ਅੱਜ ਮਿਤੀ 03 ਜੂਨ 2026 ਨੂੰ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਔਲਖ ਦੀ ਅਗਵਾਈ ਹੇਠ ਆਊਟਸੋਰਸ (ਕੱਚੇ ਕਾਮਿਆਂ) ਦੀਆਂ ਗੰਭੀਰ ਮੰਗਾਂ ਅਤੇ ਮੁਸ਼ਕਿਲਾਂ ਨਾਲ ਸਬੰਧਤ ਮਾਣਯੋਗ ਸਿਹਤ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਨਾਲ ਮੀਟਿੰਗ ਕੀਤੀ ਗਈ। ਅੱਜ ਦੀ ਇਸ ਮੀਟਿੰਗ ਵਿੱਚ ਸਿਹਤ ਵਿਭਾਗ ਦੇ ਵੱਖ-ਵੱਖ ਕੰਪਨੀਆਂ ਅਤੇ ਵੱਖ-ਵੱਖ ਕੈਟਾਗਿਰੀਆਂ ਨਾਲ ਸਬੰਧਤ ਆਊਟਸੋਰਸ ਕਾਮਿਆਂ ਵੱਲੋਂ ਸਮੂਹ ਕੱਚੇ ਮੁਲਾਜ਼ਮਾਂ ਨੂੰ ਕੰਪਨੀਆਂ ਦੀ ਲੁੱਟ ਤੋੰ ਬਚਾਕੇ ਵਿਭਾਗ ਅਧੀਨ ਲੈ ਕੇ ਪੱਕੇ ਕਰਨ ਦੀ ਮੰਗ, ਬਰਾਬਰ ਕੰਮ ਬਰਾਬਰ ਤਨਖ਼ਾਹ ਦਾ ਫਾਰਮੂਲਾ ਲਾਗੂ ਕਰਨ ਦੀ ਮੰਗ, ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਦਿੱਤੇ ਬਿਆਨ ਦੇ ਆਧਾਰ ਤੇ ਸਾਥੀਆਂ ਨੂੰ 15% ਵਾਧਾ ਲਾਗੂ ਕਰਨ ਅਤੇ ਵਿਭਾਗ ਅਧੀਨ ਲੈਣ ਦੀ ਪੌਲਸੀ ਦਾ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ, ਏ ਅਤੇ ਬੀ ਕੈਟਾਗਿਰੀ ਦੇ ਸਾਥੀਆਂ ਨੂੰ ਵਿਭਾਗ ਅਧੀਨ ਲੈਣ ਦੀ ਮੰਗ, ਵੱਖ-ਵੱਖ ਜ਼ਿਲਿਆਂ ਵਿੱਚ ਓਟ ਕਲੀਨਿਕ, ਰੀਹੈਬਲੇਸ਼ਨ ਸੈਂਟਰ, ਡੀ-ਅਡਿਕਸ਼ਨ ਅਤੇ ਯੂਜਰ ਚਾਰਜਸ ਦੇ ਸਾਥੀਆਂ ਨੂੰ ਸਪੈਸ਼ਲ ਇੰਕਰੀਮੈਂਟ ਦੀ ਮੰਗ, ਸਾਥੀਆਂ ਦੀਆਂ ਰੁਕੀਆਂ ਤਨਖਾਹਾਂ ਜਲਦੀ ਤੋਂ ਜਲਦੀ ਜਾਰੀ ਕਰਨ ਦੀ ਮੰਗ, ਪਾਇਲਟ ਪ੍ਰੋਜੈਕਟ ਅਧੀਨ ਕੰਮ ਕਰਦੇ ਸਾਥੀਆਂ ਦੀ ਤਨਖ਼ਾਹ ਦਾ ਪੁਖਤਾ ਪ੍ਰਬੰਧ ਕਰਨ ਦੀ ਮੰਗ, ਗ੍ਰਿਟਸ ਕੰਪਨੀ ਵੱਲੋਂ ਆਊਟਸੋਰਸ ਮੁਲਾਜ਼ਮਾਂ ਦੀ ਤਨਖਾਹ ਵਿੱਚੋਂ ਕੱਟੇ ਨਜਾਇਜ਼ 1500/- ਰੁਪਏ ਵਾਪਿਸ ਕਰਾਉਣ ਦੀ ਮੰਗ ਆਦਿ ਮੰਗਾਂ ਤੇ ਮੰਤਰੀ ਸਾਹਿਬ ਨਾਲ ਮੀਟਿੰਗ ਕੀਤੀ ਗਈ ਅਤੇ ਮਾਣਯੋਗ ਸਿਹਤ ਮੰਤਰੀ ਸਾਬ ਵੱਲੋਂ ਇਹ ਵਿਸ਼ਵਾਸ ਦਵਾਇਆ ਗਿਆ ਕਿ ਜਲਦੀ ਹੀ ਇਹਨਾਂ ਮੰਗਾਂ ਦਾ ਹੱਲ ਕੀਤਾ ਜਾਵੇਗਾ।
ਇਸਦੇ ਨਾਲ ਹੀ ਜਥੇਬੰਦੀ ਵੱਲੋਂ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਮਿਤੀ 12 ਜੂਨ 2026 ਸ੍ਰੀ ਅਮ੍ਰਿੰਤਸਰ ਸਾਹਿਬ ਅਤੇ ਮਿਤੀ 17 ਜੂਨ 2026 ਨੂੰ ਸਿਹਤ ਮੰਤਰੀ ਸਾਬ ਦੀ ਕੋਠੀ ਅੱਗੇ ਰੋਸ਼ ਪ੍ਰਦਰਸ਼ਨ ਅਤੇ ਰੋਸ ਮਾਰਚ ਦੇ ਸੂਬਾ ਪੱਧਰੀ ਪ੍ਰੋਗਰਾਮ ਨੂੰ ਮੰਤਰੀ ਸਾਬ ਨਾਲ ਹੋਈ ਮੀਟਿੰਗ ਦੀ ਪ੍ਰੋਸੀਡਿੰਗ ਆਉਣ ਤੱਕ ਕੁੱਝ ਸਮੇਂ ਲਈ ਟਾਲ਼ਿਆ ਗਿਆ। ਜਥੇਬੰਦੀ ਵੱਲੋਂ ਫ਼ੈਸਲਾਂ ਕੀਤਾ ਗਿਆ ਕਿ ਅਗਰ ਪੰਜਾਬ ਸਰਕਾਰ ਵੱਲੋਂ ਆਊਟਸੋਰਸ, ਠੇਕਾ ਅਧਾਰਤ, ਡੇਲੀ ਵੇਜ਼ਿਜ (ਕੱਚੇ ਕਾਮਿਆਂ) ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਆਊਟਸੋਰਸ ਜਥੇਬੰਦੀ ਵੱਲੋਂ ਫ਼ਿਰ ਤੋਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।
ਅੱਜ ਦੀ ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਔਲਖ, ਸੂਬਾ ਜਨਰਲ ਸਕੱਤਰ ਹਰਮਨਦੀਪ ਸਿੰਘ ਸਿੱਧੂ, ਸੂਬਾ ਮੀਤ ਪ੍ਰਧਾਨ ਕਰਨਬੀਰ ਸਿੰਘ ਜੌਹਲ, ਸੂਬਾ ਵਿੱਤ ਸਕੱਤਰ ਨਾਜਰ ਸਿੰਘ ਮਾਨਸਾ, ਸੂਬਾ ਜਥੇਬੰਦਕ ਸਕੱਤਰ ਹਰਪਾਲ ਸਿੰਘ ਪਟਿਆਲਾ ਅਤੇ ਬਲਜਿੰਦਰ ਸਿੰਘ ਸ੍ਰੀ ਫਤਿਹਗੜ੍ਹ ਸਾਹਿਬ, ਸੂਬਾ ਸਲਾਹਕਾਰ ਗੁਰਦੀਪ ਸਿੰਘ ਬਰਨਾਲਾ, ਜਿਲਾ ਪਟਿਆਲਾ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਪਟਿਆਲਾ, ਸੂਬਾ ਦਫ਼ਤਰ ਸਕੱਤਰ ਗੁਰਦਾਸ ਸਿੰਘ ਅਤੇ ਅਸੀਸ ਲੁਧਿਆਣਾ ਸੂਬਾ ਕਮੇਟੀ ਮੈਂਬਰ ਆਦਿ ਆਗੂ ਇਸ ਮੀਟਿੰਗ ਵਿੱਚ ਸ਼ਾਮਿਲ ਰਹੇ।