Saturday, 25 May 2024

 

 

ਖ਼ਾਸ ਖਬਰਾਂ Bhagwant Mann campaigned for AAP candidate Laljit Bhullar in Khadoor Sahib ਗੋਲਡਨ ਟੈਂਪਲ ਨੂੰ ਗਲੋਬਲ ਸੈਂਟਰ ਬਣਾਇਆ ਜਾਵੇਗਾ : ਰਾਹੁਲ ਗਾਂਧੀ ਪੰਜਾਬ ਵਿੱਚ ਅਪਰਾਧ ਕਾਬੂ ਤੋਂ ਬਾਹਰ, ਚਿੰਤਾ ਦਾ ਵਿਸ਼ਾ : ਵਿਜੇ ਇੰਦਰ ਸਿੰਗਲਾ ਵਿਜੇ ਇੰਦਰ ਸਿੰਗਲਾ ਨੇ ਜਾਰੀ ਕੀਤਾ ਮੈਨੀਫੈਸਟੋ, ਇਲਾਕੇ ਦੇ ਵਿਕਾਸ ਲਈ ਕੀਤੇ ਕਈ ਵਾਅਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਚੋਣ ਮੁਹਿੰਮ ਤੇਜ਼ ਕੀਤੀ, ਮੁੱਖ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਨ ਲਈ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੀ ਕੀਤੀ ਆਲੋਚਨਾ ਭਾਜਪਾ ਵੱਲੋਂ ਬਿੱਟੂ ਨੂੰ ਨਕਾਰੇ ਜਾਣ ਤੋਂ ਬਾਅਦ, ਵੜਿੰਗ ਨੂੰ ਆਪਣੇ 'ਦੋਸਤ' ਬਿੱਟੂ ਲਈ ਬੁਰਾ ਲੱਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਾਸਾਂਸੀ, ਅਜਨਾਲਾ ਅਤੇ ਮਜੀਠਾ ਵਿੱਚ ਕੁਲਦੀਪ ਧਾਲੀਵਾਲ ਲਈ ਕੀਤਾ ਚੋਣ ਪ੍ਰਚਾਰ, ਅੰਮ੍ਰਿਤਸਰ ਦੇ ਲੋਕਾਂ ਨੇ ਭਾਰੀ ਵੋਟਾਂ ਨਾਲ 'ਆਪ' ਨੂੰ ਜਿਤਾਉਣ ਦਾ ਕੀਤਾ ਵਾਅਦਾ "Omjee’s ਸਿਨੇ ਵਰਲਡ ਅਤੇ ਸਰਤਾਜ ਫਿਲਮਜ਼ ਨੇ ਨਵੀਂ ਫਿਲਮ, “ਆਪਣਾ ਅਰਸਤੂ” ਦਾ ਪੱਲਾ ਪੋਸਟਰ ਸਾਂਝਾ ਕੀਤਾ" ਨਵੀਂ ਖੇਡ ਨੀਤੀ ਦੇ ਚੰਗੇ ਨਤੀਜੇ ਆਉਣੇ ਸ਼ੁਰੂ, ਪੈਰਿਸ ਓਲੰਪਿਕਸ ਚ ਪੰਜਾਬੀ ਖਿਡਾਰੀ ਚਮਕਣਗੇ: ਮੀਤ ਹੇਅਰ ਜਨਰਲ ਅਬਜ਼ਰਵਰ ਨੇ ਕੀਤੀ ਮਾਈਕਰੋ ਅਬਜ਼ਰਵਰਾਂ ਨਾਲ ਬੈਠਕ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ, ਵਿਰੋਧੀ ਪਾਰਟੀਆਂ ਦੇ ਅੱਧੇ ਦਰਜਨ ਤੋਂ ਵੱਧ ਵੱਡੇ ਆਗੂ 'ਆਪ' 'ਚ ਸ਼ਾਮਲ ਸੁਰਜੀਤ ਪਾਤਰ ਦੀ ਯਾਦ 'ਚ ਹਰ ਸਾਲ ਕਰਵਾਇਆ ਜਾਵੇਗਾ ਕਵੀ ਦਰਬਾਰ : ਡਾ.ਐਸ.ਪੀ. ਸਿੰਘ ਓਬਰਾਏ ਆਪ-ਕਾਂਗਰਸ ਤੇ ਭਾਜਪਾ ਜਾਤੀ ਤੇ ਫਿਰਕੂ ਆਧਾਰਿਤ ’ਤੇ ਲੋਕਾਂ ਦਾ ਧਰੁਵੀਕਰਨ ਕਰਨਾ ਚਾਹੁੰਦੇ ਹਨ: ਸੁਖਬੀਰ ਸਿੰਘ ਬਾਦਲ ਵੋਟਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਲਈ ਬੂਥ ਪੱਧਰ ਤੇ "ਵੋਟਰ ਜਗਾਓ, ਬੂਥ ਪਹੁੰਚਾਓ" ਕਮੇਟੀ ਗਠਿਤ ਕੀਤੀ ਜਾਵੇ - ਜਨਰਲ ਚੋਣ ਆਬਜ਼ਰਵਰ ਡਾ. ਹੀਰਾ ਲਾਲ ਐਮਪੀ ਸੰਜੀਵ ਅਰੋੜਾ ਨੇ ਡਾ: ਸੁਰਜੀਤ ਪਾਤਰ ਦੇ ਘਰ ਜਾ ਕੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਜ਼ਿਲ੍ਹਾ ਵਾਸੀਆਂ ਦੇ ਘਰਾਂ ਦੀ ਰਸੋਈ ਤੱਕ ਪਹੁੰਚਿਆ ਵੋਟਰ ਜਾਗਰੂਕਤਾ ਅਭਿਆਨ ਲੋਕ ਸਭਾ ਚੋਣਾਂ: ਮਾਈਕਰੋ ਆਬਜ਼ਰਵਰਾਂ ਲਈ ਸਿਖ਼ਲਾਈ ਸੈਸ਼ਨ ਮਾਤਾ ਗੁਜਰੀ ਕਾਲਜ ਵਿਖੇ ਕਰਵਾਇਆ ਸੈਸ਼ਨ 'ਆਪ' ਦਾ 300 ਯੂਨਿਟ ਮੁਫ਼ਤ ਬਿਜਲੀ ਸਪਲਾਈ ਫੇਲ੍ਹ, ਬਿਜਲੀ ਕੱਟਾਂ ਨੇ ਲੋਕਾਂ ਦਾ ਘਰਾਂ ਚ੍ ਰਹਿਣਾ ਹੀ ਕੀਤਾ ਔਖਾ: ਪ੍ਰਨੀਤ ਕੌਰ ਜੈਇੰਦਰ ਕੌਰ ਨੇ ਬਾਰਾਦਰੀ ਗਾਰਡਨ ਵਿੱਚ ਸ਼ਹਿਰ ਵਾਸੀਆਂ ਨਾਲ ਕੀਤੀ ਸਵੇਰ ਦੀ ਸੈਰ, ਭਾਜਪਾ ਲਈ ਮੰਗੇ ਵੋਟ ਅੰਮ੍ਰਿਤਪਾਲ ਤੇ ਸਿਮਰਨਜੀਤ ਸਿੰਘ ਮਾਨ ਵਰਗੇ ਲੋਕ ਪੰਜਾਬ ਲਈ ਖ਼ਤਰਾ : ਡਾ ਸੁਭਾਸ਼ ਸ਼ਰਮਾ ਕਾਂਗਰਸ, ਭਾਜਪਾ ਅਤੇ 'ਆਪ' ਦਾ ਕਿਸਾਨ ਵਿਰੋਧੀ ਚਿਹਰਾ ਬੇਨਕਾਬ : ਐਨ. ਕੇ. ਸ਼ਰਮਾ

 

ਵਿਜੀਲੈਂਸ ਬਿਊਰੋ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਪੰਜਾਬ ਦੀਆਂ ਅਨਾਜ ਮੰਡੀਆਂ ਦੀ ਅਚਨਚੇਤ ਚੈਕਿੰਗ

ਕੁਝ ਥਾਂਵਾਂ 'ਤੇ ਆ ਰਹੀ ਲਿਫਟਿੰਗ ਦੀ ਸਮੱਸਿਆਂ ਸਰਕਾਰ ਦੇ ਧਿਆਨ 'ਚ ਲਿਆਂਦੀ

Web Admin

Web Admin

5 Dariya News

ਚੰਡੀਗੜ੍ਹ , 23 Apr 2017

ਕਣਕ ਦੇ ਚੱਲ ਰਹੇ ਸੀਜ਼ਨ ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆਂ ਨਾ ਆਵੇ ਅਤੇ ਮੰਡੀਆਂ ਵਿਚ ਸਹੂਲਤਾਂ ਦੀ ਕਮੀ-ਪੇਸ਼ੀ ਨਾਲ ਜੂਝਣਾ ਨਾ ਪਵੇ, ਇਸ ਮਕਸਦ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਹਦਾਇਤਾਂ ਤੋਂ ਬਾਅਦ ਵਿਜੀਲੈਂਸ ਬਿਊਰੋ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਪੰਜਾਬ ਦੀਆਂ ਬਹੁਤ ਸਾਰੀਆਂ ਅਨਾਜ ਮੰਡੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਹੈ। ਕੁਝ ਥਾਂਵਾਂ 'ਤੇ ਲਿਫਟਿੰਗ ਦੀ ਆ ਰਹੀ ਸਮੱਸਿਆਂ ਵੱਲ ਰਾਜ ਸਰਕਾਰ ਦਾ ਧਿਆਨ ਦਿਵਾ ਦਿੱਤਾ ਗਿਆ ਹੈ। ਵਧੇਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਸ੍ਰੀ ਬੀ.ਕੇ. ਉੱਪਲ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੀਆਂ ਪੰਜਾਬ ਭਰ ਵਿਚ ਵੱਖ-ਵੱਖ ਰੇਜਾਂ ਦੇ ਐਸ.ਐਸ.ਪੀ. ਅਤੇ ਹੋਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਅਨਾਜ ਮੰਡੀਆਂ ਵਿਚ ਅਚਨਚੇਤੀ ਦੌਰੇ ਕਰਕੇ ਕਿਸਾਨਾਂ ਅਤੇ ਆੜ੍ਹਤੀਆਂ ਤੋਂ ਫੀਡਬੈਕ ਪ੍ਰਾਪਤ ਕੀਤੀ ਜਾਵੇ ਅਤੇ ਜੇਕਰ ਕਿਸੇ ਮੰਡੀ ਵਿਚ ਕੋਈ ਸਮੱਸਿਆ ਖਰੀਦ, ਅਦਾਇਗੀ, ਲਿਫਟਿੰਗ ਜਾਂ ਬੁਨਿਆਦੀ ਸਹੂਲਤਾਂ ਸਬੰਧੀ ਆ ਰਹੀ ਹੈ ਤਾਂ ਉਸ ਦੀ ਪਾਰਦਰਸ਼ੀ ਰਿਪੋਰਟ ਪੇਸ਼ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਸਾਫ-ਸਫਾਈ, ਪਾਣੀ, ਬਾਥਰੂਮ, ਲਾਈਟਾਂ ਅਤੇ ਤਰਪਾਲਾਂ ਦੇ ਪ੍ਰਬੰਧ ਤੋਂ ਇਲਾਵਾ ਕਣਕ ਦੀ ਖਰੀਦ ਅਤੇ ਕਣਕ ਦੀ ਭਰਾਈ ਦੇ ਕੰਮ ਸੰਤੁਸ਼ਟੀਜਨਕ ਚੱਲ ਰਹੇ ਹਨ। ਸਰਕਾਰ ਵੱਲੋਂ ਬਾਰਦਾਨੇ ਦਾ ਵੀ ਪੂਰਾ ਪ੍ਰਬੰਧ ਹੈ। ਜਿੱਥੇ ਕਿਤੇ ਕੋਈ ਤਰੁੱਟੀ ਸਾਹਮਣੇ ਆਈ ਹੈ, ਉਸ ਬਾਬਤ ਸਬੰਧਤ ਵਿਭਾਗਾਂ ਨੂੰ ਸੂਚਿਤ ਕੀਤਾ ਜਾਵੇਗਾ। 

ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਪੰਜਾਬ ਦੀਆਂ ਬਹੁਤੀਆਂ ਥਾਂਵਾਂ 'ਤੇ ਮੌਸਮ ਦੀ ਖਰਾਬੀ ਕਾਰਣ ਕੁਝ ਕੁ ਮੰਡੀਆਂ ਵਿਚ ਲਿਫਟਿੰਗ ਦੀ ਰਫਤਾਰ ਕੁਝ ਹੌਲੀ ਸੀ। ਇਸ ਤੋਂ ਇਲਾਵਾ ਜ਼ਿਆਦਾ ਤਰ ਕਿਸਾਨਾਂ, ਲੇਬਰ ਅਤੇ ਆੜ੍ਹਤੀਆਂ ਨੇ ਪੰਜਾਬ ਸਰਕਾਰ ਦੇ ਪ੍ਰਬੰਧਾਂ 'ਤੇ ਸੰਤੁਸ਼ਟੀ ਦਾ ਇਜ਼ਹਾਰ ਕੀਤਾ ਹੈ। ਸ੍ਰੀ ਉੱਪਲ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਦੀਆਂ 34 ਅਤੇ ਜ਼ਿਲ੍ਹਾ ਰੋਪੜ ਦੀਆਂ 11 ਦਾਣਾ ਮੰਡੀਆਂ ਵਿੱਚ ਕਣਕ ਖਰੀਦ ਸਬੰਧੀ ਚੈਕਿੰਗ ਕੀਤੀ ਗਈ।ਜਦਕਿ ਪਟਿਆਲਾ ਰੇਂਜ ਅਧੀਨ ਪਟਿਆਲਾ ਜ਼ਿਲ੍ਹੇ ਦੀਆਂ 27 ਮੰਡੀਆਂ, ਨਾਭਾ ਦੀਆਂ 9, ਬਰਨਾਲਾ ਜ਼ਿਲ੍ਹੇ ਦੀਆਂ 33 ਅਤੇ ਸੰਗਰੂਰ ਜ਼ਿਲ੍ਹੇ ਦੀਆਂ 23 ਮੰਡੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸੇ ਤਰ੍ਹਾਂ ਜ਼ਿਲ੍ਹਾ ਮਾਨਸਾ ਅਧੀਨ ਆਉਂਦੀਆਂ ਝੁਨੀਰ, ਸਰਦੂਲਗੜ੍ਹ ਅਤੇ ਬੋਹਾ ਅਨਾਜ ਮੰਡੀਆਂ ਦੀ ਚੈਕਿੰਗ ਤੋਂ ਇਲਾਵਾ ਫਰੀਦਕੋਟ ਜ਼ਿਲ੍ਹੇ ਦੀਆਂ 18 ਮੰਡੀਆਂ ਦਾ ਵੀ ਵਿਜੀਲੈਂਸ ਬਿਊਰੋ ਦੀਆਂ ਵਿਸ਼ੇਸ਼ ਟੀਮਾਂ ਨੇ ਦੌਰਾ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੀਆਂ 8 ਅਨਾਜ ਮੰਡੀਆਂ ਤੋਂ ਇਲਾਵਾ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਜਲੰਧਰ ਜ਼ਿਲ੍ਹਿਆਂ ਦੀਆਂ ਪ੍ਰਮੁੱਖ ਅਨਾਜ ਮੰਡੀਆਂ ਵਿਚ ਵੀ ਵਿਸ਼ੇਸ਼ ਚੈਕਿੰਗ ਕੀਤੀ ਗਈ ਹੈ। ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਸ੍ਰੀ ਉੱਪਲ ਨੇ ਕਿਹਾ ਕਿ ਕਣਕ ਦੇ ਸੀਜਨ ਦੌਰਾਨ ਕਿਸਾਨਾਂ ਦੇ ਹਿੱਤਾਂ ਨੂੰ ਮਹਿਫੂਜ਼ ਰੱਖਣ ਲਈ ਬਿਊਰੋ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਖਰੀਦ ਵਿਚ ਕਿਧਰੇ ਵੀ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ ਕਿਸੇ ਪ੍ਰਕਾਰ ਦੀ ਸਮੱਸਿਆਂ ਜਾਂ ਭ੍ਰਿਸ਼ਟਾਚਾਰ ਖਿਲਾਫ ਵਿਜੀਲੈਂਸ ਬਿਊਰੋ ਦੇ ਟੋਲ ਫਰੀ ਨੰਬਰ 1800 1800 1000 'ਤੇ ਬੇਝਿਜਕ ਸੰਪਰਕ ਕੀਤਾ ਜਾ ਸਕਦਾ ਹੈ। 

 

Tags: Vigilance Bureau

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD