Monday, 13 May 2024

 

 

ਖ਼ਾਸ ਖਬਰਾਂ ਮੈਂ ਦੁਬਾਰਾ ਜੇਲ੍ਹ ਚੱਲਿਆ ਗਿਆ ਤਾਂ ਭਾਜਪਾ ਵਾਲੇ ਮੁਫ਼ਤ ਬਿਜਲੀ, ਪਾਣੀ ਅਤੇ ਇਲਾਜ ਰੋਕ ਦੇਣਗੇ - ਕੇਜਰੀਵਾਲ ਗਜੇਂਦਰ ਸਿੰਘ ਸ਼ੇਖਾਵਤ ਨੇ ਮੁਹਾਲੀ ਵਿੱਚ ਵੋਟਰਾਂ ਨੂੰ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਲਈ ਕਿਹਾ ਯਾਦ ਰੱਖਿਓ 1 ਜੂਨ 1984, ਇਸ ਦਿਨ ਹੀ ਐਤਕੀਂ ਤੁਸੀਂ ਵੋਟਾਂ ਪਾਉਣੀਆਂ ਨੇ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਵਿਕਾਸ ਦੀ ਗੱਲ ਕਰੇ ਕਾਂਗਰਸ, ਭਾਜਪਾ ਤੇ ਆਪ : ਐਨ. ਕੇ. ਸ਼ਰਮਾ ਆਈਸਾਈਟ ਚੈਰੀਟੇਬਲ ਆਈ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਅੱਖਾਂ ਦਾ ਕੈਂਪ ਲਗਾਇਆ ਗਿਆ ਭਗਵਾਨ ਪਰਸ਼ੂਰਾਮ ਦੀ ਗਣਨਾ ਸਪਤ ਚਿਰੰਨਜੀਵੀ ਮਹਾਪੁਰਸ਼ਾ ਵਿੱਚ ਕੀਤੀ ਜਾਂਦੀ ਹੈ : ਰਾਜਿੰਦਰ ਸਿੰਘ ਨੰਬਰਦਾਰ ਚੰਡੀਗੜ੍ਹ 'ਚ ਲੋਕਾਂ ਦਾ ਭਾਰੀ ਸਮਰਥਨ, ਇਸ ਵਾਰ ਭਾਜਪਾ 400 ਦਾ ਅੰਕੜਾ ਜ਼ਰੂਰ ਪਾਰ ਕਰੇਗੀ : ਜਤਿੰਦਰ ਪਾਲ ਮਲਹੋਤਰਾ ਆਪ ਤੇ ਅਕਾਲੀ ਕਿਸਾਨ ਵਿਰੋਧੀ, ਪੰਜਾਬ ਦੇ ਵਿਕਾਸ ਲਈ ਦੋਨਾਂ ਨੂੰ ਹਰਾਉਣਾ ਜਰੂਰੀ : ਜੀਤਮਹਿੰਦਰ ਸਿੰਘ ਸਿੱਧੂ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਈਨਿੰਗ ਮਾਫੀਆ ਦਾ ਸਫਾਇਆ ਕਰਾਂਗਾ : ਡਾ ਸੁਭਾਸ਼ ਸ਼ਰਮਾ ਗੁਰਬਾਜ ਸਿੰਘ ਸਿੱਧੂ ਨੇ ਪਿਤਾ ਦੇ ਲਈ ਮੰਗੀਆਂ ਵੋਟਾਂ ਅਸੀਂ ਤੁਹਾਡੇ ਲਈ ਸਕੂਲ ਅਤੇ ਹਸਪਤਾਲ ਬਣਾਏ, ਬਿਜਲੀ ਅਤੇ ਪਾਣੀ ਮੁਫਤ ਕੀਤਾ, ਇਸ ਲਈ ਮੈਨੂੰ ਜੇਲ ਭੇਜਿਆ : ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤਾ ਸਮਝੌਤਾ, ਕੇਜਰੀਵਾਲ ਨੂੰ ਛੱਡ ਕੇ ਪੰਜਾਬ ’ਚ ਵੱਖਰੀ ਆਪ ਸਰਕਾਰ ਬਣਾਉਣਗੇ : ਸੁਖਬੀਰ ਸਿੰਘ ਬਾਦਲ ਆਪ ਦੱਸੇ ਕਿ ਉਹ ਭ੍ਰਿਸ਼ਟਾਚਾਰ ਵਿਚ ਫਸੇ ਅਰਵਿੰਦ ਕੇਜਰੀਵਾਲ ਦਾ ਬਚਾਅ ਕਿਉਂ ਕਰ ਰਹੀ ਹੈ: ਹਰਸਿਮਰਤ ਕੌਰ ਬਾਦਲ ਕਾਂਗਰਸ ਦੀ ਸਥਿਤੀ ਮਜ਼ਬੂਤ; ਸਾਬਕਾ ਵਿਧਾਇਕ ਜੱਸੀ ਖੰਗੂੜਾ ਦੀ ਪਾਰਟੀ 'ਚ ਵਾਪਸੀ ਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕੇ ਕਾਂਗਰਸ ਵਿੱਚ ਸ਼ਾਮਲ ਕਾਂਗਰਸ ਨੇ ਲੋਕ ਸਭਾ ਵਿੱਚ ਜਿੱਤ ਲਈ ਇੱਕਜੁੱਟ ਹੋਕੇ ਕੀਤੀ ਅਪੀਲ ਮੋਦੀ ਸ਼ਾਹ ਦੀ ਜੋੜੀ ਨੂੰ ਜੇ ਕਿਸੇ ਨੇ ਮਾਤ ਦਿੱਤੀ ਹੈ ਤਾਂ ਉਹ ਪੰਜਾਬ ਦੇ ਲੋਕ ਹੀ ਹਨ : ਗੁਰਜੀਤ ਸਿੰਘ ਔਜਲਾ ਮਨੀਸ਼ ਤਿਵਾੜੀ ਨੇ ਕਿਰਨ ਖੇਰ ਦੇ ਬਿਆਨ ਨਾਲ ਭਾਜਪਾ ਦਾ ਮੂੰਹ ਬੰਦ ਕਰ ਦਿੱਤਾ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨਾਂ ਦੀ ਮੌਤ : ਵਿਜੇ ਇੰਦਰ ਸਿੰਗਲਾ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ

 

ਤ੍ਰਿਪਤ ਬਾਜਵਾ ਨੂੰ ਬਰਖਾਸਤ ਕਰਕੇ ਦਰਜ ਹੋਵੇ ਦੇਸ਼ ਧ੍ਰੋਹੀ ਦਾ ਪਰਚਾ : ਨਿਰਮਲ ਸਿੰਘ ਕਾਹਲੋਂ

ਬਾਜਵਾ ਦੇ ਸਿਖ ਫਾਰ ਜਸਟਿਸ ਦੇ ਆਗੂ ਅਵਤਾਰ ਪੰਨੂੰ ਨਾਲ ਗਹਿਰੀ ਸਾਂਝ, ਰੈਫਰੰਡਮ 2020 ਦੀ ਬਰਤਾਨੀਆ ਰੈਲੀ ਮੌਕੇ ਲੰਡਣ ਲੈਣ ਕੀ ਗਿਆ?

Web Admin

Web Admin

5 Dariya News

ਅਮ੍ਰਿਤਸਰ , 25 Aug 2018

ਸੀਨੀਅਰ ਅਕਾਲੀ ਆਗੂ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕ ਨਿਰਮਲ ਸਿੰਘ ਕਾਹਲੋਂ ਨੇ ਪੇਂਡੂ ਅਤੇ ਸ਼ਹਿਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ 'ਤੇ ਦੇਸ਼ ਨੂੰ ਤੋੜਣ ਵਾਲਿਆਂ ਨਾਲ ਮਿਲੇ ਹੋਣ ਦਾ ਸੰਗੀਨ ਤੇ ਗੰਭੀਰ ਦੋਸ਼ ਲਾਉਦਿਆਂ ਉਸ ਨੂੰ ਤਮਾਮ ਅਹੁਦਿਆਂ ਤੋਂ ਬਰਖਾਸਤ ਕਰਦਿਆਂ ਸਖਤ ਕਾਰਵਾਈ ਕਰਨ ਦੀ ਸਰਕਾਰ ਤੋਂ ਮੰਗ ਕੀਤੀ ਹੈ। ਸ: ਕਾਹਲੋਂ ਨੇ ਸਵਾਲਾਂ ਦੀ ਬੁਛਾੜ ਕਰਦਿਆਂ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੂੰ ਪੁਛਿਆ ਕਿ ਕੀ ਭਾਰਤ ਦੇ ਟੋਟੇ ਕਰਨ ਦੀ ਮੰਗ ਕਰਨ ਵਾਲੇ ਸਿਖ ਫਾਰ ਜਸਟਿਸ ਦੇ ਮਾਸਟਰ ਮਾਈਡ ਅਵਤਾਰ ਸਿੰਘ ਪੰਨੂੰ ਨਾਲ ਉਹਨਾਂ ਦੀ ਗਹਿਰੀ ਸਾਂਝ ਨਹੀਂ ਹੈ? ਉਹਨਾਂ ਤ੍ਰਿਪਤ ਬਾਜਵਾ ਨੂੰ ਸਵਾਲ ਕੀਤਾ ਕਿ ਕੀ ਅਵਤਾਰ ਸਿੰਘ ਪੰਨੂੰ ਦਾ ਭਰਾ ਬਲਵਿੰਦਰ ਸਿੰਘ ਬਿਲਾ ਵਾਸੀ ਕੋਟਲਾ ਬਾਮਾ ਹਲਕਾ ਫਹਿਗੜ ਚੂੜੀਆਂ ਜੋ ਕਿ ਜਿਲਾ ਕਾਂਗਰਸ ਕਮੇਟੀ ਦਾ ਮੀਤ ਪ੍ਰਧਾਨ ਅਤੇ ਬਟਾਲਾ ਮਾਰਕੀਟ ਕਮੇਟੀ ਦਾ ਸਾਬਕਾ ਚੇਅਰਮੈਨ ਰਿਹਾ , ਉਹ ਤੁਹਾਡਾ ਸੱਜਾ ਹੱਥ ਨਹੀਂ ਹੈ ? ਕੀ ਤੁਹਾਡੀ ਅਤੇ ਦੇਸ਼ ਤੋੜਣ ਸੰਬੰਧੀ ਬਲੈਕਲਿਸਟਿਡ ਅਵਤਾਰ ਸਿੰਘ ਪੰਨੂੰ ਦੀਆਂ ਮੀਟਿੰਗਾਂ ਬਲਵਿੰਦਰ ਸਿੰਘ ਬਿਲਾ ਤੈਹ ਕਰਾਉਦਾ ਰਿਹਾ? ਤ੍ਰਿਪਤ ਬਾਜਵਾ ਇਹ ਦਸੇ ਕਿ ਜਦ ਉਹ 2016 'ਚ ਅਮਰੀਕਾ ਗਿਆ ਤਾਂ ਉਸ ਵਕਤ ਉਹ ਨਿਊਯਾਰਕ ਵਿਖੇ ਇਸੇ ਅਵਤਾਰ ਸਿੰਘ ਪੰਨੂੰ ਦੇ ਘਰ ਨਹੀਂ ਠਹਿਰਿਆ?। ਇਸ ਵਾਰ ਉਹ ਮੰਤਰੀ ਦੇ ਅਹਿਮ ਅਹੁਦੇ 'ਦੇ ਹੁੰਦਿਆਂ ਇਸ ਮਹੀਨੇ ਦੇ ਸ਼ੁਰੂ 'ਚ ਬਰਤਾਨੀਆ ਦੈਰੇ 'ਤੇ ਜਾਣ ਲਈ ਨਿਯਮਾਂ ਅਨੁਸਾਰ ਆਪਣੀ ਵਿਦੇਸ਼ ਫੇਰੀ ਨੂੰ ਸਰਕਾਰੀ ਜਾਂ ਨਿਜੀ ਹੋਣ ਬਾਰੇ ਕੇਦਰ ਸਰਕਾਰ ਜਾਂ ਵਿਦੇਸ਼ ਮੰਤਰਾਲੇ ਨੂੰ ਕੋਈ ਜਾਣਕਾਰੀ ਦਿਤੀ? ਕੀ ਕੋਈ ਸਰਕਾਰੀ ਪ੍ਰੋਫਾਰਮਾ ਭਰਿਆ ਜਾਂ ਫਿਰ ਸਰਕਾਰ ਤੋਂ ਵਿਦੇਸ਼ ਜਾਣ ਦੀ ਕੋਈ ਆਗਿਆ ਲਈ? ਜੇ ਨਹੀਂ ਤਾਂ ਕੀ ਇੰਜ ਕੇਦਰੀ ਵਿਦੇਸ਼ ਮੰਤਰਾਲੇ ਤੋਂ ਬਿਨਾ ਆਗਿਆ ਲਏ ਹੀ ਬਤੌਰ ਇਕ ਮੰਤਰੀ ਬਰਤਾਨੀਆ ਰਵਾਨਾ ਹੋਕੇ ਨਿਯਮਾਂ ਦੀ ਉਲੰਘਣਾ ਕਿਉ ਕੀਤੀ? ਲੰਡਨ 'ਚ ਦੇਸ਼ ਨੂੰ ਵੰਡਣ ਦੀ ਮੰਗ ਕਰਨ ਵਾਲੇ ਅਤੇ ਰੈਫਰੰਡਮ 2020 ਦੇ ਆਯੋਜਕ ਸਿਖ ਫਾਰਜਸਟਿਸ ਦੇ ਆਗੂਆਂ ਗੁਰਪਤਵੰਤ ਸਿੰਘ ਪੰਨੂੰ ਅਤੇ ਅਵਤਾਰ ਸਿੰਘ ਪਨੂੰ ਆਦਿ ਜੋ ਕਿ ਭਾਰਤ ਵਿਰੋਧੀ ਸਰਗਰਮੀਆਂ ਲਈ ਭਾਰਤੀ ਸੁਰਖਿਆ ਏਜੰਸੀਆਂ ਦੇ ਰਾਡਾਰ 'ਤੇ ਹਨ ਆਦਿ ਨੂੰ ਗੁਰਪਾਲ ਸਿੰਘ ਪੱਡਾ  ਉਰਫ ਪਾਲ ਪੱਡਾ ਦੀ ਰਿਹਾਇਸ਼ 173 ਜਰਸਰੀ ਰੋਡ, ਔਸਟਰ ਲੇ, ਮਿਡਲੈਕਸ , ਯੂਕੇ ਵਿਖੇ ਨਹੀਂ ਮਿਲੇ? ਮਿਲੇ ਤਾਂ ਉਸ ਦਾ ਕੀ ਮਸਕਸ ਰਿਹਾ? ਇਕ ਮੰਤਰੀ ਹੁਦਿਆਂ ਸਰਕਾਰੀ ਭੇਤ ਗੁਪਤ ਰਖਣ ਅਤੇ ਦੇਸ਼ ਦੀ ਏਕਤਾ ਅਖੰਡਤਾ ਦੀ ਰਾਖੀ ਪ੍ਰਤੀ ਸਵਿਧਾਨ ਦੀ ਸਹੂੰ ਚੁਕਣ ਦੇ ਬਾਵਜੂਦ ਦੇਸ਼ ਵਿਰੋਧੀ ਸਾਜਿਸ਼ਾਂ ਰਚਨ ਵਾਲਿਆਂ ਨਾਲ ਮਿਲ ਬੈਠਣਾ ਕਿਧਰ ਦੀ ਦੇਸ਼ ਭਗਤੀ ਹੈ?

 ਬਾਜਵਾ ਨੂੰ ਇਹ ਸਪਸ਼ਟ ਕਰਨਾ ਹੋਵੇਗਾ ਕਿ ਉਹ ਲੰਡਨ 'ਚ 2020 ਦੇ ਉਨਾਂ ਹੀ ਦਿਨਾਂ 'ਚ ਕਿਉ ਗਏ ਹਨ?।  ਸ: ਕਾਹਲੋਂ ਨੇ ਜੋਰ ਦੇ ਕੇ ਕਿਹਾ ਕਿ ਸਿਖ ਕੌਮ ਨਾਲ ਹਰੇਕ ਤ੍ਰਾਸਦੀ ਦਾ ਮੁਢ ਕਾਂਗਰਸ ਨੇ ਹੀ ਬੰਨਿਆ ਹੈ। ਜੂਨ '84 'ਚ ਸ੍ਰੀ ਅਕਾਲ ਤਖਤ ਢਹਿ ਢੇਰੀ ਕਰਨ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਨ ਅਤੇ ਨਵੰਬਰ '84 'ਚ ਸਿੱਖ ਨਸਲਕੁਸ਼ੀ ਲਈ ਕਾਂਗਰਸ ਜਿਮੇਵਾਰ ਰਹੀ ਹੈ। ਜਿਨਾਂ ਦਾ ਇਨਸਾਫ ਕੌਮ ਨੂੰ ਅਜ ਤਕ ਨਹੀਂ ਮਿਲਿਆ। ਉਹਨਾਂ ਦੋਸ਼ ਲਾਇਆ ਕਿ ਇਸ ਵਾਰ ਪੰਜਾਬ ਵਿਚ ਹਾਲਾਤ ਖਰਾਬ ਕਰ ਕੇ ਗਾਂਧੀ ਪਰਿਵਾਰ ਕੋਲ ਨੰਬਰ ਬਣਾਉਣ ਪ੍ਰਤੀ ਤ੍ਰਿਪਤ ਬਾਜਵਾ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਸੁੱਖੀ ਬਾਜਵਾ 'ਚ ਰੇਸ ਲਗੀ ਹੋਈ ਹੈ।ਤਾਂ ਜੋ ਕਾਂਗਰਸ ਅਤੇ ਉਹਨਾਂ ਵਲੋਂ ਪੰਜਾਬ ਦੇ ਹਲਾਤ ਖਰਾਬ ਕਰਦਿਆਂ ਇਸ ਦਾ ਦੋਸ਼ ਅਕਾਲੀ ਦਲ ਸਿਰ ਥੋਪ ਕੇ ਸ੍ਰੋਮਣੀ ਗੁਰਦਵਾਰਾ ਕਮੇਟੀ 'ਤੇ ਚੋਰ ਮੋਰੀ ਰਾਹੀਂ ਕਬਜਾ ਕਰਨ ਦੀ ਸਾਜਿਸ਼ ਸਿਰੇ ਚਾੜੀ ਜਾ ਸਕੇ। ਉਹਨਾਂ ਦੋਸ਼ ਲਾਇਆ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਜਿਸ਼ ਤਹਿਤ ਉਸੇ ਮਨੋਰਥ ਲਈ ਨਹੀਂ ਬਣਾਈ ਗਈ। ਕਮਿਸ਼ਨ ਵਲੋਂ ਆਪਣੇ ਅਧਿਕਾਰ ਤੋਂ ਬਾਹਰ ਹੋਕੇ ਅਖੌਤੀ ਗਵਾਹਾਂ ਦੇ ਬਿਆਨ ਆਪ ਉਲੀਕਣ ਦਾ ਪਰਦਾਫਾਸ ਉਸ ਦੇ ਗਵਾਹ ਵਲੋਂ ਹੀ ਕੀਤਾ ਜਾ ਚੁਕਿਆ ਹੈ। ਜਿਸ ਨਾਲ ਕਾਂਗਰਸ ਸਰਕਾਰ ਦੀ ਸ਼ਰੇ ਬਜਾਰ ਕਿਰ ਕਿਰੀ ਹੋ ਰਹੀ ਹੈ। ਉਹਨਾਂ ਤ੍ਰਿਪਤ ਬਾਜਵਾ ਨੂੰ ਸਵਾਲ ਕੀਤਾ ਕਿ ਕੀ ਬਹਿਬਲ ਕਲਾਂ ਗੋਲੀ ਕਾਂਡ 'ਚ ਸ਼ਾਮਿਲ ਡੀ ਐਸ ਪੀ ਹਰਜਿੰਦਰ ਸਿੰਘ ਗਿੱਲ ਅਤੇ ਐਸ ਪੀ ਰੈਕ ਅਫਸਰ ਪ੍ਰਮਜੀਤ ਸਿੰਘ ਪੰਨੁੰ ਸਿਖ ਫਾਰ ਜਸਟਿਸ ਦੇ ਮਾਸਟਰ ਮਾਈਡ ਨਿਊਯਾਰਕ ਵਾਸੀ ਅਵਤਾਰ ਸਿੰਘ ਪੰਨੂ ਦੇ ਕਰੀਬੀ ਰਿਸ਼ਤੇਦਾਰ ਨਹੀਂ ਹਨ ? ਜਿਨਾਂ ਨੂੰ ਪੰਜਾਬ ਸਰਕਾਰ ਵਲੋਂ ਗਠਿਤ ਉਸੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਉਹਨਾਂ ਪੁਲੀਸ ਅਧਿਕਾਰੀਆਂ ਦੀ ਸੂਚੀ ਤੋਂ ਬਾਹਰ ਰਖਿਆ ਗਿਆ ਜਿਨਾਂ ਨੂੰ ਬਹਿਬਲ ਕਲਾਂ ਗੋਲੀ ਕਾਂਡ ਲਈ ਜਿਮੇਵਾਰ ਠਹਿਰਾਉਦਿਆਂ ਕਤਲ ਦੀ ਐਫ ਆਈ ਆਰ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ। ਕੀ ਇਨਾਂ ਨੂੰ ਪੰਨੂ ਨਾਲ ਰਿਸ਼ਤੇਦਾਰੀ ਦਾ ਲਾਭ ਦਿਤਾ ਜਾ ਰਿਹਾ ਹੈ? ਉਹਨਾਂ ਸਵਾਲ ਉਠਾਉਦਿਆਂ ਕਿਹਾ ਕਿ ਕੀ ਤ੍ਰਿਪਤ ਬਾਜਵਾ ਬਰਗਾੜੀ 'ਚ ਅਖੌਤੀ ਮੋਰਚਾ ਲਗਾਈ ਬੈਠੇ ਅਖੌਤੀ ਜਥੇਦਾਰਾਂ ਅਤੇ ਵੰਡ ਪਾਊ ਤਾਕਤਾਂ ਨੁੰ ਪੰਨੂ ਰਾਹੀਂ ਫੰਡਿਗ ਨਹੀਂ ਕਰ ਰਿਹਾ। ਇਕ ਜਿਮੇਵਾਰ ਮੰਤਰੀ ਹੁਦਿਆਂ ਉਹ ਬਰਗਾੜੀ 'ਚ ਧਰਨੇ 'ਤੇ ਕਿਉ ਬੈਠੇ?  ਉਹਨਾਂ ਕਿਹਾ ਕਿ ਗਲਤ ਰਿਪੋਰਟਾ ਤਿਆਰ ਕਰਨ ਵਾਲਾ ਉਕਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਕਾਰਗੁਜਾਰੀ, ਰੈਫਰੰਡਮ 2020 ਵਾਲਿਆਂ ਅਤੇ ਬਹਿਬਲ ਕਲਾਂ ਦੇ ਅਖੌਤੀ ਜਥੇਦਾਰਾਂ ਨਾਲ ਤ੍ਰਿਪਤ ਬਾਜਵਾ ਨਾਲ ਸਾਂਝ ਨੂੰ ਲੈ ਕੇ ਬਾਜਵਾ ਨੂੰ ਬਰਖਾਸਤ ਕਰਦਿਆਂ ਕੇਦਰ ਸਰਕਾਰ ਨੁੰ ਨਿਆਇਕ ਜਾਂਚ ਕਰਾਉਣੀ ਚਾਹੀਦੀ ਹੈ। ਇਸ ਮੌਕੇ ਯੂਥ ਅਕਾਲੀ ਦਲ ਮਾਝਾ ਜੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ, ਯਾਦਵਿੰਦਰ ਸਿੰਘ, ਅਜੈਬੀਰਪਾਲ ਸਿੰਘ ਰੰਧਾਵਾ, ਹਰਪ੍ਰੀਤ ਸਿੰਘ ਚਾਹਲ ਪ੍ਰੋ: ਸਰਚਾਂਦ ਸਿੰਘ , ਹਰਪਾਲ ਸਿੰਘ ਬਬਰ ਆਦਿ ਹਾਜਰ ਸਨ। 

 

Tags: SAD-BJP

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD