व्हीकल एक्ट के अंतर्गत किए 23 चालान, 6 वाहन किए जब्त

Safe School Vahan Policy, School, School Bus, Transport, School Buses, Safe School Transport Policy, Hoshiarpur
Listen to this article

Web Admin

Web Admin

5 Dariya News

होशियारपुर , 23 Apr 2024

Last updated on: Apr 23, 2024, 00:00 IST

डिप्टी कमिश्नर कोमल मित्तल के दिशा निर्देशों पर सेफ स्कूल वाहन स्कीम के अंतर्गत स्कूली विद्यार्थियों के सुरक्षित आवागमन के लिए चैकिंग अभियान के दौरान रिजनल ट्रांसपोर्ट अधिकारी होशियारपुर इंजीनियर रविंदर सिंह गिल व सहायक ट्रांसपोर्ट अधिकारी संदीप भारती की ओर से अपनी टीम के साथ मिलकर स्कूलों के बच्चों को लाने वाली बसों की सेफ स्कूल वाहन पालिसी के अंतर्गत चैकिंग की गई। इस चैकिंग के दौरान अलग-अलग स्थानों पर करीब 8 स्कूलों की बसों को चैक किया गया। 

इस दौरान सेफ स्कूल वाहन पालिसी के अंतर्गत शर्ते न पूरी करने वाले स्कूलों की बसों के मोटर व्हीकल एक्ट के अंतगर्त 23 चालन किए गए व 6 स्कूली वाहन जब्त किए गए। इस दौरान स्कूलों के ट्रांसपोर्ट इंचार्जों व बसों के चालकों को पंजाब सरकार की ओर से आई हिदायतों से परिचित करवाया गया। बसों के चालकों को व बसों पर ड्यूटी कर रहे हैल्परों को वर्दी पहनने व ट्रैफिक नियमों का पालन करने की हिदायत की गई। 

इसके साथ ही यह सख्त हिदायत की गई कि किसी भी किस्म का नशा कर स्कूल बसे न चलाई जाएं। चैकिंग अभियान के दौरान स्कूल प्रिंसिपलों के यह भी ध्यान में लाया गया कि स्कूल अथारटीज व प्रिंसिपल ही सेफ स्कूल वाहन स्कीम के अंतर्गत बच्चों के सुरक्षित आवागमन के लिए जिम्मेदार हैं। वे चाहे अभिभावकों की ओर से किराए पर ली गई गाड़ी हो या स्कूल की ओर से प्राईवेट ट्रांसपोर्टर से किराए, एग्रीमेंट पर ली गई है या स्कूल की अपनी बस हो। इसी तरह होशियारपुर जिले के समूह प्रिंसिपल व प्रबंधक कमेटियों को यह हिदायत की गई कि स्कूली बच्चों के आवागमन साधनों की लगातार चैकिंग की जाए और यदि कोई स्कूल बस सेफ स्कूल वाहन स्कीम का उल्लंघन करती पाई जाती है तो उसमें बच्चे न भेजे जाएं और यदि कोई स्कूल बस सेफ स्कूल वाहन स्कीम का उल्लंघन करती पाई जाती है, तो उसमें बच्चे न भेजे जाए। स्कूल बस का परमिट, बीमा, प्रदूषण सर्टिफिकेट व फिटनेस सर्टिफिकेट जरुर चैक किए जाए व किसी भी दस्तावेज की अवधि निकलने की हालत में उस बस में बच्चे न भेजे जाएं। स्कूल बस के ड्राइवर व सहायक की प्रमाणिक आचरण पुलिस रिपोर्ट ली जाए व यदि हो सके तो स्कूल में एलकोमीटर रखे जाए व समय-समय पर ड्राइवरों का टैस्ट किया जाए। 

हर वर्ष ड्राइवरों का डोप टैस्ट करवाना एक सुरक्षित कदम होगा। इस अभियान के दौरान स्कूली बच्चों के माता-पिता को भी अपील की गई कि वे खुद भी अपने बच्चों के आवागमन के लिए किए जाते साधनों, बसों की खुद भी समय-समय पर जांच करने व यदि कोई कमी पेशी नजर आती है, तो तुरंत जिला प्रशासन के ध्यान में लाएं, ताकि बच्चों का सुरक्षित आवागमन यकीनी बनाया जा सके। सेफ स्कूल वाहन स्कीम के अंतर्गत स्कूल बसों में स्पीड गर्वनर चालू हालत में होने चाहिए, कई स्कूल बसों के चालान स्पीड गर्वनर लगा होने के बावजूद उसके साथ छेड़छाड़ कर स्पीड बढ़ाई होने कारण हादसे हो सकते हैं। 

डिप्टी कमिश्नर की ओर से स्कूली बच्चों, विद्यार्थियों के सुरक्षित आवागमन संबंधी जिला शिक्षा अधिकारी (सेकेंडरी व एलीमेंट्री) को जिले के  सभी एस.डी.एम्ज को उनके उप मंडल में आते जिले के सभी सरकारी व प्राइवेट स्कूलों से अंडरटेकिंग सर्टिफिकेट 25 अप्रैल 2024 से पहले कार्यालय डिप्टी कमिश्नर होशियारपुर में जमा करवाने के लिए कहा गया है, जिस अंडरटेकिंग सर्टिफिकेट में स्कूल प्रिंसिपल यह सर्टिफिकेट देंगे कि उनके स्कूल के विद्यार्थियों के आने-जाने के लिए प्रयोग की जाने वाली स्कूल बसों व वाहन, सेफ स्कूल वाहन स्कीम का पूरी तरह से पालन करते हैं।

ਸੇਫ ਸਕੂਲ ਵਾਹਨ ਪਾਲਿਸੀ ਤਹਿਤ 8 ਸਕੂਲਾਂ ਦੀਆਂ ਬੱਸਾਂ ਦੀ ਕੀਤੀ ਚੈਕਿੰਗ

ਮੋਟਰ ਵਹੀਕਲ ਐਕਟ ਤਹਿਤ ਕੀਤੇ 23 ਚਲਾਨ, 6 ਵਾਹਨ ਕੀਤੇ ਜ਼ਬਤ

ਹੁਸ਼ਿਆਰਪੁਰ

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੇਫ ਸਕੂਲ ਵਾਹਨ ਸਕੀਮ ਤਹਿਤ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਲਈ ਚੈਕਿੰਗ ਮੁਹਿੰਮ ਦੌਰਾਨ ਰਿਜ਼ਨਲ ਟਰਾਂਸਪੋਰਟ ਅਫਸਰ ਹੁਸ਼ਿਆਰਪੁਰ ਇੰਜ: ਰਵਿੰਦਰ ਸਿੰਘ ਗਿੱਲ ਅਤੇ ਸਹਾਇਕ ਰਿਜਨਲ ਟਰਾਂਸਪੋਰਟ ਅਫਸਰ ਸੰਦੀਪ ਭਾਰਤੀ ਵੱਲੋਂ ਆਪਣੀ ਟੀਮ ਨਾਲ ਮਿਲ ਕੇ ਸਕੂਲਾਂ ਵਿਚ ਬੱਚਿਆਂ ਨੂੰ ਲਿਆਉਣ ਵਾਲੀਆਂ ਬੱਸਾਂ ਦੀ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਚੈਕਿੰਗ ਕੀਤੀ ਗਈ। ਇਸ ਚੈਕਿੰਗ ਮੁਹਿੰਮ ਦੌਰਾਨ ਵੱਖ-ਵੱਖ ਸਥਾਨਾਂ ’ਤੇ ਤਕਰੀਬਨ 8 ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ। 

ਇਸ ਦੌਰਾਨ ਸੇਫ ਸਕੂਲ ਵਾਹਨ ਪਾਲਸੀ ਤਹਿਤ ਸ਼ਰਤਾਂ ਨਾ ਪੂਰੀਆਂ ਕਰਨ ਵਾਲੇ ਸਕੂਲਾਂ ਦੀਆਂ ਬੱਸਾਂ ਦੇ ਮੋਟਰ ਵਹੀਕਲ ਐਕਟ ਤਹਿਤ 23 ਚਲਾਨ ਕੀਤੇ ਗਏ ਅਤੇ 6 ਸਕੂਲੀ ਵਾਹਨ ਜ਼ਬਤ ਕੀਤੇ ਗਏ। ਇਸ ਦੌਰਾਨ ਸਕੂਲਾਂ ਦੇ ਟਰਾਂਸਪੋਰਟ  ਇੰਚਾਰਜਾਂ ਨੂੰ ਅਤੇ ਬੱਸਾਂ ਦੇ ਚਾਲਕਾਂ ਨੂੰ ਪੰਜਾਬ ਸਰਕਾਰ ਵੱਲੋਂ ਆਈਆਂ ਹਦਾਇਤਾਂ ਤੋਂ ਜਾਣੂ ਕਰਵਾਇਆ ਗਿਆ। ਬੱਸਾਂ ਦੇ ਚਾਲਕਾਂ ਨੂੰ ਅਤੇ ਬੱਸਾਂ ’ਤੇ ਡਿਊਟੀ ਕਰ ਰਹੇ ਹੈਲਪਰਾਂ ਨੂੰ ਵਰਦੀ ਪਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ। 

ਇਸ ਦੇ ਨਾਲ ਹੀ ਇਹ ਸਖ਼ਤ ਹਦਾਇਤ ਕੀਤੀ ਗਈ ਕਿ ਕਿਸੇ ਵੀ ਕਿਸਮ ਦਾ ਨਸ਼ਾ ਕਰਕੇ ਸਕੂਲ ਬੱਸ ਨਾ ਚਲਾਈ ਜਾਵੇ। ਚੈਕਿੰਗ ਮੁਹਿੰਮ ਦੌਰਾਨ ਸਕੂਲ ਪ੍ਰਿੰਸੀਪਲਾਂ ਦੇ ਇਹ ਵੀ ਧਿਆਨ ਵਿਚ ਲਿਆਂਦਾ ਗਿਆ ਕਿ ਸਕੂਲ ਅਥਾਰਟੀਜ਼ ਅਤੇ ਪ੍ਰਿੰਸੀਪਲ ਹੀ ਸੇਫ ਸਕੂਲ ਵਾਹਨ ਸਕੀਮ ਤਹਿਤ ਬੱਚਿਆਂ ਦੀ ਸੁਰੱਖਿਅਤ ਆਵਾਜਾਈ ਲਈ ਜ਼ਿੰਮੇਵਾਰ ਹਨ। ਉਹ ਚਾਹੇ ਮਾਪਿਆਂ ਵੱਲੋਂ ਕਿਰਾਏ ’ਤੇ ਲਈ ਗਈ ਗੱਡੀ ਹੋਵੇ ਜਾਂ ਸਕੂਲ ਵੱਲੋਂ ਪ੍ਰਾਈਵੇਟ ਟਰਾਂਸਪੋਰਟਰ ਤੋਂ ਕਿਰਾਏ/ਐਗਰੀਮੈਂਟ ’ਤੇ ਲਈ ਗਈ ਹੋਵੇ ਜਾਂ ਸਕੂਲ ਦੀ ਆਪਣੀ ਬੱਸ ਹੋਵੇੇ। ਇਸ ਤਰ੍ਹਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਮੂਹ ਸਕੂਲ ਪ੍ਰਿੰਸੀਪਲ ਅਤੇ ਪ੍ਰਬੰਧਕ ਕਮੇਟੀਆਂ ਨੂੰ ਇਹ ਹਦਾਇਤ ਕੀਤੀ ਗਈ ਕਿ ਸਕੂਲੀ ਬੱਚਿਆਂ ਦੇ ਆਵਾਜਾਈ ਸਾਧਨਾਂ ਦੀ ਲਗਾਤਾਰ ਚੈਕਿੰਗ ਕੀਤੀ ਜਾਵੇ ਅਤੇ ਜੇ ਕੋਈ ਸਕੂਲ ਬੱਸ ਸੇਫ ਸਕੂਲ ਵਾਹਨ ਸਕੀਮ ਦੀ ਉਲੰਘਣਾਂ ਕਰਦੀ ਪਾਈ ਜਾਂਦੀ ਹੈ, ਤਾਂ ਉਸ ਵਿਚ ਬੱਚੇ ਨਾ ਭੇਜੇ ਜਾਣ ਉਸ ਲਈ ਵਾਧੂ ਬੱਸ ਦਾ ਇੰਤਜ਼ਾਮ ਕੀਤਾ ਜਾਵੇ। 

ਸਕੂਲ ਬੱਸ ਦਾ ਪਰਮਿਟ, ਬੀਮਾ, ਪ੍ਰਦੂਸ਼ਣ ਸਰਟੀਫਿਕੇਟ ਅਤੇ ਫਿਟਨੈੱਸ ਸਰਟੀਫਿਕੇਟ ਜ਼ਰੂਰ ਚੈੱਕ ਕੀਤੇ ਜਾਣ ਅਤੇ ਕਿਸੇ ਵੀ ਦਸਤਾਵੇਜ਼ ਦੀ ਮਿਆਦ ਲੰਘਣ ਦੀ ਹਾਲਤ ਵਿਚ ਉਸ ਬੱਸ ਵਿਚ ਬੱਚੇ ਨਾ ਭੇਜੇ ਜਾਣ। ਸਕੂਲ ਬੱਸ ਦੇ ਡਰਾਈਵਰ ਅਤੇ ਸਹਾਇਕ ਦੀ ਤਸਦੀਕਸ਼ੁਦਾ ਆਚਰਣ ਪੁਲਿਸ ਰਿਪੋਰਟ ਲਈ ਜਾਵੇ ਅਤੇ ਜੇਕਰ ਹੋ ਸਕੇ, ਤਾਂ ਸਕੂਲ ਵਿਚ ਐਲਕੋਮੀਟਰ ਰੱਖੇ ਜਾਣ ਅਤੇ ਸਮੇਂ-ਸਮੇਂ ਸਿਰ ਡਰਾਈਵਰਾਂ ਦਾ ਟੈਸਟ ਕੀਤਾ ਜਾਵੇ। ਹਰੇਕ ਸਾਲ ਡਰਾਈਵਰ ਦਾ ਡੋਪ ਟੈਸਟ ਕਰਵਾਉਣਾ ਇਕ ਸੁਰੱਖਿਅਤ ਕਦਮ ਹੋਵੇਗਾ।  

ਇਸ ਮੁਹਿੰਮ ਦੌਰਾਨ ਸਕੂਲੀ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਖ਼ੁਦ ਵੀ ਆਪਣੇ ਬੱਚਿਆਂ ਦੀ ਆਵਾਜਾਈ ਲਈ ਵਰਤੇ ਜਾਂਦੇ ਸਾਧਨਾਂ/ਬੱਸਾਂ ਦੀ ਖੁਦ ਵੀ ਸਮੇ-ਸਮੇਂ ਸਿਰ ਜਾਂਚ ਕਰਨ ਅਤੇ ਜੇ ਕੋਈ ਕਮੀ ਪੇਸ਼ੀ ਨਜਰ ਆਉਂਦੀ ਹੈ, ਤਾਂ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ, ਤਾਂ ਜੋ ਬੱਚਿਆਂ ਦੀ ਸੁਰੱਖਿਅਤ ਆਵਾਜਾਈ ਯਕੀਨੀ ਬਣਾਈ ਜਾ ਸਕੇ। ਸੇਫ ਸਕੂਲ ਵਾਹਨ ਸਕੀਮ ਤਹਿਤ ਸਕੂਲ ਬੱਸਾਂ ਵਿਚ ਸਪੀਡ ਗਵਰਨਰ ਚਾਲੂ ਹਾਲਤ ਵਿਚ ਹੋਣੇ ਚਾਹੀਦੇ ਹਨ, ਕਈ ਸਕੂਲ ਬੱਸਾਂ ਦੇ ਚਲਾਨ ਸਪੀਡ ਗਵਰਨਰ ਲੱਗਿਆ ਹੋਣ ਦੇ ਬਾਵਜੂਦ ਉਸ ਨਾਲ ਛੇੜ-ਛਾੜ ਕਰਕੇ ਸਪੀਡ ਵਧਾਈ ਹੋਣ ਕਾਰਨ ਵੀ ਕੀਤੇ ਗਏ ਜੋ ਕਿ ਹਾਦਸੇ ਦਾ ਕਾਰਨ ਬਣ ਸਕਦਾ ਹੈ।

ਡਿਪਟੀ ਕਮਿਸ਼ਨਰ ਵੱਲੋਂ ਵੀ ਸਕੂਲੀ ਬੱਚਿਆਂ/ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਹੁਸ਼ਿਆਰਪੁਰ (ਸੈਕੰਡਰੀ ਅਤੇ ਐਲੀਮੈਂਟਰੀ) ਨੂੰ ਅਤੇ ਜ਼ਿਲ੍ਹੇੇ ਦੇ ਸਾਰੇ ਸਬੰਧਤ ਸਬ ਡਵੀਜ਼ਨਲ ਮੈਜਿਸਟ੍ਰੇਟ ਨੂੰ ਸਬ ਡਵੀਜ਼ਨ ਵਿਚ ਪੈਂਦੇ ਜ਼ਿਲ੍ਹੇੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਤੋਂ ਅੰਡਰਟੇਕਿੰਗ ਸਰਟੀਫਿਕੇਟ 25 ਅਪ੍ਰੈਲ 2024 ਤੋਂ ਪਹਿਲਾਂ ਦਫਤਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਿਖੇ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ, ਜਿਸ ਅੰਡਰਟੇਕਿੰਗ ਸਰਟੀਫਿਕੇਟ ਵਿਚ ਸਕੂਲ ਪ੍ਰਿੰਸੀਪਲ ਇਹ ਸਰਟੀਫਿਕੇਟ ਦੇਣਗੇ ਕਿ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀਆਂ ਦੇ ਆਉਣ-ਜਾਣ ਲਈ ਵਰਤੀਆਂ ਜਾਣ ਵਾਲੀਆਂ ਸਕੂਲ ਬੱਸਾਂ ਅਤੇ ਵਾਹਨ, ਸੇਫ ਸਕੂਲ ਵਾਹਨ ਸਕੀਮ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰਦੇ ਹਨ।

 

Tags: Safe School Vahan Policy , School , School Bus , Transport , School Buses , Safe School Transport Policy , Hoshiarpur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD