ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੀਆਂ ਗਰਭਵਤੀ ਔਰਤਾਂ ਦੀ ਸੁਪੌਸ਼ਨ ਗੋਦ ਭਰਾਈ ਦੀ ਰਸਮ ਅਦਾ ਕੀਤੀ ਜਾ ਰਹੀ ਹੈ ।ਇਸ ਤਹਿਤ ਅੰਬੇਦਕਰ ਜੈਅੰਤੀ ਦੇ ਮੌਕੇ ਤੇ 14 ਅਪ੍ਰੈਲ ਨੂੰ ਜਿਲ੍ਹੇ ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਸੀ । ਇਸ ਅਭਿਆਨ ਤਹਿਤ ਬੀਤੇ ਦਿਨੀ ਪਿੰਡ ਝੱਲੀਆਂ ਕਲਾਂ ਵਿਖੇ 04 ਗਰਭਵਤੀ ਮਹਿਲਾਂਵਾਂ ਸ਼੍ਰੀਮਤੀ ਕੁਲਵਿੰਦਰ ਕੌਰ , ਸ਼੍ਰੀਮਤੀ ਬਲਜੀਤ ਕੌਰ, ਸ਼੍ਰੀਮਤੀ ਰੁਪਿੰਦਰ ਕੌਰ ਤੇ ਸ਼੍ਰੀਮਤੀ ਗੁਰਪ੍ਰੀਤ ਕੌਰ ਦੀ ਗੋਦ ਭਰਾਈ ਦੀ ਰਸਮ ਕੀਤੀ ਗਈ ।ਇਸ ਦੌਰਾਨ ਉਨਾਂ ਨੂੰ ਵਾਈਟ,ਗਰੀਨ ਤੇ ਯੈਲੋ ਪੋਸ਼ਟਿਕ ਅਹਾਰ ਦਿਤਾ ਗਿਆ । ਵਾਈਟ ਦਾ ਮਤਲਬ ਹੈ ਦੁਧ ਤੋਂ ਬਣਨ ਵਾਲੀਆਂ ਵਸਤਾ,ਗਰੀਨ ਦਾ ਭਾਵ ਹਰੀਆਂ ਸਬਜ਼ੀਆਂ ਤੇ ਯੇਲੋ ਦਾ ਮਤਲਬ ਹੈ ਕਿ ਫਲ ।ਗਰਭਅਵਸਥਾ ਦੌਰਾਨ ਇਹ ਸਾਰੀਆਂ ਵਸਤੂਆਂ ਦਾ ਸੇਵਨ ਕਰਨਾ ਚਾਹੀਦਾ ਹੈ।ਇਸ ਮੌਕੇ ਸ਼੍ਰੀਮਤੀ ਅਵਤਾਰ ਕੌਰ ਜਿਲ੍ਹਾ ਪ੍ਰੋਗਰਾਮ ਅਫਸਰ ਨੇ ਦੱਸਿਆ ਕਿ ਵਿਭਾਗ ਵੱਲੋਂ ਕੁਪੋਸ਼ਣ ਨੂੰ ਖਤਮ ਕਰਨ ਦਾ ਜੋ ਬੀੜਾ ਚੁਕਿਆ ਹੈ ਉਹ ਮਹਿਲਾਵਾਂ ਲਈ ਸਹਾਈ ਹੋ ਰਿਹਾ ਹੈ। ਉਨਾਂ ਕਿਹਾ ਕਿ ਕੁਪੋਸ਼ਣ ਇਸਤਰੀ ਦੀ ਕੁੱਖ ਵਿਚੋਂ ਹੀ ਸ਼ੁਰੂ ਹੋ ਜਾਂਦਾ ਹੈ ਇਸ ਲਈ ਗਰਭਅਵਸਥਾ ਦੌਰਾਨ ਇਸਤਰੀ ਨੂੰ ਪੋਸ਼ਟਿਕ ਖੁਰਾਕ ਦੀ ਲੋੜ ਹੁੰਦੀ ਹੈ । ਉਨਾਂ ਇਹ ਵੀ ਕਿਹਾ ਕਿ ਜਿਸ ਤਰਾਂ ਦੇਸ਼ ਨੂੰ ਇਕ ਮੁਹਿੰਮ ਤਹਿਤ ਪੋਲੀੳ ਮੁਕਤ ਕੀਤਾ ਹੈ ਉਸੇ ਤਰਾਂ ਹੁਣ ਸੁਪੋਸਣ ਨੂੰ ਇਕ ਲਹਿਰ ਬਣਾੳਂਦੇ ਹੋਏ ਕੁਪੋਸ਼ਣ ਦਾ ਖਾਤਮਾ ਕੀਤਾ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਪਰਮਜੀਤ ਸਿੰਘ ਸਹਾਇਕ ਕਮਿਸ਼ਨਰ ਸ਼ਿਕਾਇਤਾਂ, ਸ਼੍ਰੀ ਸੰਜੀਵ ਬੁਧੀਰਾਜਾ ਸਕੱਤਰ ਜ਼ਿਲ੍ਹਾ ਰੈਡ ਕਰਾਸ, ਹਸਪਤਾਲ ਭਲਾਈ ਸ਼ਾਖਾ ਦੇ ਆਨਰੇਰੀ ਸਕੱਤਰ ਸ੍ਰੀਮਤੀ ਕਰਮਜੀਤ ਕੌਰ , ਸ਼੍ਰੀਮਤੀ ਰਾਜ ਕੌਰ, ਸ਼੍ਰੀਮਤੀ ਜਸਮੀਤ ਕੋਰ ਚਡਾ,਼ਸ੍ਰੀਮਤੀ ਕਿਰਨਪ੍ਰੀਤ ਗਿਲ, ਸ੍ਰੀਮਤੀ ਗਗਨ ਸੈਣੀ,ਸ਼੍ਰੀਮਤੀ ਅਦਰਸ਼ ਸ਼ਰਮਾ , ਡਾ: ਬਿਮਲਾ ਠਾਕੁਰ, ਸ਼੍ਰੀਮਤੀ ਸੰਤੋਸ਼ ਵਿਰਦੀ ਜ਼ਿਲ੍ਹਾ ਸਮਾਜਿਕ ਸੁਰਖਿਆ ਅਫਸਰ,ਸ਼੍ਰੀਮਤੀ ਸਤਵਿੰਦਰ ਕੌਰ ਸੀ.ਡੀ.ਪੀ.ਓ, ਡਾ: ਜਤਿੰਦਰ ਕੌਰ, ਸ਼੍ਰੀਮਤੀ ਰਾਜਿੰਦਰ ਕੌਰ ਜ਼ਿਲ੍ਹਾ ਸਮਾਜਿਕ ਸੁਰਖਿਆ ਅਫਸਰ, ਮੈਡਮ ਮੋਹਿਤਾ ਸਮਾਜਿਕ ਸੁਰਖਿਆ ਅਫਸਰ ਵੀ ਹਾਜਰ ਸਨ।