Tuesday, 07 May 2024

 

 

ਖ਼ਾਸ ਖਬਰਾਂ ਬਠਿੰਡਾ ਵਿੱਚ ਭਗਵੰਤ ਮਾਨ ਨੇ ਬਾਦਲਾਂ ਤੇ ਕੈਪਟਨ ਤੇ ਬੋਲਿਆ ਹਮਲਾ, ਲੋਕਾਂ ਨੂੰ ਸੁਹਿਰਦ ਆਗੂ ਗੁਰਮੀਤ ਖੁੱਡੀਆਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਨਾਮ 'ਚ ਮੀਤ ਹੇਅਰ ਲਈ ਕੀਤਾ ਚੋਣ ਪ੍ਰਚਾਰ, ਭਾਰੀ ਵੋਟਾਂ ਨਾਲ ਜਿਤਾਉਣ ਲਈ ਲੋਕਾਂ ਨੂੰ ਕੀਤੀ ਅਪੀਲ ਕੱਲ ਤੋਂ ਲੋਕ ਸਭਾ ਚੋਣਾਂ ਲਈ ਕਾਗਜ਼ ਭਰ ਸਕਣਗੇ ਉਮੀਦਵਾਰ-ਘਨਸ਼ਾਮ ਥੋਰੀ ਵਿਰੋਧੀ ਪਾਰਟੀਆਂ ਦੇ ਕਈ ਸੀਨੀਅਰ ਆਗੂਆਂ ਦੇ ਸ਼ਾਮਲ ਹੋਣ ਨਾਲ ਆਮ ਆਦਮੀ ਪਾਰਟੀ ਦੀ ਤਾਕਤ ਕਈ ਗੁਣਾ ਵਧੀ 99.65 ਫੀਸਦ ਤੋਂ ਵੱਧ ਕਣਕ ਦੀ ਖਰੀਦ, ਕਿਸਾਨਾਂ ਨੂੰ 1658 ਕਰੋੜ ਰੁਪਏ ਦਾ ਭੁਗਤਾਨ ਵੀ ਕੀਤਾ - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਆਮ ਆਦਮੀ ਪਾਰਟੀ ਦੀ 2 ਸਾਲਾਂ ਦੀ ਕਾਰਗੁਜ਼ਾਰੀ ਤੋ ਪੰਜਾਬ ਦੇ ਲੋਕ ਬੇਹਦ ਖੁਸ਼ – ਲਾਲਜੀਤ ਸਿੰਘ ਭੁੱਲਰ ਪੰਜਾਬ ਵਿੱਚ 13 ਸੀਟਾਂ ਉੱਪਰ ਸ਼ਾਨਦਾਰ ਜਿੱਤ ਹਾਸਿਲ ਕਰੇਗੀ ਆਮ ਆਦਮੀ ਪਾਰਟੀ–ਮਨਜਿੰਦਰ ਸਿੰਘ ਲਾਲਪੁਰਾ ਅੰਮ੍ਰਿਤਸਰ ਨੂੰ ਬਣਾਇਆ ਜਾਵੇਗਾ ਸਪੈਸ਼ਲ ਇਕਾਨਮੀ ਜੋਨ -ਗੁਰਜੀਤ ਸਿੰਘ ਔਜਲਾ ਪੰਜਾਬ ਦੇ ਲੋਕਾਂ ਲਈ ਉਮੀਦ ਦੀ ਕਿਰਨ ਹੈ ਅਕਾਲੀ ਦਲ : ਐਨ.ਕੇ. ਸ਼ਰਮਾ ਕੋਈ ਨਾਗਰਿਕ ਵੋਟ ਪਾਉਣ ਤੋਂ ਨਾ ਰਹੇ ਵਾਂਝਾ, ਪ੍ਰਚਾਰ ਲਈ ਸਹਿਯੋਗ ਕਰਨ ਸਿਨੇਮਾ ਘਰਾਂ ਤੇ ਮਾਲਜ਼ ਦੇ ਪ੍ਰਬੰਧਕ-ਕੰਚਨ ਐਲਪੀਯੂ ਵੱਲੋਂ ਐਕਸਚੇਂਜ ਪ੍ਰੋਗਰਾਮ ਦੇ ਤਹਿਤ ਯੂਨਾਈਟਿਡ ਕਿੰਗਡਮ ਦੇ 15 ਵਿਦਿਆਰਥੀਆਂ ਦੀ ਮੇਜ਼ਬਾਨੀ ਪਰਿਵਾਰਕ ਕਾਮੇਡੀ ਦਾ ਨਵਾਂ ਰੰਗ ਅਤੇ ਪਿਓ-ਪੁੱਤ ਦੇ ਰਿਸ਼ਤੇ ਦੀ ਕਹਾਣੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' PEC ਨੇ ਜੋਇੰਟ ਰਿਸਰਚ ਅਤੇ ਅਕੈਡੇਮਿਕ੍ਸ ਦੀਆਂ ਗਤੀਵਿਧੀਆਂ ਲਈ ਯੂਨੀਵਰਸਿਟੀ ਆਫ਼ ਲੱਦਾਖ ਨਾਲ MoU ਕੀਤਾ ਸਾਈਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੋਲਿੰਗ ਸਟਾਫ਼ ਦੀ ਸਿਖਲਾਈ ਦਾ ਪਹਿਲਾ ਸੈਸ਼ਨ ਲਾਇਆ ਗਿਆ ਰਾਖੀ ਗੁਪਤਾ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ ਗਾਏ ਪੰਜਾਬੀ ਗੀਤ ‘ਮਾਹੀਆ‘ ਦਾ ਲੋਕ-ਅਰਪਣ ਚੋਣ ਰਿਹਰਸਲ ’ਚ ਗੈਰਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਵਿਰੁੱਧ ਕੀਤੀ ਜਾਵੇਗੀ ਸਖ਼ਤ ਕਾਰਵਾਈ - ਜਿਲ੍ਹਾ ਚੋਣ ਅਫ਼ਸਰ ਜੰਡਿਆਲਾ ਗੁਰੁ ਦੇ ਪਿੰਡ ਬੰਡਾਲਾ ਦੇ ਸੈਂਕੜੇ ਪਰਿਵਾਰ ਮੰਤਰੀ ਹਰਭਜਨ ਸਿੰਘ ਈ ਟੀ ਓ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਚ ਸ਼ਾਮਲ ਲੋਕ ਸਭਾ ਚੋਣਾਂ ਸਬੰਧੀ ਜ਼ਿਲ੍ਹੇ ਭਰ ਵਿਚ ਪੋਲਿੰਗ ਅਮਲੇ ਦੀ ਹੋਈ ਪਹਿਲੀ ਰਿਹਰਸਲ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਗਿਣਤੀ ਕੇਂਦਰਾਂ ਅਤੇ ਸਟਰਾਂਗ ਰੂਮਾਂ ਦਾ ਨਿਰੀਖਣ ਆਮ ਆਦਮੀ ਪਾਰਟੀ ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ: ਮੀਤ ਹੇਅਰ ਸੱਥਾਂ ਤੋਂ ਸੰਸਦ ਤੱਕ ਸੰਗਰੂਰ ਦੀ ਹਰ ਮੰਗ ਉਠਾਵਾਗਾਂ: ਮੀਤ ਹੇਅਰ

 

ਇਸਤਰੀ ਅਕਾਲੀ ਦਲ ਵੱਲੋਂ ਔਰਤਾਂ ਦੀ ਸਮਾਜਿਕ, ਧਾਰਮਿਕ ਅਤੇ ਆਰਥਿਕ ਖੇਤਰ ਵਿੱਚ ਯੋਗਦਾਨ ਸਬੰਧੀ ਸੈਮੀਨਾਰ ਕਰਵਾਉਣ ਦਾ ਫੈਸਲਾ

ਹਰ ਹਲਕੇ ਵਿੱਚੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਲੰਗਰ ਦੀ ਸੇਵਾ ਵਿੱਚ ਵੀ ਬੀਬੀਆਂ ਵੱਧ ਤੋਂ ਵੱਧ ਯੋਗਦਾਨ ਪਾਉਣਗੀਆਂ- ਬੀਬੀ ਜਗੀਰ ਕੌਰ

5 Dariya News

ਚੰਡੀਗੜ੍ਹ , 02 Feb 2018

ਇਸਤਰੀ ਅਕਾਲੀ ਦਲ ਦੀ ਕੋਰ ਕਮੇਟੀ ਅਤੇ ਸਮੁੱਚੇ ਜਥੇਬੰਦਕ ਢਾਂਚੇ ਦੀ ਇੱਕ ਅਹਿਮ ਮੀਟਿੰਗ ਅੱਜ ਪਾਰਟੀ ਦੇ ਮੁੱਖ ਦਫਤਰ ਵਿੱਚ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਨੂੰ ਉਚੇਚੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪਰਕਾਸ ਸਿੰਘ ਬਾਦਲ ਨੇ ਵੀ ਸੰਬੋਧਨ ਕੀਤਾ। ਆਪਣੇ ਭਾਸ਼ਣ ਵਿੱਚ ਸ.ਬਾਦਲ ਨੇ ਬੀਬੀ ਜਗੀਰ ਕੌਰ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਲਈ ਵਧਾਈ ਪੇਸ਼ ਕੀਤੀ। ਉਹਨਾਂ ਨੇ ਸਮੂਹ ਬੀਬੀਆਂ ਨੂੰ ਸੰਬੋਧਨ ਹੁੰਦਿਆਂ ਆਖਿਆ ਕਿ ਇਸਤਰੀ ਅਕਾਲੀ ਦਲ ਨੂੰ ਰਾਜਨੀਤਕ ਕੰਮਾਂ ਦੇ ਨਾਲ-ਨਾਲ ਸਮਾਜਿਕ ਕੰਮਾਂ ਵਿੱਚ ਵੀ ਵੱਧ ਤੋਂ ਵੱਧ ਰੁਚੀ ਦਿਖਾਉਣੀ ਚਾਹੀਦੀ ਹੈ। ਸ. ਬਾਦਲ ਨੇ ਕਿਹਾ ਕਿ ਅੱਜ ਕੱਲ ਵਿਆਹਾਂ ਆਦਿ ਉਪਰ ਹੋ ਰਹੇ ਬੇਹਿਸਾਬ ਖਰਚੇ ਚਿੰਤਾਜਨਕ ਹਨ। ਇਸ ਲਈ ਇਸਤਰੀ ਅਕਾਲੀ ਦਲ ਨੂੰ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਕਰਵਾਉਣ ਦਾ ਉਦਮ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬੀਬੀਆਂ ਨੂੰ ਲੰਗਰ ਸੇਵਾ ਵੀ ਦੁਬਾਰਾ ਤੋਂ ਸੁਰੂ ਕਰਨੀ ਚਾਹੀਦੀ ਹੈ ਅਤੇ ਇਸ ਕੰਮ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਮਾਰਚ ਦੇ ਪਹਿਲੇ ਹਫਤੇ ਪਾਰਟੀ ਦੇ ਮੁੱਖ ਦਫਤਰ, ਚੰਡੀਗੜ੍ਹ ਵਿਖੇ ਔਰਤ ਦੀ ਧਾਰਮਿਕ, ਸਮਾਜਿਕ ਅਤੇ ਆਰਥਿਕ ਖੇਤਰ ਵਿੱਚ ਦੇਣ ਨੂੰ ਲੈ ਕੇ ਸੈਮੀਨਾਰ ਕੀਤਾ ਜਾਵੇਗਾ। ਉਹਨਾ ਕਿਹਾ ਕਿ ਅੱਜ ਦੇ ਯੁੱਗ ਵਿੱਚ ਔਰਤ ਹਰ ਖੇਤਰ ਵਿੱਚ ਵਧ ਚੜ ਕੇ ਹਿੱਸਾ ਲੈਂਦੀ ਹੈ। 

ਉਹਨਾਂ ਕਿਹਾ ਕਿ ਹਰ ਹਲਕੇ ਵਿੱਚ ਇਸਤਰੀ ਅਕਾਲੀ ਦਲ ਵੱਲੋਂ ਕੀਰਤਨ ਦਰਬਾਰ ਵੀ ਕਰਵਾਏ ਜਾਣਗੇ। ਉਹਨਾਂ ਕਿਹਾ ਕਿ ਸਵਰਗੀ ਬੀਬੀ ਸੁਰਿੰਦਰ ਕੌਰ ਬਾਦਲ ਵੱਲੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਸ਼ੁਰੂ ਕੀਤੀ ਲੰਗਰ ਪ੍ਰਥਾ ਪ੍ਰਸੰਸਾਯੋਗ ਸੀ ਉਸ ਨੂੰ ਅੱਗੇ ਤੋਰਿਆ ਜਾਵੇਗਾ ਅਤੇ ਹਰ ਹਲਕੇ ਵਿੱਚੋਂ ਬੀਬੀਆਂ ਵੀ ਲੰਗਰ ਸੇਵਾ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣਗੀਆਂ। ਅੱਜ ਦੀ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਬੀਬੀ ਮਹਿੰਦਰ ਕੌਰ ਜੋਸ਼, ਬੀਬੀ ਸਤਵਿੰਦਰ ਕੌਰ ਧਾਲੀਵਾਲ, ਬੀਬੀ ਹਰਜਿੰਦਰ ਕੌਰ ਚੰਡੀਗੜ੍ਹ, ਬੀਬੀ ਰਵਿੰਦਰ ਕੌਰ ਅਜਰਾਣਾ, ਬੀਬੀ ਰਣਜੀਤ ਕੌਰ ਦਿੱਲੀ, ਬੀਬੀ ਹਰਪ੍ਰੀਤ ਕੋਰ ਬਰਨਾਲਾ ਅਤੇ ਬੀਬੀ ਪੁਸ਼ਪਿੰਦਰ ਕੌਰ ਮਜਬੂਰ ਨੇ ਵੀ ਸੰਬੋਧਨ ਕੀਤਾ। ਅੱਜ ਦੀ ਮੀਟਿੰਗ ਵਿੱਚ ਜਿਹੜੀਆਂ ਬੀਬੀਆਂ ਹਾਜਰ ਸਨ ਉਹਨਾਂ ਵਿੱਚ ਬੀਬੀ ਸਤਵੰਤ ਕੌਰ ਸੰਧੂ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਬੀਬੀ ਫਰਜਾਨਾ ਆਲਮ, ਬੀਬੀ ਗਗਨਦੀਪ ਕੌਰ ਢਂੀਂਡਸਾ, ਬੀਬੀ ਗੁਰਦੇਵ ਕੌਰ ਸੰਘਾ, ਬੀਬੀ ਅਮਰਜੀਤ ਕੌਰ ਸੇਖਵਾਂ, ਬੀਬੀ ਪਰਮਿੰਦਰ ਕੌਰ ਪੰਨੂ, ਬੀਬੀ ਗੁਰਿੰਦਰ ਕੌਰ ਭੋਲੁਵਾਲਾ, ਬੀਬੀ ਕੁਲਦੀਪ ਕੌਰ  ਕੰਗ, ਬੀਬੀ ਗੁਰਦਿਆਲ ਕੌਰ  ਮੱਲਣ, ਬੀਬੀ ਪਰਮਜੀਤ ਕੌਰ ਲਾਂਡਰਾਂ, ਬੀਬੀ ਕਰਤਾਰ ਕੌਰ ਸਾਹਬਾਦ, ਬੀਬੀ ਰਾਜਵਿੰਦਰ ਕੌਰ, ਬੀਬੀ ਮਨਜੀਤ ਕੌਰ ਸਿੱਧੂ, ਬੀਬੀ ਮਨਵਿੰਦਰ ਕੌਰ ਮੀਨੂੰ, ਬੀਬੀ ਸੀਮਾ ਸ਼ਰਮਾ ਪਟਿਆਲਾ, ਬੀਬੀ ਸੂਰਜ ਕੌਰ ਖਿਆਲਾ, ਬੀਬੀ ਸਿਮਰਜੀਤ ਕੌਰ ਮਾਨਸਾ, ਬੀਬੀ ਪ੍ਰੀਤਮ ਕੌਰ ਭਿਉਰਾ, ਬੀਬੀ ਗੁਰਵਿੰਦਰ ਕੌਰ ਜਲਾਲਉਸਮਾਂ, ਬੀਬੀ ਵੀਰਪਾਲ ਕੌਰ, ਬੀਬੀ ਅਵਨੀਤ ਕੌਰ ਭਾਟੀਆ ਦਿੱਲੀ, ਬੀਬੀ ਬਲਜਿੰਦਰ ਕੌਰ ਖੀਰਨੀਆਂ, ਬੀਬੀ ਸ਼ਰਨਜੀਤ ਕੋਰ ਜੀਂਦੜ, ਬੀਬੀ ਰਜਿੰਦਰ ਕੌਰ ਵੀਨਾ ਮੱਕੜ, ਬੀਬੀ ਬੇਅੰਤ ਕੌਰ ਖਹਿਰਾ, ਬੀਬੀ ਗੁਰਪ੍ਰੀਤ ਕੌਰ ਸਿਬੀਆ, ਬੀਬੀ ਪਰਮਜੀਤ ਕੋਰ ਵਿਰਕ, ਬੀਬੀ ਸੁਨੀਤਾ ਸ਼ਰਮਾ, ਬੀਬੀ ਪੂਨਮ ਅਰੋੜਾ, ਬੀਬੀ ਮਹਿੰਦਰ ਕੌਰ ਖਾਲਸਾ, ਬੀਬੀ ਕਮਲੇਸ਼ ਕੌਰ ਪਟਿਆਲਾ, ਬੀਬੀ ਗੁਰਮੀਤ ਕੌਰ ਬਰਾੜ ਅਤੇ ਹੋਰ ਬੀਬੀਆਂ ਸ਼ਾਮਲ ਸਨ।  

 

Tags: Parkash Singh Badal , Bibi Jagir Kaur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD