Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਟੀ.ਬੀ. ਦੀ ਐਕਟਿਵ ਕੇਸ ਫ਼ਾਇੰਡਿੰਗ ਦੀ ਮੋਬਾਇਲ ਮੈਡੀਕਲ ਵੈਨ ਜਿਲ੍ਹੇ ਵਿਚ 6 ਦਿਨ ਕਰੇਗੀ ਦੌਰਾ - ਡਾ ਹਰਿੰਦਰ ਕੋਰ

ਡਾ ਹਰਿੰਦਰ ਕੋਰ
ਡਾ ਹਰਿੰਦਰ ਕੋਰ

Web Admin

Web Admin

5 Dariya News

ਰੂਪਨਗਰ , 30 Jul 2018

Last updated on: Jul 30, 2018, 00:00 IST

ਮਿਸ਼ਨ ' ਤੰਦਰੁਸਤ ਪੰਜਾਬ ਤਹਿਤ' ਪੰਜਾਬ ਸਰਕਾਰ ਵਲ੍ਹੋ ਸੂਬੇ ਭਰ ਨੂੰ ਟੀ.ਬੀ. ਫ੍ਰੀ ਕਰਨ ਲਈ ਕੀਤੇ ਜਾ ਰਹੇ ਵੱਖ-ਵੱਖ ਉਪਰਾਲਿਆਂ ਤਹਿਤ ਟੀ.ਬੀ. ਦੇ ਮਰੀਜ਼ਾਂ ਦੀ ਐਕਟਿਵ ਕੇਸ ਫ਼ਾਇੰਡਿੰਗ ਕਰਨ ਲਈ ਆਧੁਨਿਕ ਮਸ਼ੀਨਾਂ ਨਾਲ ਲੈਂਸ ਇੱਕ ਮੋਬਾਈਲ ਮੈਡੀਕਲ ਵੈਨ ਪੰਜਾਬ ਦੇ ਵੱਖ -ਵੱਖ ਜਿਲ੍ਹਿਆਂ ਵਿਚ ਮਿਤੀ 17 ਅਪ੍ਰੈਲ  ਤੋਂ 24 ਸਤੰਬਰ ਤਕ ਭੇਜੀ ਗਈ ਹੈ । ਇਸੇ ਕੜੀ ਅਧੀਨ  ਸਿਵਲ ਸਰਜਨ ਰੂਪਨਗਰ ਡਾ ਹਰਿੰਦਰ ਕੋਰ ਦੀ ਰਹਿਨੁਮਾਈ ਹੇਠઠਜਿਲ੍ਹਾ ਰੂਪਨਗਰ ਵਿਚ ਇਹ ਵੈਨ 6 ਅਗਸਤ ਤੋਂ 11 ਅਗਸਤ ਤਕ ਦੌਰਾ ਕਰੇਗੀ, ਇਸ ਸਬੰਧੀ  ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਜਿਲ੍ਹਾ ਰੂਪਨਗਰ ਦੇ ਚਾਰੋਂ ਸਿਹਤ ਬਲਾਕਾਂ ਚਮਕੌਰ ਸਾਹਿਬ , ਭਰਤਗੜ੍ਹ ,ਕੀਰਤਪੁਰ ਸਾਹਿਬ ,ਨੂਰਪੁਰ ਬੇਦੀ ਅਤੇ ਅਰਬਨ ਸਲੱਮ ਰੂਪਨਗਰ ਦੇ ਫੀਲਡ ਹੈਲਥ ਵਰਕਰਾਂ ਦੀ ਟ੍ਰੇਨਿੰਗ ਬਲਾਕ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ । ਟੀ.ਬੀ. ਦੇ ਸ਼ੱਕੀ ਮਰੀਜ਼ઠઠਜਿਹਨਾਂ ਨੂੰ ਖਾਂਸੀ ,ਬਲਗ਼ਮ ,ਬਲਗ਼ਮ ਵਿਚ ਖੂਨ ਆਣਾ ,ਛਾਤੀ ਦਰਦ ,ਬੁਖਾਰ ,ਵਜਨ ਘਟਨਾ ,ਭੁਖ ਨਾ ਲਗਨਾ ਜਾ ਜਿਨ੍ਹਾਂ ਦੇ ਆਂਢ- ਗੁਆਂਢ ਵਿਚ ਟੀ.ਬੀ. ਦਾ ਕੋਈ ਮਰੀਜ਼ ਦਵਾਈ ਖਾ ਰਿਹਾ ਹੋਵੇ, ਉਹਨਾਂ ਮਰੀਜਾਂ ਨੂੰ ਫੀਲਡ ਹੈਲਥ ਵਰਕਰਜ ਦੀਆ ਟੀਮਾਂ ਘਰ ਘਰ ਜਾ ਕੇ ਜਾਗਰੂਕ ਕਰਨਗੀਆਂ ਤੇ ਸ਼ੱਕੀ ਮਰੀਜ਼ ਨੂੰ ਬਲਗ਼ਮ ਜਾਂਚ ਲਈ ਸੈਂਪਲ ਦੇਣ ਲਈ ਪ੍ਰੇਰਿਤ ਕੀਤਾ ਜਾਵੇਗਾ ਤੇ ਇਹ ਸੈਂਪਲ ਉਹਨਾ ਵੱਲ੍ਹੋਂ ਮੋਬਾਈਲ ਮੈਡੀਕਲ ਵੈਨ ਵਿਚ ਲਿਜਾਏ ਜਾਣਗੇ ਅਤੇ ਵੈਨ ਦੇ ਨਾਲ ਹੀ ਚੈੱਕਅੱਪ ਲਈ ਡਾਕਟਰ ਨੂੰ ਨਿਯੁਕਤ ਕੀਤਾ ਗਿਆ ਹੈ ਜਿੱਥੇ ਛਾਤੀ ਦੇ ਐਕਸਰੇ ਦੀ ਸੁਵਿਧਾ ਵੀ ਨਾਲ ਦਿੱਤੀ ਗਈ ਹੈ। 

ਦੱਸਣਯੋਗ ਹੈ ਕਿ ਇਹਨਾਂ ਸਾਰੀਆਂ ਸੁਵਿਧਾਵਾਂઠઠਜਿਵੇਂ ਕਿ ਲੋਕਾਂ ਨੂੰ ਜਾਗਰੂਕ ਕਰਨ ਤੋਂ ਲੈ ਕੇ ਟੀ.ਬੀ.ઠઠਦਾ ਅਤਿ ਆਧੁਨਿਕ ਸੀਬੀ ਨੈਟ ਟੈਸਟ ਕਰਨ ਤੱਕ, ਮਰੀਜ ਤੋਂ ਕੋਈ ਪੈਸਾ ਨਹੀਂ ਲਿਆ ਜਾਵੇਗਾ । ਜਿਲ੍ਹਾ ਤਪਦਿਕ ਅਫਸਰ ਡਾ ਰੋਮੀ ਸਿੰਗਲਾ ਨੇ ਟੀ.ਬੀ. ਬਾਰੇ ਹੋਰ ਵਿਸਤਾਰ ਵਿਚ ਗੱਲ ਕਰਦਿਆਂ ਦੱਸਿਆ ਕਿ ਜਨਵਰੀ 2018 ਤੋਂ ਹੁਣ ਤਕ ਤਕਰੀਬਨ 600 ਟੀਬੀ ਦੇ ਨਵੇਂ ਕੇਸ ਜ਼ਿਲ੍ਹੇ ਵਿੱਚ ਸਾਹਮਣੇ ਆਏ ਹਨ ਪ੍ਰੰਤੂ ਵਿਸ਼ਵ ਸਿਹਤ ਸੰਗਠਨ ਦੇ ਪੱਧਰ ਤੋਂ ਹੋਏ ਇਕ ਡਰੱਗઠઠਸਰਵੇ ਦੇ ਮੁਤਾਬਿਕ ਇਸ ਤੋਂ ਦੁਗਣੇ ਮਰੀਜ ਅਸਲ ਵਿਚ ਇਸ ਜਿਲ੍ਹੇ ਵਿਚ ਹੋਰ ਹਨ ਜਿਹੜੇ ਕਿ ਪਕੜ ਵਿਚ ਨਹੀਂ ਆਏ ਹਨ। ਇਸ ਦਾ ਮੁੱਖ ਕਾਰਨ ਹੈ ਟੀ.ਬੀ. ਦੇ ਲੱਛਣਾਂ ਨੂੰ ਮਰੀਜ ਵਲ੍ਹੋ ਲੰਬੇઠઠਸਮੇ ਤੱਕ ਨਜ਼ਰ ਅੰਦਾਜ ਕਰਦੇ ਰਹਿਣਾ ਜਾਂ ਝੋਲਾ ਛਾਪ ਡਾਕਟਰਾਂ ਕੋਲ ਖਾਂਸੀ ੿ਬੁਖ਼ਾਰ ਦੀ ਦਵਾਈ ਖਾਂਦੇ ਰਹਿਣਾ ਅਤੇ ਝੋਲਾ ਛਾਪ ਡਾਕਟਰਾਂ ਵਲ੍ਹੋ ਇਹਨਾ ਨੂੰ ਸਰਕਾਰੀ ਹਸਪਤਾਲ ਵਿਚ ਸਮੇ ਸਿਰ ਰੈਫਰ ਨਾ ਕਰਨਾ। ਇਸ ਤੋਂ ਇਲਾਵਾ ਪ੍ਰਾਈਵੇਟ ਡਾਕਟਰਾਂ ਵਲ੍ਹੋ ਟੀ.ਬੀ. ਦੀ ਬਿਮਾਰੀ ਨੂੰ ਪਹਿਲ ਦੇ ਅਧਾਰ ਤੇ ਸਸਪੇਕਟ ਨਹੀਂ ਕੀਤਾ ਜਾਂਦਾ,ਤੇ ਟੀ.ਬੀ. ਡਾਇਗਨੋਸ ਕਰਕੇ ਮਰੀਜ ਦੀ ਨੋਟੀਫਿਕੇਸ਼ਨ ਨਹੀਂ ਕੀਤੀ ਜਾਂਦੀ ਜਿਸ ਕਾਰਨ ਸਹੀ ਅੰਕੜਿਆਂ ਦਾ ਪਤਾ ਨਹੀਂ ਲੱਗ ਪਾਉਂਦਾ । ਇਸ ਅਭਿਆਨ ਵਿਚ ਜਿਲ੍ਹੇ ਭਰ ਵਿਚ 50 ਦੇ ਨੇੜੇ ਫੀਲਡ ਹੈਲਥઠઠਵਰਕਰਾਂ ਦੀਆ ਟੀਮਾਂ ਗਠਤ ਕੀਤੀ ਗਈਆਂ ਹਨ । ਉਹਨਾ ਨੇ ਜਨ ਸਧਾਰਨ ਨੂੰ ਅਪੀਲ ਕੀਤੀ ਹੈ ਕਿ ਉਹ ਟੀ.ਬੀ. ਦੇ ਬਿਮਾਰੀ ਪ੍ਰਤੀ ਆਪਣੀ ਜਾਗਰੂਕਤਾ ਵਧਾਉਣ ਅਤੇ ਜੇਕਰ ਉਹ ਕਿਸੇ ਟੀ.ਬੀ. ਦੇ ਸ਼ੱਕੀ ਮਰੀਜ਼ ਨੂੰ ਜਾਣਦੇ ਹਨ ਤਾਂ ਉਹ ਟੀਮਾਂ ਨੂੰ ਦੱਸਣ, ਇਸ ਵਿਚ ਓਹਨਾ ਦਾ ਹੀ ਫਾਇਦਾ ਹੈ ।

 

Tags: Tandarust Punjab , Civil Surgeon Ropar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD