Thursday, 04 June 2026

 

 

ਖ਼ਾਸ ਖਬਰਾਂ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਜਨਗਣਨਾ-2027 ਦੇ ਪਹਿਲੇ ਫੇਜ਼ ਦਾ ਕੰਮ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਕੀਤਾ ਸਨਮਾਨਿਤ ਬਲਬੀਰ ਸਿੰਘ ਪਨੂੰ ਨੇ 'ਮੁੱਖ ਮੰਤਰੀ ਤੀਰਥ ਯਾਤਰਾ' ਤਹਿਤ ਪਿੰਡ ਦਮੋਦਰ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ‘ਮੇਰੀ ਰਸੋਈ’ ਯੋਜਨਾ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੀ ਮਜ਼ਬੂਤੀ : ਬ੍ਰਮ ਸ਼ੰਕਰ ਜਿੰਪਾ ਈ-ਵੇਸਟ ਇਕੱਠਾ ਕਰਨ ਦੀ ਮੁਹਿੰਮ ਤਹਿਤ 1500 ਕਿਲੋਗ੍ਰਾਮ ਇਲੈਕਟ੍ਰਾਨਿਕ ਕੂੜਾ ਵਿਗਿਆਨਕ ਰੀਸਾਈਕਲਿੰਗ ਲਈ ਭੇਜਿਆ ਗਿਆ : ਆਸ਼ਿਕਾ ਜੈਨ

 

ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਜ਼ਿਲ੍ਹਾ ਰੂਪਨਗਰ ਦੇ ਝਰੋਖੇ ਵਿੱਚ

ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਰੋਪੜ੍ਹ ਲਈ ਵਰਦਾਨ ਸਾਬਤ ਹੋਇਆ

Web Admin

Web Admin

5 Dariya News

ਰੂਪਨਗਰ , 15 May 2018

Last updated on: May 15, 2018, 00:00 IST

ਵਿਦਿਆਰਥੀਆਂ ਦੇ ਸਿੱਖਣ ਪੱਧਰ ਅਤੇ ਉਨ੍ਹਾਂ ਨੂੰ ਅਜੋਕੀ ਵਿੱਦਿਅਕ ਪ੍ਰਣਾਲੀ ਦੇ ਹਾਣ ਦਾ ਬਣਾਉਣ ਦੇ ਉਦੇਸ਼  ਨਾਲ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਅਗਸਤ 17 ਵਿੱਚ ਜਾਰੀ ਹੋਇਆ । ਉਸ ਸਮੇਂ ਸਿੱਖਣ ਸਿਖਾਉਣ ਦੀ ਪ੍ਰਕ੍ਰਿਆ ਬਹੁਤ ਹੀ ਧੀਮੀ ਗਤੀ ਨਾਲ ਚੱਲ ਰਹੀ ਸੀ ਭਾਵੇਂ ਕਿ ਪੜ੍ਹਾਉਣ ਵਾਲੇ ਅਧਿਆਪਕ ਪੜ੍ਹਾ ਰਹੇ ਸਨ ਪਰ ਬਗੈਰ ਕਿਸੇ ਏਜੰਡੇ ਦੇ, ਬਗੈਰ ਕਿਸੇ ਟੀਚੇ ਦੇ ਬਗੈਰ ਸੁਚੱਜੇ ਨਿਰੀਖਣ ਦੇ ਅਤੇ ਬਗੈਰ ਸਿਹਤਮੰਦ ਮੁਕਾਬਲੇ ਦੇ ਇਹ ਚੱਲੀ ਜਾ ਰਹੀ ਸੀ। ਚੰਗੇ ਅਧਿਆਪਕ ਵੀ ਅਜਿਹੇ ਸਮੇਂ ਰੁਟੀਨ ਦਾ ਸ਼ਿਕਾਰ ਹੋ ਰਹੇ ਸਨ। ਅਜਿਹੇ ਸਮੇਂ ਨਵੀਂ ਤਕਨੀਕ, ਨਵੇਂ ਟੀਚੇ ਅਤੇ ਨਵੇਂ ਦ੍ਰਿਸਟੀਕੋਣ ਨਾਲ ਲਬਰੇਜ਼ ਇਹ ਪ੍ਰੋਜੈਕਟ ਅਧਿਆਪਕਾਂ ਦੇ ਸਾਹਮਣੇ ਆਇਆ, ਤਾਂ ਸਾਰਿਆਂ ਨੇ ਪੂਰੇ ਜੋਰ ਸ਼ੋਰ ਨਾਲ ਇਸ ਦਾ ਸਵਾਗਤ ਕੀਤਾ।ਇਹ ਪ੍ਰਗਟਾਵਾ ਕਰਦਿਆਂ ਸ਼੍ਰੀ ਦਿਨੇਸ਼ ਕੁਮਾਰ ਜਿਲ੍ਹਾ ਸਿੱਖਿਆ ਅਫਸਰ ਐਲੀਮੈਟਰੀ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ, ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਅਤੇ ਉਨ੍ਹਾਂ ਨੂੰ ਮੰਚ ਪ੍ਰਦਾਨ ਕਰਨਾ ਇਸ ਦਾ ਮੁੱਖ ਏਜੰਡਾ ਸੀ । ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਇਹ ਪ੍ਰਬਲ ਇੱਛਾ ਸੀ ਕਿ ਸਾਡੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਵੀ ਹਰ ਇੱਕ ਉਸ ਤਕਨੀਕ ਤੋਂ ਜਾਣੂ ਹੋਣ, ਜੋ ਕਿ ਦੂਜੇ ਵਿਦਿਆਰਥੀ ਸਿੱਖ ਰਹੇ ਹਨ। ਇਸ ਕਾਰਜ ਲਈ ਵਿੱਦਿਅਕ ਚਿੰਤਕ ਡਾ ਦਵਿੰਦਰ ਸਿੰਘ ਬੋਹਾ ( ਜਿਨ੍ਹਾਂ ਦਾ ਪੰਜਾਬੀ ਆਲੋਚਨਾ ਵਿੱਚ ਉੱਘੜਵਾਂ ਨਾਂ ਹੈ ) ਨੇ ਮੋਰਚਾ ਸੰਭਾਲਿਆ ਅਤੇ 22 ਜ਼ਿਲ੍ਹਿਆਂ ਵਿੱਚੋਂ ਚੁਣੀਂਦੇ ਅਧਿਆਪਕ ਲੈ ਕੇ ਉਨ੍ਹਾਂ ਨੂੰ  ਜ਼ਿਲ੍ਹਾ ਕੋਆਰਡੀਨੇਟਰ ਦਾ ਕਾਰਜ ਸੌਂਪਿਆ। ਇਹ ਉਹ ਅਧਿਆਪਕ ਸਨ, ਜਿਨ੍ਹਾਂ ਨੇ ਦਿਨ ਰਾਤ ਦੀ ਪ੍ਰਵਾਹ ਕੀਤੇ ਬਗੈਰ ਪ੍ਰਾਇਮਰੀ ਸਿੱਖਿਆ ਨੂੰ  ਵਿਭਾਗ ਦੇ ਦਿਸ਼ਾ ਨਿਰਦੇਸ਼ਾਂ  ਅਨੁਸਾਰ ਪ੍ਰਫੁੱਲਤ ਕਰਨ ਲਈ ਬੀੜਾ ਚੁੱਕਿਆ। ਉਨ੍ਹਾਂ ਫੇਰ ਬਲਾਕ ਵਾਰ ਮਿਹਨਤੀ ਅਧਿਆਪਕ ਚੁਣੇ ਅਤੇ ਉਹ ਮਾਸਟਰ ਟਰੇਨਰ ਬਣਾਏ ਗਏ, ਇਸੇ ਤਰ੍ਹਾਂ ਕਲੱਸਟਰ ਮਾਸਟਰ ਟਰੇਨਰ ਨੇ ਆਪਣੇ ਆਪਣੇ ਕਲੱਸਟਰ ਅਤੇ ਬਲਾਕ ਦੀ ਜਿੰਮੇਵਾਰੀ ਸੰਭਾਲੀ। ਇਸ ਸਾਰੀ ਟੀਮ ਦਾ ਮੰਤਵ ਪ੍ਰਾਇਮਰੀ ਸਿੱਖਿਆ ਅਤੇ ਅਧਿਆਪਕਾਂ ਨੂੰ ਨਵੀਂਆਂ ਵਿਧੀਆਂ ਨਾਲ ਲੈੱਸ ਕਰਨਾ, ਟਰੇਨਿੰਗ, ਟੈਸਟਿੰਗ, ਵਿਦਿਆਰਥੀਆਂ ਨੂੰ ਪੱਧਰ ਅਨੁਸਾਰ ਬਿਠਾਉਣਾ, ਸਵੇਰ ਦੀ ਸਭਾ ਅਤੇ ਬਾਲ ਸਭਾ ਨੂੰ ਪ੍ਰਭਾਵਸ਼ਾਲੀ ਬਣਾਉਣਾ, ਵਿਦਿਆਰਥੀਆਂ ਦੇ ਸਹਿ ਵਿੱਦਿਅਕ ਮੁਕਾਬਲੇ ਕਰਾ ਕੇ ਉਨ੍ਹਾਂ ਦਾ ਸਰਵਪੱਖੀ ਵਿਕਾਸ ਕਰਨਾ, ਵਿਦਿਆਰਥੀਆਂ ਦੇ ਮਨਾਂ ਚੋਂ ਪੜ੍ਹਾਈ, ਸਕੂਲ ਅਤੇ ਕਿਤਾਬਾਂ ਦਾ ਡਰ ਕੱਢ ਕੇ ਉਸ ਦੇ ਪੱਧਰ  ਉੱਤੇ ਜਾ ਕੇ ਗਤੀਵਿਧੀਆਂ ਕਰਾਉਣੀਆਂ, ਕਮਜੋਰ ਵਿਦਿਆਰਥੀਆਂ ਦਾ ਗਰਾਫ ਉੱਚਾ ਚੁੱਕਣ ਚ ਮੱਦਦ ਕਰਨੀ ਅਤੇ ਪਹਿਲਾਂ ਤੋਂ ਹੀ ਹੁਸ਼ਿਆਰ ਵਿਦਿਆਰਥੀਆਂ ਨੂੰ ਸਿਲੇਬਸ ਨਾਲ ਜੋੜ ਕੇ ਪੜ੍ਹਾਉਣਾ ਸੀ। 

ਇਸ ਤੋਂ ਇਲਾਵਾ ਰੀਡਿੰਗ ਸੈੱਲ ਨੂੰ ਖੂਬਸੂਰਤ ਬਣਾਉਣਾ ਵੀ ਇਸ ਪ੍ਰੋਜੈਕਟ ਦਾ ਅਹਿਮ ਕਾਰਜ ਸੀ , ਜੋ ਕਿ ਟੀਮ ਵੱਲੋਂ ਬਾਖੂਬੀ ਕੀਤਾ ਜਾਂਦਾ ਸੀ। ਅਗਸਤ 17 ਨੂੰ ਜਦੋਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨੇ ਅੰਗੜਾਈ ਲਈ, ਤਾਂ ਰੋਪੜ੍ਹ ਦੀ ਬੇਸ ਲਾਈਨ ਤਿਆਰ ਕੀਤੀ ਗਈ। ਰੋਪੜ੍ਹ ਵਿੱਚ 8 ਬਲਾਕ ਹਨ ਅਤੇ 60 ਕਲੱਸਟਰ ਹਨ। ਮੁੰਡਿਆਂ ਦੀ ਗਿਣਤੀ11889 ( 52 ਫੀਸਦੀ ) ਅਤੇ ਕੁੜੀਆਂ ਦੀ ਗਿਣਤੀ 10975 ( 48 ਫੀਸਦੀ ) ਹੈਫ਼ 558 ਸਕੂਲਾਂ ਦੇ ਅੰਦਰ ਲੱਗਪੱਗ 1300  ਦੇ ਕਰੀਬ ਅਧਿਆਪਕ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੇ ਹਨ। ਬਲਾਕ ਵਾਰ ਦੇਖਿਆ ਜਾਵੇ ,ਤਾਂ ਵਿਦਿਆਰਥੀ ਅਧਿਆਪਕ ਅਨੁਪਾਤ ਨੰਗਲ 17, ਆਨੰਦਪੁਰ ਸਾਹਿਬ 21, ਨੂਰਪੁਰਬੇਦੀ 20, ਤਖਤਗੜ੍ਹ 17, ਰੋਪੜ੍ਹ 1 18, ਰੋਪੜ੍ਹ 2 16, ਚਮਕੌਰ ਸਾਹਿਬ 17 ਅਤੇ  ਮੋਰਿੰਡਾ ਵਿੱਚ 16 ਹੈ। ਜਦੋਂ ਬੇਸ ਲਾਈਨ ਕੀਤੀ ਗਈ , ਤਾਂ ਰੋਪੜ੍ਹ ਦਾ ਨਤੀਜਾ 35 ਫੀਸਦੀ ਸੀ, ਜਦੋਂ ਨਵੰਬਰ ਵਿੱਚ ਟੈਸਟਿੰਗ ਹੋਈ, ਤਾਂ ਰੋਪੜ੍ਹ ਦਾ ਨਤੀਜਾ 68 ਫੀਸਦੀ ਹੋ ਗਿਆ ਅਤੇ ਪੋਸਟ ਟੈਸਟ ਵੇਲੇ ਮਾਰਚ 18 ਵਿੱਚ ਇਹ ਨਤੀਜਾ 78।27 ਫੀਸਦੀ ਆਇਆ। ਯਾਨਿ ਕਿ ਅਗਸਤ 17 ਤੋਂ ਮਾਰਚ 18 ਤੱਕ 42 ਫੀਸਦੀ ਪ੍ਰਗਤੀ ਕੀਤੀ ਗਈ। ਇਹ ਪ੍ਰਗਤੀ ਕਿਸ ਨੇ ਕੀਤੀ। ਇਹ ਪ੍ਰਗਤੀ ਬਿਨ੍ਹਾਂ ਝਿਜਕ ਅਧਿਆਪਕ ਨੇ ਕੀਤੀ ਅਤੇ ਉਸਦੀ ਸਹਾਇਤਾ ਲਈ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀ ਪੂਰੀ ਟੀਮ ਤਿਆਰ ਬਰ ਤਿਆਰ ਖੜ੍ਹੀ ਸੀ। ਜੇਕਰ ਬਲਾਕ ਵਾਰ ਨਤੀਜੇ ਉੱਤੇ ਪੜ੍ਹਚੋਲ ਮਾਰੀ ਜਾਵੇ, ਤਾਂ ਨੰਗਲ ਦੀ ਬੇਸ ਲਾਈਨ 30।42 ਸੀ, ਜੋ ਕਿ ਪੋਸਟ ਟੈਸਟ ਵੇਲੇ 82।35 ਸੀ। ਇਸੇ ਤਰ੍ਹਾਂ ਆਨੰਦਪੁਰ ਸਾਹਿਬ 31।94 ਤੋਂ 76।57, ਨੂਰਪੁਰ ਬੇਦੀ 33।15 ਤੋਂ 76।57, ਤਖਤਗੜ੍ਹ 42।83 ਤੋਂ 82।37, ਰੋਪੜ੍ਹ 1 35।92 ਤੋਂ 74।45, ਰੋਪੜ੍ਹ 2 26।04 ਤੋਂ 81।62, ਚਮਕੌਰ ਸਾਹਿਬ 28।78 ਤੋਂ 76।46 ਅਤੇ ਮੋਰਿੰਡਾ 31।57 ਤੋਂ 72।56 ਤੱਕ ਪੁੱਜ ਗਿਆ। ਪੰਜਾਬੀ, ਅੰਗਰੇਜੀ, ਹਿਸਾਬ ਅਤੇ ਹਿੰਦੀ ਵਿੱਚ ਵਿਦਿਆਰਥੀਆਂ ਦੀ ਪ੍ਰਗਤੀ ਦੇਖਣ ਯੋਗ ਸੀ। ਪੰਜਾਬੀ ਵਿੱਚ 40।9 ਤੋਂ 79।55, ਗਣਿਤ ਵਿੱਚ 41।2 ਤੋਂ 86।75, ਅੰਗਰੇਜੀ 25।5 ਤੋਂ 69।07 ਅਤੇ ਮਗਰੋਂ ਹਿੰਦੀ ਵਿੱਚ 42।35 ਤੋਂ 76।88 ਫੀਸਦੀ ਵਾਧਾ ਰਿਕਾਰਡ ਕੀਤਾ ਗਿਆ।  ਇਹ ਵੀ ਸਾਫ ਹੈ ਕਿ ਇਹ ਉਹੀ ਵਿਦਿਆਰਥੀ ਸਨ, ਜੋ ਅਗਸਤ ਵਿੱਚ ਆਪਣੇ ਟੀਚਿਆਂ ਤੋਂ ਕਾਫੀ ਪਿੱਛੇ ਦਿਖਾਈ ਦੇ ਰਹੇ ਸਨ।ਫਿਰ ਅਜਿਹਾ ਕੀ ਹੋਇਆ ਕਿ ਰੋਪੜ੍ਹ ਜ਼ਿਲ੍ਹੇ ਨੇ ਯਕਦਮ ਵਿਕਾਸ ਕਰ ਲਿਆ। ਇਹ ਇੱਕ ਸਿਆਣਪ ਭਰੀ ਪਲਾਨਿੰਗ ਸੀ, ਜਿਸ ਤਹਿਤ ਨਵੰਬਰ ਦੀ ਟੈਸਟਿੰਗ ਤੋਂ ਬਾਅਦ ਹਰ ਇੱਕ ਬਲਾਕ ਦੇ ਹਰ ਇੱਕ ਸਕੂਲ ਅਤੇ ਇੱਥੋਂ ਤੱਕ ਕਿ ਹਰ ਇੱਕ ਅਧਿਆਪਕ ਤੋਂ ਜਵਾਬ ਲਿਆ ਗਿਆ।ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੀ ਟੀਮ ਨਾਲ ਰਲ ਕੇ ਚੰਗੇ ਅਧਿਆਪਕ ਨੂੰ ਬਲਾਕ ਚ ਜਾ ਕੇ ਸਨਮਾਨਿਤ ਕੀਤਾ ਅਤੇ ਘੱਟ ਨਤੀਜਿਆਂ ਵਾਲਿਆਂ ਦੀ ਪੁੱਛ ਗਿੱਛ ਕੀਤੀ ਗਈ। ਸੁਝਾਓ ਲਏ ਗਏ ਅਤੇ ਸੁਝਾਓ ਦਿੱਤੇ ਗਏ, ਜਿਸ ਦੇ ਸਾਰਥਿਕ ਨਤੀਜੇ ਸਾਹਮਣੇ ਆਏ। ਵਿਊਂਤਬੰਦੀ ਇੰਨੇ ਛੋਟੇ ਪੱਧਰ ਉੱਤੇ ਕੀਤੀ ਗਈ ਕਿ ਹਰ ਸਕੂਲ, ਹਰ ਵਿਸ਼ਾ  ਅਤੇ ਹਰ ਜਮਾਤ ਦਾ ਨਤੀਜਾ ਸਾਹਮਣੇ ਪ੍ਰਤੱਖ ਹੋ ਗਿਆਫ਼ ਸਕੂਲਾਂ ਵਿੱਚ ਛੁੱਟੀਆਂ ਦੇ ਦੌਰਾਨ ਵੀ ਇਹ ਐਕਸਰਸਾਇਜ਼ ਚੱਲਦੀ ਰਹੀ। ਇਸਤੋਂ ਇਲਾਵਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਪਹਾੜਿਆਂ ਦੇ ਮੁਕਾਬਲੇ ਕਰਵਾਏ ਗਏ। ਸੁੰਦਰ ਲਿਖਾਈ ਪੰਜਾਬੀ, ਹਿੰਦੀ ਅਤੇ ਅੰਗਰੇਜੀ  ਦੇ ਮੁਕਾਬਲੇ ਕਰਵਾਏ ਗਏਫ਼ ਪੰਜਾਬੀ, ਹਿੰਦੀ ਅਤੇ ਅੰਗਰੇਜੀ ਦੇ ਪੜ੍ਹਨ ਦੇ ਮੁਕਾਬਲੇ ਵੀ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ। 

ਇਸਤੋਂ ਇਲਾਵਾ ਅਧਿਆਪਕਾਂ ਦੇ ਵੀ ਸੁੰਦਰ ਲਿਖਾਈ ਦੇ ਮੁਕਾਬਲੇ ਹੋਏ। ਅਧਿਆਪਕਾਂ ਦੇ ਸਾਹਿਤਕ ਮੁਕਾਬਲੇ ਹੋਏ ਅਤੇ ਅਧਿਆਪਕਾਂ ਦੇ ਕਵਿਤਾ ਅਤੇ ਗੀਤ ਉਚਾਰਨ ਦੇ ਮੁਕਾਬਲੇ ਵੀ ਰੋਪੜ੍ਹ ਵਿੱਚ ਕਰਵਾਏ ਗਏ। ਸਰੀਰਤ ਤੰਦਰੁਸਤੀ ਲਈ ਵੱਖ ਵੱਖ ਖੇਡਾਂ ਦੇ ਮੁਕਾਬਲੇ ਵੀ ਰੋਪੜ੍ਹ ਵਿਖੇ ਹੋਏ, ਕਿਉਂਕਿ ਜੇਕਰ ਸਰੀਰ ਤੰਦਰੁਸਤ ਰਹੇਗਾ, ਤਦੇ ਹੀ ਬੱਚਾ ਵਧੀਆ ਤਰੀਕੇ ਨਾਲ ਗਿਆਨ ਗ੍ਰਹਿਣ ਕਰ ਸਕੇਗਾ। ਮਸ਼ਾਲ ਰਾਹੀਂ ਪੂਰੇ ਜ਼ਿਲ੍ਹੇ ਵਿੱਚ ਸਰਕਾਰੀ ਸਕੂਲਾਂ ਦੀ ਕਾਰਗੁਜਾਰੀ ਦਾ ਸੰਦੇਸ਼ ਬਾਖੂਬੀ ਦਿੱਤਾ ਗਿਆਫ਼ ਨੰਗਲ ਤੋਂ ਚੱਲ ਕੇ ਇਹ ਮਸ਼ਾਲ ਪੂਰੇ ਜ਼ਿਲ੍ਹੇ ਵਿੱਚ ਘੁੰਮੀ ਅਤੇ ਚਮਕੌਰ ਸਾਹਿਬ ਬਲਾਕ ਦੇ ਬੇਲਾ ਸਕੂਲ ਵਿੱਚ ਜ਼ਿਲ੍ਹਾ ਪੱਧਰੀ ਸਮਾਗਮ ਕੀਤਾ ਗਿਆਫ਼ ਮੜੌਲੀ ਕਲਾਂ ਵੀ ਇੱਕ ਸਮਾਗਮ ਉਲੀਕਿਆ ਗਿਆ ਅਤੇ ਮਸ਼ਾਲ ਮੋਹਾਲੀ ਨੂੰ ਸੌਂਪ ਦਿੱਤੀ ਗਈ। ਇਸਦਾ ਸਿੱਟਾ ਇਹ ਨਿਕਲਿਆ ਕਿ ਰੋਪੜ੍ਹ ਵਿੱਚ 4399 ਵਿਦਿਆਰਥੀਆਂ ਨੇ ਪ੍ਰੀ ਪ੍ਰਾਇਮਰੀ ਜਮਾਤਾਂ ਚ  ਆ  ਵਿੱਚ ਦਸਤਕ ਦਿੱਤੀ। ਰਾਜ ਪੱਧਰ ਉੱਤੇ ਗਏ ਸਾਡੇ ਸਕੂਲਾਂ ਅਤੇ ਅਧਿਆਪਕਾਂ ਨੇ ਚੰਗੀ ਵਾਹ ਵਾਹ ਖੱਟੀਫ਼ ਝਾਂਗੜੀਆਂ, ਮੀਰਪੁਰ, ਪੱਸੀਵਾਲ, ਭੱਟੋਂ ਸਕੂਲਾਂ ਨੇ ਪੂਰੇ ਪੰਜਾਬ ਸਾਹਮਣੇ ਆਪਣੀ ਛਾਪ ਛੱਡੀ। ਫਰਾਟੇਦਾਰ ਅੰਗਰੇਜੀ ਬੋਲਣ ਵਿੱਚ, ਜਨਰਲ ਨਾਲਿਜ ਵਿੱਚ , ਭਾਸ਼ਣ ਦੇਣ ਵਿੱਚ ਅਤੇ ਲੋਕ ਨਾਚਾਂ ਦੀ ਵਿਧਵਤਾ ਨੇ ਸਭ ਨੂੰ ਦੰਗ ਕਰ ਦਿੱਤਾ ਅਤੇ ਸਾਡੇ ਵਿਦਿਆਰਥੀਆਂ ਨਾਲ ਲੋਕ ਤਸਵੀਰਾਂ ਖਿਚਵਾ ਕੇ ਪ੍ਰਸੰਨ ਹੋ ਰਹੇ ਸਨ। ਇਹੋ ਨਹੀਂ ਪੋਸਟ ਟੈਸਟ ਵੇਲੇ ਚਾਰ ਸਕੂਲ ਅਜਿਹੇ ਸਨ, ਜਿਨ੍ਹਾਂ ਨੇ ਸੌ ਫੀਸਦੀ ਟੀਚੇ ਹਾਸਲ ਕਰ ਲਏਫ਼ ਪੱਸੀਵਾਲ, ਪੱਟੀ, ਸੰਗਤਪੁਰ ਅਤੇ ਮੀਰਪੁਰ ਨੇ ਇਸ ਅਹਿਮ ਕਾਰਜ ਨੂੰ ਨੇਪਰੇ ਚਾੜ੍ਹਿਆਫ਼ ਇਸ ਤੋਂ ਇਲਾਵਾ ਨੱਬੇ ਫੀਸਦੀ ਤੋਂ ਉੱਤੇ 81 ਸਕੂਲ ਅਤੇ ਅੱਸੀ ਫੀਸਦੀ ਤੋਂ ਉੱਤੇ 212 ਸਕੂਲਾਂ ਨੇ ਆਪਣਾ ਨਾਂ ਇਸ ਲੜੀ ਵਿੱਚ ਦਰਜ ਕਰਵਾਇਆ।ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਨਿਰੀਖਣ ਮੌਕੇ ਵੀ ਉਨ੍ਹਾਂ ਨੇ ਸਿਰਫ ਫਰਵਰੀ ਅਤੇ ਮਾਰਚ ਮਹੀਨੇ ਵਿੱਚ ਹੀ  44, ਉੱਪ ਜਿਲ੍ਹਾ ਸਿੱਖਿਆ ਅਫਸਰ ਨੇ 30, ਪ੍ਰਿੰਸੀਪਲ ਡਾਇਟ ਨੇ 22, ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਨੇ 100 ਨੇ ਸਕੂਲਾਂ ਦਾ ਨਿਰੀਖਣ ਕੀਤਾ। ਇਹੋ ਨਹੀਂ , ਸਗੋਂ ਸਮੂਹ ਸੀ ਐਚ ਟੀਜ਼ ਨੂੰ ਬੁਲਾ ਕੇ ਉਨ੍ਹਾਂ ਨਾਲ ਏਜੰਡੇ ਬਾਰੇ ਵਿਸਥਾਰਪੂਰਵਕ ਮੀਟਿੰਗ ਕੀਤੀ ਗਈ ਅਤੇ ਹੋਰ ਸੁਝਾਓ ਵੀ ਮੰਗੇ ਗਏ ਅਤੇ ਉਨ੍ਹਾਂ ਦੀ ਕਲੱਸਟਰ ਵਿੱਚ ਜਿੰਮੇਵਾਰੀ ਹੋਰ ਵੀ ਪ੍ਰਭਾਵੀ ਬਣਾਈ ਗਈ।ਕੁੱਲ ਮਿਲਾ ਕੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਰੋਪੜ੍ਹ ਲਈ ਵਰਦਾਨ ਸਾਬਤ ਹੋਇਆ ਹੈ। 

 

Tags: MIX ROPAR

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD