Sunday, 12 May 2024

 

 

ਖ਼ਾਸ ਖਬਰਾਂ ਚੰਡੀਗੜ੍ਹ 'ਚ ਲੋਕਾਂ ਦਾ ਭਾਰੀ ਸਮਰਥਨ, ਇਸ ਵਾਰ ਭਾਜਪਾ 400 ਦਾ ਅੰਕੜਾ ਜ਼ਰੂਰ ਪਾਰ ਕਰੇਗੀ : ਜਤਿੰਦਰ ਪਾਲ ਮਲਹੋਤਰਾ ਆਪ ਤੇ ਅਕਾਲੀ ਕਿਸਾਨ ਵਿਰੋਧੀ, ਪੰਜਾਬ ਦੇ ਵਿਕਾਸ ਲਈ ਦੋਨਾਂ ਨੂੰ ਹਰਾਉਣਾ ਜਰੂਰੀ : ਜੀਤਮਹਿੰਦਰ ਸਿੰਘ ਸਿੱਧੂ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਈਨਿੰਗ ਮਾਫੀਆ ਦਾ ਸਫਾਇਆ ਕਰਾਂਗਾ : ਡਾ ਸੁਭਾਸ਼ ਸ਼ਰਮਾ ਗੁਰਬਾਜ ਸਿੰਘ ਸਿੱਧੂ ਨੇ ਪਿਤਾ ਦੇ ਲਈ ਮੰਗੀਆਂ ਵੋਟਾਂ ਅਸੀਂ ਤੁਹਾਡੇ ਲਈ ਸਕੂਲ ਅਤੇ ਹਸਪਤਾਲ ਬਣਾਏ, ਬਿਜਲੀ ਅਤੇ ਪਾਣੀ ਮੁਫਤ ਕੀਤਾ, ਇਸ ਲਈ ਮੈਨੂੰ ਜੇਲ ਭੇਜਿਆ : ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤਾ ਸਮਝੌਤਾ, ਕੇਜਰੀਵਾਲ ਨੂੰ ਛੱਡ ਕੇ ਪੰਜਾਬ ’ਚ ਵੱਖਰੀ ਆਪ ਸਰਕਾਰ ਬਣਾਉਣਗੇ : ਸੁਖਬੀਰ ਸਿੰਘ ਬਾਦਲ ਆਪ ਦੱਸੇ ਕਿ ਉਹ ਭ੍ਰਿਸ਼ਟਾਚਾਰ ਵਿਚ ਫਸੇ ਅਰਵਿੰਦ ਕੇਜਰੀਵਾਲ ਦਾ ਬਚਾਅ ਕਿਉਂ ਕਰ ਰਹੀ ਹੈ: ਹਰਸਿਮਰਤ ਕੌਰ ਬਾਦਲ ਕਾਂਗਰਸ ਦੀ ਸਥਿਤੀ ਮਜ਼ਬੂਤ; ਸਾਬਕਾ ਵਿਧਾਇਕ ਜੱਸੀ ਖੰਗੂੜਾ ਦੀ ਪਾਰਟੀ 'ਚ ਵਾਪਸੀ ਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕੇ ਕਾਂਗਰਸ ਵਿੱਚ ਸ਼ਾਮਲ ਕਾਂਗਰਸ ਨੇ ਲੋਕ ਸਭਾ ਵਿੱਚ ਜਿੱਤ ਲਈ ਇੱਕਜੁੱਟ ਹੋਕੇ ਕੀਤੀ ਅਪੀਲ ਮੋਦੀ ਸ਼ਾਹ ਦੀ ਜੋੜੀ ਨੂੰ ਜੇ ਕਿਸੇ ਨੇ ਮਾਤ ਦਿੱਤੀ ਹੈ ਤਾਂ ਉਹ ਪੰਜਾਬ ਦੇ ਲੋਕ ਹੀ ਹਨ : ਗੁਰਜੀਤ ਸਿੰਘ ਔਜਲਾ ਮਨੀਸ਼ ਤਿਵਾੜੀ ਨੇ ਕਿਰਨ ਖੇਰ ਦੇ ਬਿਆਨ ਨਾਲ ਭਾਜਪਾ ਦਾ ਮੂੰਹ ਬੰਦ ਕਰ ਦਿੱਤਾ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨਾਂ ਦੀ ਮੌਤ : ਵਿਜੇ ਇੰਦਰ ਸਿੰਗਲਾ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ ਸੱਤ ਸਾਲਾਂ 'ਚ ਪਟਿਆਲਾ ਲੋਕ ਸਭਾ ਹਲਕੇ 'ਚ ਕੀਤੇ 7 ਕੰਮ ਗਿਣਾਉਣ ਕਾਂਗਰਸ ਤੇ 'ਆਪ' : ਐਨ.ਕੇ. ਸ਼ਰਮਾ ਨੈਸ਼ਨਲ ਲੋਕ ਅਦਾਲਤ ਚ ਹੋਇਆ 19815 ਕੇਸਾਂ ਦਾ ਨਿਪਟਾਰਾ ਪਟਿਆਲਾ ’ਚ ਲੱਗੀ ਕੌਮੀ ਲੋਕ ਅਦਾਲਤ ’ਚ 13481 ਕੇਸਾਂ ਦਾ ਹੋਇਆ ਨਿਪਟਾਰਾ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਫਾਰਮਾ ਫੈਕਟਰੀ ਤੋਂ ਚੱਲ ਰਹੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਅਤੇ ਨਿਰਮਾਣ ਨੈਟਵਰਕ ਦਾ ਕੀਤਾ ਪਰਦਾਫਾਸ਼ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੀ ਅਹਿਮ ਮੀਟਿੰਗ ਮੋਰਚਾ ਜ਼ਿਲ੍ਹਾ ਪ੍ਰਧਾਨ ਤਾਹਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਵਿਜੇਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ

 

ਕੂੜਾ ਡੰਪ 'ਤੇ ਨਵੀਂ ਮਸ਼ੀਨਰੀ ਦਾ ਉਦਘਾਟਨ ਕਰਕੇ ਵੀ ਸਿੱਧੂ ਤੇ ਬੁਲਾਰੀਆ ਹੁਣ ਲੋਕਾਂ ਮੂਰਖ ਨਹੀਂ ਬਣਾ ਸਕੇਗਾ: ਤਲਬੀਰ ਗਿੱਲ

ਕੂੜਾ ਡੰਪ ਹਟਾਉਣ ਦਾ ਵਾਅਦਾ ਪੂਰਾ ਨਾ ਕਰਕੇ ਸਿੱਧੂ ਅਤੇ ਬੁਲਾਰੀਆ ਨੇ ਲੋਕਾਂ ਨੂੰ ਧੋਖਾ ਦਿਤਾ

Web Admin

Web Admin

5 Dariya News

ਅਮ੍ਰਿਤਸਰ , 03 Mar 2019

ਸ੍ਰੋਮਣੀ ਅਕਾਲੀ ਦਲ ਵਲੋਂ ਹਲਕਾ ਦਖਣੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਉਤੇ ਸ਼ਹਿਰ ਦੇ ਦੱਖਣੀ ਹਿੱਸੇ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣੇ ਭਗਤਾਂਵਾਲਾ ਕੂੜਾ ਡੰਪ ਦੇ ਮਾਮਲੇ ਨੂੰ ਲੈ ਕੇ ਚੋਣਾਂ ਮੌਕੇ ਵੋਟ ਰਾਜਨੀਤੀ ਕਰਨ ਅਤੇ ਸਥਾਨਕ ਲੋਕਾਂ ਦੇ ਅਖੀਂ ਘਟਾ ਪਾਉਦਿਆਂ ਧੋਖਾ ਕਰਨ ਦੇ ਦੋਸ਼ ਲਾਏ ਹਨ। ਉਹਨਾਂ ਸਵਾਲ ਕੀਤਾ ਕਿ ਜੇ ਚੋਣਾਂ ਸਮੇਂ ਕਾਂਗਰਸ ਆਗੂਆਂ ਵਲੋਂ ਕੀਤੇ ਗਏ ਵਾਅਦੇ ਅਨੁਸਾਰ ਡੰਪ ਚੁਕਿਆ ਜਾ ਰਿਹਾ ਹੈ ਤਾਂ ਦਸਿਆ ਜਾਵੇ ਕਿ ਕੂੜੇ ਲਈ ਨਵੇ ਡੰਪ ਦੀ ਵਿਵਸਥਾ ਕਿਥੇ ਕੀਤੀ ਗਈ?ਸ: ਗਿਲ ਨੇ ਕਿਹਾ ਕਿ ਸਿੱਧੂ ਅਤੇ ਬੁਲਾਰੀਆ ਵਲੋਂ ਕੂੜਾ ਡੰਪ ਹਟਾਉਣ ਅਤੇ ਉਥੇ ਸ਼ਾਨਦਾਰ ਪਾਰਕ ਬਣਾਉਣ ਦੇ ਨਾਮ 'ਤੇ ਨਵੀਂ ਮਸ਼ੀਨਰੀ ਦਾ ਉਦਘਾਟਨ ਕਰਨਾ ਲੋਕਾਂ ਨਾਲ ਮਹਿਜ ਧੋਖਾ ਹੈ ਅਤੇ ਲੋਕ ਸਭਾ ਚੋਣਾਂ 'ਚ ਵੋਟਾਂ ਬਟੋਰਨ ਦਾ ਢਕਵਾਂਝ ਹੈ। ਉਹਨਾਂ ਕਿਹਾ ਕਿ ਸਿਧੂ ਅਤੇ ਬੁਲਾਰੀਆ ਨੇ ਵਿਧਾਨ ਸਭਾ ਚੋਣ ਸਮੇ ਵਾਅਦਾ ਕੀਤਾ ਸੀ ਕਿ ਕਾਂਗਰਸ ਦੀ ਸਰਕਾਰ ਬਣਨ 'ਤੇ ਭਗਤਾਂਵਾਲਾ ਡੰਪ ਨੂੰ ਸ਼ਹਿਰ ਵਿੱਚੋਂ ਹਟਾ ਦਿੱਤਾ ਜਾਵੇਗਾ, ਪਰ ਪਿਛਲੇ ਦੋ ਸਾਲਾਂ ਵਿੱਚ ਕਾਂਗਰਸ ਸਰਕਾਰ ਵੱਲੋਂ ਭਗਤਾਂਵਾਲਾ ਡੰਪ ਦੇ ਮੁੱਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਜਿਸ ਕਾਰਨ ਬੁਲਾਰੀਆ ਅਤੇ ਸਿੱਧੂ ਨੂੰ ਲੋਕਾਂ ਨੂੰ ਜਵਾਬ ਦੇਹ ਹੋਣਾ ਪੈ ਰਿਹਾ ਹੈ। ਕੀ ਬੁਲਾਰੀਆ ਨੂੰ ਯਾਦ ਕਰਾਉਣਾ ਪਵੇਗਾ ਕਿ ਉਹ ਕਿਹਾ ਕਰਦਾ ਸੀ ਕਿ ਕੂੜਾ ਡੰਪ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਨੇੜੇ ਹੋਣ ਕਰਕੇ ਇਸ ਦੀ ਸੜਾਂਦ ਅਤੇ ਬਦਬੂ ਉਕਤ ਪਵਿਤਰ ਅਸਥਾਨਾਂ ਤਕ ਜਾਂਦੀ ਹੈ, ਜਿਸ ਕਾਰਨ ਡੰਪ ਨੂੰ ਹਟਾਇਆ ਜਾਣਾ ਜਰੂਰੀ ਹੈ। ਕੀ ਹੁਣ ਕਾਂਗਰਸ ਦੀ ਸਰਕਾਰ ਆਉਣ ਨਾਲ ਡੰਪ ਦੀ ਬਦਬੂ ਖਤਮ ਹੋ ਗਈ ਹੈ?  ਜਾਂ ਫਿਰ ਇਸ ਦੀ ਸੜਾਂਦ ਪਵਿਤਰ ਅਸਥਾਨਾਂ ਤਕ ਨਹੀਂ ਜਾਂਦੀ। 

ਬੁਲਾਰੀਆ ਜੋ ਇਸ ਡੰਪ ਨੂੰ ਹਟਾਉਣ ਲਈ ਵੱਡੇ-ਵੱਡੇ ਦਆਵੇ ਕਰਦਾ ਰਿਹਾ ਅਤੇ ਆਪਣੀ ਹੀ ਸਰਕਾਰ ਦੇ ਖਿਲਾਫ਼ ਧਰਨੇ 'ਤੇ ਬੈਠੇ ਸੀ, ਪਰ ਅੱਜ ਕਾਂਗਰਸ ਦੀ ਝੋਲੀ 'ਚ ਪੈ ਕੇ ਗੁਰੂ ਘਰ ਦੇ ਮਾਣ ਸਨਮਾਨ ਤੋਂ ਲਾਂਭੇ ਹੋ ਕੇ ਡੰਪ ਵਾਲੇ ਸਥਾਨ 'ਤੇ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਲਗਵਾਉਣ ਲਈ ਹੁਣ ਪੱਭਾ ਭਾਰ ਕਿਉ ਹੋ ਰਿਹਾ ਹੈ?। ਉਹਨਾਂ ਬੁਲਾਰੀਆ ਨੂੰ ਇਹ ਵੀ ਯਾਦ ਕਰਾਇਆ ਕਿ ਉਸ ਵਲੋਂ ਕਾਂਗਰਸ ਦਾ ਪੱਲਾ ਫੜਣ ਪਿਛੇ ਡੰਪ ਨੂੰ ਵੀ ਮੁਦਾ ਬਣਾਇਆ ਗਿਆ ਸੀ। ਕੀ ਬੁਲਾਰੀਆ ਨੂੰ ਆਪਣਾ ਵਾਅਦਾ ਭੁਲ ਗਿਆ ਹੈ ਕਿ ਉਸ ਨੇ ਐਲਾਨ ਕੀਤਾ ਸੀ ਕਿ ਜੇ ਉਹ ਕਾਂਗਰਸ ਸਰਕਾਰ 'ਚ ਡੰਪ ਨਾ ਚੁਕਾ ਪਾਇਆ ਤਾਂ ਨਾ ਵੋਟ ਮੰਗਾਂਗਾ ਨਾ ਹੀ ਲੋਕਾਂ ਨੂੰ ਆਪਣੀ ਸ਼ਕਲ ਦਿਖਾਵੇਗਾ। ਸੋ ਬੁਲਾਰੀਆ ਹੁਣ ਦਸੇ ਕਿ ਉਹ ਕਿਸ ਮੂੰਹ ਨਾਲ ਡੰਪ ਦੀ ਮਸ਼ੀਨਰੀ ਦਾ ਉਦਘਾਟਨ ਕਰਾ ਰਹੇ ਹਨ? ਉਹਨਾਂ ਕਿਹਾ ਕਿ ਅਸਲ 'ਚ ਸਿੱਧੂ ਅਤੇ ਬੁਲਾਰੀਆ ਚੋਣਾਂ ਨਜਦੀਕ ਆਉਣ 'ਤੇ ਅਜਿਹੀ ਡਰਾਮੇਬਾਜ਼ੀ ਅਕਸਰ ਕਰਦੇ ਰਹਿੰਦੇ ਹਨ। ਸ: ਗਿੱਲ ਨੇ ਕਿਹਾ ਕਿ ਬੁਲਾਰੀਆ ਤੇ ਸਿਧੂ ਲੋਕਾਂ ਨੂੰ ਮੂਰਖ ਸਮਝਣਾ ਛੱਡ ਦੇਵੇ ਲੋਕ ਇਹਨਾਂ ਵਾਅਦਾਖਿਲਾਫੀਆਂ ਨੂੰ ਹੁਣ ਮੂਹ ਨਹੀਂ ਲਗਾਉਣਗੇ। ਸ: ਗਿੱਲ ਨੇ ਇਸ ਮੌਕੇ ਪਵਿੱਤਰ ਸਹਿਰ ਅਮ੍ਰਿਤਸਰ ਦੀ ਮਾੜੀ ਸਫ਼ਾਈ ਵਿਵਸਥਾ 'ਤੇ ਵੀ ਕਈ ਸਵਾਲ ਚੁਕੇ ਹਨ। ਉਹਨਾਂ ਕਿਹਾ ਕਿ ਸਥਾਨਕ ਸਰਕਾਰਾਂ ਅਤੇ ਸੈਰ ਸਪਟਾ ਮੰਤਰੀ ਦਾ ਜਦੀ ਸ਼ਹਿਰ 'ਚ ਕਚਰੇ ਦੇ ਢੇਰ ਆਮ ਦੇਖੇ ਜਾ ਸਕਦੇ ਹਨ। ਸ: ਗਿੱਲ ਨੇ ਕਿਹਾ ਕਿ ਡੰਪ ਨੇੜੇ ਵੱਸੀਆਂ ਕਾਲੋਨੀਆਂ ਦੇ ਵਸਨੀਕਾਂ ਦਾ ਜਿਉਣਾ ਬਹੁਤ ਦੁਸ਼ਵਾਰ ਹੋਇਆ ਹੈ ਅਤੇ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਦੀਆਂ ਤਿਆਰੀਆਂ ਪ੍ਰਤੀ ਸਥਾਨਕ ਲੋਕਾਂ ਵਲੋਂ ਸਖਤ ਵਿਰੋਧ ਜਤਾ ਚੁਕੇ ਹਨ। ਉਹਨਾਂ ਕੂੜਾ ਡੰਪ ਹਟਾਉਣ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਨੇ ਡੰਪ ਵਲ ਧਿਆਨ ਨਾ ਦਿਤਾ ਤਾਂ ਅਕਾਲੀ ਦਲ ਸਥਾਨਕ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗਾ। ਇਸ ਦੌਰਾਨ ਸ: ਗਿੱਲ ਨੇ ਡੰਪ ਦੀ ਮਸ਼ੀਨਰੀ ਉਦਘਾਟਨ ਮੌਕੇ ਸਿੱਧੂ ਅਤੇ ਬੁਲਾਰੀਆ ਦੇ ਸਮਰਥਕਾਂ ਵਲੋਂ ਪਤਰਕਾਰ ਭਾਈਚਾਰੇ ਨਾਲ ਕੀਤੀ ਗਈ ਬਦਸਲੂਕੀ ਅਤੇ ਗਾਲੀ ਗਲੋਚ ਦੀ ਵੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਹਨਾਂ ਸਿਧੂ ਤੇ ਬੁਲਾਰੀਆ ਨੂੰ ਪਤਰਕਾਰਾਂ ਤੋਂ ਜਨਤਕ ਮੁਆਫੀ ਮੰਗਣ ਲਈ ਕਿਹਾ ਹੈ।  

 

Tags: SAD-BJP

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD