Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵੱਲੋਂ ''ਦ ਫਲੂਟ ਐਂਡ ਦ ਸਵੌਰਡ'' ਮੀਰਾ ਅਤੇ ਜੈਮਲ ਦੀ ਕਹਾਣੀ ਅਤੇ ਮੀਰਾ ਦੇ ਜੀਵਨ ਦੇ ਉਤਰਾਅ ਚੜਾਅ ਬਾਰੇ ਕਿਤਾਬ ਜਾਰੀ

ਪੁਸਤਕ ਵਿੱਚ ਮੀਰਾ ਅਤੇ ਜੈਮਲ ਦੀ ਕਹਾਣੀ ਅਤੇ 16ਵੀਂ ਸ਼ਤਾਬਦੀ ਦੇ ਰਾਜਪੁਤਾਨਾ ਇਤਿਹਾਸ ਨੂੰ ਦਰਸਾਇਆ ਗਿਆ ਹੈ

5 Dariya News

5 Dariya News

5 Dariya News

ਚੰਡੀਗੜ , 14 Dec 2019

Last updated on: Dec 14, 2019, 00:00 IST

ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵੱਲੋਂ ਅੱਜ ਮੇਜਰ ਜਨਰਲ ਰਣਧੀਰ ਸਿਨ ਦੁਆਰਾ ਲਿਖੀ ਕਿਤਾਬ 'ਦ ਫਲੂਟ ਐਂਡ ਦ ਸਵੌਰਡ' ਮੀਰਾ ਅਤੇ ਜੈਮਲ ਦੀ ਕਹਾਣੀ ਅਤੇ ਮੀਰਾ ਦੇ ਜੀਵਨ ਦੇ ਉਤਰਾਅ ਚੜਾਅ ਜਾਰੀ ਕੀਤੀ ਗਈ। ਇਸ ਪੁਸਤਕ ਵਿੱਚ ਮੀਰਾ ਅਤੇ ਜੈਮਲ ਦੀ ਕਹਾਣੀ ਅਤੇ 16ਵੀਂ ਸ਼ਤਾਬਦੀ ਦੇ ਰਾਜਪੁਤਾਨਾ ਇਤਿਹਾਸ ਬਾਰੇ ਦਰਸਾਇਆ ਗਿਆ ਹੈ।  ਇਹ ਕਿਤਾਬ ਮਿਲਟਰੀ ਲਿਟਰੇਚਰ ਫੈਸਟੀਵਲ ਮੌਕੇ ਕਰਵਾਏ ਗਏ ਇੱਕ ਵਿਸ਼ੇਸ਼ ਸੈਸ਼ਨ ਦੌਰਾਨ ਜਾਰੀ ਕੀਤੀ ਗਈ। ਇਸ ਸੈਸ਼ਨ ਦੌਰਾਨ ਇਤਿਹਾਸਕ ਤੱਥਾਂ ਅਤੇ ਕਾਲਪਨਿਕ ਕਹਾਣੀਆਂ ਨੂੰ ਇਕੱਠਿਆਂ ਦਰਸਾਉਣ ਲਈ ਲੇਖਕ ਨੂੰ ਦਰਪੇਸ਼ ਚੁਣੌਤੀਆਂ ਅਤੇ ਵੱਖ ਵੱਖ ਪਹਿਲੂਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਲੇਖਕ ਮੇਜਰ ਜਨਰਲ ਰਣਧੀਰ ਸਿਨ (ਸੇਵਾਮੁਕਤ) ਨੇ ਦੱਸਿਆ ਕਿ ਉਨਾਂ ਨੇ ਮੀਰਾ ਦੇ ਯੋਗਦਾਨ, ਬਲਿਦਾਨ ਦੀ ਭਾਵਨਾ ਅਤੇ ਮੀਰਾ ਦੀ ਭੂਮਿਕਾ ਨੂੰ ਸੰਤ ਦੀ ਬਜਾਏ ਇੱਕ ਔਰਤ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੁਸਤਕ ਇਕ ਇਤਿਹਾਸਕ ਗਲਪ ਹੈ ਜਿਸ ਵਿਚ ਮੀਰਾ ਦੇ ਬਹੁਤ ਸਾਰੇ ਭਜਨ ਵੀ ਸ਼ਾਮਲ ਕੀਤੇ ਗਏ ਹਨ। ਉਨਾਂ ਇਹ ਵੀ ਕਿਹਾ ਕਿ ਅਜੋਕੇ ਸਮਾਜ ਵਿੱਚ ਕੌਮ ਪ੍ਰਤੀ ਵਫ਼ਾਦਾਰੀ ਅਤੇ ਕੁਰਬਾਨੀ ਦੀ ਭਾਵਨਾ ਖਤਮ ਹੋ ਰਹੀ ਹੈ ਜਦੋਂ ਕਿ ਪਹਿਲਾਂ ਦੇ ਸਮੇਂ ਵਿੱਚ ਆਦਮੀ ਅਤੇ ਔਰਤ ਵਫ਼ਾਦਾਰ ਸਨ ਅਤੇ ਆਪਣੀ ਕੌਮ ਲਈ ਕਿਸੇ ਵੀ ਕੁਰਬਾਨੀ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਔਰਤਾਂ ਆਪਣੇ ਪਤੀ, ਬੱਚਿਆਂ ਅਤੇ ਪੋਤਰਿਆਂ ਦੇ ਕੌਮ ਪ੍ਰਤੀ ਪਿਆਰ ਅਤੇ ਉਨਾਂ ਦੇ ਵਾਪਸ ਨਾ ਮੁੜਨ ਬਾਰੇ ਜਾਣਦੇ ਹੋਏ ਵੀ ਉਨਾਂ ਨੂੰ ਜੰਗ ਦੇ ਮੈਦਾਨ ਵਿੱਚ ਭੇਜਦੀਆਂ ਸਨ।

ਪੁਸਤਕ, ਭਾਵੇਂ ਕਿ ਗਲਪ ਹੈ, ਪਰ ਇਕ ਪ੍ਰਮਾਣਿਕ ਸਮੇਂ ਨੂੰ ਬਿਆਨਦੀ ਹੈ। ਮੀਰਾ ਇੱਕ ਹੋਣਹਾਰ ਬੱਚੀ ਸੀ ਅਤੇ ਬਚਪਨ ਤੋਂ ਹੀ ਆਪਣੀ ਬੌਧਿਕ ਪ੍ਰਤਿਭਾ ਅਤੇ ਧਾਰਮਿਕਤਾ ਲਈ ਜਾਣੀ ਜਾਂਦੀ ਸੀ। ਭਗਵਾਨ ਕ੍ਰਿਸ਼ਨ ਪ੍ਰਤੀ ਉਸਦੀ ਸ਼ਰਧਾ ਤੀਬਰ ਸੀ ਅਤੇ ਉਸ ਦਾ ਵਿਆਹ ਮਹਾਰਾਣਾ ਸਾਂਗਾ ਦੇ ਪੁੱਤਰ ਭੋਜਰਾਜ ਨਾਲ ਹੋਣ ਦੇ ਬਾਵਜੂਦ ਵੀ ਉਸ ਦੀ ਸ਼ਰਧਾ ਭਗਵਾਨ ਕ੍ਰਿਸ਼ਨ ਪ੍ਰਤੀ ਪ੍ਰਬਲ ਰਹੀ। ਪੁਸਤਕ ਉਸਦੇ ਦੁਆਰਕਾ ਪਹੁੰਚਣ ਅਤੇ ਆਪਣੇ ਪ੍ਰਭੂ ਦੇ ਨਾਮ ਵਿੱਚ ਲੀਨ ਹੋਣ ਤੱਕ ਮੀਰਾ ਦੇ ਜੀਵਨਕਾਲ ਨੂੰ ਬਿਆਨਦੀ ਹੈ।ਪੁਸਤਕ ਵਿੱਚ ਲੇਖਕ ਨੇ ਦਰਸਾਇਆ ਹੈ ਕਿ ਦੂਸਰੇ ਪਾਸੇ ਜੈਮਲ ਕਿਸ ਤਰਾਂ ਲਗਾਤਾਰ ਯੁੱਧ ਵਿੱਚ ਬਣਿਆ ਰਿਹਾ ਅਤੇ ਸ਼ਕਤੀਸ਼ਾਲੀ ਤਾਕਤਾਂ ਵਿਰੁੱਧ ਆਪਣੀ ਸਲਤਨਤ ਨੂੰ ਬਚਾਉਣ ਲਈ ਯੁੱਧ ਕਰਦਾ ਰਿਹਾ। ਇਹ ਕਿਤਾਬ ਇਤਿਹਾਸ ਦੇ ਪ੍ਰਸਿੱਧ ਕਿਰਦਾਰਾਂ ਸਮੇਤ ਕਰੁਣਾਮਈ ਸ਼ੂਰਬੀਰਤਾ ਦੀ ਜਾਣਕਾਰੀ ਪੇਸ਼ ਕਰਦੀ ਹੈ।ਪੁਸਤਕ 'ਤੇ ਵਿਚਾਰ ਵਟਾਂਦਰੇ ਦੌਰਾਨ ਮਾਹਰ ਜਸਟਿਸ ਕਮਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਲੇਖਕ ਨੇ ਜੈਮਲ ਅਤੇ ਮੀਰਾ ਬਾਰੇ ਤੱਥਾਂ ਅਤੇ ਗਲਪਾਂ ਦੇ ਮਿਸ਼ਰਨ ਨੂੰ ਪੁਸਤਕ ਵਿੱਚ ਸੰਜੋਣ ਦਾ ਮਹਾਨ ਕਾਰਜ ਕੀਤਾ ਹੈ। ਉਨਾਂ ਕਿਹਾ ਕਿ ਲੇਖਕ ਨੇ ਮੀਰਾ ਦੇ ਔਰਤ ਰੂਪੀ ਚਿਹਰੇ ਨੂੰ ਉਭਾਰਿਆ ਹੈ ਜਦੋਂ ਕਿ ਲੋਕ ਮੀਰਾ ਨੂੰ ਹਮੇਸ਼ਾ ਸੰਤ ਵਜੋਂ ਜਾਣਦੇ ਸਨ। ਮੀਰਾ ਦੇ ਵੱਡਮੁੱਲੇ ਯੋਗਦਾਨ ਬਾਰੇ ਗੱਲ ਕਰਦਿਆਂ ਜਸਟਿਸ ਕਮਲਜੀਤ ਨੇ ਕਿਹਾ ਕਿ ਦਸਵੇਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਮੀਰਾ ਬਾਰੇ ਕਵਿਤਾ ਲਿਖੀ ਹੈ। ਪ੍ਰਸਿੱਧ ਇਤਿਹਾਸਕਾਰ ਰੀਮਾ ਹੁੱਜਾ ਨੇ ਪੁਸਤਕ ਰਿਲੀਜ਼ ਸੈਸ਼ਨ ਦੀ ਮੇਜ਼ਬਾਨੀ ਕੀਤੀ ਅਤੇ ਲੇਖਕ ਦੀ ਵਿਲੱਖਣ ਪਹਿਲਕਦਮੀ ਬਾਰੇ ਆਪਣੇ ਵਿਚਾਰ ਵੀ ਪੇਸ਼ ਕੀਤੇ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਰਾਣਾ ਕੇ.ਪੀ. ਸਿੰਘ ਵੀ ਮੌਜੂਦ ਸਨ।

 

Tags: VP Singh Badnore , Miltary

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD