ਐਡਵੋਕੇਟ ਕੰਵਰਬੀਰ ਸਿੰਘ ਸਿੱਧੂ ਨੇ ਮਨੀਸ਼ ਤਿਵਾੜੀ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਪੂਰੇ ਸਿਖਾਰਾਂ ਤੇ ਪਹੁੰਚਾਇਆ
ਘਰ ਘਰ ਜਾ ਕਿ ਚੋਣ ਪ੍ਰਚਾਰ ਕੀਤਾ
5 Dariya News
ਸ੍ਰੀ ਆਨੰਦਪੁਰ ਸਾਹਿਬ , 25 Apr 2019
ਯੂਥ ਕਾਂਗਰਸ ਪੰਜਾਬ ਦੇ ਮੀਡੀਆ ਕੁਆਰਡੀਨੇਟਰ ਐਡਵੋਕੇਟ ਕੰਵਰਬੀਰ ਸਿੰਘ ਸਿੱਧੂ ਨੇ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਮਨੀਸ਼ ਤਿਵਾੜੀ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਪੂਰੇ ਸਿਖਾਰਾਂ ਤੇ ਪਹੁੰਚਾਇਆ ਹੋਇਆ ਹੈ। ਅੱਜ ਸ੍ਰੀ ਸਿੱਧੂ ਨੇ ਯੂਥ ਕਾਂਗਰਸ ਦੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸਥਾਨਕ ਸੈਕਟਰ ੭੦ ਵਿਖੇ ਘਰ ਘਰ ਜਾ ਕਿ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਸ੍ਰੀ ਤਿਵਾੜੀ ਦੇ ਹੱਕ ਵਿੱਚ ਆਪਣੀਆਂ ਵੋਟਾਂ ਭੁਗਤਾਨ ਦੀ ਅਪੀਲ ਕੀਤੀ । ਇਸ ਮੌਕੇ ਗੱਲਬਾਤ ਕਰਦਿਆਂ ਐਡਵੋਕੇਟ ਸਿੱਧੂ ਨੇ ਕਿਹਾ ਕਿ ਇਹ ਲੋਕਾਂ ਲਈ ਬਹੁਤ ਹੀ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਕਾਂਗਰਸ ਪਾਰਟੀ ਦੇ ਸ੍ਰੀ ਮਨੀਸ਼ ਤਿਵਾੜੀ ਵਰਗੇ ਪੜੇ ਲਿਖੇ, ਸੂਝਵਾਨ ਅਤੇ ਇਮਾਨਦਾਰ ਨੇਤਾ ਨੂੰ ਟਿਕਟ ਦੇ ਕੇ ਹਲਕੇ ਦੇ ਲੋਕਾਂ ਦੀ ਸੇਵਾ ਲਈ ਭੇਜਿਆ ਹੈ। ਉਨਾਂ ਕਿਹਾ ਕਿ ਯੂਥ ਕਾਂਗਰਸ ਦੇ ਆਗੂ ਦਿਨ ਰਾਤ ਸ੍ਰੀ ਤਿਵਾੜੀ ਦੀ ਚੋਣ ਪ੍ਰਚਾਰ ਮੁਹਿੰਮ ਵਿੱਚ ਜੁਟੇ ਹੋਏ ਹਨ ਅਤੇ ਲੋਕਾਂ ਕੋਲੋਂ ਮਿਲੇ ਰਹੇ ਭਾਰੀ ਸਮਰਥਨ ਦੇ ਸਦਕਾ ਸ੍ਰੀ ਤਿਵਾੜੀ ਦੀ ਜਿੱਤ ਨਿਸ਼ਚਿਤ ਹੈ । ਹੋਰਨਾਂ ਤੋਂ ਇਲਾਵਾ ਕੌਸਲਰ ਸੁਰਿੰਦਰ ਸਿੰਘ ਰਾਜਪੂਤ, ਜਸਪ੍ਰੀਤ ਸਿੰਘ ਗਿੱਲ, ਗੁਰਦੇਵ ਸਿੰਘ ਚੌਹਾਨ, ਪ੍ਰਮੋਦ ਮਿੱਤਰਾ, ਜਸਪਾਲ ਸਿੰਘ ਟਿਵਾਣਾ, ਹਰਦਿਆਲ ਸਿੰਘ ਬਡਵਰ, ਡਿੰਪਲ ਸਭਰਵਾਲ, ਸਵਿਤਾ ਸਿਸੋਧੀਆ, ਦਵਿੰਦਰ ਕੌਰ, ਰਵਿੰਦਰ ਪਾਲ ਸਿੰਘ ਪਾਲੀ, ਪ੍ਰਿੰਸੀਪਲ ਗੁਰਮੁੱਖ ਸਿੰਘ, ਰਾਹੁਲ ਕਾਲੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਤੇ ਅਹੁਦੇਦਾਰ ਹਾਜ਼ਰ ਸਨ।
Karanvir Singh Sidhu