ਪ੍ਰੈਸ ਕਲੱਬ ਅਨੰਦਪੁਰ ਸਾਹਿਬ (ਰਜਿ.) ਦੀ ਸਾਲ 2019 ਦੇ ਲਈ ਸਲਾਨਾ ਚੋਣ ਬੀਤੇ ਦਿਨ ਅਮਨ-ਅਮਾਨ ਦੇ ਨਾਲ ਨੇਪਰੇ ਚੜ੍ਹ ਗਈ । ਇਸ ਦੌਰਾਨ ਜਰਨੈਲ ਸਿੰਘ ਨਿੱਕੂਵਾਲ ਨੂੰ ਕਲੱਬ ਦਾ ਚੇਅਰਮੈਨ, ਸੁਖਵਿੰਦਰ ਪਾਲ ਸਿੰਘ ਸੁੱਖੂ ਨੂੰ ਪ੍ਰਧਾਨ ਅਤੇ ਸੁਰਿੰਦਰ ਸਿੰਘ ਸੋਨੀ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ।ਜਦੋ ਕਿ ਅਗਲੇ ਸਾਲ ਲਈ ਜਰਨੈਲ ਸਿੰਘ ਨਿੱਕੂਵਾਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਵਜੋਂ ਨਿਯੁਕਤੀ ਦੀ ਪ੍ਰਵਾਨਗੀ ਦਿਤੀ ਗਈ।ਵਧੇਰੇ ਜਾਣਕਾਰੀ ਦਿੰਦੇ ਹੋਏ ਮੌਜੂਦਾ ਜਨਰਲ ਸਕੱਤਰ ਰਾਜਪਾਲ ਆਂਗਰਾ ਅਤੇ ਸਲਾਹਕਾਰ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਕਲੱਬ ਦੇ ਸੰਵਿਧਾਨ ਦੇ ਅਨੁਸਾਰ ਹਰ ਸਾਲ ਦਸੰਬਰ ਮਹੀਨੇ ਦੇ ਵਿੱਚ ਨਵੀਂ ਕਾਰਜਕਾਰਣੀ ਦੀ ਚੋਣ ਪੁਰ ਅਮਨ ਤਰੀਕੇ ਦੇ ਨਾਲ ਕਰਵਾਈ ਜਾਂਦੀ ਹੈ। ਜਿਸਦੇ ਤਹਿਤ ਮੌਜੂਦਾ ਪ੍ਰਧਾਨ ਬੀ ਐਸ ਚਾਨਾ ਵੱਲੋਂ ਕਲੱਬ ਦੇ ਸਮੂੰਹ ਮੈਂਬਰਾਂ ਦੀ ਬੈਠਕ ਬੁਲਾ ਕੇ ਚੋਣ ਪ੍ਰੋਗ੍ਰਾਮ ਦਾ ਐਲਾਨ ਕੀਤਾ ਗਿਆ ਸੀ। ਜਿਸਤੋਂ ਬਾਅਦ ਵੱਖ-ਵੱਖ ਅਹੁਦਿਆਂ ਦੇ ਲਈ 8 ਦਸੰਬਰ ਨੂੰ ਪੂਰੇ ਲੋਕਤੰਤਰਿਕ ਢੰਗ ਦੇ ਨਾਲ ਚੋਣ ਅਮਲ ਨੇਪਰੇ ਚਾੜ੍ਹਿਆ ਗਿਆ। ਜਿਸ ਵਿੱਚ ਪ੍ਰਧਾਨਗੀ ਦੇ ਅਹੁਦੇ ਲਈ ਸੁਖਵਿੰਦਰ ਪਾਲ ਸਿੰਘ ਸੁੱਖੂ ਦਾ ਨਾਮ ਅਤੇ ਚੇਅਰਮੈਨ ਦੇ ਅਹੁਦੇ ਲਈ ਜਰਨੈਲ ਸਿੰਘ ਨਿੱਕੂਵਾਲ ਦਾ ਨਾਮ ਚੁਣ ਲਿਆ ਗਿਆ।
ਇਸੇ ਤਰ੍ਹਾਂ ਜਨਰਲ ਸਕੱਤਰ ਦੇ ਅਹੁਦੇ ਲਈ ਸਰਬਸੰਮਤੀ ਦੇ ਨਾਲ ਲਏ ਗਏ ਫੈਸਲੇ ਦੇ ਤਹਿਤ ਗੋਪਾਲ ਸ਼ਰਮਾ ਵੱਲੋਂ ਸੁਰਿੰਦਰ ਸਿੰਘ ਸੋਨੀ ਦਾ ਨਾਮ ਪੇਸ਼ ਕੀਤਾ ਗਿਆ, ਜਿਸਦੀ ਤਈਦ ਦਲਜੀਤ ਸਿੰਘ ਅਰੋੜਾ ਵੱਲੋਂ ਕਰ ਦਿੱਤੀ ਗਈ।ਜਦਕਿ ਬਾਕੀ ਦੀ ਕਾਰਜਕਾਰਣੀ ਚੁਣਨ ਦੇ ਲਈ ਸਾਰੇ ਅਧਿਕਾਰ ਨਵ ਨਿਯੁਕਤ ਅਹੁਦੇਦਾਰਾਂ ਨੂੰ ਦਿੱਤੇ ਗਏ।ਚਾਨਾ ਨੇ ਦੱਸਿਆ ਕਿ ਅਗਲੇ ਸਾਲ ਲਈ ਜਰਨੈਲ ਸਿੰਘ ਨਿੱਕੂਵਾਲ ਨੂੰ ਪ੍ਰਧਾਨ ਬਣਾਏ ਜਾਣ ਨੂੰ ਸਮੂੰਹ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਪ੍ਰਵਾਨਗੀ ਦਿਤੀ ਗਈ।ਅੱਜ ਨਵੇਂ ਚੁਣੇ ਅਹੁਦੇਦਾਰਾਂ ਵੱਲੋਂ ਸਮੂੰਹ ਮੈਂਬਰਾਂ ਨੂੰ ਨਾਲ ਲੈ ਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਵਾਹਿਗੁਰੂ ਦਾ ਓਟ ਆਸਰਾ ਲਿਆ। ਇਸ ਮੌਕੇ ਨਵੇਂ ਚੁਣੇ ਚੇਅਰਮੈਨ ਜੇ ਐਸ ਨਿੱਕਵਾਲ, ਪ੍ਰਧਾਨ ਸੁਖਵਿੰਦਰ ਪਾਲ ਸਿੰਘ ਸੁੱਖੂ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਸੋਨੀ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈਡਗ੍ਰੰਥੀ ਗਿਆਨੀ ਫੂਲਾ ਸਿੰਘ ਵੱਲੋਂ ਸਿਰੋਪਾਓ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੂਚਨਾ ਅਫਸਰ ਭੁਪਿੰਦਰ ਸਿੰਘ ਅਤੇ ਸੁਰਜੀਤ ਸਿੰਘ ਵੀ ਉਚੇਚੇ ਤੌਰ ਤੇ ਹਾਜ਼ਰ ਸਨ।