Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਨਵਜੋਤ ਸਿੱਧੂ ਫੋਕੀਆਂ ਬੜਕਾਂ ਦੀ ਥਾਂ ਸੈਰ ਸਪਾਟਾ ਪ੍ਰਾਜੈਕਟਾਂ 'ਚ ਗਲਤੀ ਲੱਭ ਕੇ ਕਾਰਵਾਈ ਕਰੇ : ਸੁਖਦੇਵ ਸਿੰਘ ਢੀੰਡਸਾ

ਪੁੱਿਛਆ ਕਿ ਕੀ ਉਹ ਵਿਰਾਸਤੀ ਮਾਰਗ ਦੀ ਟਿਕਟ ਲਾਵੇਗਾ ਅਤੇ ਕਿਸਾਨਾਂ ਨੂੰ ਦਿੱਤੀ ਮੁਫਤ ਬਿਜਲੀ ਦੀ ਸਹੂਲਤ ਨੂੰ ਖਤਮ ਕਰਨ ਦੀ ਮੰਗ ਕਰੇਗਾ

Web Admin

Web Admin

5 Dariya News

ਚੰਡੀਗੜ੍ਹ , 18 Jun 2017

Last updated on: Jun 18, 2017, 00:00 IST

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਮੰਤਰੀ ਨਵਜੋਤ ਸਿੱਧੂ ਨੂੰ ਫੋਕੀਆਂ ਬੜਕਾਂ ਮਾਰਨ ਤੋਂ ਵਰਜਦੇ ਹੋਏ ਕਿਹਾ ਹੈ ਕਿ ਜੇਕਰ ਉਸ ਨੂੰ ਕਿਸੇ ਵੀ ਸੈਰ ਸਪਾਟਾ ਪ੍ਰਾਜੈਕਟ ਵਿਚ ਕੋਈ  ਖਾਮੀ ਨਜ਼ਰ ਆਂਦੀ ਹੈ ਤਾਂ ਉਹ ਕਾਰਵਾਈ ਕਰੇ। ਇਸ ਦੇ ਨਾਲ ਹੀ ਪਾਰਟੀ ਨੇ ਇਹ ਵੀ ਪੁੱਛਆ ਹੈ ਕਿ ਕੀ ਉਹ ਪੈਸੇ ਕਮਾਉਣ ਲਈ ਅੰਮ੍ਰਿਤਸਰ ਵਿਚਲੇ ਵਿਰਾਸਤੀ ਮਾਰਗ  ਅਤੇ ਹੋਰ ਸੈਰ ਸਪਾਟੇ ਵਾਲੀਆਂ ਥਾਵਾਂ ਨੂੰ ਵੇਖਣ ਉੱਤੇ ਵੀ ਟਿਕਟ ਲਾਵੇਗਾ?ਅਸੀਂ ਜਾਣਦੇ ਹਾਂ ਕਿ ਪੈਸਾ ਕਮਾਉਣਾ ਹੀ ਤੁਹਾਡੇ ਲਈ ਸਭ ਤੋਂ ਅਹਿਮ ਹੈ। ਤੁਸੀਂ ਸਿਰਫ ਪੈਸੇ ਦੀ ਖਾਤਿਰ ਹੀ ਕੰਮ ਕਰਦੇ ਹੋ। ਸਰਕਾਰ ਅੰਦਰ ਤੁਹਾਡਾ ਕੰਮ ਵਾਰ ਵਾਰ ਬੇਹੀ ਤੁਕਬੰਦੀ ਦੁਹਰਾਉਣਾ ਅਤੇ ਆਪਣੇ ਸਿਆਸੀ ਵਿਰੋਧੀਆਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਨਾ ਹੈ। ਤੁਸੀਂ ਤਾਂ ਵਿਧਾਨ ਸਭਾ ਅੰਦਰ ਵੀ ਵਿਰੋਧੀ ਮੈਂਬਰਾਂ ਬਾਰੇ ਮਾੜੀ ਸ਼ਬਦਾਵਲੀ ਵਰਤਣ ਤੋਂ ਬਾਜ਼ ਨਹੀਂ ਆਏ। ਤੁਹਾਡੇ ਕੋਲੋਂ ਸੱਜਣਤਾ ਨਾਲ ਕੰਮ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਤੁਹਾਨੂੰ ਹੁਣ ਪੰਜਾਬੀਆਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ  ਕੀ ਤੁਸੀਂ ਲੋਕਾਂ ਨੂੰ ਦਿੱਤੀਆਂ ਆਟਾ ਦਾਲ ਵਰਗੀਆਂ ਸਾਰੀਆਂ ਸਹੂਲਤਾਂ ਨੂੰ ਖਤਮ ਕੀਤੇ ਜਾਣ ਦੀ ਵੀ ਮੰਗ ਕਰੋਗੇ? ਕੀ ਤੁਸੀਂ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਨੂੰ ਵੀ ਖਤਮ ਕਰਨ ਦੀ ਵੀ ਮੰਗ ਕਰੋਗੇ?ਇਹ ਸ਼ਬਦ ਅਕਾਲੀ ਦਲ ਦੇ ਸਾਂਸਦ ਸਰਦਾਰ ਸੁਖਦੇਵ ਸਿੰਘ ਢੀੰਡਸਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਦਾ ਵਿਵਹਾਰ ਬਹੁਤ ਹੀ ਹੰਕਾਰ ਭਰਿਆ ਹੈ ਅਤੇ ਉਹ ਕਾਂਗਰਸ ਸਰਕਾਰ ਲਈ ਵੀ ਇੱਕ ਖਤਰਾ ਬਣ ਚੁੱਕਿਆ ਹੈ। ਇੱਕ ਸੈਕੰਡ ਵਿਚ ਉਸ ਦਾ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ ਅਤੇ ਉਹ ਦੂਜਿਆਂ ਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੰਦਾ ਹੈ। ਕ੍ਰਿਕਟ ਦੀ ਕਮੈਂਟਰੀ ਅਤੇ ਕਾਮੇਡੀ ਸਰਕਸ ਸ਼ੋਅ ਦੌਰਾਨ ਹੋ ਸਕਦਾ ਹੈ ਉਸ ਦਾ ਵਤੀਰਾ ਲੋਕਾਂ ਨੂੰ ਹਜ਼ਮ ਹੋ ਜਾਂਦਾ ਹੋਵੇ, ਪਰ ਅਕਾਲੀ ਦਲ ਵਿਧਾਨ ਸਭਾ ਵਿਚ ਉਸ ਦੀ ਜੁਆਬਦੇਹੀ ਕਰੇਗਾ। ਅਸੀਂ ਉਸ ਦੇ ਅਸੱਭਿਅਕ ਵਿਵਹਾਰ ਵਿਰੁੱਧ ਰੋਸ ਪ੍ਰਗਟਾਉਣਾ ਜਾਰੀ ਰੱਖਾਂਗੇ ਅਤੇ ਉਸ ਨੂੰ ਇਸ ਦੀ ਸਜ਼ਾ ਦਿਵਾਵਾਂਗੇ।

ਉਹਨਾਂ ਕਿਹਾ ਕਿ ਸਿੱਧੂ ਵਰਗੇ ਮੁਨਾਫੇਖੋਰ ਅਤੇ ਕਾਮੇਡੀਅਨ ਤੋਂ ਜਨਤਾ ਦੀ ਭਲਾਈ ਦੀ ਉਮੀਦ ਕਰਨਾ ਫਜ਼ੂਲ ਹੈ। ਉਸ ਨੇ ਹੁਣ ਤੀਕ ਆਪਣੇ ਦੋਵੇਂ ਵਿਭਾਗਾਂ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਅੰਦਰ ਇੱਕ ਵੀ ਜਿਕਰਯੋਗ ਕੰਮ ਨਹੀਂ ਕੀਤਾ ਹੈ। ਉਹ ਘੁੰਮਣ ਫਿਰਨ ਅਤੇ ਛਾਪੇ ਮਾਰਨ ਵਿਚ ਰੁੱਝਿਆ ਰਹਿੰਦਾ ਹੈ, ਜਿਸ ਦੌਰਾਨ ਉਹ ਮੀਡੀਆ ਵਿਚ ਸੁਰਖੀਆਂ ਬਟੋਰਨ ਵਾਸਤੇ ਅਧਿਕਾਰੀਆਂ ਦੀ ਬੇਲੋੜੀ ਖਿੱਚ-ਧੁਹ ਕਰਦਾ ਹੈ। ਝੂਠੀ ਸ਼ੋਹਰਤ ਲਈ ਉਹ ਇਸ ਹੱਦ ਤਕ ਜਾ ਚੁੱਕਿਆ ਹੈ ਕਿ ਉਹ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਬਣਵਾਏ ਗਏ ਵੰਡ ਬਾਰੇ ਅਜਾਇਬਘਰ ਨੂੰ ਕਾਂਗਰਸ ਦੇ ਖਾਤੇ ਵਿਚ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਇਸ ਅਜਾਇਬਘਰ ਦਾ ਜਲਦੀ ਹੀ ਦੁਬਾਰਾ ਉਦਘਾਟਨ ਕੀਤਾ ਜਾਵੇਗਾ, ਜਦਕਿ ਇਸ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਇਸ ਅਜਾਇਬਘਰ ਦਾ ਉਦਘਾਟਨ ਕੀਤਾ ਜਾ ਚੁੱਕਿਆ ਸੀ। ਉਹਨਾਂ ਕਿਹਾ ਕਿ ਸਿੱਧੂ ਦਾ ਹੰਕਾਰੀ ਸੁਭਾਅ ਹਰੀਕੇ ਪੱਤਣ ਵਿਖੇ ਸ਼ੁਰੂ ਕੀਤੇ ਦੇਸ਼ ਦੇ ਪਹਿਲੇ ਜਲ ਬੱਸ ਸੈਰ ਸਪਾਟਾ ਪ੍ਰਾਜੈਕਟ ਨੂੰ ਵੀ ਖਤਮ ਕਰਵਾਉਣ 'ਤੇ ਤੁਲਿਆ ਹੋਇਆ ਹੈ। ਇਹ ਪ੍ਰਾਜੈਕਟ ਹਰੀਕੇ ਪੱਤਣ ਦੀ ਵੈਟਲੈਂਡ ਅਤੇ ਪੰਛੀਆਂ ਦੀ ਰੱਖ ਨੂੰ ਦੁਨਿਆਵੀ ਨਕਸ਼ੇ ਉਤੇ ਲਿਆਉਣ ਲਈ ਸ਼ੁਰੂ ਕੀਤਾ ਗਿਆ ਸੀ। ਹੁਣ ਪੰਜਾਬ ਨੇ ਇਹ ਮੌਕਾ ਗੁਆ ਦਿੱਤਾ ਹੈ।ਸਿੱਧੂ ਨੂੰ ਤੁਰੰਤ ਆਪਣਾ ਵਤੀਰਾ ਸੁਧਾਰਨ ਦੀ ਤਾਕੀਦ ਕਰਦਿਆਂ ਸਰਦਾਰ ਢੀਂਡਸਾ ਨੇ ਕਿਹਾ ਕਿ ਉਹ ਬਹੁਤੀਆਂ ਗੱਲਾਂ ਮਾਰਨ ਦੀ ਥਾਂ ਵੱਧ ਤੋਂ ਵੱਧ ਕੰਮ ਕਰਨ ਵੱਲ ਧਿਆਨ ਦੇਵੇ। ਅਜੇ ਤੀਕ ਤੁਸੀਂ ਨੇ ਸੂਬੇ ਲਈ ਇੱਕ ਵੀ ਜ਼ਿਕਰਯੋਗ ਕੰਮ ਨਹੀਂ ਕੀਤਾ ਹੈ। ਕਾਮੇਡੀ ਪ੍ਰੋਗਰਾਮ ਕਰਨ ਅਤੇ ਸੁਰਖੀਆਂ ਬਟੋਰਨ ਲਈ ਹੋਛੀ ਸਟੰਟਬਾਜ਼ੀ ਕਰਨ ਦੀ ਥਾਂ ਦਫਤਰ ਆਉਣਾ ਅਤੇ ਕੰਮ ਕਰਨਾ ਸ਼ੁਰੂ ਕਰੋ।

 

Tags: Sukhdev Singh Dhindsa

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD