ਨੀਤੀ ਅਯੋਗ ਵੱਲੋਂ ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਅਤੇ ਨੈਸ਼ਨਲ ਐਗਰੀ-ਫੂਡ ਬਾਇਓਟੈਕਨਾਲੋਜੀ ਇੰਸਟੀਚਿਊਟ ਦੇ ਸਹਿਯੋਗ ਨਾਲ ਖੇਤੀਬਾੜੀ ਸਟਾਰਟ ਅੱਪ ਅਤੇ ਉਹਨਾਂ ਨੂੰ ਖੇਤੀਬਾੜੀ ਵਪਾਰ ਦੇ ਮੁੱਦਅਿਂ ਲਈ ਢੁੱਕਵੇਂ ਹੱਲ ਲੱਭਣ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਨੈਸ਼ਨਲ ਐਗਰੀ-ਫੂਡ ਬਾਇਓਟੈਕਨਾਲੋਜੀ ਇੰਸਟੀਚਿਊਟ, ਐਸ.ਏ.ਐਸ ਨਗਰ ਵਿਖੇ ''ਸਮਾਰਟ ਖੇਤੀਬਾੜੀ ਲਈ ਸਟਾਰਟ ਅੱਪਸ'' ਵਿਸ਼ੇ 'ਤੇ ਇਕ-ਰੋਜ਼ਾ ਸੰਮੇਲਨ ਕਰਵਾਇਆ ਗਿਆ।ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਦੇ ਰਾਜਪਾਲ ਸ਼੍ਰੀ ਵੀ.ਪੀ. ਸਿੰਘ ਬਦਨੌਰ ਨੇ ਸ਼ਮਾ ਰੋਸ਼ਨ ਕਰਕੇ ਸੰਮੇਲਨ ਦਾ ਉਦਘਾਟਨ ਕੀਤਾ । ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸੰਮੇਲਨ ਕਰਵਾਉਣ ਦੀ ਨੀਤੀ ਅਯੋਗ ਦੀ ਪਹਿਲ ਕਦਮੀ ਦੇਸ਼ ਵਿਚ ਖੇਤੀਬਾੜੀ ਸਟਾਰਟ ਅੱਪ ਅਤੇ ਖੇਤੀਬਾੜੀ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਅਹਿਮ ਭੂਮਕਾ ਨਿਭਾਏਗੀ । ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੇ ਖੇਤੀਬਾੜੀ ਖੇਤਰ ਨੂੰ ਨਵੀਨਤਾਵਾਂ ਦੀ ਸਖਤ ਜ਼ਰੂਰਤ ਹੈ, ਜਿਸ ਨਾਲ ਖੇਤੀਬਾੜੀ ਨਿਰਯਾਤ ਦੇ ਵਿਸ਼ੇਸ਼ ਹਵਾਲੇ ਨਾਲ ਹਾਲ ਹੀ ਵਿੱਚ ਐਲਾਨ ਕੀਤੀ ਨਵੀਂ ਐਗਰੀਕਲਚਰ ਐਕਸਪੋਰਟ ਪਾਲਸੀ ਤਹਿਤ ਖੇਤੀਬਾੜੀ ਵਪਾਰ ਅਤੇ ਵਣਜ ਨੂੰ ਅਗਲੇ ਪੱਧਰ ਤੱਕ ਵਧਾਉਣ ਲਈ ਖੇਤੀਬਾੜੀ ਸਪਲਾਈ ਚੇਨ ਨੂੰ ਤੇਜ਼ ਕੀਤਾ ਜਾ ਸਕੇ । ਚੰਡੀਗੜ੍ਹ ਰੀਜਨ ਇਨੋਵੇਸ਼ਨ ਅਤੇ ਨਾਲੇਜ ਕਲੱਸਟਰ ( ਸੀ.ਆਰ.ਆਈ.ਕੇ.ਸੀ ) ਚੰਡੀਗੜ੍ਹ ਵਿਖੇ ਕੱਲ੍ਹ ਅਜਿਹੀ ਹੀ ਕਾਨਫਰੰਸ ਦਾ ਆਯੋਜਨ ਕਰ ਰਹੀ ਹੈ ਅਤੇ ਨੀਤੀ ਅਯੋਗ ਵੀ ਇਸ ਕਾਨਫਰੰਸ 'ਚ ਸ਼ਾਮਲ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਚੰਡੀਗੜ੍ਹ ਦੇਸ਼ ਦੇ ਨੈਸ਼ਨਲ ਇਨੋਵੇਸ਼ਨ ਸੈਂਟਰ ਅਤੇ ਬਰਾਮਦ ਕੇਂਦਰ ਸਥਾਪਿਤ ਕਰਨ ਲਈ ਢੁਕਵਾਂ ਸਥਾਨ ਹੈ । ਉਹਨਾਂ ਅੱਗੇ ਕਿਹਾ ਕਿ ਵਿਗਿਆਨਕ ਸੰਸਥਾਵਾਂ ਦੇ ਫਸਲੀ ਰਹਿੰਦ ਖੂਹੰਦ ਵਿਚੋਂ ਸਿਲੀਕਾ ਅਲੱਗ ਕਰਨ ਦੀਆਂ ਵਿਸ਼ੇਸ਼ ਖੋਜਾਂ ਦੇ ਸੁਝਾਅ ਨੇ ਧਿਆਨ ਖਿੱਚਿਆ ਹੈ ਜਿਸ ਨਾਲ ਫਸਲੀ ਰਹਿੰਦ ਖੂਹੰਦ ਨੂੰ ਪਸ਼ੂਆਂ ਲਈ ਚਾਰੇ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ ਅਤੇ ਖੇਤਾਂ ਵਿਚ ਸਾੜਨ ਦੀ ਬਜਾਏ ਆਰਥਿਕ ਪੱਖ ਲਈ ਵਰਤਿਆ ਜਾ ਸਕਦਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ, ਨੀਤੀ ਅਯੋਗ ਦੇ ਵਿਸ਼ੇਸ਼ ਸਕੱਤਰ ਸ਼੍ਰੀ ਯਾਦੁਵਿੰਦਰਾ ਮਾਥੁਰ ਨੇ ਵਧੀਆ ਮੁੱਲ ਪ੍ਰਾਪਤ ਕਰਨ ਲਈ ਅਤੇ ਉਤਪਾਦ ਵੇਚਣ ਵਿਦੇਸ਼ੀ ਥਾਵਾਂ ਦੀ ਭਾਲ ਕਰਨ ਲਈ ਚੰਗੀ ਗੁਣਵੱਤਾ ਵਾਲੇ ਖੇਤੀਬਾੜੀ ਉਤਪਾਦਾਂ ਦੇ ਉਤਪਾਦਨ ਦੇ ਮਹੱਤਵ 'ਤੇ ਜ਼ੋਰ ਦਿੱਤਾ, ਜਿੱਥੇ ਖੋਜ ਸੰਸਥਾਵਾਂ ਵਿਲੱਖਣ ਅਤੇ ਵਿਭਿੰਨ ਉਤਪਾਦਾਂ ਨੂੰ ਵਿਸ਼ਵ ਬਾਜਾਰ ਵਿਚ ਆਪਣੀ ਜਗ੍ਹਾ ਹਾਸਲ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ।ਇਸ ਸੰਮੇਲਨ ਦਾ ਉਦੇਸ਼ ਖਾਸ ਤੌਰ 'ਤੇ ਖੇਤੀਬਾੜੀ ਦੇ ਨਿਰਯਾਤ, ਖੇਤੀਬਾੜੀ ਦੇ ਸਾਧਨਾਂ ਨੂੰ ਵਧਾਉਣ, ਖੇਤੀਬਾੜੀ ਸਾਧਨਾਂ ਦੀ ਵਰਤੋਂ ਕਰਨ, ਸਫਲਤਾ ਦੀਆਂ ਕਹਾਣੀਆਂ/ਬਹਿਤਰੀਨ ਕੰਮ,ਖੇਤੀ ਕਾਰੋਬਾਰ ਨੂੰ ਵਧਾਉਣ ਲਈ ਐਫ.ਪੀ.ਓਜ਼, ਸਹਿਕਾਰਤਾ, ਖੇਤੀ ਉੱਦਮੀ ਅਤੇ ਸਟਾਰਟ ਅੱਪ ਵਲੋਂ ਅਪਣਾਈ ਗਈ ਆਧੁਨਿਕ ਤਕਨਾਲੋਜੀ ਨੂੰ ਪੇਸ਼ ਕਰਨ ਦਾ ਇਕ ਮੌਕਾ ਪ੍ਰਦਾਨ ਕਰਨਾ ਸੀ । 200 ਤੋਂ ਵੱਧ ਭਾਈਵਾਲਾਂ ਜਿਵੇਂ ਸਟਾਰਟ ਅੱਪਸ ਅਤੇ ਐੱਫ.ਪੀ. ਓਜ਼ ਦੇ ਸੰਬੰਧਤ ਮੰਤਰਾਲਿਆਂ ਦੇ ਅਧਿਕਾਰੀ, ਸੂਬਾ ਸਰਕਾਰਾਂ, ਨਾਬਾਰਡ, ਸਮਾਲ ਫਾਰਮਰ ਐਗਰੀਬਿਜਨਸ਼ ਕੰਸੋਰਟੀਅਮ ( ਐਸ.ਐਫ.ਏ.ਸੀ ) ਅਤੇ ਪੰਜਾਬ, ਹਰਿਆਣਾ, ਉਤਰਾਖੰਡ, ਹਿਮਾਚਲ ਪ੍ਰਦੇਸ਼ , ਜੰਮੂ ਅਤੇ ਕਸ਼ਮੀਰ ਅਤੇ ਐਨ.ਸੀ.ਟੀ ਦਿੱਲੀ ਆਦਿ ਸੂਬਅਿਾਂ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਨੇ ਇਸ ਪ੍ਰੋਗਰਾਮ ਵਿਚ ਹਿੱਸਾ ਲਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਸ਼੍ਰੀ ਵੀ.ਪੀ. ਸਿੰਘ ਬਦਨੌਰ ਦੇ ਪ੍ਰਮੁੱਖ ਸਕੱਤਰ ਸ੍ਰੀ ਜੇ. ਐਮ. ਬਾਲਾਮੁਰੁਗਨ ਵੀ ਮੌਜੂਦ ਸਨ।ਐਨ.ਏ.ਬੀ.ਆਈ ਦੇ ਐਗਜ਼ੈਕਟਿਵ ਡਾਇਰੈਕਟਰ ਡਾ. ਟੀ. ਆਰ. ਸ਼ਰਮਾ ਨੇ ਐਨ. ਏ. ਬੀ.ਆਈ ਵਲੋਂ ਵਿਕਸਿਤ ਕੀਤੀਆਂ ਗਈਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਜੋ ਉੱਚ ਗੁਣਵੱਤਾ ਵਾਲੇ ਉਤਪਾਦਾਂ ਦਾ ਉਤਪਾਦਨ ਕਰਨ ਅਤੇ ਬਾਗਬਾਨੀ ਉਤਪਾਦਾਂ ਦੀ ਸ਼ੈਲਫ ਲਾਈਫ ਨੂੰ ਵਧਾਉਣ ਲਈ ਢੁੱਕਵੀਆਂ ਅਤੇ ਟਕਾਊ ਹਨ। ਨਾਬਾਰਡ ਦੇ ਮੁੱਖ ਜਨਰਲ ਮੈਨੇਜਰ ਸ਼੍ਰੀ ਜੇ.ਪੀ.ਐਸ ਬਿੰਦਰਾ ਨੇ ਮੁੱਖ ਮਹਿਮਾਨ, ਭਾਗੀਦਾਰਾਂ ਅਤੇ ਹੋਰਨਾਂ ਹਸਤੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨੇ ਆਪਣੇ ਆਰਥਿਕ ਲਾਭ ਹਿੱਤ ਬਿਜਨਸ ਮਾਡਲ ਵਿਕਸਤਿ ਕਰਨ ਲਈ ਖੇਤੀਬਾੜੀ ਸਟਾਰਟ ਅੱਪਸ ਅਤੇ ਐੱਫ.ਪੀ.ਓਜ਼ ਨੂੰ ਸਮਰਥਨ ਦੇਣ ਲਈ ਨਾਬਾਰਡ ਦੀ ਭੂਿਮਕਾ ਬਾਰੇ ਵੀ ਗੱਲ ਕੀਤੀ। ਇਸ ਮੌਕੇ ਵੇਕੂਲ ਚੇਨਈ ਅਤੇ ਕ੍ਰੋਫਾਰਮ, ਨਵੀਂ ਦਿੱਲੀ ਵਰਗੇ ਸਟਾਰਟ-ਅਪਸ ਨੇ ਖੇਤੀਬਾੜੀ ਸਪਲਾਈ ਚੇਨ ਦੀ ਪਾਰਦਰਸ਼ਤਾ ਵਿਚ ਸੁਧਾਰ ਅਤੇ ਅਨੁਮਾਨ ਲਗਾਉਣ ਲਈ ਉਚਿਤ ਯੋਜਨਾ ਅਤੇ ਤਕਨਾਲੋਜੀ ਰਾਹੀਂ ਉਤਪਾਦਨ ਦੀ ਲਾਗਤ ਘਟਾਉਣ ਦੀ ਵਿਧੀ ਪੇਸ਼ ਕੀਤੀ।ਇਸ ਸਮਾਗਮ ਵਿੱਚ ਖੇਤੀਬਾੜੀ ਸਬੰਧੀ ਨਵੀਨਤਮ ਰਣਨੀਤੀਆਂ ਬਾਰੇ ਬੁਲਾਰਿਆਂ ਸਮੇਤ ਸਫਲ ਉੱਦਮੀ, ਸਟਾਰਟ-ਅਪਸ, ਐੱਫ.ਪੀ.ਓਜ਼, ਨੀਤੀ ਨਿਰਮਾਤਾ ਅਤੇ ਸੰਸਥਾਵਾਂ ਸ਼ਾਮਲ ਸਨ।