ਪਿਛਲੇ ਲੰਬੇ ਸਮੇਂ ਤੋਂ ਕੁਝ ਆਪੇ ਬਣੇ ਪੱਤਰਕਾਰ ਵਾਹਨਾਂ ਮੋਟਰਸਾਈਕਲ ਤੇ ਪ੍ਰੈਸ ਲਿਖਵਾ ਕੇ ਆਪਣੀ ਫੋਕੀ ਟੌਹਰ ਬਣਾ ਰਹੇ ਹਨ ਅਤੇ ਲੋਕਤੰਤਰ ਦੇ ਚੌਥੇ ਥੰਮ੍ਹ ਪੱਤਰਕਾਰਿਤਾ ਨੂੰ ਏਨਾ ਜ਼ਿਆਦਾ ਬਦਨਾਮ ਕਰ ਦਿੱਤਾ ਹੈ ਕਿ ਅਸਲੀ ਪੱਤਰਕਾਰ ਪਹਿਚਾਨਣਾ ਮੁਸ਼ਕਿਲ ਹੋ ਗਿਆ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਤਰਨਤਾਰਨ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸਿੰਦਬਾਦ ਨੇ ਇਕ ਪ੍ਰੈਸ ਮਿਲਣੀ ਦੌਰਾਨ ਕੀਤਾ।ਇਸ ਮੌਕੇ ਉਹਨਾਂ ਨੇ ਪ੍ਰੈਸ ਸ਼ਬਦ ਦੀ ਦੁਰਵਰਤੋਂ ਕਰ ਰਹੇ ਨਕਲੀ ਪੱਤਰਕਾਰਾਂ ਤੇ ਐਸ.ਐਸ.ਪੀ ਸਾਹਿਬ ਨੂੰ ਤੁਰੰਤ ਐਕਸ਼ਨ ਲੈ ਕੇ ਉਹਨਾਂ ਦੇ ਵਾਹਨਾਂ ਤੇ ਮੋਟਰ-ਸਾਈਕਲਾਂ ਨੂੰ ਬਾਊਂਡ ਕਰਨ ਦੀ ਅਪੀਲ ਕੀਤੀ।ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਨਾਜਾਇਜ਼ ਪ੍ਰੈਸ ਸ਼ਬਦ ਲਿਖ ਕੇ ਪੁਲਿਸ ਦੇ ਅੱਖੀਂ ਘੱਟਾ ਪਾ ਰਹੇ ਹਨ।ਉਹਨਾਂ ਕਿਹਾ ਕਿ ਜੇਕਰ ਪੁਲਿਸ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਐਕਸ਼ਨ ਲਵੇ ਤਾਂ ਅਨੇਕਾਂ ਗੱਡੀਆਂ,ਕਾਰਾਂ,ਮੋਟਰਸਾਈਕਲ,ਅਤੇ ਅਨੇਕਾਂ ਵਾਹਨ ਬਾਊਂਡ ਕੀਤੇ ਜਾ ਸਕਦੇ ਹਨ।ਇਸ ਮੌਕੇ ਉਹਨਾਂ ਨੇ ਐਸ.ਐਸ.ਪੀ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਅਸਲੀ ਪੱਤਰਕਾਰਾਂ ਦੀ ਪਹਿਚਾਣ ਤੇ ਮਾਣ-ਸਨਮਾਨ ਨੂੰ ਬਹਾਲ ਕਰਾਉਣ ਵਿੱਚ ਸਾਡੀ ਮਦਦ ਕਰਨ।