ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਤੇ ਜ਼ਿਲਾ ਖੇਡ ਅਫਸਰ ਸ੍ਰੀ ਮੁਕਤਸਰ ਸਾਹਿਬ ਅਨਿੰਦਰਵੀਰ ਕੌਰ ਬਰਾੜ ਦੀ ਅਗਵਾਈ ਵਿੱਚ ਜ਼ਿਲਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਅਤੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਜ਼ਿਲਾ ਪੱਧਰੀ ਖੇਡਾਂ ਅੰਡਰ-18 ਲੜਕੇ-ਲੜਕੀਆਂ ਦੋ ਰੋਜ਼ਾ ਟੂਰਨਾਮੈਂਟ ਅੱਜ ਸਮਾਪਤ ਹੋ ਗਏ।ਸਮਾਪਤੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਸ. ਮਲਕੀਤ ਸਿੰਘ ਖੋਸਾ ਜ਼ਿਲਾ ਸਿੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਪੁੱਜੇ। ਵਿਸ਼ੇਸ਼ ਮਹਿਮਾਨ ਵਜੋਂ ਗੁਰਸੰਤ ਸਿੰਘ ਬਰਾੜ ਸੀਨੀਅਰ ਕਾਂਗਰਸੀ ਆਗੂ, ਗੁਰਭਜਨ ਸਿੰਘ ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ), ਸ਼ਰਨਜੀਤ ਸਿੰਘ ਸਰਪੰਚ ਕਬਰਵਾਲਾ, ਦਲਜੀਤ ਸਿੰਘ ਏਈਓ ਸ੍ਰੀ ਮੁਕਤਸਰ ਸਾਹਿਬ ਪੁੱਜੇ। ਇਸ ਟੂਰਨਾਮੈਂਟ ਵਿੱਚ ਖੋਹ-ਖੋਹ ਲੜਕਿਆਂ ਦੇ ਮੁਕਾਬਲੇ ਵਿੱਚ ਸ.ਸੀ: ਸੈ: ਸਕੂਲ ਪਿੰਡ ਪੱਕੀ ਟਿੱਬੀ ਨੇ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਪਿੰਡ ਬੁੱਟਰ ਸ਼ਰੀਹ ਨੇ ਦੂਜਾ ਸਥਾਨ ਅਤੇ ਅੰਮਿ੍ਰਤ ਪਬਲਿਕ ਸਕੂਲ ਪਿੰਡ ਭਲਾਈਆਣਾ ਨੇ ਤੀਜਾ ਸਥਾਨ ਹਾਸਿਲ ਕੀਤਾ। ਖੋਹ-ਖੋਹ ਲੜਕੀਆਂ ਦੇ ਮੁਕਾਬਲੇ ਵਿੱਚ ਪਿੰਡ ਬੁੱਟਰ ਸ਼ਰੀਹ ਨੇ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਪਿੰਡ ਬੁੱਟਰ ਸ਼ਰੀਹ ਨੇ ਦੂਜਾ ਸਥਾਨ ਅਤੇ ਆਦਰਸ਼ ਸੀ: ਸੈ: ਸਕੂਲ ਪਿੰਡ ਈਨਾ ਖੇੜਾ ਨੇ ਤੀਜਾ ਸਥਾਨ ਹਾਸਿਲ ਕੀਤਾ। ਹਾਕੀ ਲੜਕਿਆਂ ਦੇ ਮੁਕਾਬਲੇ ਵਿੱਚ ਡੇਰਾ ਭਾਈ ਮਸਤਾਨ ਸਿੰਘ ਸੀ: ਸੈ: ਸਕੂਲ ਸ੍ਰੀ ਮੁਕਤਸਰ ਸਾਹਿਬ ਨੇ ਪਹਿਲਾ ਸਥਾਨ, ਹਾਕੀ ਅਕੈਡਮੀ ਪਿੰਡ ਸੰਗੂਧੌਣ ਨੇ ਦੂਜਾ ਸਥਾਨ ਅਤੇ ਪਿੰਡ ਮਹਾਂਬੱਧਰ ਨੇ ਤੀਜਾ ਸਥਾਨ ਹਾਸਿਲ ਕੀਤਾ। ਹਾਕੀ ਲੜਕੀਆਂ ਦੇ ਮੁਕਾਬਲੇ ਵਿੱਚ ਹਾਕੀ ਅਕੈਡਮੀ ਪਿੰਡ ਬਾਦਲ ਨੇ ਪਹਿਲਾ ਸਥਾਨ, ਸ.ਸੀ: ਸੈ: ਸਕੂਲ ਪਿੰਡ ਬਾਦਲ ਨੇ ਦੂਜਾ ਸਥਾਨ ਅਤੇ ਪਿੰਡ ਬਾਦਲ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਕਬੱਡੀ ਲੜਕਿਆਂ ਦੇ ਮੁਕਾਬਲੇ ਵਿੱਚ ਸ.ਸੀ.ਸੈ; ਸਕੂਲ ਪਿੰਡ ਦੋਦਾ ਨੇ ਪਹਿਲਾ ਸਥਾਨ, ਸ.ਸੀ: ਸੈ: ਸਕੂਲ ਪਿੰਡ ਭਾਗਸਰ ਨੇ ਦੂਜਾ ਸਥਾਨ ਅਤੇ ਪਿੰਡ ਫਕਰਸਰ ਥੇੜੀ ਨੇ ਤੀਜਾ ਸਥਾਨ ਹਾਸਿਲ ਕੀਤਾ।
ਕਬੱਡੀ ਲੜਕੀਆਂ ਦੇ ਮੁਕਾਬਲੇ ਵਿੱਚ ਸ.ਹਾਈ ਸਕੂਲ ਪਿੰਡ ਮਧੀਰ ਨੇ ਪਹਿਲਾ ਸਥਾਨ, ਸ.ਸੀ: ਸੈ; ਸਕੂਲ ਪਿੰਡ ਭੁੰਦੜ ਨੇ ਦੂਜਾ ਸਥਾਨ ਅਤੇ ਸ.ਸੀ: ਸੈ: ਸਕੂਲ ਪਿੰਡ ਝੋਰੜ ਨੇ ਤੀਜਾ ਸਥਾਨ ਹਾਸਿਲ ਕੀਤਾ। ਵਾਲੀਬਾਲ ਲੜਕਿਆਂ ਦੇ ਮੁਕਾਬਲੇ ਵਿੱਚ ਵਾਲੀਬਾਲ ਅਕੈਡਮੀ ਪਿੰਡ ਮਲੋਟ ਨੇ ਪਹਿਲਾ ਸਥਾਨ, ਪਿੰਡ ਝੋਰੜ ਨੇ ਦੂਜਾ ਸਥਾਨ ਅਤੇ ਪਿੰਡ ਸਿੱਖਵਾਲਾ ਨੇ ਤੀਜਾ ਸਥਾਨ ਹਾਸਿਲ ਕੀਤਾ। ਵਾਲੀਬਾਲ ਲੜਕੀਆਂ ਦੇ ਮੁਕਾਬਲੇ ਵਿੱਚ ਨਿਸਾਨ ਅਕੈਡਮੀ ਬੀ ਟੀਮ ਪਿੰਡ ਝੋਰੜ ਨੇ ਪਹਿਲਾ ਸਥਾਨ, ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਪਿੰਡ ਮਰਾੜ ਕਲਾ ਨੇ ਦੂਜਾ ਸਥਾਨ ਅਤੇ ਨਿਸਾਨ ਅਕੈਡਮੀ ਏ ਟੀਮ ਪਿੰਡ ਔਲਖ ਨੇ ਤੀਜਾ ਸਥਾਨ ਹਾਸਿਲ ਕੀਤਾ। ਹੈਂਡਬਾਲ ਲੜਕੀਆਂ ਦੇ ਮੁਕਾਬਲੇ ਵਿੱਚ ਸ.ਹਾਈ ਸਕੂਲ ਪਿੰਡ ਸੰਗੂਧੌਣ ਨੇ ਪਹਿਲਾ ਸਥਾਨ, ਸ.ਸੀ: ਸੈ: ਸਕੂਲ ਪਿੰਡ ਭੁੱਲਰ ਨੇ ਦੂਜਾ ਸਥਾਨ ਅਤੇ ਸ.ਸੀ: ਸੈ: ਸਕੂਲ ਪਿੰਡ ਮੱਲਣ ਨੇ ਤੀਜਾ ਸਥਾਨ ਹਾਸਿਲ ਕੀਤਾ। ਹੈਂਡਬਾਲ ਲੜਕਿਆਂ ਦੇ ਮੁਕਾਬਲੇ ਵਿੱਚ ਐੱਸ.ਡੀ.ਸੀ: ਸੈ: ਸਕੂਲ ਪਿੰਡ ਰੱਥੜੀਆਂ ਨੇ ਪਹਿਲਾ ਸਥਾਨ, ਡੀ.ਏ.ਵੀ ਸੀ: ਸੈਂ: ਸਕੂਲ ਮਲੋਟ ਨੇ ਦੂਜਾ ਸਥਾਨ ਅਤੇ ਐੱਸ.ਡੀ.ਸੀ: ਸੈ: ਸਕੂਲ ਮਲੋਟ ਨੇ ਤੀਜਾ ਸਥਾਨ ਹਾਸਿਲ ਕੀਤਾ। ਫੁੱਟਬਾਲ ਲੜਕੀਆਂ ਦੇ ਮੁਕਾਬਲੇ ਵਿੱਚ ਅੰਮਿ੍ਰਤ ਪਬਲਿਕ ਸਕੂਲ ਪਿੰਡ ਭਲਾਈਆਣਾ ਨੇ ਪਹਿਲਾ ਸਥਾਨ ,ਯੁਵਕ ਸੇਵਾਵਾਂ ਕਲੱਬ ਪਿੰਡ ਭਲਾਈਆਣਾ ਨੇ ਦੂਜਾ ਸਥਾਨ ਅਤੇ ਗੁਰੂ ਨਾਨਕ ਪਬਲਿਕ ਸਕੂਲ ਪਿੰਡ ਲੰਬੀ ਢਾਬ ਨੇ ਤੀਜਾ ਸਥਾਨ ਹਾਸਿਲ ਕੀਤਾ। ਜਿਮਨਾਸਟਿਕਸ ਲੜਕੀਆਂ ਦੇ ਮੁਕਾਬਲੇ ਵਿੱਚ ਸੈਂਟਰ ਭਾਈ ਮਸਤਾਨ ਸਿੰਘ ਪ੍ਰ.ਸੀ: ਸੈ: ਸਕੂਲ ਸ੍ਰੀ ਮੁਕਤਸਰ ਸਾਹਿਬ ਨੇ ਪਹਿਲਾ ਸਥਾਨ,ਭਾਈ ਮਸਤਾਨ ਸਿੰਘ ਪ੍ਰਾ.ਸੀ: ਸੈ: ਸਕੂਲ ਸ੍ਰੀ ਮੁਕਤਸਰ ਸਾਹਿਬ ਨੇ ਦੂਜਾ ਸਥਾਨ ਅਤੇ ਸਰਕਾਰੀ ਕੰਨਿਆਂ ਸੀ: ਸੈ: ਸਕੂਲ ਸ੍ਰੀ ਮੁਕਤਸਰ ਸਾਹਿਬ ਨੇ ਤੀਜਾ ਸਥਾਨ ਹਾਸਿਲ ਕੀਤਾ। ਜਿਮਨਾਸਟਿਕਸ ਲੜਕਿਆਂ ਦੇ ਮੁਕਾਬਲੇ ਵਿੱਚ ਸੈਂਟਰ ਭਾਈ ਮਸਤਾਨ ਸਿੰਘ ਸੀ: ਸੈ: ਸਕੂਲ ਸ੍ਰੀ ਮੁਕਤਸਰ ਸਾਹਿਬ ਨੇ ਪਹਿਲਾ ਸਥਾਨ, ਸਰਕਾਰੀ ਸੀ: ਸੈ: ਸਕੂਲ ਗੋਨਿਆਣਾ ਨੇ ਦੂਜਾ ਸਥਾਨ ਅਤੇ ਸੀ.ਆਰ.ਐਮ.ਡੀ.ਏ.ਵੀ ਸਕੂਲ ਸ੍ਰੀ ਮੁਕਤਸਰ ਸਾਹਿਬ ਨੇ ਤੀਜਾ ਸਥਾਨ ਹਾਸਿਲ ਕੀਤਾ।