Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਅਕਾਲੀ ਦਲ ਦਾ 'ਸਰਵਣ ਪੁੱਤ' ਨਹੀਂ ਸੀ ਸਰਵਣ ਸਿੰਘ ਫਿਲੌਰ : ਸੁਖਦੇਵ ਸਿੰਘ ਢੀਂਡਸਾ

Web Admin

Web Admin

5 Dariya News

ਚੰਡੀਗੜ੍ਹ , 19 Nov 2016

Last updated on: Nov 19, 2016, 00:00 IST

ਜਿੰਨੀ ਤੇਜੀæ ਨਾਲ ਸਰਵਣ ਸਿੰਘ ਫਿਲੌਰ ਨੇ ਟਿਕਟ ਨਾ ਮਿਲਣ 'ਤੇ ਕਾਂਗਰਸ ਵੱਲ ਛਾਲ ਮਾਰੀ ਹੈ, ਉਸ ਤੋਂ ਸਪੱਸ਼ਟ ਹੋ ਗਿਆ ਹੈ, ਉਹ ਅਕਾਲੀ ਦਲ ਦਾ 'ਸਰਵਣ ਪੁੱਤ' ਨਹੀਂ ਸੀ, ਸਿਰਫ ਸਿਆਸੀ ਲਾਭ ਲੈਣ ਵਾਸਤੇ ਪਾਰਟੀ ਨਾਲ ਜੁੜਿਆ ਹੋਇਆ ਸੀ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਢੀਂਡਸਾ ਨੇ ਇੱਥੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਹੇ। ਉਹ ਅਕਾਲੀ ਆਗੂ ਸ਼ ਸਰਵਣ ਸਿੰਘ ਫਿਲੌਰ ਦੇ ਕਾਂਗਰਸ ਵਿਚ ਸ਼ਾਮਿਲ ਹੋਣ ਸੰਬੰਧੀ ਟਿੱਪਣੀ ਕਰ ਰਹੇ ਸਨ। ਸ਼ ਢੀਡਸਾ ਨੇ ਕਿਹਾ ਕਿ ਅਕਾਲੀ ਦਲ ਨੇ ਨਾ ਸਿਰਫ ਉਸ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ, ਸਗੋਂ 6 ਵਾਰ ਜਿਤਾ ਕੇ ਵਿਧਾਨ ਸਭਾ ਵਿਚ ਵੀ ਲਿਆਂਦਾ ਸੀ। ਪਰ ਇੱਕ ਵਾਰ ਪਾਰਟੀ ਦੁਆਰਾ ਉਸ ਨੂੰ ਉਮੀਦਵਾਰ ਨਾ ਬਣਾਏ ਜਾਣ 'ਤੇ ਉਹ ਉਸ ਕਾਂਗਰਸ ਪਾਰਟੀ ਵਿਚ ਜਾ ਰਲਿਆ, ਜਿਸ ਦੀਆਂ ਨੀਤੀਆਂ ਦੀ ਉਹ ਸਾਰੀ ਉਮਰ ਵਿਰੋਧਤਾ ਕਰਦਾ ਰਿਹਾ ਸੀ।ਇਸ ਦੇ ਨਾਲ ਹੀ ਕਾਂਗਰਸ ਪ੍ਰਧਾਨ ਮਹਾਰਾਜਾ ਅਮਰਿੰਦਰ ਸਿੰਘ ਦੁਆਰਾ ਸ਼ ਫਿਲੌਰ ਨੂੰ ਆਪਣੀ ਪਾਰਟੀ 'ਚ ਸ਼ਾਮਿਲ ਕਰਨ ਸੰਬੰਧੀ ਵਿਖਾਈ ਕਾਹਲ ਉੱਤੇ ਹੈਰਾਨੀ ਪ੍ਰਗਟ ਕਰਦਿਆਂ ਸ਼ਢੀਂਡਸਾ ਨੇ ਕਿਹਾ ਕਿ ਇਹ ਕਾਹਲ ਕਾਂਗਰਸ ਪਾਰਟੀ ਅੰਦਰ ਪਸਰੀ ਉਸ ਨਿਰਾਸ਼ਾ ਦੀ ਝਲਕ ਦਿੰਦੀ ਹੈ, ਜਿਸ ਕੋਲੋਂ ਤੇਜ਼ੀ ਨਾਲ ਸਿਆਸੀ ਜ਼ਮੀਨ ਖੁੱਸ ਰਹੀ ਹੈ ਅਤੇ ਉਹ ਕਿਸੇ ਦਾ ਵੀ ਸਮਰਥਨ ਲੈਣ ਵਾਸਤੇ ਪੱਬਾਂ-ਭਾਰ ਹੋਈ ਬੈਠੀ ਹੈ।

 ਢੀਂਡਸਾ ਨੇ ਕਿਹਾ ਕਿ ਜੇ ਅਮਰਿੰਦਰ ਇਹ ਸੋਚਦਾ ਹੈ ਕਿ ਉਸ ਦੀ ਇਸ ਆਖਰੀ ਸਿਆਸੀ ਲੜਾਈ ਵਿਚ ਕੁਝ ਨਕਾਰੇ ਅਤੇ ਨਿਰਾਸ਼ ਸਿਆਸਤਦਾਨ ਉਸ ਦੀ ਬੇੜੀ ਨੂੰ ਪਾਰ ਲਾਉਣਗੇ ਤਾਂ ਉਸ ਤੋਂ ਵੱਡਾ ਨਾ-ਸਮਝ ਕੋਈ ਨਹੀਂ ਹੈ। ਉਹਨਾਂ ਕਿਹਾ ਕਿ ਮਹਾਰਾਜਾ ਕੂੜੇ 'ਚੋਂ ਚੁੱਕੇ ਆਗੂਆਂ ਦੀ ਫੌਜ ਨਾਲ ਸਿਆਸੀ ਲੜਾਈ ਨਹੀਂ ਜਿੱਤ ਪਾਵੇਗਾ। ਦਰਅਸਲ ਅਜਿਹੇ ਨਕਾਰੇ ਆਗੂਆਂ ਵੱਲ ਉੱਲਰਣਾ ਹੀ ਸਾਬਿਤ ਕਰਦਾ ਹੈ ਕਿ ਅਸਲ 'ਚ ਮਹਾਰਾਜਾ ਆਪਣੀ ਜੰਗ ਹਾਰ ਚੁੱਕਿਆ ਹੈ।

ਅਕਾਲੀ ਆਗੂ ਨੇ ਕਿਹਾ ਕਿ ਇੱਕ ਦੂਜੇ ਨੂੰ ਜੱਫੀ ਪਾ ਕੇ ਅਮਰਿੰਦਰ ਅਤੇ ਫਿਲੌਰ ਦੋਹਾਂ ਨੇ ਸਿਆਸੀ ਖੁਦਕੁਸ਼ੀ ਕੀਤੀ ਹੈ। ਫਿਲੌਰ ਦੇ ਸ਼ਾਮਿਲ ਹੋਣ ਮਗਰੋਂ ਕਾਂਗਰਸ ਕੈਂਪ ਅੰਦਰ ਉਸ ਨੂੰ ਲੈ ਕੇ ਕਾਨਾਫੂਸੀ ਸ਼ੁਰੂ ਹੋ ਚੁੱਕੀ ਹੈ। ਪਾਰਟੀ ਦੇ ਵਫਾਦਾਰ ਸਿਪਾਹੀਆਂ ਦੀ ਦਲੀਲ ਹੈ ਕਿ ਜੇਕਰ ਫਿਲੌਰ 40 ਸਾਲ ਅਕਾਲੀ ਦਲ ਨਾਲ ਰਹਿਣ ਮਗਰੋਂ ਵੀ ਇੱਕ ਝਟਕੇ ਨਾਲ ਉਸ ਪਾਰਟੀ ਨੂੰ ਧੋਖਾ ਦੇ ਸਕਦਾ ਹੈ ਤਾਂ ਕਾਂਗਰਸੀ ਉਸ ਤੇ ਕਿਵੇਂ ਭਰੋਸਾ ਕਰ ਸਕਦੇ ਹਨ?ਢੀਂਡਸਾ ਨੇ ਕਿਹਾ ਕਿ ਫਿਲੌਰ ਦਾ ਇਹ ਕਹਿਣਾ ਕਿ ਬਿਲਕੁੱਲ ਹੀ ਗਲਤ ਹੈ ਕਿ ਅਕਾਲੀ ਦਲ ਵਿਚ ਦਲਿਤਾਂ ਨਾਲ ਵਿਤਕਰਾ ਹੋਣ ਕਰਕੇ ਉਸ ਦਾ ਪਾਰਟੀ ਅੰਦਰ ਸਾਹ ਘੁਟਣ ਲੱਗ ਪਿਆ ਸੀ। ਕੀ ਇਹ ਸਭ ਉਸ ਨੂੰ ਟਿਕਟ ਨਾ ਮਿਲਣ ਮਗਰੋਂ ਮਹਿਸੂਸ ਹੋਣਾ ਸ਼ੁਰੂ ਹੋਇਆ? ਕੀ ਪਿਛਲੇ 40 ਸਾਲ ਦੌਰਾਨ ਜਦੋ ਪਾਰਟੀ ਨੇ ਉਸ ਦਾ ਸਿਆਸੀ ਕਰੀਅਰ ਖੜ੍ਹਾ ਕੀਤਾ, ਸਭ ਕੁੱਝ ਠੀਕ ਚੱਲ ਰਿਹਾ ਸੀ?

ਅਕਾਲੀ ਆਗੂ ਨੇ ਕਿਹਾ ਕਿ ਫਿਲੌਰ ਨੇ ਉਸ ਕਾਂਗਰਸ ਨੂੰ ਚੁਣਿਆ ਹੈ, ਜਿਸ ਨੇ ਦਲਿਤਾਂ ਨੂੰ ਗਰੀਬੀ 'ਚੋਂ ਬਾਹਰ ਕੱਢਣ ਦੀ ਥਾਂ ਉਹਨਾਂ ਨੂੰ ਹਮੇਸ਼ਾਂ ਵੋਟ ਬੈਂਕ ਵਜੋਂ ਹੀ ਇਸਤੇਮਾਲ ਕੀਤਾ ਹੈ। ਜੇਕਰ ਦਲਿਤ ਅੱਜ ਵੀ ਗਰੀਬ ਅਤੇ ਪਛੜੇਪਣ ਦਾ ਸ਼ਿਕਾਰ ਹਨ ਤਾਂ ਇਸ ਦੇ ਪਿੱਛੇ ਕਾਂਗਰਸ ਦੀਆਂ ਪਿਛਲੇ 60 ਸਾਲਾਂ ਤੋਂ ਚੱਲੀਆਂ ਆ ਰਹੀਆਂ ਦਲਿਤ-ਵਿਰੋਧੀ ਨੀਤੀਆਂ ਦਾ ਹੱਥ ਹੈ।ਸ਼ ਢੀਂਡਸਾ ਨੇ ਕਿਹਾ ਕਿ ਇੱਕ ਗੁਰਸਿੱਖ ਹੋਣ ਦੇ ਨਾਤੇ ਫਿਲੌਰ ਨੇ ਇੱਕ ਅਜਿਹੀ ਪਾਰਟੀ ਚੁਣੀ ਹੈ, ਜਿਸ ਨੇ ਸਿੱਖ ਕੌਮ ਖਿਲਾਫ ਬਹੁਤ ਹੀ ਘਿਨੌਣੇ ਅਪਰਾਧ ਕੀਤੇ ਹਨ। ਦਰਅਸਲ ਕਾਂਗਰਸ ਨੇ ਪੰਜਾਬ ਨਾਲ ਹਮੇਸ਼ਾਂ ਹੀ ਵਿਸ਼ਵਾਸ਼ਘਾਤ ਕੀਤਾ ਹੈ। ਇਸ ਨੇ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਦਰਬਾਰ ਸਾਹਿਬ ਉੱਤੇ ਫੌਜ ਤੋਂ ਹਮਲਾ ਕਰਵਾਇਆ, ਸਿੱਖਾਂ ਦਾ ਕਤਲੇਆਮ ਕੀਤਾ, ਪੰਜਾਬ ਨੂੰ ਇਸ ਦੀ ਰਾਜਧਾਨੀ ਅਤੇ ਪੰਜਾਬੀ ਬੋਲਦੇ ਇਲਾਕਿਆਂ ਤੋਂ ਵਾਂਝਾ ਕੀਤਾ ਅਤੇ ਪੰਜਾਬ ਤੋਂ ਇਸ ਦੇ ਪਾਣੀ ਖੋਹ ਕੇ ਪੇਂਡੂ ਆਰਥਿਕਤਾ ਨੂੰ ਸਭ ਤੋਂ ਵੱਡੀ ਢਾਹ ਲਾਈ। 

 

Tags: Sukhdev Singh Dhindsa

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD