Monday, 17 June 2024

 

 

ਖ਼ਾਸ ਖਬਰਾਂ ਪ੍ਰਧਾਨ ਮੰਤਰੀ ਨੇ ਜੀ-7 ਸਮਿਟ ਦੇ ਮੌਕੇ ‘ਤੇ ਜਪਾਨ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਜੀ-7 ਸਮਿਟ ਵਿੱਚ ਪ੍ਰਧਾਨ ਮੰਤਰੀ ਨਰੇੰਦਰ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਪ੍ਰਧਾਨ ਮੰਤਰੀ ਨੇ ਜੀ-7 ਸਮਿਟ ਮੌਕੇ ਯੂਕ੍ਰੇਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਜੀ-7 ਸਮਿਟ ਦੌਰਾਨ ਪ੍ਰਧਾਨ ਮੰਤਰੀ ਦੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨਾਲ ਬੈਠਕ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜੀ-7 ਸਮਿਟ ਦੇ ਮੌਕੇ ‘ਤੇ ਇਟਲੀ ਦੀ ਪ੍ਰਧਾਨ ਮੰਤਰੀ ਨਾਲ ਬੈਠਕ ਕੀਤੀ ਪ੍ਰਧਾਨ ਮੰਤਰੀ ਨੇ ਜੀ-7 ਸਮਿਟ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਐਨਰਜੀ, ਅਫਰੀਕਾ ਐਂਡ ਦ ਮੈਡੀਟੇਰਿਯਨ ‘ਤੇ ਆਊਟਰੀਚ ਸੈਸ਼ਨ ਵਿੱਚ ਹਿੱਸਾ ਲਿਆ ਭਾਰਤ ਦੇ ਰਾਸ਼ਟਰਪਤੀ ਨੇ ਰਾਸ਼ਟਰਪਤੀ ਭਵਨ ਵਿੱਚ ਹੋਏ ਰਾਜਾ ਪਰਵ ਸਮਾਰੋਹ ਵਿੱਚ ਹਿੱਸਾ ਲਿਆ ਪੰਜਾਬੀ ਕੁੜੀਆਂ ਨੇ ਛੂਹੀਆਂ ਬੁਲੰਦੀਆਂ: ਦੋ ਧੀਆਂ ਭਾਰਤੀ ਹਵਾਈ ਫ਼ੌਜ ਵਿੱਚ ਅਫ਼ਸਰ ਬਣੀਆਂ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟਾਂ ਨੇ ਛੂਹਿਆ ਆਸਮਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ ਨਾਲ ਲੈਕੇ ਕਲੋਨੀਆਂ ਦਾ ਦੌਰਾ ਸੀਆਈਆਈ ਜਲੰਧਰ ਜ਼ੋਨ ਨੇ ਐਲਪੀਯੂ ਵਿਖੇ ਏਆਈ ਅਤੇ ਚੈਟਜੀਪੀਟੀ 'ਤੇ ਵਰਕਸ਼ਾਪ ਦਾ ਆਯੋਜਨ ਕੀਤਾ ਡਰੋਨ ਤਕਨਾਲੋਜੀ ਨਾਲ ਪੰਜਾਬ ਵਿੱਚ ਕੀਤਾ ਜਾ ਰਿਹਾ ਮਹਿਲਾ ਕਿਸਾਨਾਂ ਦਾ ਸਸ਼ਕਤੀਕਰਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਬ ਡਵੀਜ਼ਨਲ ਹਸਪਤਾਲ ਧੂਰੀ ਦੇ ਨਵੇਂ ਬਲਾਕ ਦੇ ਉਸਾਰੀ ਕਾਰਜਾਂ ਦਾ ਨਿਰੀਖਣ ਪਾਣੀ ਬਚਾਓ, ਪੰਜਾਬ ਬਚਾਓ ਦੇ ਨਾਅਰੇ ਹੇਠ ਸਾਉਣੀ ਦੀਆਂ ਫਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਕੀਤੇ ਜਾਣ ਵਾਲੇ ਕੰਮਾਂ ਦੀ ਐਸ.ਡੀ.ਐਮਜ਼ ਖੁਦ ਨਿਗਰਾਨੀ ਕਰਨ : ਪਰਨੀਤ ਸ਼ੇਰਗਿੱਲ ਜ਼ਿਲ੍ਹੇ ਦੇ ਆਮ ਆਦਮੀ ਕਲੀਨਿਕਾਂ ਵਿੱਚ 431200 ਨਾਗਰਿਕਾਂ ਦਾ ਮੁਫਤ ਇਲਾਜ ਤੇ 60709 ਲੈਬ ਟੈਸਟ : ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਮੈਡੀਕਲ ਵਿਦਿਆਰਥੀਆਂ ਲਈ ਰਿਹਾਇਸ਼ ਦਾ ਮੁੱਦਾ ਜਲਦੀ ਹੱਲ ਕੀਤਾ ਜਾਵੇਗਾ, ਡੀ ਸੀ ਆਸ਼ਿਕਾ ਜੈਨ ਨੇ ਮੈਡੀਕਲ ਕਾਲਜ ਦੇ ਡਾਇਰੈਕਟਰ ਨੂੰ ਦਿੱਤਾ ਭਰੋਸਾ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਜ਼ਿਲ੍ਹੇ ਵਿੱਚ ਚੱਲ ਰਹੇ ਵੱਡੀ ਗਿਣਤੀ ਵਿਕਾਸ ਕਾਰਜਾਂ ਬਾਰੇ ਸਮੀਖਿਆ ਮੀਟਿੰਗ ਸਿਹਤ ਵਿਭਾਗ ਨੇ ਮਨਾਇਆ ਵਿਸ਼ਵ ਬਲੱਡ ਡੋਨਰਜ਼ ਡੇਅ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਬਣਾਈ ਰਣਨੀਤੀ ਦੀ ਸਮੀਖਿਆ

 

ਅੰਮ੍ਰਿਤਪਾਲ ਤੇ ਸਿਮਰਨਜੀਤ ਸਿੰਘ ਮਾਨ ਵਰਗੇ ਲੋਕ ਪੰਜਾਬ ਲਈ ਖ਼ਤਰਾ : ਡਾ ਸੁਭਾਸ਼ ਸ਼ਰਮਾ

ਇੱਕ ਸੱਚਾ ਪੰਜਾਬੀ ਕਦੇ ਵੀ ਖਾਲਿਸਤਾਨ ਨਹੀਂ ਚਾਹੁੰਦਾ : ਡਾ ਸੁਭਾਸ਼ ਸ਼ਰਮਾ

Dr. Subhash Sharma, Bharatiya Janata Party, BJP, BJP Punjab, Lok Sabha Elections 2024, General Elections 2024, Lok Sabha Election, Lok Sabha 2024

Web Admin

Web Admin

5 Dariya News

ਮੋਹਾਲੀ , 25 May 2024

ਭਾਰਤੀ ਜਨਤਾ ਪਾਰਟੀ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਸ਼ਨੀਵਾਰ ਨੂੰ ਚੋਣ ਪ੍ਰਚਾਰ ਦੌਰਾਨ ਖਾਲਿਸਤਾਨੀ ਆਗੂ ਅੰਮ੍ਰਿਤਪਾਲ ਸਿੰਘ ਅਤੇ ਸਿਮਰਨਜੀਤ ਸਿੰਘ ਮਾਨ 'ਤੇ ਤਿੱਖੇ ਹਮਲੇ ਕੀਤੇ। ਅੰਮ੍ਰਿਤਪਾਲ ਅਤੇ ਮਾਨ ਨੂੰ ਪੰਜਾਬ ਲਈ ਖ਼ਤਰਾ ਦੱਸਦਿਆਂ ਡਾ: ਸ਼ਰਮਾ ਨੇ ਕਿਹਾ ਕਿ ਇਨ੍ਹਾਂ ਦੋਵਾਂ ਨੇ ਹਮੇਸ਼ਾ ਪੰਜਾਬ ਨੂੰ ਦੇਸ਼ ਨਾਲੋਂ ਵੱਖ ਕਰਨ ਦੀ ਗੱਲ ਕੀਤੀ ਹੈ, ਜਿਸ ਨੂੰ ਇੱਕ ਸੱਚਾ ਪੰਜਾਬੀ ਕਦੇ ਵੀ ਪਸੰਦ ਨਹੀਂ ਕਰਦਾ। 

ਉਨ੍ਹਾਂ ਨੌਜਵਾਨਾਂ ਵਿੱਚ ਅੰਮ੍ਰਿਤਪਾਲ ਦੀ ਵੱਧ ਰਹੀ ਲੋਕਪ੍ਰਿਅਤਾ ’ਤੇ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਦੇਸ਼ ਲਈ ਘਾਤਕ ਕਰਾਰ ਦਿੱਤਾ। ਵੱਖ-ਵੱਖ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਦੇਸ਼ ਦਾ ਸਰਹੱਦੀ ਸੂਬਾ ਹੈ ਅਤੇ ਇਸ ਕਾਰਨ ਇਹ ਸਦੀਆਂ ਤੋਂ ਦੇਸ਼ ਵਿਰੋਧੀ ਸਾਜ਼ਿਸ਼ਾਂ ਦਾ ਸ਼ਿਕਾਰ ਰਿਹਾ ਹੈ। ਅਜਿਹੀਆਂ ਤਾਕਤਾਂ ਕਾਰਨ ਇਸ ਸੂਬੇ ਨੂੰ ਡੇਢ ਤੋਂ ਦੋ ਦਹਾਕਿਆਂ ਤੱਕ ਅੱਤਵਾਦ ਦੇ ਦੌਰ ਦਾ ਸਾਹਮਣਾ ਕਰਨਾ ਪਿਆ, ਜਿਸ ਵਿੱਚ ਹਜ਼ਾਰਾਂ ਨਿਰਦੋਸ਼ ਹਿੰਦੂ ਅਤੇ ਸਿੱਖ ਮਾਰੇ ਗਏ। 

ਅੱਜ ਫਿਰ ਉਹੀ ਤਾਕਤਾਂ ਆਪਣਾ ਖੇਡ ਖੇਡਣ ਦੀ ਤਿਆਰੀ ਵਿਚ ਨੇ ਜਿਸ ਨੂੰ ਪੰਜਾਬੀਆਂ ਨੇ ਰੋਕਣਾ ਹੈ। ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਅੱਜ ਦੇਸ਼ ਵਿਰੋਧੀ ਤਾਕਤਾਂ ਦਾ ਟਾਕਰਾ ਕਰਨ ਲਈ ਨਰਿੰਦਰ ਮੋਦੀ ਵਰਗੀ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੋਦੀ ਵਰਗੇ ਮਜ਼ਬੂਤ ਨੇਤਾ ਨੇ ਕਦੇ ਵੀ ਦੇਸ਼ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਅਤੇ ਉਨ੍ਹਾਂ ਦੀ ਬਦੌਲਤ ਅੱਜ ਅੰਮ੍ਰਿਤਪਾਲ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਪ੍ਰਧਾਨ ਮੰਤਰੀ ਮੋਦੀ ਨੂੰ ਬਹੁਤ ਪਿਆਰੀ ਹੈ, ਇਸ ਦੇ ਵਿਕਾਸ ਅਤੇ ਸੁਰੱਖਿਆ ਲਈ ਮੋਦੀ ਵਰਗਾ ਪ੍ਰਧਾਨ ਮੰਤਰੀ ਜ਼ਰੂਰੀ ਹੈ। ਐਨਡੀਏ ਦੇਸ਼ ਵਿੱਚ 400 ਸੀਟਾਂ ਨੂੰ ਪਾਰ ਕਰਨ ਜਾ ਰਹੀ ਹੈ ਅਤੇ ਇਸ ਵਿੱਚ ਪੰਜਾਬ ਅਹਿਮ ਭੂਮਿਕਾ ਨਿਭਾਏਗਾ । ਸ਼ਰਮਾ ਨੇ ਸ੍ਰੀ ਆਨੰਦਪੁਰ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦੇਸ਼ ਅਤੇ ਸੂਬੇ ਦੀ ਭਲਾਈ ਲਈ ਭਾਜਪਾ ਦੇ ਹੱਕ ਵਿੱਚ ਵੋਟਾਂ ਪਾਉਣ।

ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਮੁਹਾਲੀ ਦੇ ਫੇਜ਼ 1, 9, ਵੇਵ ਅਸਟੇਟ, ਜਗਤਪੁਰਾ ਆਦਿ ਖੇਤਰਾਂ ਵਿੱਚ ਦਰਜਨ ਤੋਂ ਵੱਧ ਪ੍ਰੋਗਰਾਮ ਅਤੇ ਜਨਤਕ ਮੀਟਿੰਗਾਂ ਕੀਤੀਆਂ ਅਤੇ ਇਨ੍ਹਾਂ ਖੇਤਰਾਂ ਦੇ ਵਿਕਾਸ ਲਈ ਵਿਆਪਕ ਯੋਜਨਾ ਤਿਆਰ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਉਮੀਦਵਾਰ ਨੂੰ ਦਿੱਤੀ ਗਈ ਹਰ ਵੋਟ ਸੂਬੇ ਦੀ ਬਿਹਤਰੀ ਲਈ ਮੀਲ ਪੱਥਰ ਸਾਬਤ ਹੋਵੇਗੀ। ਇਸ ਦੌਰਾਨ ਉਨ੍ਹਾਂ ਨੇ ਫੌਜ, ਸੰਵਿਧਾਨ ਅਤੇ ਦਲਿਤ ਭਾਈਚਾਰੇ ਦੇ ਮੁੱਦਿਆਂ 'ਤੇ ਕਾਂਗਰਸ ਅਤੇ 'ਆਪ' ਨੂੰ ਵੀ ਘੇਰਿਆ।

अमृतपाल और सिमरनजीत सिंह मान जैसे लोग पंजाब के लिए खतरा : डॉ. सुभाष शर्मा

एक सच्चा पंजाबी कभी खालिस्तान नहीं चाहता :  डॉ. सुभाष शर्मा

मोहाली

भारतीय जनता पार्टी के श्री आनंदपुर साहिब से उम्मीदवार डॉ. सुभाष शर्मा ने शनिवार को चुनाव प्रचार के दौरान खालिस्तानी नेता अमृतपाल सिंह और सिमरनजीत सिंह मान पर तीखा हमला किया। अमृतपाल और मान को पंजाब के लिए खतरा बताते हुए डॉ.शर्मा ने कहा की इन दोनों ने हमेशा पंजाब को देश से तोड़ने की बात की है जो एक सच्चे पंजाबी को कभी पसंद नहीं है। 

उन्होंने युवाओं में अमृतपाल के लिए बढ़ती लोकप्रियता पर चिंता जाहिर करते हुए इसे देश के लिए घातक करार दिया। यहां विभिन्न जनसभाओं को संबोधित करते हुए डॉ. सुभाष शर्मा ने कहा कि पंजाब देश का सीमावर्ती राज्य है और इसी के चलते यह सदियों से देशविरोधी षड्यंत्रों का शिकार रहा है। ऐसी ही शक्तियों के चलते यह राज्य डेढ़-दो दशकों तक आतंकवाद का कला दौर झेल चुका है जिसमें हजारों निर्दोष हिन्दू-सिख मारे गए। 

आज वही शक्तियां फिर से अपना खेल खेलने की तैयारी में हैं जिसको पंजाबियों को असफल करना है। डॉ. सुभाष शर्मा ने कहा कि आज देश विरोधी ताक़तों से लड़ने के लिए नरेन्द्र मोदी जैसे मजबूत नेतृत्व की आवश्यकता है। उन्होंने कहा मोदी जैसे सशक्त नेता ने कभी भी देश की सुरक्षा से समझौता नहीं किया और उन्ही के कारण आज अमृतपाल डिब्रूगढ़ जेल में बंद है। 

उन्होंने कहा कि पंजाब की धरती प्रधानमंत्री मोदी को अति प्रिय है, इसके विकास और सुरक्षा के लिए मोदी जैसे नेता का फिर से प्रधानमंत्री बनना जरूरी है। देश में एनडीए 400 सीटें पार करने जा रहा है और इसमें पंजाब का सहयोग अपनी महत्त्वपूर्ण भूमिका निभाने वाला है। शर्मा ने श्री आनंदपुर के मतदाताओं से अपने देश और राज्य की खुशहाली के लिए भाजपा के पक्ष में मतदान करने की अपील की।

भाजपा उम्मीदवार डॉ. सुभाष शर्मा ने मोहाली के फेज 1,9,वेव एस्टेट,जगतपुरा आदि इलाकों में अपने दर्जन भर से अधिक कार्यक्रमों और जनसभाओं की और इन क्षेत्रों के विकास के लिए एक व्यापक योजना तैयार करने का वादा किया। उन्होंने कहा कि भाजपा प्रत्याशियों को दिया गया एक- एक वोट राज्य की बेहतरी के लिए मील का पत्थर साबित होगा। इस दौरान उन्होंने कांग्रेस और आप को सेना,संविधान और दलित समुदाय के मुद्दों पर भी जमकर घेरा।

People like Amritpal and Simranjit Singh Mann are a threat to Punjab: Dr. Subhash Sharma

A true Punjabi never wants Khalistan: Dr. Subhash Sharma

Mohali 

During the election campaign on Saturday, Bharatiya Janata Party’s Sri Anandpur Sahib candidate Dr. Subhash Sharma made a scathing attack on Khalistani leaders Amritpal Singh and Simranjit Singh Mann. Terming Amritpal and Mann as a threat to Punjab, Dr. Sharma said that both of them have always talked about separating Punjab from the country, which a true Punjabi never likes.

Expressing concern over the increasing popularity of Amritpal among the youth, Dr. Sharma termed it as fatal for the country. Addressing various public meetings here, he said that Punjab is a border state of the country and due to this it has been a victim of anti-national conspiracies for centuries. “Due to such forces, Punjab has faced a period of terrorism for one and a half to two decades, in which thousands of innocent Hindus and Sikhs were killed. 

Today, the same powers are again preparing to play their dirty game and the Punjabis have to ensure that they fail in their evil designs”, he asserted. Dr. Sharma said that today, in order to fight anti-national forces, there is a need for strong leadership which only Narendra Modi can provide. 

He said that a strong leader like Modi has never compromised with the security of the country and it is only because of him today that Amritpal is lodged in Dibrugarh jail. Dr. Sharma also said that the land of Punjab is very dear to Prime Minister Modi and for its development and security, it is necessary for a leader like Modi to become the Prime Minister again. 

“NDA is going to cross 400 seats in the country and Punjab’s support will play an important role in this”, he said, while making a fervent appeal to the voters of Sri Anandpur to vote in favour of BJP for the welfare of their country and state. BJP candidate Dr. Subhash Sharma addressed more than a dozen of his programs and public meetings in Phase 1, 9, Wave Estate, Jagatpura etc. 

OF Mohali where he promised to prepare a comprehensive plan for the development of these areas. He said that every vote given to BJP candidates will prove to be a milestone for the betterment of Sri Anandpur Sahib.  He also cornered the Congress and AAP on the issues pertaining to the Army, Constitution and Dalit community.

 

Tags: Dr. Subhash Sharma , Bharatiya Janata Party , BJP , BJP Punjab , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD