Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਹਲਦੀ ਘਾਟੀ ਦੀ ਲੜਾਈ ਮੱਧ ਕਾਲੀ ਭਾਰਤ ਦੇ ਇਤਿਹਾਸ ਦੀ ਫੈਸਲਾਕੁਨ ਘਟਨਾ ਪੈਨਲ ਮਾਹਿਰਾਂ ਨੇ ਹਲਦੀ ਘਾਟੀ ਦੀ ਲੜਾਈ ਦਾ ਜੇਤੂ ਕੌਣ 'ਤੇ ਕੀਤੀ ਚਰਚਾ

ਇਸ ਲੜਾਈ 'ਚ ਅਕਬਰ ਨੂੰ ਸਿਵਾਏ ਇੱਕ ਹਾਥੀ ਦੇ ਕੁੱਝ ਵੀ ਨਾ ਮਿਲਿਆ-ਰਾਜਪਾਲ ਪੰਜਾਬ

Web Admin

Web Admin

5 Dariya News

ਚੰਡੀਗੜ੍ਹ , 13 Dec 2019

Last updated on: Dec 13, 2019, 00:00 IST

ਪੰਜਾਬ ਦੇ ਰਾਜਪਾਲ ਸ੍ਰੀ ਵੀ ਪੀ ਸਿੰਘ ਬਦਨੌਰ ਨੇ ਅੱਜ ਕਿਹਾ ਕਿ ਹਲਦੀ ਘਾਟੀ ਦੀ ਇਤਿਹਾਸਕ ਲੜਾਈ ਵਿੱਚੋਂ ਅਕਬਰ ਦੀ ਅਗਵਾਈ ਵਾਲੀਆਂ ਮੁਗ਼ਲ ਫੌਜਾਂ ਨੇ ਸਿਵਾਏ ਰਾਮਪ੍ਰਸਾਦ ਨਾਮ ਦੇ ਇੱਕ ਹਾਥੀ ਦੇ, ਕੁੱਝ ਵੀ ਹੋਰ ਨਹੀਂ ਖੱਟਿਆ।ਅੱਜ ਇੱਥੇ ਮਿਲਟਰੀ ਲਿਟਰੇਚਰ ਫੈਸਟੀਵਲ 'ਚ ਹਲਦੀ ਘਾਟੀ ਦੀ ਲੜਾਈ ਦਾ ਅਸਲੀ ਜੇਤੂ ਕੌਣ, ਵਿਸ਼ੇ 'ਤੇ ਹੋਈ ਵਿਚਾਰ ਚਰਚਾ ਦੀ ਸ਼ੁਰੂਆਤ ਕਰਦਿਆਂ ਰਾਜਪਾਲ ਪੰਜਾਬ ਜਿਨ੍ਹਾਂ ਨਾਲ ਲੈਫ਼. ਜਨ. (ਸੇਵਾਮੁਕਤ) ਕੇ ਜੇ ਸਿੰਘ, ਮੇਜਰ ਜਨਰਲ (ਸੇਵਾਮੁਕਤ) ਰਣਬੀਰ ਸਿੰਘ, ਇਤਿਹਾਸ ਦੇ ਪ੍ਰੋ. ਅਭਿਮੰਨਿਊ ਸਿੰਘ ਵੀ ਹਾਜ਼ਰ ਸਨ, ਨੇ ਕਿਹਾ ਕਿ ਮੇਵਾੜ ਉਸ ਵੇਲੇ ਦੇ ਰਾਜਪੂਤਾਨਾ ਖਿੱਤੇ ਦਾ ਮਹਿਜ਼ ਇੱਕ ਬਟਾ ਅੱਠ ਹਿੱਸਾ ਸੀ ਜਦਕਿ ਉਸ ਵੇਲੇ ਦੇ ਮੁਗ਼ਲ ਮਹਾਰਾਜਾ ਅਕਬਰ ਬਾਦਸ਼ਾਹ ਪਾਸ ਬੇਤਹਾਸ਼ਾ ਸ੍ਰੋਤ ਸਨ ਪਰ ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਵੱਲੋਂ ਦਿੱਤੀ ਗਈ ਡਟਵੀਂ ਟੱਕਰ ਨਾਲ ਮੁਗ਼ਲ ਮਹਾਰਾਜਾ ਕਦੀ ਵੀ ਮੇਵਾੜ 'ਤੇ ਜਿੱਤ ਹਾਸਲ ਨਹੀਂ ਕਰ ਸਕਿਆ ਅਤੇ ਹਲਦੀ ਘਾਟੀ ਦੀ ਲੜਾਈ ਵੀ ਉਸ ਲਈ ਇੱਕ ਵੱਡਾ ਨੁਕਸਾਨ ਸਾਬਤ ਹੋਇਆ। ਇਸ ਵਿਚਾਰ ਚਰਚਾ ਦਾ ਸੰਚਾਲਨ ਲੈਫ਼ਟੀਨੈਟ ਜਨਰਲ (ਸੇਵਾਮੁਕਤ) ਭੁਪਿੰਦਰ ਸਿੰਘ ਨੇ ਕੀਤਾ।ਇਸ ਗੱਲ ਦੀ ਪ੍ਰੋੜਤਾ ਲਈ ਇਤਿਹਾਸਕ ਹਵਾਲੇ ਦਿੰਦਿਆਂ ਉਨ੍ਹਾਂ ਕਿਹਾ ਕਿ ਰਾਜਪੂਤ ਰਾਜਾ ਮਾਨ ਸਿੰਘ ਅਤੇ ਬਖਸ਼ੀ ਆਸਿਫ਼ ਅਲੀ ਜੋ ਕਿ ਇਸ ਲੜਾਈ ਦਾ ਹਿੱਸਾ ਸਨ, ਨੂੰ ਇਸ ਉਪਰੰਤ ਕਦੀ ਵੀ ਮੁਗ਼ਲ ਬਾਦਸ਼ਾਹ ਦੇ ਦਰਬਾਰ 'ਚ ਵੜਨ ਨਹੀਂ ਦਿੱਤਾ ਗਿਆ ਅਤੇ ਨਾ ਹੀ ਕੋਈ ਮਨਸਬਦਾਰੀ ਦਿੱਤੀ ਗਈ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਮੁਗ਼ਲਾਂ ਵੱਲੋਂ ਇਸ ਜਿੱਤ ਦਾ ਕੋਈ ਵੀ ਜਸ਼ਨ ਨਹੀਂ ਮਨਾਇਆ ਗਿਆ ਅਤੇ ਜਿਸ ਜਗ੍ਹਾ 'ਤੇ ਮਹਾਰਾਣਾ ਪ੍ਰਤਾਪ ਦਾ ਘੋੜਾ ਮਰਿਆ ਸੀ, ਉਸ ਜਗ੍ਹਾ 'ਤੇ ਮਹਾਰਾਣਾ ਪ੍ਰਤਾਪ ਵੱਲੋਂ ਇੱਕ ਵੱਡਾ ਮੰਦਰ ਬਣਾਉਣਾ ਇਹ ਸਾਬਿਤ ਕਰਦਾ ਹੈ ਕਿ ਉਸ ਲੜਾਈ ਤੋਂ ਉਪਰੰਤ ਵੀ ਉਹ ਉਸ ਖਿੱਤੇ ਦਾ ਰਾਜਾ ਸੀ ਅਤੇ ਇਸ ਇਤਹਾਸਕ ਲੜਾਈ ਦਾ ਜੇਤੂ ਸੀ। ਉਨ੍ਹਾਂ ਕਿਹਾ ਕਿ ਇਹ ਇੱਕ ਇਤਿਹਾਸਕ ਤੱਥ ਹੈ ਕਿ ਮੇਵਾੜ ਨੇ ਹਮੇਸ਼ਾਂ ਆਜ਼ਾਦੀ ਦਾ ਆਨੰਦ ਮਾਣਿਆ ਹੈ ਅਤੇ ਕਦੀ ਵੀ ਕਿਸੇ ਦੀ ਅਧੀਨਗੀ ਸਵੀਕਾਰ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਮਹਾਰਾਣਾ ਪ੍ਰਤਾਪ ਨੇ ਦੇਸ਼ ਵਾਸੀਆਂ ਵਿੱਚ ਜਬਰ ਅਤੇ ਜ਼ੁਲਮ ਦੇ ਖ਼ਿਲਾਫ਼ ਤਕੜੇ ਤੋਂ ਤਕੜੇ ਬੰਦੇ ਖਿਲਾਫ਼ ਖੜ੍ਹੇ ਹੋਣ ਦੀ ਚਿਣਗ ਬਾਲੀ।ਇਸ ਮੌਕੇ 'ਤੇ ਸਾਰੇ ਪੈਨਲ ਮੈਂਬਰਾਂ ਨੇ ਇੱਕ ਮਤ ਹੋ ਕੇ ਕਿਹਾ ਕਿ ਹਲਦੀ ਘਾਟੀ ਦੀ ਲੜਾਈ ਦੋ ਮਹਾਂ ਯੋਧਿਆਂ ਦੇ ਵਿੱਚ ਇੱਕ ਇਤਿਹਾਸਕ ਲੜਾਈ ਸੀ, ਜਿਸ ਨੇ ਦੇਸ਼ ਦੇ ਮੱਧਕਾਲੀਨ ਇਤਿਹਾਸ ਦੇ ਵਿੱਚ ਨਵਾਂ ਮੋੜ ਲਿਆਂਦਾ। ਉਨ੍ਹਾਂ ਕਿਹਾ ਕਿ ਮਹਾਰਾਣਾ ਪ੍ਰਤਾਪ ਨੂੰ ਪਤਾ ਸੀ ਕਿ ਉਹ ਮੇਵਾੜ ਦੀ ਸ਼ਾਨ ਦਾ ਪ੍ਰਤੀਕ ਹੈ ਕਿਉਂ ਕਿ ਉਸ ਦੇ ਦਾਦਾ ਰਾਣਾ ਸਾਂਗਾ ਨੇ ਅਕਬਰ ਦੇ ਦਾਦਾ ਬਾਬਰ ਨੂੰ ਵੀ ਸਖਤ ਚਣੌਤੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਇਸੇ ਲਈ ਮਹਾਂਰਾਣਾ ਪ੍ਰਤਾਪ ਨੇ ਗੁਰੀਲਾ ਯੁੱਧ ਨੂੰ ਅਪਣਾ ਕੇ ਦੇਸ਼ ਵਿੱਚ ਤਾਕਤਵਰ ਮੁਗ਼ਲ ਸਾਮਰਾਜ ਦੇ ਖ਼ਿਲਾਫ਼ ਚਣੌਤੀ ਇੱਕ ਨਵੇਂ ਤਰੀਕੇ ਨਾਲ ਪੇਸ਼ ਕੀਤੀ।ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਮਹਾਂਰਾਣਾ ਪ੍ਰਤਾਪ ਦੀ ਜਿੱਤ ਅਤੇ ਉਨ੍ਹਾਂ ਦੀ ਵੀਰਤਾ ਦਾ ਇੱਕ ਪ੍ਰਮਾਣ ਇਹ ਵੀ ਹੈ ਕਿ ਇਸ ਲੜਾਈ ਉਪਰੰਤ ਉਨ੍ਹਾਂ ਨੇ ਉਸ ਖਿੱਤੇ ਦੇ 32 ਹੋਰ ਕਿਲਿਆਂ 'ਤੇ ਵੀ ਜਿੱਤ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਮੇਵਾੜ ਦੇ ਲੋਕਾਂ ਨੇ ਕਦੀ ਵੀ ਇਹ ਨਹੀਂ ਮੰਨਿਆ ਕਿ ਉਨ੍ਹਾਂ ਨੇ ਹਲਦੀ ਘਾਟੀ ਦੀ ਲੜਾਈ ਵਿੱਚ ਹਾਰ ਹਪਈ ਹੈ, ਜਿਸ ਕਾਰਨ ਮੁਗ਼ਲ ਸਾਮਰਾਜ ਦੀ ਅਧੀਨਗੀ ਉਨ੍ਹਾਂ ਵੱਲੋਂ ਕਬੂਲ ਨਹੀਂ ਕੀਤਾ ਗਿਆ।

 

Tags: VP Singh Badnore , Miltary

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD