Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

ਦੇਸ਼ ਵਿਚ ਕਾਂਗਰਸ ਦੇ ਬਣੇ ਪ੍ਰਧਾਨ ਮੰਤਰੀਆਂ ਨੇ ਪੰਜਾਬ ਨਾਲ ਹਮੇਸਾਂ ਧੱਕਾ ਕੀਤਾ : ਪ੍ਰਕਾਸ਼ ਸਿੰਘ ਬਾਦਲ

ਘਨੌਰ ਵਿਚ ਹੋਈ ਸੁਰਜੀਤ ਸਿੰਘ ਰੱਖੜਾ ਤੇ ਹੱਕ ਵਿਚ ਵਿਸਾਲ ਰੈਲੀ

5 Dariya News

ਪਟਿਆਲਾ, ਘਨੌਰ , 05 May 2019

Last updated on: May 05, 2019, 00:00 IST

ਸ਼੍ਰੋਮਣੀ ਅਕਾਲੀ ਦਲ  ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਆਖਿਆ ਹੈ ਕਿ ਦੇਸ਼ ਵਿਚ ਹੁਣ ਤੱਕ ਬਣੇ ਕਾਂਗਰਸ ਦੇ ਪ੍ਰਧਾਨ ਮੰਤਰੀਆਂ ਨੇ ਪੰਜਾਬ ਨਾਲ ਹਮੇਸਾਂ ਹੀ ਧੱਕਾ ਕੀਤਾ ਤੇ ਪੰਜਾਬ ਦਾ ਬੇੜਾ ਗਰਕ ਕਰ ਦਿਤਾ ਪਰ ਨਰਿੰਦਰ ਮੋਦੀ ਨੇ ਹਮੇਸਾਂ ਹੀ ਪੰਜਾਬ ਤੇ ਮਸਲਿਆਂ ਨੂੰ ਹੱਲ ਕੀਤਾ ਇਸ ਲਈ ਅੱਜ ਦੇਸ ਨੂੰ ਮੁੜ ਨਰਿੰਦਰ ਮੋਦੀ ਵਰਗੇ ਪ੍ਰਧਾਨ ਮੰਤਰੀ ਦੀ ਲੋੜ ਹੈ। ਸਰਦਾਰ ਬਾਦਲ ਅੱਜ ਇਥੇ ਘਨੌਰ ਵਿਖੇ ਸਾਬਕਾ ਵਿਧਾਇਕ ਤੇ ਹਲਕਾ ਘਨੋਰ ਦੇ ਇੰਚਾਰਜ ਬੀਬੀ ਹਰਪ੍ਰੀਤ ਕੋਰ ਮੂਖਮੇਲਪੁਰ ਤੇ ਸਾਬਕਾ ਮੰਤਰੀ ਅਜਾਇਬ ਸਿੰਘ ਮੂਖਮੇਲਪੁਰ ਦੀ ਅਗਵਾਈ ਵਿਚ ਅਕਾਲੀ ਭਾਜਪਾ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਵਿਚ ਹੋਈ ਵਿਸਾਲ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ ।ਸਰਦਾਰ ਬਾਦਲ ਨੇ ਕਿਹਾ ਕਿ ਜਦੋਂ ਪੰਡਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਬਣੇ ਤਾਂ ਉਨਾਂ ਕਿਹਾ ਪੰਜਾਬੀ ਸੂਬਾ ਮੇਰੀ ਲਾਸ ਤੇ ਬਣੇਗਾ ਪਰ ਪੰਜਾਬੀਆਂ ਦੀਆਂ ਕੁਰਬਾਨੀਆਂ ਅੱਗੇ ਕਾਂਗਰਸ ਨੂੰ ਝੁਕਣਾ ਪਿਆ ਤੇ ਪੰਜਾਬੀ ਸੂਬਾ ਬਣਿਆ । ਫਿਰ ਇੰਦਰਾਂ ਗਾਂਧੀ ਨੇ ਸੀ੍ਰ ਹਰਮਿੰਦਰ ਸਾਹਿਬ ਤੇ ਫੌਜੀ ਹਮਲਾ ਕੀਤਾ ਤੇ ਸਿੱਖਾ ਦੇ ਹਿਰਦਿਆਂ ਨੂੰ ਲਹੂ ਲੁਹਾਣ ਕਰ ਦਿਤਾ । ਉਨਾ ਕਿਹਾ ਕਿ ਪੰਜਾਬ ਲਈ ਸਭ ਤੋਂ ਮਾੜੇ ਦਿਨ ਕਾਂਗਰਸ ਦੇ ਪ੍ਰਧਾਨ ਮੰਤਰੀਆਂ ਵੇਲੇ ਰਹੇ । ਸਰਦਾਰ ਬਾਦਲ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਪਹਿਲਾ 4 ਵਾਰ ਗੁਜਰਾਤ ਦਾ ਮੁੱਖ ਮੰਤਰੀ ਰਹਿ ਕੇ ਗੁਜਰਾਤ ਨੂੰ ਦੇਸ ਤੇ ਦੁਨੀਆਂ ਤੇ ਨਕਸੇ ਤੇ ਲੈ ਕੇ ਆਉਂਦਾ ਤੇ ਹੁਣ 5 ਸਾਲਾਂ ਵਿਚ ਦੇਸ਼ ਦਾ ਪ੍ਰਧਾਨ ਮੰੰਤਰੀ ਰਹਿ ਕੇ ਸਾਡੇ ਦੇਸ ਦੀ ਸਾਰੀ ਦੁਨੀਆਂ ਵਿਚ ਬੱਲੇ ਬੱਲੇ ਕਰਵਾ ਦਿਤੀ । ਬਾਦਲ ਨੇ ਕਿਹਾ ਕਿ ਅੱਜ ਸਾਡਾ ਦੇਸ ਵਿਕਾਸ ਪੱਖੋ ਦੁਨੀਆਂ ਵਿਚ ਪਹਿਲੇ 6 ਦੇਸ਼ਾਂ ਵਿਚ ਆਉਂਦਾ ਹੈ ਤੇ ਸਰੁਖਿਆ ਪੱਖੋ ਸਾਡੀ  ਫੌਜ ਦੁਨੀਆਂ ਦੀ 5ਵੇਂ ਨੰਬਰ ਦੀ ਫੌਜ ਹੈ। ਉਨਾ ਕਿਹਾ ਕਿ ਮੋਦੀ ਨੇ ਪਾਕਿਸਤਾਨ ਨੂੰ ਨਾਨੀ ਚੇਤੇ ਕਰਵਾ ਦਿਤੀ ਇਸ ਲਈ ਅੱਜ ਦੇਸ ਨੂੰ ਨÎਰਿੰਦਰ ਮੋਦੀ ਵਰਗੇ ਪ੍ਰਧਾਨ ਮੰਤਰੀ ਦੀ ਲੋੜ ਹੈ। ਉਨਾਂ ਕਿਹਾ ਰਾਹੁਲ ਦੇਸ ਨੂੰ ਕਦੇ ਵੀ ਨਹੀ ਚਲਾ ਸਕਦਾ ਕਿਉਂਕਿ ਉਹ ਨਾਕਬਲ ਹੈ। 

ਪ੍ਰਕਾਸ ਸਿੰਘ ਬਾਦਲ ਨੇ ਕਿਹਾ ਕਿ ਅਮਰਿੰਦਰ ਦੀਆਂ ਘੁਰਕੀਆਂ ਤੋ ਅਸੀ ਨਹੀ ਡਰਦੇ । ਅਮਰਿੰਦਰ ਪਹਿਲਾਂ ਵੀ ਮੈਨੂੰ ਤੇ ਸੁਖਬੀਰ ਨੂੰ ਜੇਲ ਅੰਦਰ ਡੱਕ ਚੁੱਕਾ ਹੈ ਤੇ ਫਿਰ ਕੋਸ਼ਿਸ ਕਰ ਰਿਹਾ ਹੈ । ਉਨਾ ਕਿਹਾ ਕਿ ਵਿਚ ਅਮਰਿੰਦਰ ਆਪ ਹੀ ਜੱਜ ਬਣਨ ਦੀ ਕੋਸ਼ਿਸ ਕਰ ਰਿਹਾ ਹੈ । ਉਨਾਂ ਕਿਹਾ ਕਿ ਜੋ ਫੈਸਲਾ ਜੁਡੀਸਿਰੀ ਨੇ  ਕਰਨਾ ਹੈ ਅਮਰਿੰਦਰ ਆਪ ਕਰਨ ਦੀ ਕੋਸਿਸ ਕਰ ਰਿਹਾ ਹੈ  ਤੇ ਸਾਨੂੰ ਸਾਡੀ ਨਿਆ ਪਾਲਿਕਾ ਤੇ ਪੂਰਾ ਵਿਸਵਾਸ ਹੈ। ਬਾਦਲ ਨੇ ਕਿਹਾ ਕਿ ਪੰਜਾਬ ਦਾ ਬੇੜਾ ਗਰਕ 2 ਸਾਲਾਂ ਵਿਚ ਕਾਂਗਰਸ ਨੇ ਕਰ ਦਿਤਾ ਤੇ ਪੰਜਾਬ ਦੇ ਲੋਕਾ ਹੁਣ ਕਾਂਗਰਸ ਤੋ ਬਦਲਾ ਲੈਣਗੇ। ਸਰਦਾਰ ਬਾਦਲ ਨੇ ਕਿਹਾ ਕਿ ਅਮਰਿੰਦਰ ਨੂੰ ਉਸ ਦੇ ਘਰ ਪਟਿਆਲਾ ਤੋਂ ਹੀ ਕਰਾਰੀ ਹਾਰ ਲੋਕ ਦੇਣੇਗੇ ਤੇ ਸੁਰਜੀਤ  ਸਿਘ   ਰੱਖੜਾ ਨੂੰ ਵੱਡੀ ਲੀਡ ਦੇ ਕੇ ਜਿਤਾਉਂਣਗੇ  ਫਿਰ ਅਮਰਿੰਦਰ ਨੂੰ ਪਤਾ ਲੱਗੇਗਾ ਕਿ ਪੰਜਾਬ ਦੇ ਲੋਕ ਉਸ ਦੇ ਨਾਲ ਨਹੀ ਹਨ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਇਕ ਵੀ ਵਾਅਦਾ ਕਾਂਗਰਸ ਨੇ ਪੂਰਾ ਨਹੀ ਕੀਤਾ ।ਬਾਦਲ ਨੇ ਕਿਹਾ ਕਿ ਅੱਜ ਪੰਜਾਬ ਵਿਚ ਅਕਾਲੀ ਭਾਜਪਾ ਦੇ ਪੱਖੀ ਹਵਾ ਚਲ ਰਹੀ ਹੈ ਜਿਸ ਵਿਚ ਕਾਂਗਰਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਨੂੰ ਅੱਜ ਆਪਣੀ ਰਾਜਧਾਨੀ ਨਹੀ ਦਿਤੀ। ਪੰਜਾਬੀ ਬੋਲਦੇ ਇਲਾਕੇ ਨਹੀ ਦਿਤੇ ਜਿਸ ਤੋਂ ਸਪੱਸਟ ਹੈ ਕਾਂਗਰਸ ਹਮੇਸਾਂ ਹੀ ਪੰਜਾਬ ਦੇ ਲੋਕਾਂ ਦੇ ਵਿਰੋਧੀ ਰਹੀ ਹੈ। ਇਸ ਮੋਕੇ ਸਾਬਕਾ ਮੰਤਰੀ ਅਜਾਇਬ ਸਿੰਘ ਮੂਖਮੇਲਪੁਰ, ਬੀਬੀ ਹਰਪ੍ਰੀਤ ਕੋਰ ਮੂਖਮੇਲਪੁਰ ਹਲਕਾ ਇੰਚਾਰਜ ਘਨੋਰ, ਹਰਿਦੰਰਪਾਲ ਸਿੰਘ ਟੋਹੜਾ ਸਾਬਕਾ ਚੈਅਰਮੈਨ, ਭੁਪਿੰਦਰ ਸਿੰਘ ਸੈਖੁਪਰ ਸਾਬਕਾ ਜਿਲਾ ਪ੍ਰੀਸਦ ਮੈਂਬਰ,ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਹੈਰੀ ਮੂਖਮੇਲਪੁਰ, ਜਗਮੀਤ ਸਿਘ ਬਰਾੜ, ਜਸਮੇਰ ਸਿੰਘ ਲਾਛੜੂ ਐਸ ਜੀ ਪੀ ਸੀ ਮੈਂਬਰ, ਕਮਲਦੀਪ ਸਿੰਘ ਢੰਡਾ ਸਾਬਕਾ ਚੈਅਰਮੈਨ, ਹਰਮੀਤ ਸਿੰਘ ਜੋਗੀਪੁਰ, ਕ੍ਰਿਸਨ ਸਿੰਘ ਸਨੋਰ ਡਾਇਰੈਕਟਰ, ਭੁਪਿੰਦਰ ਸਿੰਘ ਲਾਛੜੂ, ਦਵਿੰਦਰ ਸਿੰਘ ਟਹਿਲਪੁਰਾ, ਜੰਗ ਸਿੰਘ , ਜਸਵਿੰਦਰ ਸਿੰਘ , ਨਰੇਸ ਕਪੂਰੀ, ਨਾਗਪਾਲ ਕੁਮਾਰ ਬੀਜੀਪੀ ਤੇ ਹੋਰ ਵੀ ਸੀਨੀਅਰ ਨੇਤਾ ਹਾਜਰ ਸਨ।

 

Tags: Parkash Singh Badal , Surjit Singh Rakhra

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD