Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਅਰਮਦੀਪ ਸਿੰਘ ਚੀਮਾ ਵਲੋਂ ਸਿਵਲ ਪਸ਼ੂ ਹਸਪਤਾਲ ਦੀਆਂ ਸਹੂਲਤਾਂ ਦਾ ਲਿਆ ਗਿਆ ਜਾਇਜ਼ਾ

ਬਟਾਲਾ ਦੇ ਸਿਵਲ ਪਸ਼ੂ ਹਸਪਤਾਲ ਦੀ ਵੀ ਬਦਲੀ ਜਾਵੇਗੀ ਨੁਹਾਰ - ਚੇਅਰਮੈਨ ਚੀਮਾ

Web Admin

Web Admin

5 Dariya News

ਬਟਾਲਾ , 08 Jan 2019

Last updated on: Jan 08, 2019, 00:00 IST

ਪਿਛਲੇ ਲੰਬੇ ਸਮੇ ਤੋਂ ਗੁੰਮਨਾਮੀ ਵਿੱਚ ਚਲ ਰਹੇ ਬਟਾਲਾ ਦੇ ਪਸ਼ੂ ਹਸਪਤਾਲ ਦੀ ਵੀ ਹੁਣ ਲਗਦੈ ਕਿ ਨੁਹਾਰ ਬਦਲੀ ਜਾਵੇਗੀ ਕਿਉਂਕਿ ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਆਪਰੋਰੇਸ਼ਨ ਅਰਮਦੀਪ ਸਿੰਘ ਚੀਮਾ ਨੂੰ ਪਿਛਲੇ ਲੰਬੇ ਸਮੇ ਤੋਂ ਪਾਲਤੂ ਜਾਨਵਰ ਰੱਖਣ ਵਾਲੇ ਮਾਲਕਾਂ ਅਤੇ ਆਮ ਪਸ਼ੂ ਪਾਲਕਾਂ ਵਲੋਂ ਸ਼ਿਕਾਇਤਾਂ ਅਤੇ ਸੁਝਾਅ ਦਿੱਤੇ ਜਾ ਰਹੇ ਸਨ, ਜਿੰਨਾਂ ’ਤੇ ਗੌਰ ਕਰਦਿਆਂ ਅੱਜ ਚੇਅਰਮੈਨ ਸ. ਚੀਮਾ ਨੇ ਸਿਵਲ ਪਸ਼ੂ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਸਮੀਖਿਆ ਕਰਨ ਲਈ ਵਿਸੇਸ ਦੌਰਾ ਕੀਤਾ। ਇਸ ਮੌਕੇ ਅਮਰਜੀਤ ਸਿੰਘ ਔਲਖ ਵੈਟਨਰੀ ਅਫ਼ਸਰ ਅਤੇ ਸਮੂਹ ਸਟਾਫ ਨਾਲ ਚੇਅਰਮੈਨ ਚੀਮਾ ਨੇ ਮੀਟਿੰਗ ਵੀ ਕੀਤੀ ਤੇ ਸਾਰੇ ਹਸਪਤਾਲ ਦਾ ਦੌਰਾ ਕਰਕੇ ਇਮਾਰਤ ਅਤੇ ਹੋਰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਜਾਣਕਾਰੀ ਵੀ ਹਾਸਲ ਕੀਤੀ। ਅਧਿਕਾਰੀਆਂ ਨੇ ਚੇਅਰਮੈਨ ਚੀਮਾ ਨੂੰ ਜਾਣਕਰੀ ਦਿੰਦਿਆਂ ਦੱਸਿਆ ਕਿ ਭਾਂਵੇ ਕਿ ਇਹ ਹਸਪਤਾਲ ਦੀ ਨਵੀਂ ਇਮਾਰਤ 2009 ਨੂੰ ਬਣੀ ਸੀ ਤੇ ਇਸ ਦਾ ਨੀਂਹ ਪੱਥਰ ਤਤਕਾਲੀ ਮੁੱਖ ਮੰਤਰੀ ਵਲੋਂ ਰੱਖਿਆ ਗਿਆ ਸੀ ਪਰ ਫੇਰ ਵੀ ਇਸ ਦੀ ਇਮਾਰਤ ਨੂੰ ਵੇਖਣ ਤੇ ਇੰਝ ਲੱਗਦਾ ਹੈ ਜਿਵੇ ਇਹ ਇਮਾਰਤ ਨੂੰ ਬਣੀ ਨੂੰ ਸਦੀਆਂ ਬੀਤ ਗਈਆਂ ਹਨ। ਇਮਾਰਤ ਦੀਆਂ ਕੰਧਾਂ ਵਿੱਚ ਵੱਡੀਆਂ ਵੱਡੀਆਂ ਤਰੇੜਾਂ ਪੈ ਚੁੱਕੀਆਂ ਹਨ, ਛੱਤ ਦਾ ਲੈਂਟਰ ਵੀ ਝੜ ਰਿਹਾ ਹੈ ਸਰੀਆ ਦਿਖਾਈ ਦੇ ਰਿਹਾ ਹੈ। ਪਾਣੀ ਦੀ ਰਿਸਾਵ ਹੋ ਹੋ ਕੇ ਸਾਰੀ ਇਮਾਰਤ ਦੀਆਂ ਨੀਹਾਂ ਬੈਠ ਰਹੀਆਂ ਹਨ ਤੇ ਇਮਾਰਤ ਨੂੰ ਫੰਗਸ ਲੱਗ ਚੁੱਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਾਲਤੂ ਪਸ਼ੂਆਂ ਦਾ ਇਲਾਜ਼ ਕਰਵਾਉਣ ਲਈ ਆਉਣ ਲੋਕਾਂ ਦੇ ਬੈਠਣ ਲਈ ਵੀ ਢੁੱਕਵੀਂ ਜਗਾ ਨਹੀਂ ਹੈ ਅਤੇ ਆਪ੍ਰੇਸ਼ਨ ਟੇਬਲ ਅਤੇ ਆਪ੍ਰੇਸ਼ਨ ਵਿੱਚ ਵਰਤੇ ਜਾਣ ਵਾਲੇ ਸਾਜੋ-ਸਮਾਨ ਵੀ ਨਹੀਂ ਹੈ। 

ਇਸ ਤੋਂ ਇਲਾਵਾ ਦਵਾਈਆਂ ਅਤੇ ਆਪ੍ਰੇਸ਼ਨ ਥੀਏਟਰ ਦੀ ਵੀ ਘਾਟ ਹੈ ਜਿਸ ਨੂੰ ਦੂਰ ਕਰਨ ਲਈ ਸਮੂਹ ਸਟਾਫ ਵਲੋਂ  ਚੇਅਰਮੈਨ ਚੀਮਾ ਨੂੰ ਬੇਨਤੀ ਕੀਤੀ ਗਈ।ਵੈਟਨਰੀ ਅਧਿਕਾਰੀ ਅਤੇ ਸਟਾਫ ਦੀਆਂ ਮੰਗਾਂ ਸੁਣਨ ਅਤੇ ਮੌਕਾ ਦੇਖਣ ਤੋਂ ਤੁਰੰਤ ਬਾਅਦ ਹੀ ਚੇਅਰਮੈਨ ਚੀਮਾ ਨੇ ਐਡੀਸ਼ਨਲ ਚੀਫ ਸੈਕਟਰੀ ਪਸ਼ੂ ਪਾਲਣ ਅਤੇ ਵਿਕਾਸ ਸ੍ਰੀ ਐਨ.ਐਸ. ਕਲਸੀ ਨਾਲ ਗੱਲਬਾਤ ਕਰਕੇ ਹਸਪਤਾਲ ਦੀ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਅਤੇ ਹਸਪਤਾਲ ਦੀਆਂ ਲੋੜਾਂ ਪਹਿਲ ਦੇ ਆਧਾਰ ਤੇ ਪੂਰੀਆਂ ਕੀਤੀਆਂ ਜਾਣ ਲਈ ਕਿਹਾ। ਅਡਿਸ਼ਨਲ ਚੀਫ ਸੈਕਟਰੀ ਸ੍ਰੀ ਕਲਸੀ ਨੇ ਕਿਹਾ ਕਿ ਭਾਂਵੇ ਕਿ ਅੱਜ ਤੋਂ ਪਹਿਲਾਂ ਕਿਸੇ ਨੇ ਵੀ ਉਨਾਂ ਦੇ ਧਿਆਨ ਵਿੱਚ ਇਸ ਹਸਪਤਾਲ ਸਬੰਧੀ ਕੋਈ ਜਾਣਕਾਰੀ ਨਹੀਂ ਲਿਆਂਦੀ ਪਰ ਹੁਣ ਸ. ਚੀਮਾ ਨੇ ਜੋ ਉਨਾਂ ਦੇ ਧਿਆਨ ਵਿੱਚ ਲਿਆਂਦਾ ਹੈ ਤਾਂ ਇਸ ਹਪਸਤਾਲ ਦੀਆਂ ਜੋ ਜਰੂਰਤਾਂ ਹਨ ਨੂੰ ਜਲਦੀ ਹੀ ਪੂਰਿਆਂ ਕੀਤਾ ਜਾਵੇਗਾ। ਇਸ ਮੌਕੇ ਚੇਅਰਮੈਨ ਸ. ਚੀਮਾ ਨਾਲ ਸ. ਐਮ.ਐਮ.ਸਿੰਘ ਚੀਮਾ ਪਰਮਾਨੈਂਟ ਇਨਵਾਇਟੀ ਮੈਂਬਰ ਪ੍ਰਦੇਸ ਕਾਂਗਰਸ ਅਤੇ ਮੈਂਬਰ ਆਲ ਇੰਡੀਆਂ ਕਾਂਗਰਸ ਕਮੇਟੀ, ਜੇ.ਐਸ.ਐਸ.ਕੇ. ਚੈਰੀਟੇਬਲ ਟਰੱਸਟ ਦੇ ਪ੍ਰਧਾਨ ਸਰਬਜੀਤ ਸਿੰਘ ਕਲਸੀ, ਬਸੰਤ ਸਿੰਘ ਖਾਲਸਾ ਰਿਟਾ. ਏ.ਐਫ.ਐਸ.ਓ ਆਦਿ ਹਾਜ਼ਰ ਸਨ।  ਜਿਕਰਯੋਗ ਹੈ ਕਿ ਜਦੋਂ ਦਾ ਸ. ਅਮਰਦੀਪ ਸਿੰਘ ਚੀਮਾ ਨੇ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਆਪਣਾ ਅਹੁੰਦਾ ਸੰਭਾਲਿਆ ਹੈ ਦਿਨ ਰਾਤ ਬਟਾਲਾ ਵਾਸੀਆਂ ਨੂੰ ਦਰਪੇਸ਼ ਮੁਸਕਿਲਾਂ ਦੇ ਹੱਲ ਲਈ ਯਤਨਸ਼ੀਲ ਹਨ ਜਿਸ ਤਹਿਤ ਅੱਜ ਇਹ ਵੈਟਨਰੀ ਹਸਪਤਾਲ ਦਾ ਦੌਰਾ ਕਰਕੇ ਦਰਪੇਸ਼ ਮੁਸਕਿਲਾਂ ਦੇ ਹੱਲ ਲਈ ਪਹਿਲਕਦਮੀ ਕੀਤੀ ਗਈ ਹੈ। 

 

Tags: Amardeep Singh Cheema

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD