Monday, 17 June 2024

 

 

ਖ਼ਾਸ ਖਬਰਾਂ ਪ੍ਰਧਾਨ ਮੰਤਰੀ ਨੇ ਜੀ-7 ਸਮਿਟ ਦੇ ਮੌਕੇ ‘ਤੇ ਜਪਾਨ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਜੀ-7 ਸਮਿਟ ਵਿੱਚ ਪ੍ਰਧਾਨ ਮੰਤਰੀ ਨਰੇੰਦਰ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਪ੍ਰਧਾਨ ਮੰਤਰੀ ਨੇ ਜੀ-7 ਸਮਿਟ ਮੌਕੇ ਯੂਕ੍ਰੇਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਜੀ-7 ਸਮਿਟ ਦੌਰਾਨ ਪ੍ਰਧਾਨ ਮੰਤਰੀ ਦੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨਾਲ ਬੈਠਕ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੀ-7 ਸਮਿਟ ਦੇ ਮੌਕੇ ‘ਤੇ ਇਟਲੀ ਦੀ ਪ੍ਰਧਾਨ ਮੰਤਰੀ ਨਾਲ ਬੈਠਕ ਕੀਤੀ ਪ੍ਰਧਾਨ ਮੰਤਰੀ ਨੇ ਜੀ-7 ਸਮਿਟ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਐਨਰਜੀ, ਅਫਰੀਕਾ ਐਂਡ ਦ ਮੈਡੀਟੇਰਿਯਨ ‘ਤੇ ਆਊਟਰੀਚ ਸੈਸ਼ਨ ਵਿੱਚ ਹਿੱਸਾ ਲਿਆ ਭਾਰਤ ਦੇ ਰਾਸ਼ਟਰਪਤੀ ਨੇ ਰਾਸ਼ਟਰਪਤੀ ਭਵਨ ਵਿੱਚ ਹੋਏ ਰਾਜਾ ਪਰਵ ਸਮਾਰੋਹ ਵਿੱਚ ਹਿੱਸਾ ਲਿਆ ਪੰਜਾਬੀ ਕੁੜੀਆਂ ਨੇ ਛੂਹੀਆਂ ਬੁਲੰਦੀਆਂ: ਦੋ ਧੀਆਂ ਭਾਰਤੀ ਹਵਾਈ ਫ਼ੌਜ ਵਿੱਚ ਅਫ਼ਸਰ ਬਣੀਆਂ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟਾਂ ਨੇ ਛੂਹਿਆ ਆਸਮਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ ਨਾਲ ਲੈਕੇ ਕਲੋਨੀਆਂ ਦਾ ਦੌਰਾ ਸੀਆਈਆਈ ਜਲੰਧਰ ਜ਼ੋਨ ਨੇ ਐਲਪੀਯੂ ਵਿਖੇ ਏਆਈ ਅਤੇ ਚੈਟਜੀਪੀਟੀ 'ਤੇ ਵਰਕਸ਼ਾਪ ਦਾ ਆਯੋਜਨ ਕੀਤਾ ਡਰੋਨ ਤਕਨਾਲੋਜੀ ਨਾਲ ਪੰਜਾਬ ਵਿੱਚ ਕੀਤਾ ਜਾ ਰਿਹਾ ਮਹਿਲਾ ਕਿਸਾਨਾਂ ਦਾ ਸਸ਼ਕਤੀਕਰਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਬ ਡਵੀਜ਼ਨਲ ਹਸਪਤਾਲ ਧੂਰੀ ਦੇ ਨਵੇਂ ਬਲਾਕ ਦੇ ਉਸਾਰੀ ਕਾਰਜਾਂ ਦਾ ਨਿਰੀਖਣ ਪਾਣੀ ਬਚਾਓ, ਪੰਜਾਬ ਬਚਾਓ ਦੇ ਨਾਅਰੇ ਹੇਠ ਸਾਉਣੀ ਦੀਆਂ ਫਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਕੀਤੇ ਜਾਣ ਵਾਲੇ ਕੰਮਾਂ ਦੀ ਐਸ.ਡੀ.ਐਮਜ਼ ਖੁਦ ਨਿਗਰਾਨੀ ਕਰਨ : ਪਰਨੀਤ ਸ਼ੇਰਗਿੱਲ ਜ਼ਿਲ੍ਹੇ ਦੇ ਆਮ ਆਦਮੀ ਕਲੀਨਿਕਾਂ ਵਿੱਚ 431200 ਨਾਗਰਿਕਾਂ ਦਾ ਮੁਫਤ ਇਲਾਜ ਤੇ 60709 ਲੈਬ ਟੈਸਟ : ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਮੈਡੀਕਲ ਵਿਦਿਆਰਥੀਆਂ ਲਈ ਰਿਹਾਇਸ਼ ਦਾ ਮੁੱਦਾ ਜਲਦੀ ਹੱਲ ਕੀਤਾ ਜਾਵੇਗਾ, ਡੀ ਸੀ ਆਸ਼ਿਕਾ ਜੈਨ ਨੇ ਮੈਡੀਕਲ ਕਾਲਜ ਦੇ ਡਾਇਰੈਕਟਰ ਨੂੰ ਦਿੱਤਾ ਭਰੋਸਾ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਜ਼ਿਲ੍ਹੇ ਵਿੱਚ ਚੱਲ ਰਹੇ ਵੱਡੀ ਗਿਣਤੀ ਵਿਕਾਸ ਕਾਰਜਾਂ ਬਾਰੇ ਸਮੀਖਿਆ ਮੀਟਿੰਗ ਸਿਹਤ ਵਿਭਾਗ ਨੇ ਮਨਾਇਆ ਵਿਸ਼ਵ ਬਲੱਡ ਡੋਨਰਜ਼ ਡੇਅ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਬਣਾਈ ਰਣਨੀਤੀ ਦੀ ਸਮੀਖਿਆ

 

ਆਪ-ਕਾਂਗਰਸ ਤੇ ਭਾਜਪਾ ਜਾਤੀ ਤੇ ਫਿਰਕੂ ਆਧਾਰਿਤ ’ਤੇ ਲੋਕਾਂ ਦਾ ਧਰੁਵੀਕਰਨ ਕਰਨਾ ਚਾਹੁੰਦੇ ਹਨ: ਸੁਖਬੀਰ ਸਿੰਘ ਬਾਦਲ

ਕਿਹਾ ਕਿ ਵੰਡ ਪਾਊ ਰਾਜਨੀਤੀ ਨੂੰ ਲੋਕ ਸਭਾ ਚੋਣਾਂ ਵਿਚ ਕਰਾਰੀ ਹਾਰ ਮਿਲੇਗੀ

Sukhbir Singh Badal, Shiromani Akali Dal, SAD, Akali Dal, Dr. Daljit Singh Cheema, Gurdaspur, Lok Sabha Elections 2024, General Elections 2024, Lok Sabha Election, Lok Sabha 2024

Web Admin

Web Admin

5 Dariya News

ਗੁਰਦਾਸਪੁਰ , 25 May 2024

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਕਾਲੀ ਦਲ ਸਭ ਨੂੰ ਤਰੱਕੀ ਤੇ ਖੁਸ਼ਹਾਲੀ ਦੇ ਰਾਹ ’ਤੇ ਨਾਲ ਲੈ ਕੇ ਚੱਲਣ ਲਈ ਵਚਨਬੱਧ ਹੈ ਜਦੋਂ ਕਿ ਉਹਨਾਂ ਨੇ ਆਮ ਆਦਮੀ ਪਾਰਟੀ (ਆਪ), ਕਾਂਗਰਸ ਗਠਜੋੜ ਤੇ ਭਾਜਪਾ ’ਤੇ ਜਾਤੀ ਅਤੇ ਫਿਰਕੂ ਲੀਹਾਂ ’ਤੇ ਲੋਕਾਂ ਦਾ ਧਰੁਵੀਕਰਨ ਕਰਨ ਦੇ ਯਤਨ ਕਰਨ ਦਾ ਦੋਸ਼ ਲਗਾਇਆ। ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਪਾਰਟੀ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ਵਿਚ ਦੀਨਾ ਨਗਰ, ਭੋਆ, ਸੁਜਾਨਪੁਰ ਤੇ ਪਠਾਨਕੋਟ ਵਿਚ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਚੋਣਾਂ ਵਿਚ ਲਾਹਾ ਲੈਣ ਲਈ ਇਕ ਭਾਈਚਾਰੇ ਨੂੰ ਦੂਜੇ ਨਾਲ ਲੜਾਉਣ ਦਾ ਯਤਨ ਕੀਤਾ ਜਾ ਰਿਹਾ ਹੈ। 

ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ। ਉਹਨਾਂ ਕਿਹਾ ਕਿ ਆਬਾਦੀ ਦਾ ਇਕ ਫੀਸਦੀ ਲੋਕਾਂ ਨੂੰ ਵੀ ਸੰਵਿਧਾਨ ਮੁਤਾਬਕ ਉਨੇ ਹੀ ਅਧਿਕਾਰ ਹਾਸਲ ਹਨ ਜਿਹਨਾਂ ਕਿ 99 ਫੀਸਦੀ ਆਬਾਦੀ ਵਾਲੇ ਲੋਕਾਂ ਨੂੰ ਹਨ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਸੰਸਦੀ ਚੋਣਾਂ ਵਿਚ ਵੰਡ ਪਾਊ ਰਾਜਨੀਤੀ ਨੂੰ ਵਿਆਪਕ ਤੌਰ ’ਤੇ ਰੱਦ ਕਰ ਦਿੱਤਾ ਜਾਵੇਗਾ। 

ਉਹਨਾਂ ਕਿਹਾ ਕਿ ਅਸੀਂ ਪਹਿਲਾਂ ਵੀ ਹਰਿਆਣਾ ਤੇ ਦਿੱਲੀ ਵਿਚ ਵੇਖਿਆ ਕਿ ਵੰਡ ਪਾਊ ਰਾਜਨੀਤੀ ਖਿਲਾਫ ਲੋਕ ਉਭਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚ ਲੋਕਾਂ ਨੇ ਅਕਾਲੀ ਦਲ ਦੇ ਹੱਕ ਵਿਚ ਵੋਟਾਂ ਪਾਉਣ ਦਾ ਮਨ ਬਣਾ ਲਿਆ ਹੈ ਕਿਉਂਕਿ ਸਿਰਫ ਇਹੀ ਖੇਤਰੀ ਤਾਕਤ ਹੈ ਜੋ ਪੰਜਾਬ ਨੂੰ ਪਹਿਲਾਂ ਰੱਖਦੀ ਹੈ ਤੇ ਕਦੇ ਵੀ ਦਰਿਆਈ ਪਾਣੀ ਤੇ ਚੰਡੀਗੜ੍ਹ ਸਮੇਤ ਅਹਿਮ ਮੁੱਦਿਆਂ ’ਤੇ ਕਦੇ ਸਮਝੌਤਾ ਨਹੀਂ ਕਰੇਗਾ।

ਸਰਦਾਰ ਬਾਦਲ ਨੇ ਪੰਥ ਦੀਆਂ ਧਾਰਮਿਕ ਸੰਸਥਾਵਾਂ ਨੂੰ ਬਚਾਉਣ ਵਾਸਤੇ ਵੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਆਰ ਐਸ ਐਸ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਤੇ ਸ੍ਰੀ ਪਟਨਾ ਸਾਹਿਬ ਦੇ ਪ੍ਰਬੰਧ ’ਤੇ ਕਬਜ਼ਾ ਕਰ ਲਿਆ ਹੈ। ਹੁਣ ਸ਼੍ਰੋਮਣੀ ਕਮੇਟੀ ਨੂੰ ਤੋੜ ਕੇ ਹਰਿਆਣਾ ਵਿਚ ਵੱਖਰੀ ਕਮੇਟੀ ਬਣਾ ਦਿੱਤੀ ਗਈ। ਉਹਨਾਂ ਕਿਹਾ ਕਿ ਇਹ ਢੁਕਵਾਂ ਸਮਾਂ ਹੈ ਕਿ ਤੁਸੀਂ ਅਜਿਹੀਆਂ ਪਾਰਟੀਆਂ ਨੂੰ ਰੱਦ ਕਰੋ ਜੋ ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਕੇ ਕਮਜ਼ੋਰ ਕਰ ਰਹੀਆਂ ਹਨ।

ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬੀਆਂ ਨੂੰ ਅਪੀਲ ਕਤੀ ਕਿ ਜਦੋਂ 1 ਜੂਨ ਨੂੰ ਉਹ ਪੋਲਿੰਗ ਬੂਥਾਂ ’ਤੇ ਜਾਣਗੇ ਤਾਂ ਉਹ 1 ਜੂਨ 1984 ਨੂੰ ਜ਼ਰੂਰ ਚੇਤੇ ਰੱਖਣ ਕਿਉਂਕਿ ਇਹ ਉਹੀ ਤਾਰੀਕ ਹੈ ਜਿਸ ਦਿਨ ਇੰਦਰਾਗਾਂਧੀ  ਨੇ ਸ੍ਰੀ ਦਰਬਾਰ ਸਾਹਿਬ ’ਤੇ ਤੋਪਾਂ ਤੇ ਟੈਂਕਾਂ ਨਾਲ ਹਮਲਾ ਕੀਤਾ ਤੇ ਫਿਰ ਇਸ ਮਗਰੋਂ ਕਾਂਗਰਸ ਦੀ ਸ਼ਹਿ ’ਤੇ ਦਿੱਲੀ ਤੇ ਦੇਸ਼ ਦੇ ਹੋਰ ਸ਼ਹਿਰਾਂ ਵਿਚ ਹਜ਼ਾਰਾਂ ਮਾਸੂਮ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਉਹਨਾਂ ਕਿਹਾ ਕਿ ਸਿੱਖ ਕੌਮ ਕਦੇ ਵੀ ਕਾਂਗਰਸ ਦੇ ਸਿੱਖਾਂ ਤੇ ਮਨੁੱਖਤਾ ਖਿਲਾਫ ਜ਼ੁਲਮਾਂ ਨੂੰ ਭੁਲਾ ਨਹੀਂ ਸਕਦੀ।

ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਸੱਤ ਸਾਲਾਂ ਵਿਚ ਇਸ ਹਲਕੇ ਵਿਚ ਵਿਕਾਸ ਕਾਰਜ ਠੱਪ ਹੋ ਕੇ ਰਹਿ ਗਿਆ ਹੈ। ਉਹਨਾਂ ਕਿਹਾ ਕਿ ਇਥੇ ਬਹੁਤ ਸਾਰੇ ਪੁੱਲ ਬਣਨ ਵਾਲੇ ਹਨ ਪਰ ਪਿਛਲੀ ਕਾਂਗਰਸ ਤੇ ਮੌਜੂਦਾ ਆਪ ਸਰਕਾਰ ਨੇ ਕੱਖ ਵੀ ਨਹੀਂ ਕੀਤਾ। ਉਹਨਾਂ ਕਿਹਾ ਕਿ ਉਹਨਾਂ ਨੇ ਇਸ ਹਲਕੇ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦੀ ਥੀਨ ਡੈਮ ਯੋਜਨਾ ਬਣਾਈ ਸੀ ਪਰ ਉਸਨੂੰ ਠੰਢੇ ਬਸਤੇ ਵਿਚ ਪਾ ਦਿੱਤਾ ਗਿਆ। 

ਉਹਨਾਂ ਕਿਹਾ ਕਿ ਆਪ ਸਰਕਾਰ ਨੂੰ ਸਿਰਫ ਇਲਾਕੇ ਵਿਚ ਗੈਰ ਕਾਨੂੰਨੀ ਮਾਇਨਿੰਗ ਕਰਨ ਵਿਚ ਦਿਲਚਸਪੀ ਹੈ ਤੇ ਅਜਿਹਾ ਕਰਦਿਆਂ ਉਸਨੇ ਕੌਮੀ ਸੁਰੱਖਿਆ ਨਾਲ ਵੀ ਸਮਝੌਤਾ ਕੀਤਾ ਤੇ ਫੌਜ ਦਾ ਬੁਨਿਆਦੀ ਢਾਂਚਾ ਵੀ ਖ਼ਤਰੇ ਵਿਚ ਪਾ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਪਿਤਾ ਨੇ ਸਾਕਾ ਨੀਲਾ ਤਾਰਾ ਦਾ ਸਵਾਗਤ ਕਰਦਿਆਂ ਇੰਦਰਾ ਗਾਂਧੀਦਾ ਇਸ ਅਪਰੇਸ਼ਨ ਲਈ ਧੰਨਵਾਦ ਕੀਤਾ ਸੀ। 

ਉਸ ਵੇਲੇ ਉਹ ਪ੍ਰਦੇਸ਼ ਕਾਂਗਰਸ ਪ੍ਰਧਾਨ ਸਨ। ਉਹਨਾਂ ਨੇ ਕਾਂਗਰਸ ’ਤੇ ਇਸਾਈ ਭਾਈਚਾਰੇ ਦੀਆਂ ਧੀਆਂ ਦਾ ਚਰਿੱਤਰ ਹਨਨ ਕਰਨ ਦਾ ਵੀ ਦੋਸ਼ ਲਗਾਇਆ। ਉਹਨਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਇਸ ਹੰਕਾਰੀ ਆਗੂ ਨੂੰ ਸਬਕ ਸਿਖਾਇਆ ਜਾਵੇ ਤੇ ਕੁਦਰਤ ਨੇ ਹੀ 1 ਜੂਨ ਦਾ ਦਿਨ ਵੋਟਾਂ ਵਾਸਤੇ ਤੈਅ ਕੀਤਾ ਹੈ ਜਿਸ ਦਿਨ ਉਸਦੇ ਪਰਿਵਾਰ ਦੇ ਗੁਨਾਹ ਲੋਕਾਂ ਨੂੰ ਚੇਤੇ ਆ ਗਏ ਹਨ। ਇਸ ਮੌਕੇ ਵੱਖ-ਵੱਖ ਮੀਟਿੰਗਾਂ ਵਿਚ ਕਮਲਜੀਤ ਚਾਵਲਾ, ਰਵੀ ਮੋਹਨ, ਤੇ ਸੁਰਿੰਦਰ ਸਿੰਘ ਮਿੰਟੂ ਵੀ ਹਾਜ਼ਰ ਸਨ।


AAP- Cong and BJP polarizing people on caste and communal lines respectively – Sukhbir Singh Badal

(Says divisive politics will be comprehensively rejected in the Lok Sabha polls)

Gurdaspur

Shiromani Akali Dal (SAD) president Sukhbir Singh Badal today said the SAD was committed to taking everyone along in the path of progress and prosperity even as he accused the Aam Aadmi Party (AAP) – Congress alliance and the Bharatiya Janata Party (BJP) of polarizing people on caste and communal lines respectively.

The SAD president, who addressed massive rallies at Dina Nagar, Bhoa, Sujanpur and Pathankot in favour of party candidate Dr Daljit Singh Cheema, said “attempts are being made to make one community fight against the other for electoral gains. This is condemnable. People constituting one per cent of the population have as many rights over the country as 99 per cent of the population”.

Asserting that divisive politics would be comprehensively rejected in the parliamentary elections, Mr Sukhbir Badal said “we are already witnessing a rebound against divisive politics in Haryana and Delhi. In Punjab also people have made up their mind to vote for the SAD as it is a regional force which is committed to putting Punjab first and will never compromise on the most vital issues of the State like its river waters and the capital city of Chandigarh”.

Mr Badal also made a case for strengthening the SAD to safeguard the religious institutions of the Panth. He said the RSS had taken over the management of Takht Hazur Sahib and Sri Patna Sahib. Even the Shiromani Committee was broken to create a separate gurdwara committee for Haryana. “It is high time you woke up to reject such parties which are targeting and weakening your religious institutions”.

The SAD president also appealed to Punjabis to remember June 1, 1984 when they went to the polling stations to cast their votes on the same date next month. “Indira Gandhi attacked Sri Darbar Sahib with tanks and mortars and even destroyed Sri Akal Takht Sahib. Subsequently Sikhs were massacred in the streets of Delhi and elsewhere as part of a Congress sponsored program. 

The community can never forgive the Congress for these sins against the Sikh community and humanity”. Mr Badal also spoke on how all development activity had been stopped in this constituency during the last seven years. “So many bridges need to be taken up for execution but the previous Congress and now AAP government have done nothing for this area. 

Even the Thein dam tourism project conceived by me to turn this area into a tourism hub has been put in the cold storage. All the AAP government is interested in is giving a free rein to illegal mining which has even compromised national security with even army infrastructure coming under threat”, Mr Badal added.

Speaking on the occasion, party candidate Dr Daljit Singh Cheema said Congress contestant Sukhjinder Singh Randhawa’s father had welcomed Operation Bluestar and thanked Indira Gandhi for conducting the same in his capacity as the then Pradesh Congress President. He also accused the Congress candidate of indulging in character assassination of daughters of the Christian community in this constituency. 

“The time has come to teach this arrogant leader a befitting lesson and nature has kept the date of June 1 to remind him of the sins of his family”, Dr Cheema added. Senior leaders who were present at various meetings included Kamaljit Chawla, Ravi Mohan and Surinder Singh Mintu. EOM

आप-कांग्रेस और भाजपा जाति और साम्प्रदायिक आधार पर लोगों का ध्रुवीकरण कर रहे:  सुखबीर सिंह बादल

लोकसभा चुनाव में विभाजनकारी राजनीति को पूरी तरह से खारिज करने की अपील की

गुरदासपुर

शिरोमणी अकाली दल के अध्यक्ष सरदार सुखबीर सिंह बादल ने आज कहा है कि अकाली दल सभी को प्रगति और समृद्धि के रास्ते पर साथ लेकर चलने के लिए प्रतिबद्ध है। उन्हाने आम आदमी पार्टी-कांग्रेस गठबंधन और भारतीय जनता पार्टी पर लोगों का जाति और साम्प्रदायिक आधार पर ध्रुवीकरण करने का आरोप लगाया है।

अकाली दल अध्यक्ष ने पार्टी उम्मीदवार डाॅ. दलजीत सिंह चीमा के समर्थन में दीना नगर, भोआ, सुजानपुर और पठानकोट में विशाल रैलियों को संबोधित करते हुए कहा,‘‘ चुनावी लाभ के लिए एक समुदाय को दूसरे समुदाय के खिलाफ लड़ाने का प्रयास किया जा रहा है। यह बेहंद निंदनीय है। उन्होने कहा कि एक फीसदी आबादी वाले लोगों के पास देश पर उतने ही अधिकार हैं, जितने कि 99 फीसदी आबादी के पास हैं।’’

सरदार सुखबीर सिंह बादल ने इस बात पर जोर देते हुए कि संसदीय चुनावों में विभाजनकारी राजनीति को पूरी तरह से खारिज कर दिया जाएगा। उन्होने कहा,‘‘ हम पहले ही हरियाणा और दिल्ली में विभाजनकारी राजनीति के खिलाफ एक विद्रोह देख रहे हैं। पंजाब में लोगों ने शिरोमणी अकाली दल को वोट देने का मन बना लिया है, क्योंकि यह एक क्षेत्रीय ताकत है जो पंजाब को सबसे पहले रखने के लिए प्रतिबद्ध है, और राज्य के सबसे महत्वपूर्ण मुददों जैसे नदी जल और राजधानी चंडीगढ़ पर कभी समझौता नही करेगा।’’

सरदार बादल ने पंथ के धार्मिक संस्थानों को सुरक्षा के लिए अकाली दल को मजबूत करने की वकालत करते हुए कहा कि आरएसएस ने तख्त श्री हजूर साहिब और श्री पटना साहिब का प्रबंधन अपने हाथों में ले लिया है। यहां तक कि हरियाणा के लिए एक अलग गुरुद्वारा कमेटी बनाने के लिए शिरोमणी कमेटी को तोड़ दिया गया है। उन्होने कहा,‘‘ अब समय आ गया है कि आप धार्मिक संस्थानों को निशाना बनाने वाली और उन्हे कमजोर करने वाली पार्टियों को खारिज करें ।’’

अकाली दल अध्यक्ष ने पंजाबियों से अगले महीने मतदान केंद्रों पर वोट डालते जाते समय 1 जून 1984 को याद रखने की अपील करते हुए कहा,‘‘ इंदिरा गांधी ने श्री दरबार साहिब पर टैंकों और तोपों से हमला किया और यहां तक कि श्री अकाल तख्त साहिब को भी तबाह कर दिया गया। इसके बाद कांग्रेस द्वारा प्रायोजित कार्यक्रम के तहत दिल्ली और अन्य जगहों पर सिखों का कत्लेआम किया गया।  

कांग्रेस द्वारा सिख समुदाय और मानवता के खिलाफ किए गए इन पापों को  हरगिज माफ नही किया जा सकता।’’ सरदार बादल ने यह भी बताया कि पिछले सात सालों में इस हलके में सभी विकास कार्य ठप्प हो गए हैं। उन्होने कहा,‘‘ बहुत सारे पुलों का निर्माण जरूरी है, लेकिन पिछली कांग्रेस और आप सरकार ने इस क्षेत्र के विकास के लिए कुछ नही किया है। 

यहां तक कि इस क्षेत्र को पर्यटन केंद्र में  बदलने की मेरी सोच को थीन बांध पर्यटन प्रोजेक्ट को भी ठंडे बस्ते में डाल दिया गया है। आप सरकारों की दिलचस्पी केवल अवैध खनन को खुली छूट देने में हैं, जिसके कारण राष्ट्रीय सुरक्षा को भी खतरा पैदा हो गया है, यहां तक कि सेना का बुनियादी ढ़ांचा भी खतरे में पड़ गया है।’’

इस अवसर पर सभा को संबोधित करते हुए पार्टी उम्मीदवार डाॅ. दलजीत सिंह चीमा ने कहा कि कांग्रेस उम्मीदवपर सुखजिंदर सिंह रंधावा के पिता ने आॅपरेशन ब्लू स्टार का स्वागत किया था और तत्कालीन प्रदेश कांग्रेस अध्यक्ष के रूप में ऐसा करने के लिए इंदिरा गांधी को धन्यवाद दिया था। उन्होने कांग्रेस उम्मीदवार पर इस हलके में ईसाई समुदाय की बेटियों के चरित्र हनन मे शामिल होने का आरोप लगाया। 

उन्होने कहा,‘‘ इस अंहकारी को सबक सिखाने का समय आ गया है और प्रकृति ने उसे उसके परिवार के पापों की याद दिलाने के लिए 1 जून की तारीख रखी है।’’ इस अवसर पर वरिष्ठ नेताओं में कमलजीत चावला, रवि मोहन और सुरिंदर सिंह मिंटू उपस्थित थे।

 

Tags: Sukhbir Singh Badal , Shiromani Akali Dal , SAD , Akali Dal , Dr. Daljit Singh Cheema , Gurdaspur , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD