ਪੰਜਾਬ ਰੋਇੰਗ ਐਮਚਿਓਰ ਐਸੋਸੀਏਸ਼ਨ ਦੀ ਚੋਣ ਅੱਜ ਰੂਪਨਗਰ ਦੇ ਐਚ.ਐਮ.ਟੀ ਹੋਟਲ ਦੇ ਵਿੱਚ ਹੋਈ।ਇਹ ਪੀ.ਐਸ ਸੋਹਲ ਇਲੈਕਸ਼ਨ ਚੇਅਰਮੈਨ ਦੀ ਨਿਗਰਾਨੀ ਹੇਠ ਕਰਵਾਈ ਗਈ।ਇਸ ਚੋਣ ਦੋਰਾਨ ਸ਼੍ਰੀਮਤੀ ਮਨਵਿੰਦਰ ਕੋਰ ਵਿਰਕ ਨੂੰ ਪੰਜਾਬ ਰੋਇੰਗ ਐਮਚਿਓਰ ਐਸੋਸੀਏਸ਼ਨ ਦਾ ਸਰਵਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਜਦ ਕਿ ੮੨ ਏਸ਼ੀਅਨ ਗੋਲਡ ਮੈਡਾਲਿਸ਼ਟ ਸ਼੍ਰੀ ਜਸਬੀਰ ਸਿੰਘ ਨੂੰ ਐਸੋਸੀਏਸ਼ਨ ਦਾ ਜਨਰਲ ਸਕੱਤਰ ਅਤੇ ਰੂਪਨਗਰ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਸੈਣੀ ਨੂੰ ਚੇਅਰਮੈਨ ਐਥਲੀਟ ਕਮਿਸ਼ਨ ਥਾਪਿਆ ਗਿਆ।ਇਸ ਦੋਰਾਨ ਨਵੀਂ ਬਣੀ ਪ੍ਰਧਾਨ ਮਨਵਿੰਦਰ ਕੋਰ ਵਿਰਕ ਨੇ ਕਿਹਾ ਕਿ ਉਹ ਰੋਇੰਗ ਦੀ ਖੇਡ ਨੂੰ ਪ੍ਰਮੋਟ ਦੇ ਲਈ ਵੱਡੇ ਪੱਧਰ ਤੇ ਉਪਰਾਲੇ ਕਰਨਗੇ।ਉਨਾਂ ਕਿਹਾ ਕਿ ਰੋਇੰਗ ਨੂੰ ਹੁਣ ਸਕੂਲ ਪੱਧਰ ਤੇ ਪ੍ਰਮੋਟ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਸਕੂਲਾਂ ਚੋਂ ਵੱਧ ਤੋਂ ਵੱਧ ਖਿਡਾਰੀ ਰੋਇੰਗ ਦੇ ਵਿੱਚ ਹਿੱਸਾ ਲੈ ਸਕਣ।ਉੇਨਾਂ ਕਿਹਾ ਕਿ ਰੂਪਨਗਰ ਦੇ ਵਿੱਚ ਸ਼ੁਰੂ ਹੋਏ ਰੋਇੰਗ ਸੈਂਟਰ ਨਾਲ ਸੂਬੇ ਦੇ ਵਿੱਚ ਰੋਇੰਗ ਦਾ ਭਵਿੱਖ ਦਿਖਣ ਲੱਗ ਪਿਆ ਹੈ ਤੇ ਇਥੇ ਤਿਆਰ ਹੋ ਰਹੀ ਰੋਇੰਗ ਦੀ ਪਨੀਰੀ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੇ ਲਈ ਮੇਹਨਤ ਕਰ ਰਹੀ ਹੈ।
ਉਨਾਂ ਕਿਹਾ ਕਿ ਪੰਜਾਬ ਪੰਜ ਪਾਣੀਆਂ ਦਾ ਸੂਬਾ ਹੈ ਇਥੇ ਰੋਇੰਗ ਦਾ ਚੰਗਾ ਭਵਿੱਖ ਬਣਾਇਆ ਜਾ ਸਕਦਾ ਹੈ।ਉਨਾਂ ਕਿਹਾ ਕਿ ਜਿਨਾਂ ਇਲਾਕਿਆਂ ਵਿੱਚ ਪਾਣੀ ਦੀ ਵਿਵਸਥਾ ਹੈ ਉਥੇ ਰੋਇੰਗ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ।ਉਨਾ ਿਕ ਨਵੀਂ ਚੁਣੀ ਗਈ ਸੰਸਥਾ ਦੀ ਕੋਸ਼ਿਸ਼ ਰਹੇਗਾ ਕਿ ਪੰਜਾਬ ਨੂੰ ਰੋਇੰਗ ਖਿਡਾਰੀਆਂ ਦੇ ਤੌਰ ਤੇ ਜਾਣਿਆ ਜਾ ਸਕੇ।ਅਮਰਜੀਤ ਸਿੰਘ ਸੈਣੀ ਨੂੰ ਚੇਅਰਮੈਨ ਐਥਲੀਟ ਕਮਿਸ਼ਨ ਨੇ ਕਿਹਾ ਕਿ ਆaੁਣ ਵਾਲੇ ਸਮੇਂ ਵਿੱਚ ਰੋਇੰਗ ਐਸੋਸੀਏਸ਼ਨ ਦਾ ਚੰਗਾ ਭਵਿੱਖ ਦਿਖਾਈ ਦੇ ਰਿਹਾ ਹੈ।ਸੈਣੀ ਨੇ ਕਿਹਾ ਕਿ ਚੁਣੇ ਗਏ ਮੈਂਬਰ ਕੋਸ਼ਿਸ਼ਾਂ ਕਰਨਗੇ ਤੇ ਇਸ ਦਾ ਫਾਇਦਾ ਪੰਜਾਬ ਦੇ ਬੱਚਿਆਂ ਨੂੰ ਹੋਵੇਗਾ।ਇਸ ਦੋਰਾਨ ਜਨਰਲ ਸਕੱਤਰ ਜਸਬੀਰ ਸਿੰਘ ਨੇ ਕਿਹਾ ਕਿ ਇਸ ਖੇਡ ਨੂੰ ਜਮੀਨੀ ਪੱਧਰ ਤੋਂ ਪ੍ਰਮੋਟ ਕਰਨ ਦੀ ਹੈ।ਉਨਾ ਕਿਹਾ ਕਿ ਸੂਬੇ ਚੋਂ ਰੋਇੰਗ ਦੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਤਿਆਰ ਕਰਨਾ ਹੀ ਉਨਾਂ ਟੀਚਾ ਹੈ।ਇਸ ਮੋਕੇ ਤੇ ਪ੍ਰਭਜੀਤ ਸਿੰਘ,ਐਸੋਸੀਏਸ਼ਨ ਦੇ ਸਾਬਕਾ ਖਜਾਂਚੀ ਐਮ.ਐਸ ਚੀਮਾ,ਕਾਰਜਕਰਨੀ ਮੈਂਬਰ ਇੰਦਰਪਾਲ ਸਿੰਘ,ਕੇ.ਐਸ ਸਹੋਤਾ,ਜਰਨੈਲ ਸਿੰਘ,ਰੋਪੜ ਰੋਇੰਗ ਐਸੋਸੀਏਸ਼ਨ ਦੇ ਪ੍ਰਧਾਨ ਸੁਰਜਨ ਸਿੰਘ,ਜਨਰਲ ਸਕੱਤਰ ਗੁਰਮੁੱਖ ਸਿੰਘ ਲੋਂਗੀਆਂ,ਕੋਸਲਰ ਗੁਰਮੁੱਖ ਸਿੰਘ ਸੈਣੀ,ਐਡਵੋਕੇਟ ਕਮਲ ਸੈਣੀ,ਵਿਸ਼ਾਲ ਗੁਪਤਾ,ਹਰਵਿੰਦਰ ਸਿੰਘ,ਦੀਪਕ ਸੂਚ,ਡਾ.ਜਸਪਾਲ ਸਿੰਘ ਆਦਿ ਵੀ ਮੋਜੂਦ ਰਹੇ।