Thursday, 04 June 2026

 

 

ਖ਼ਾਸ ਖਬਰਾਂ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ

 

ਸੂਬੇ ਦੇ ਸਾਰੇ 22 ਜਿਲ੍ਹਿਆ ਵਿਚ 5 ਮੈਂਬਰੀ ਮਹਿਲਾਂ ਸੈਲ ਕਮੇਟੀਆਂ ਦਾ ਜਲਦੀ ਹੀ ਗਠਨ ਕੀਤਾ ਜਾ ਰਿਹਾ ਹੈ : ਮਨੀਸ਼ਾ ਗੁਲਾਟੀ

Web Admin

Web Admin

5 Dariya News

ਰੂਪਨਗਰ , 03 Aug 2018

Last updated on: Aug 03, 2018, 00:00 IST

ਪੰਜਾਬ ਰਾਜ ਮਹਿਲਾਂ ਕਮਿਸ਼ਨ ਵਲੌ ਔਰਤਾਂ ਤੇ ਹੁੰਦੇ ਜੁਲਮ ਅਤੇ ਵਧੀਕੀਆਂ ਰੋਕਣ ਹਿੱਤ ਸੂਬੇ ਦੇ ਸਾਰੇ 22 ਜਿਲ੍ਹਿਆ ਵਿਚ 5 ਮੈਂਬਰੀ ਮਹਿਲਾਂ ਸੈਲ ਕਮੇਟੀਆਂ ਦਾ ਜਲਦੀ ਹੀ ਗਠਨ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਮਨੀਸ਼ਾ ਗੁਲਾਟੀ ਚੈਅਰਪਰਸਨ ਪੰਜਾਬ ਰਾਜ ਮਹਿਲਾਂ ਕਮਿਸ਼ਨ ਨੇ ਅੱਜ ਇੱਥੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਲੜਕੀਆਂ ਵਿਖੇ ਰਾਸ਼ਟਰੀ ਕਮਿਸ਼ਨ ਫਾਰ ਵੂਮੇਨ ਦੇ ਸਹਿਯੋਗ ਨਾਲ ਕਰਵਾਏ ਕਾਨੂੰਨੀ ਜਾਗਰੂਕਤਾ ਕੈਂਪ ਦੋਰਾਂਨ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕਮੇਟੀਆਂ ਮਹਿਲਾਵਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਵੀ ਜਾਗਰੂਕ ਕਰਨਗੀਆਂ ।ਉਨ੍ਹਾਂ ਲੜਕੀਆਂ ਨੂੰ  ਕਿਹਾ ਕਿ ਜੇਕਰ ਉਨ੍ਰਾਂ ਨਾਲ ਘਰ ਰਾਹ ਜਾਂ ਕੰਮ ਵਾਲੀ ਥਾਂ ਤੇ ਕੋਈ ਵਧੀਕੀ ਹੋਵੇ ਤਾਂ ਉਹ ਚੁੱਪ ਨਾ ਰਹਿਣ ਸਗੋ ਆਪਣੀ ਆਵਾਜ ਬੁਲੰਦ ਕਰਨ ਤਾਂ ਜ਼ੋ ਵਧੀਕੀ ਕਰਨ ਵਾਲੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।ਉਨ੍ਹਾਂ ਕਿਹਾ ਕਿ ਜੇਕਰ ਜੁਲਮ ਕਰਨਾ ਅਪਰਾਧ ਹੈ ਤਾਂ ਜੁਲਮ ਸਹਿਣਾ ਵੀ ਅਪਰਾਧ ਹੈ।ਉਨ੍ਹਾਂ ਇਹ ਵੀ ਕਿਹਾ ਕਿ ਜਲਦੀ ਹੀ ਪੰਜਾਬ ਰਾਜ ਮਹਿਲਾਂ ਕਮਿਸ਼ਨ ਵਲੌ ਸੂਬੇ ਦੇ ਸਾਰੇ ਹਸਪਤਾਲਾਂ ਦੇ ਦੋਰੇ ਕਰਦੇ ਹੋਏ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਿਸੇ ਵੀ ਥਾਂ ਤੇ ਸੈਕਸ ਸਬੰਧੀ ਚੈਕ ਅੱਪ ਤਾ ਨਹੀ ਕੀਤਾ ਜਾ ਰਿਹਾ।ਉਨ੍ਹਾਂ ਇਹ ਵੀ ਦਸਿਆ ਕਿ ਇਸ ਕਮਿਸ਼ਨ ਪਾਸ ਮੈਜਿਸਟਰੇਟ/ਕੋਰਟ  ਜਿੰਨੀਆਂ ਹੀ ਸ਼ਕਤੀਆਂ ਹਨ। ਜੇਕਰ ਆਮ ਮਹਿਲਾਂ ਕੋਰਟ ਤੱਕ ਪਹੁੰਚ ਨਹੀ ਕਰ ਸਕਦੀ ਤਾਂ ਉਹ ਇਸ ਆਯੋਗ ਪਾਸ ਪਹੁੰਚ ਕਰੇ ਤੇ ਆਯੋਗ ਵਲੌ ਤੁਰੰਤ ਕਾਰਵਾਈ ਕੀਤੀ ਜਾਦੀ ਹੈ। ਇਸ ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦਿਆਂ ਸ਼੍ਰੀਮਤੀ ਹਰਜੋਤ ਕੋਰ ਐਸ.ਡੀ.ਐਮ. ਰੁਪਨਗਰ ਨੇ ਲੜਕੀਆਂ ਨੂੰ ਕਿਹਾ ਕਿ ਉਹ ਖੁਦ ਹੀ ਆਪਣਾ ਰੋਲ ਮਾਡਲ ਬਣਨ ਤਾਂ ਜ਼ੋ ਉਹ ਕਿਸੇ ਤੇ ਨਿਰਭਰ ਨਾ ਰਹਿ ਕੇ ਆਪਣੇ ਭਵਿੱਖ ਦੇ ਸੁਪਨਿਆਂ ਨੂੰ ਵੀ ਪੂਰਾ ਕਰ ਸਕਣ।ਉਨ੍ਹਾਂ ਲੜਕੀਆਂ ਨੂੰ ਸਮਾਜ ਵਿਚ ਚੰਗਾਂ ਜੀਵਨ ਜੀਉਣ ਲਈ ਮਾਪਿਆਂ ਦੇ ਘਰ ਚੰਗੀ ਧੀ , ਸੁਹਰੇ ਘਰ ਚੰਗੀ ਨੂੰਹ ਅਤੇ ਸਮਾਜਿਕ ਕੰਮਾਂ ਵਿਚ ਇੱਕ ਚੰਗੀ ਸਮਾਜ ਸੇਵਕਾ ਬਣਨ ਦਾ ਪ੍ਰਣ ਕਰਨ ਲਈ ਵੀ ਆਖਿਆ।

ਉਨ੍ਹਾਂ ਗੁੱਡ ਟੱਚ ਅਤੇ ਬੈਡ ਟੱਚ ਵਿਚ ਫਰਕ ਮਹਿਸੂਸ ਕਰਨ ਬਾਰੇ ਵੀ ਆਖਿਆ। ਉਨ੍ਹਾਂ ਇਹ ਵੀ ਕਿਹਾ ਕਿ ਇੰਟਰਨੇਟ ਦੀ ਵਰਤੋ ਕੇਵਲ ਜਾਣਕਾਰੀ ਲੈਣ ਅਤੇ ਹੱਕਾਂ ਦੀ ਜਾਣਕਾਰੀ ਲੈਣ ਲਈ ਹੀ ਕੀਤੀ ਜਾਵੇ । ਉਨ੍ਹਾਂ ਪੜਾਈ ਦੇ ਨਾਲ-ਨਾਲ ਖੇਡਾਂ ਤੇ ਜੋਰ ਦੇਣ ਲਈ ਵੀ ਆਖਿਆ। ਇਸ ਮੋਕੇ ਸ਼੍ਰੀਮਤੀ ਸੁਰਿੰਦਰ ਜੀਤ ਕੌਰ ਪੁਲੀਸ ਕਪਤਾਨ ਕੰਟਰੋਲ ਰੂਮ ਨੇ ਲੜਕੀਆਂ ਨੂੰ ਕਿਸੇ ਵੀ ਅਣਜਾਣ ਵਿਅਕਤੀ ਨਾਲ ਕਿਧਰੇ ਵੀ ਨਾ ਜਾਣ ਦੀ ਪ੍ਰਰੇਣਾ ਕੀਤੀ । ਉਨ੍ਰਾਂ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਨਾਲ ਕੋਈ ਵੀ ਵਧੀਕੀ ਹੁੰਦੀ ਹੈ ਤਾਂ ਉਹ 1098 ਜਾਂ ਫਿਰ 100 ਨੰਬਰ ਤੇ ਸੰਪਰਕ ਕਰੋ।ਇਸ ਮੋਕੇ ਉਪ ਪੁਲੀਸ ਕਪਤਾਨ ਮੈਡਮ ਮਨਜੋਤ ਕੌਰ ਨੇ ਲੜਕੀਆਂ ਨੂੰ ਉਮਰ ਦੇ ਹਿਸਾਬ ਨਾਲ ਸਰੀਰ ਵਿਚ ਆਉਣ ਵਾਲੀਆਂ  ਤਬਦੀਲੀਆਂ ਸਬੰਧੀ ਜਾਣਕਾਰੀ ਦੇਣ ਦੀ ਲੋੜ ਤੇ ਜੋਰ ਦਿੱਤਾ। ਉਨ੍ਹਾਂ ਲੜਕੀਆਂ ਨੂੰ ਆਪਣੇ ਅੰਦਰ ਆਤਮ ਵਿਸ਼ਵਾਸ਼ ਪੈਦਾ ਕਰਨ ਲਈ ਵੀ ਆਖਿਆ।।ਸਕੂਲ ਮੁਖੀ ਸ਼੍ਰੀਮਤੀ ਅੰਜੂ ਚੋਧਰੀ ਨੇ ਦਸਿਆ ਕਿ ਸਕੂਲ ਦੇ ਸਟਾਫ ਵਲੌ ਵਿਦਿਆਰਥਣਾਂ ਨੂੰ ਸਰੀਰਕ ਬਦਲਾਅ ਬਾਰੇ ਸਮੇ ਸਮੇ ਤੇ ਜਾਣਕਾਰੀ ਦਿੱਤੀ ਜਾਦੀ ਹੈ ਅਤੇ ਵਖ ਵਖ ਵਿਸ਼ਿਆਂ ਤੇ ਪ੍ਰਾਥਨਾ ਸਭਾ ਵਿਚ ਵੀ ਜਾਗਰੂਕ ਕੀਤਾ ਜਾਦਾ ਹੈ।ਉਨ੍ਹਾਂ ਪੰਜਾਬ ਰਾਜ ਮਹਿਲਾਂ ਕਮਿਸ਼ਨ ਨੂੰ ਇਸ ਸੈਮੀਨਾਰ ਦਾ ਸਕੂਲ ਵਿਚ ਆਯੋਜ਼ਨ ਕਰਨ ਲਈ ਧੰਨਵਾਦ ਵੀ ਕੀਤਾ।ਇਸ ਮੋਕੇ ਵਿਦਿਆਰਥਣਾਂ ਨੂੰ ਤੇਜ਼ਾਬੀ ਹਮਲੇ,ਘਰੈਲੂ ਹਿੰਸਾਂ ,ਦਹੇਜ ਪ੍ਰਥਾ ਅਤੇ ਸਾਈਬਰ ਕਰਾਈਮ ਸਬੰਧੀ ਵੀ ਜਾਣਕਾਰੀ ਦਿੱਤੀ ।ਇਸ ਸੈਮੀਨਾਰ ਦੋਰਾਨ ਹੋਰਨਾ ਤੋ ਇਲਾਵਾ ਸ਼੍ਰੀਮਤੀ ਸੁਰਿੰਦਰਜੀਤ ਕੌਰ ਪੁਲਿਸ ਕਪਤਾਨ ਕੰਟਰੋਲ ਰੂਮ, ਸ਼੍ਰੀਮਤੀ ਹਰਜੋਤ ਕੌਰ ਐਸ.ਡੀ.ਐਮ., ਸ਼੍ਰੀ ਗੁਰਵਿੰਦਰ ਸਿੰਘ ਉਪ ਪੁਲਿਸ ਕਪਤਾਨ, ਸ਼੍ਰੀ ਨਵਦੀਪ ਸਿੰਘ ਵਿਰਕ ਉਪ ਪੁਲਿਸ ਕਪਤਾਨ, ਸ਼੍ਰੀ  ਰਮਿੰਦਰ ਸਿੰਘ ਕਾਹਲੋਂ ਉਪ ਪੁਲਿਸ ਕਪਤਾਨ,ਮੈਡਮ ਮਨਜੋਤ ਕੌਰ ਉਪ ਪੁਲਿਸ ਕਪਤਾਨ, ਸ਼੍ਰੀ ਵਿਜੇ ਕੁਮਾਰ ਡਿਪਟੀ ਡਾਇਰੈਕਟਰ ਪੰਜਾਬ ਰਾਜ ਮਹਿਲਾਂ ਕਮਿਸ਼ਨ, ਸ਼੍ਰੀ ਸਨੀ ਖੰਨਾਂ ਮੁੱਖ ਥਾਣਾ ਅਫਸਰ,   ਮੈਡਮ ਮੀਨੂ ਸ਼ਰਮਾ, ਮੈਡਮ ਸਿਮਰਜੀਤ ਕੌਰ, ਸ਼੍ਰੀ ਮੋਹਨਜੀਤ ਸਿੰਘ,  ਸ਼੍ਰੀਮਤੀ ਜਵਤਿੰਦਰ ਕੌਰ ਅਤੇ ਹੋਰ ਸਕੂਲ ਦਾ ਸਟਾਫ ਹਾਜਰ ਸੀ।  

 

Tags: Manisha Gulati

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD