ਰਾਸ਼ਟਰੀ ਕਾਨੁੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਥਾਨਕ ਜੇਲ ਵਿੱਚ ਬੰਦ ਔਰਤਾਂ ਅਤੇ ਉਹਨਾ ਨਾਲ਼ ਰਹਿ ਰਹੇ ਬੱਚਿਆਂ ਨੁੰ ਕਾਨੁੰਨੀ ਸੇਵਾਵਾਂ ਮੁਹੱਈਆ ਕਰਵਾਉਣ ਅਤੇ ਜਾਗਰੂਕ ਕਰਨ ਲਈ ਜ਼ਿਲ੍ਹਾ ਜੇਲ ਵਿੱਚ ਇੱਕ ਸੈਮੀਨਾਰ ਕਰਵਾਇਆ ਗਿਆ ।ਇਸ ਸੈਮੀਨਾਰ ਦੌਰਾਨ ਜੇਲ ਵਿੱਚ ਬੰਦ ਔਰਤਾਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੁਹੱਇਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਅਤੇ ਉਨ੍ਹਾਂ ਦੇ ਹੱਕਾਂ ਬਾਰੇ ਜਾਣਕਾਰੀ ਦੇਣ ਲਈ ਇੱਕ ਨੁਕੱੜ ਨਾਟਕ ਜਾਗੋ ਦਾ ਵੀ ਆਯੋਜਨ ਕੀਤਾ ਗਿਆ । ਇਸ ਮੌਕੇ ਆਯੌਜਿਤ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਹਰਸਿਮਰਨਜੀਤ ਸਿੰਘ ਸੀ ਜੇ ਐਮ ਕਮ ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਨੇ ਕਿਹਾ ਕਿ ਜੇਲ ਵਿੱਚ ਬੰਦ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਣਕਾਰੀ ਦੇਣਾ ਹੀ ਇਸ ਮੁਹਿੰਮ ਦਾ ਮੁੱਖ ਮੰਤਵ ਹੈ। ਉਨ੍ਹਾਂ ਕਿਹਾ ਕਿ ਮੁਫਤ ਕਾਨੂੰਨੀ ਸੇਵਾਵਾਂ ਦਾ ਲਾਭ ਗਰੀਬ ਵਰਗ ਦੇ ਲੋਕਾਂ ਜਿਨ੍ਹਾਂ ਦੀ ਆਮਦਨ 3.00 ਲੱਖ ਰੁਪਏ ਤੋਂ ਘੱਟ ਹੈ ਨੂੰ ਦਿੱਤਾ ਜਾਂਦਾ ਹੈ । ਇਹ ਸੇਵਾਵਾਂ ਬਿਨਾਂ ਕਿਸੀ ਫੀਸ ਤੋਂ ਦਿੱਤੀਆਂ ਜਾਂਦੀਆਂ ਹਨ ਅਤੇ ਸਬੰਧਤ ਵਿਅਕਤੀ ਇਹ ਸੇਵਾਵਾਂ ਲੈਣ ਲਈ ਉਨ੍ਹਾਂ ਦੇ ਦਫਤਰ ਸੰਪਰਕ ਕਰ ਸਕਦਾ ਹੈ। ਲੋੜਵੰਦ ਵਿਅਕਤੀ 1968 ਟੋਲ ਫਰੀ ਨੰਬਰ ਤੇ ਵੀ ਸੰਪਰਕ ਕਰ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੀਨੀਅਰ ਸਿਟੀਜਨ ਵੱਲੋਂ ਆਪਣੀ ਜਾਈਦਾਦ ਬੱਚਿਆ ਦੇ ਨਾਂ ਕਰਵਾ ਦਿੱਤੀ ਜਾਂਦੀ ਹੈ ਅਤੇ ਜੇਕਰ ਬੱਚੇ ਆਪਣੇ ਮਾਪਿਆਂ ਦਾ ਧਿਆਨ ਰੱਖਣ ਤਾਂ ਸਬੰਧਤ ਸੀਨੀਅਰ ਸਿਟੀਜਨ ਵੀ ਉਨ੍ਹਾਂ ਦੇ ਦਫਤਰ ਵਿਖੇ ਸੰਪਰਕ ਕਰ ਸਕਦਾ ਹੈ ਅਤੇ ਮੁਫਤ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਉਨ੍ਹਾਂ ਨੂੰ ਮੁਫਤ ਕਾਨੂੰਨੀ ਸੇਵਾ ਮੁਹੱਇਆ ਕਰਵਾਈ ਜਾਵੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਭੱਠਿਆ ਤੇ ਕੰਮ ਕਰਨ ਵਾਲੇ ਜਾਂ ਵਗਾਰ ਦੇ ਮਾਰੇ ਵੀ ਕਾਨੂੰਨੀ ਸੇਵਾ ਅਥਾਰਟੀ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਸਾਰੇ ਦਿਨ ਵਿੱਚ ਘੱਟੋ ਘੱਟ 01 ਚੰਗਾ ਕੰਮ ਕਰਨ ਦੀ ਪ੍ਰੇਰਨਾ ਵੀ ਕੀਤੀ ।ਉਨ੍ਹਾਂ ਜੇਲ ਵਿੱਚ ਬੰਦ ਔਰਤਾਂ ਨੂੰ ਪ੍ਰੇਰਨਾ ਕੀਤੀ ਕਿ ਜੇਕਰ ਉਨ੍ਹਾਂ ਨੂੰ ਸਮੱਸਿਆ ਹੈ ਤਾਂ ਉਹ ਗੁਪਤ ਤੌਰ ਤੇ ਦੱਸ ਸਕਦੇ ਹਨ। ਸੈਮੀਨਾਰ ਦੌਰਾਨ ਹਾਜਰ ਦੰਦਾ ਦੇ ਮਾਹਿਰ ਡਾਕਟਰ ਅੰਤਦੀਪ ਕੌਰ ਨੂੰ ਉਨ੍ਹਾਂ ਮਹੀਨੇ ਵਿੱਚ ਦੌ ਵਾਰ ਜੇਲ ਪਹੁੰਚ ਕੇ ਇੱਥੇ ਬੰਦ ਔਰਤਾ ਨੂੰ ਦੰਦਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਲਈ ਆਖਿਆ।ਉਨ੍ਹਾਂ ਇਹ ਵੀ ਦੱਸਿਆ ਕਿ ਮਹੀਨੇ ਵਿੱਚ 02 ਵਾਰ ਔਰਤ ਰੋਗਾਂ ਦੇ ਮਾਹਿਰ ਡਾਕਟਰ ਉਨ੍ਹਾਂ ਦੀਆਂ ਬਿਮਾਰੀਆਂ ਦਾ ਹੱਲ ਕਰਨ ਲਈ ਆਉਣਗੇ।ਉਨ੍ਹਾਂ ਇਹ ਵੀ ਦੱਸਿਆ ਕਿ ਜਲਦੀ ਹੀ ਉਨ੍ਹਾਂ ਦੀ ਸਹੂਲਤ ਲਈ ਨੈਪਕਿਨ ਵੈਡਿੰਗ ਮਸ਼ੀਨ ਵੀ ਲਗਾਈ ਜਾਵੇਗੀ। ਇਸ ਮੌਕੇ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਕਰਾਂਤੀ ਕਲਾਂ ਮੰਚ ਵੱਲੋਂ ਸ਼੍ਰੀ ਅਵਿੰਦਰ ਸਿੰਘ ਰਾਜੂ ਦੀ ਨਿਰਦੇਸ਼ਨਾ ਹੇਠ ਇੱਕ ਨੁੱਕੜ ਨਾਟਕ ਜਾਗੋ ਵੀ ਦਿਖਾਇਆ ਗਿਆ ਇਸ ਨੁੱਕੜ ਨਾਟਕ ਰਾਂਹੀ ਜੇਲ ਵਿੱਚ ਬੰਦ ਔਰਤਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾਂ ਬਾਰੇ ਅਤੇ ਹੋਰ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕ ਕੀਤਾ ਗਿਆ । ਇਸ ਮੌਕੇ ਰੋਟਰੀ ਕਲੱਬ ਵੱਲੋਂ ਜੇਲ ਵਿੱਚ ਬੰਦ ਔਰਤਾਂ ਨਾਲ ਰਹਿ ਰਹੇ ਦੌ ਬੱਚਿਆਂ ਨੂੰ ਉਨ੍ਹਾਂ ਲਈ ਲੋੜੀਂਦਾ ਸਮਾਨ ਵੀ ਭੇਟ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਬਲਜੀਤ ਸਿੰਘ ਵੈਦ ਸੁਪਰਡੇਂਟ ਜੇਲ, ਸ਼੍ਰ਼ੀ ਮੋਹਨ ਲਾਲ ਉਪ ਸੁਪਰਡੈਂਟ ਜੇਲ, ਰੋਟਰੀ ਕੱਲਬ ਤੋਂ ਇੰਜੀਨੀਅਰ ਸਵਰਨਜੀਤ ਸਿੰਘ ਤੇ ਸ਼੍ਰੀ ਮਲੋਹਤਰਾ , ਐਡਵੋਕੇਟ ਮਨਮੋਹਨ ਕੁਮਾਰ ਵੀ ਹਾਜਰ ਸਨ।