Monday, 13 May 2024

 

 

ਖ਼ਾਸ ਖਬਰਾਂ ਮੈਂ ਦੁਬਾਰਾ ਜੇਲ੍ਹ ਚੱਲਿਆ ਗਿਆ ਤਾਂ ਭਾਜਪਾ ਵਾਲੇ ਮੁਫ਼ਤ ਬਿਜਲੀ, ਪਾਣੀ ਅਤੇ ਇਲਾਜ ਰੋਕ ਦੇਣਗੇ - ਕੇਜਰੀਵਾਲ ਗਜੇਂਦਰ ਸਿੰਘ ਸ਼ੇਖਾਵਤ ਨੇ ਮੁਹਾਲੀ ਵਿੱਚ ਵੋਟਰਾਂ ਨੂੰ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਲਈ ਕਿਹਾ ਯਾਦ ਰੱਖਿਓ 1 ਜੂਨ 1984, ਇਸ ਦਿਨ ਹੀ ਐਤਕੀਂ ਤੁਸੀਂ ਵੋਟਾਂ ਪਾਉਣੀਆਂ ਨੇ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਵਿਕਾਸ ਦੀ ਗੱਲ ਕਰੇ ਕਾਂਗਰਸ, ਭਾਜਪਾ ਤੇ ਆਪ : ਐਨ. ਕੇ. ਸ਼ਰਮਾ ਆਈਸਾਈਟ ਚੈਰੀਟੇਬਲ ਆਈ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਅੱਖਾਂ ਦਾ ਕੈਂਪ ਲਗਾਇਆ ਗਿਆ ਭਗਵਾਨ ਪਰਸ਼ੂਰਾਮ ਦੀ ਗਣਨਾ ਸਪਤ ਚਿਰੰਨਜੀਵੀ ਮਹਾਪੁਰਸ਼ਾ ਵਿੱਚ ਕੀਤੀ ਜਾਂਦੀ ਹੈ : ਰਾਜਿੰਦਰ ਸਿੰਘ ਨੰਬਰਦਾਰ ਚੰਡੀਗੜ੍ਹ 'ਚ ਲੋਕਾਂ ਦਾ ਭਾਰੀ ਸਮਰਥਨ, ਇਸ ਵਾਰ ਭਾਜਪਾ 400 ਦਾ ਅੰਕੜਾ ਜ਼ਰੂਰ ਪਾਰ ਕਰੇਗੀ : ਜਤਿੰਦਰ ਪਾਲ ਮਲਹੋਤਰਾ ਆਪ ਤੇ ਅਕਾਲੀ ਕਿਸਾਨ ਵਿਰੋਧੀ, ਪੰਜਾਬ ਦੇ ਵਿਕਾਸ ਲਈ ਦੋਨਾਂ ਨੂੰ ਹਰਾਉਣਾ ਜਰੂਰੀ : ਜੀਤਮਹਿੰਦਰ ਸਿੰਘ ਸਿੱਧੂ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਈਨਿੰਗ ਮਾਫੀਆ ਦਾ ਸਫਾਇਆ ਕਰਾਂਗਾ : ਡਾ ਸੁਭਾਸ਼ ਸ਼ਰਮਾ ਗੁਰਬਾਜ ਸਿੰਘ ਸਿੱਧੂ ਨੇ ਪਿਤਾ ਦੇ ਲਈ ਮੰਗੀਆਂ ਵੋਟਾਂ ਅਸੀਂ ਤੁਹਾਡੇ ਲਈ ਸਕੂਲ ਅਤੇ ਹਸਪਤਾਲ ਬਣਾਏ, ਬਿਜਲੀ ਅਤੇ ਪਾਣੀ ਮੁਫਤ ਕੀਤਾ, ਇਸ ਲਈ ਮੈਨੂੰ ਜੇਲ ਭੇਜਿਆ : ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤਾ ਸਮਝੌਤਾ, ਕੇਜਰੀਵਾਲ ਨੂੰ ਛੱਡ ਕੇ ਪੰਜਾਬ ’ਚ ਵੱਖਰੀ ਆਪ ਸਰਕਾਰ ਬਣਾਉਣਗੇ : ਸੁਖਬੀਰ ਸਿੰਘ ਬਾਦਲ ਆਪ ਦੱਸੇ ਕਿ ਉਹ ਭ੍ਰਿਸ਼ਟਾਚਾਰ ਵਿਚ ਫਸੇ ਅਰਵਿੰਦ ਕੇਜਰੀਵਾਲ ਦਾ ਬਚਾਅ ਕਿਉਂ ਕਰ ਰਹੀ ਹੈ: ਹਰਸਿਮਰਤ ਕੌਰ ਬਾਦਲ ਕਾਂਗਰਸ ਦੀ ਸਥਿਤੀ ਮਜ਼ਬੂਤ; ਸਾਬਕਾ ਵਿਧਾਇਕ ਜੱਸੀ ਖੰਗੂੜਾ ਦੀ ਪਾਰਟੀ 'ਚ ਵਾਪਸੀ ਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕੇ ਕਾਂਗਰਸ ਵਿੱਚ ਸ਼ਾਮਲ ਕਾਂਗਰਸ ਨੇ ਲੋਕ ਸਭਾ ਵਿੱਚ ਜਿੱਤ ਲਈ ਇੱਕਜੁੱਟ ਹੋਕੇ ਕੀਤੀ ਅਪੀਲ ਮੋਦੀ ਸ਼ਾਹ ਦੀ ਜੋੜੀ ਨੂੰ ਜੇ ਕਿਸੇ ਨੇ ਮਾਤ ਦਿੱਤੀ ਹੈ ਤਾਂ ਉਹ ਪੰਜਾਬ ਦੇ ਲੋਕ ਹੀ ਹਨ : ਗੁਰਜੀਤ ਸਿੰਘ ਔਜਲਾ ਮਨੀਸ਼ ਤਿਵਾੜੀ ਨੇ ਕਿਰਨ ਖੇਰ ਦੇ ਬਿਆਨ ਨਾਲ ਭਾਜਪਾ ਦਾ ਮੂੰਹ ਬੰਦ ਕਰ ਦਿੱਤਾ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨਾਂ ਦੀ ਮੌਤ : ਵਿਜੇ ਇੰਦਰ ਸਿੰਗਲਾ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ

 

ਡਾ. ਭੀਮ ਰਾਓ ਅੰਬੇਦਕਰ ਦੀ 125ਵੀ ਵਰੇਗੰਢ ਉਪੱਰ ਇੱਕ ਵਿਸੇਸ ਸੈਮੀਨਾਰ ਦਾ ਆਯੋਜਨ

ਪੰਜਾਬ ਵਿਧਾਨ ਸਭਾ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਮੁੱਖ ਮਹਿਮਾਨ ਵੱਲੋਂ ਕੀਤੀ ਸਿਰਕਤ

Web Admin

Web Admin

5 Dariya News (ਅਜੇ ਪਾਹਵਾ)

ਲੁਧਿਆਣਾ , 24 Oct 2016

ਸਥਾਨਕ ਸਤੀਸa ਚੰਦਰ ਧਵਨ ਸਰਕਾਰੀ ਕਾਲਜ (ਲੜਕੇ) ਲੁਧਿਆਣਾ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਦਲਿਤਾਂ ਦੇ ਮਸੀਹਾਂ ਡਾ. ਭੀਮ ਰਾਓ ਅੰਬੇਦਕਰ ਦੀ 125ਵੀ ਵਰੇਗੰਢ ਉਪੱਰ ਇੱਕ ਵਿਸaੇਸa ਸੈਮੀਨਾਰ ਦਾ ਆਯੋਜਨ ਰਚਾਇਆ ਗਿਆ ਜਿਸ ਦਾ ਸੁੱਭ ਆਰੰਭ ਕਾਲਜ ਦੇ ਵਿਦਿਆਰਥੀਆਂ ਦੁਆਰਾ ਸaਬਦ ਗਾਇਣ ਗਾ ਕੇ ਕੀਤਾ ਗਿਆ, ਉਪਰੰਤ ਕਾਲਜ ਦੇ ਪ੍ਰਿੰਸੀਪਲ ਡਾ. ਧਰਮ ਸਿੰਘ ਸੰਧੂ ਜੀ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਨੂੰ ਜੀ ਆਇਆ ਕਿਹਾ। ਸਮਾਗਮ ਦੇ ਮੁੱਖ ਮਹਿਮਾਨ ਡਾ. ਚਰਨਜੀਤ ਸਿੰਘ ਅਟਵਾਲ ਸਪੀਕਰ, ਪੰਜਾਬ ਵਿਧਾਨ ਸਭਾ ਵਿਸੇaਸaa ਤੌਰ ਤੇ ਪਹੁੰਚੇ ਉਨਾਂ ਤੋ ਇਲਾਵਾ ਸ੍ਰੀ ਰਾਜੇਸ ਬਾਘਾ ਚੇਅਰਮੈਨ, ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸਨ,ਪਹੁੰਚੇ।ਡਾ. ਧਰਮ ਸਿੰਘ ਸੰਧੂ ਜੀ ਨੇ ਸਵਾਗਤੀ ਭਾਸਣ ਦੌਰਾਨ ਡਾ. ਭੀਮ ਰਾਓ ਅੰਬੇਦਕਰ ਜੀ ਦੀ ਬੇਜੋੜ ਮਿਹਨਤ ਦਾ ਹਵਾਲਾ ਦਿੰਦਿਆ ਕਿਹਾ ਕਿ ਸਾਡਾ ਦੇਸ ਅਜਿਹੇ ਯੁੱਗ ਪੁਰਸਾਂ ਦਾ ਦੇਸ ਹੈ ਜਿਨਾਂ ਨੇ ਸਮੁੱਚੀ ਮਾਨਵ ਜਾਤੀ ਲਈ ਕਾਰਜ ਕੀਤੇ। ਉਨਾਂ ਦੀ 125ਵੀ  ਜਨਮ ਸਤਾਬਦੀ ਤੇ ਸਭ ਨੂੰ ਮੁਬਾਰਕ ਬਾਦ ਦਿੰਦਿਆ ਕਿਹਾ ਕਿ ਸਾਨੂੰ ਬਾਬਾ ਸਾਹਿਬ ਜੀ ਦੇ ਸੰਦੇਸਾਂ ਉਪੱਰ ਚਲਣਾ ਚਾਹੀਦਾ ਹੈ।

ਸਮਾਗਮ ਤੇ ਪਹੁੰਚੇ ਵਕਤਾ ਡਾ. ਅਸaਵਨੀ ਭੱਲਾ ਨੇ ਬਾਬਾ ਸਾਹਿਬ ਜੀ ਨੂੰ ਨਮਸਕਾਰ ਕਰਦਿਆ ਕਿਹਾ ਕਿ ਬਾਬਾ ਸਾਹਿਬ ਦੇਸ ਲਈ ਵਿਸੇਸ ਕਰਕੇ ਅਛੂਤ ਵਰਗ ਲਈ ਕੀਤੇ ਕੰਮਾਂ ਦੀ ਵਿਸੇਸ ਸਰਾਹਣਾ ਕੀਤੀ ਅਤੇ ਕਿਹਾ ਕਿ ਉਨਾਂ ਨੇ ਸਮੁੱਚੀ ਮਾਨਵ ਜਾਤੀ ਨੂੰ ਸਮਾਨ ਅਧਿਕਾਰ ਦੇ ਕੇ ਮਾਨਵਤਾ ਨੂੰ ਏਕਤਾ ਦੇ ਸੂਤਰ ਵਿੱਚ ਬੰਨਿਆ ਹੈ।ਇਸ ਲਈ ਉਹ ਸਾਡੇ ਸਮੁੱਚੀ ਮਾਨਵਤਾ ਦੇ ਪੱਥ ਪ੍ਰਦਰਸਿਕ ਹਨ।ਸਾਬਕਾ ਵਿਧਾਇਕ ਸ੍ਰੀ ਇੰਦਰ ਇਕਬਾਲ ਸਿੰਘ ਅਟਵਾਲ ਨੇ ਆਪਣੇ ਭਾਸਣ ਦੋਰਾਨ ਬਾਬਾ ਸਾਹਿਬ ਬਾਰੇ ਕੀਤੀ ਗੋਸaਟੀ ਲਈ ਕਾਲਜ ਪ੍ਰਬੰਧਨ ਨੂੰ ਵਧਾਈ ਦਿੱਤੀ ਅਤੇ ਉਨਾਂ ਆਪਣੀ ਗੱਲ ਰੱਖਦਿਆ ਕਿਹਾ ਕਿ ਅੱਜ ਸਾਨੂੰ ਆਪਣੇ ਆਪ ਉਪੱਰ ਗੋਰਵ ਮਹਿਸੂਸ ਹੁੰਦਾ ਹੈ ਕਿ ਅਸੀਂ ਬਾਬਾ ਸਾਹਿਬ ਜਿਹੇ ਯੁੱਗ ਪੁਰਸਾਂ ਦੇ ਦੇਸ ਵਿੱਚ ਪੈਦਾ ਹੋਏ। ਧੰਨ ਹੈ ਉਹ ਮਾਤਾ ਜਿਸ ਨੇ ਅਜਿਹੇ ਯੁੱਗ ਪੁਰਸ ਨੂੰ ਜਨਮ ਦਿੱਤਾ,ਅੱਜ ਅਸੀ ਉਨਾਂ ਦਾ ਸੋਰਫ ਜਨਮ ਦਿਨ ਹੀ ਨਹੀ ਮਨਾ ਰਹੇ ਸਗੋ ਸਮੁੱਚੀ ਮਾਨਵ ਜਾਤੀ ਦਾ ਜਨਮ ਦਿਨ ਮਨਾ ਰਹੇ ਮਹਿਸੂਸ ਕਰਦੇ ਹਾਂ ਜਿਸ ਦੇ ਬਲ ਉਪੱਰ ਸਾਰਾ ਦੇਸa ਏਕਤਾ ਦੇ ਸੂਤਰ ਵਿੱਚ ਬੰਨਿਆ ਹੋਇਆ ਹੈ।ਸ੍ਰਮਾਗਮ ਵਿੱਚ ਬੋਲਦਿਆਂ ਅਨੁਸੂਚਿਤ ਜਾਤੀ ਕਮਿਸaਨ ਪੰਜਾਬ ਦੇ ਚੇਅਰਮੈਨ ਸ੍ਰੀ ਰਾਜੇਸa ਬਾਘਾ ਨੇ ਬੋਲਦਿਆਂ ਕਿਹਾ ਕਿ ਕਿਸੇ ਨੂੰ ਦਲਿਤ ਕਹਿ ਕੇ ਜਾਂ ਅਛੂਤ ਕਹਿ ਕੇ ਬੁਲਾਉਣਾ ਸਮੁੱਚੀ ਮਾਨਵ ਜਾਤੀ ਦਾ ਤਿਰਸਕਾਰ ਕਰਨਾ ਹੈ।

ਅਜਿਹੇ ਵਿੱਚ ਬਾਬਾ ਸਾਹਿਬ ਨੇ ਉਨਾਂ ਲੋਕਾਂ ਦਾ ਪੱਖ ਲੈ ਭੱਰ ਕੇ ਸਾਹਮਣੇ ਆਏ ਜਿਨਾਂ ਨੂੰ ਸਮਾਜ ਨੇ ਸਭ ਤੋ ਹੇਠਲੀ ਪੌੜੀ ਉਪੱਰ ਰੱਖਿਆ ਹੋਇਆ ਸੀ ਬਾਬਾ ਸਾਹਿਬ ਨੇ ਉਨਾਂ ਨੂੰ ਸਨਮਾਨ ਪੂਰਵਕ ਅਧਿਕਾਰ ਦਿਵਾਏ ਅਤੇ ਉਨਾਂ ਨੂੰ ਸਮਾਜ ਦੇ ਪ੍ਰਮੁੱਖ ਅੰਗ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ।ਸਮਾਗਮ ਦੇ ਮੁੱਖ ਮਹਿਮਾਨ ਡਾ. ਚਰਨਜੀਤ ਸਿੰਘ ਅਟਵਾਲ ਜੀ ਨੇ ਬਾਬਾ ਭੀਮ ਰਾਓ ਜੀ ਦੀ 125ਵੀ ਜਨਮ ਸਤਾਬਦੀ ਉਪੱਰ ਨਮਸਕਾਰ ਕੀਤੀ ਅਤੇ ਉਨਾਂ ਨੇ ਬਾਬਾ ਸਾਹਿਬ ਦੀਆ ਨੀਤੀਆ, ਆਦਰਸਾ ਦਾ ਹਵਾਲਾ ਦਿੰਦਿਆ ਕਿਹਾ ਕਿ ਸਾਨੂੰ ਵੀ ਉਨਾਂ ਦੀਆਂ ਨੀਤੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ। ਸਾਨੂੰ ਅਜਿਹੇ ਵਿਅਕਤੀ ਬਣਨ ਦੀ ਜਰੂਰਤ ਹੈ ਜਿਸ ਦੇ ਅੰਦਰ ਨਸਲਵਾਦ ਸੰਪਰਦਾਇਕਤਾ ਦਾ ਨਾਮੋ ਨਿਸਾਨ ਨਾ ਹੋਵੇ।ਉਨਾਂ ਨੇ ਡਾ. ਭੀਮ ਰਾਓ ਜੀ ਦੀ ਭਾਰਤ ਨੂੰ ਦਿੱਤੀ ਦੇਣ ਬਾਰੇ ਵਿਸੇਸ ਜਿਕਰ ਕੀਤਾ ਜਿਨਾਂ ਵਿੱਚੋ ਸੰਵਿਧਾਨ ਦੀ ਰਚਨਾ ਪ੍ਰਮੁੱਖ ਹੈ।ਸਮਾਗਮ ਦੇ ਅਖੀਰ ਵਿੱਚ ਡਾ. ਉਜੱਲਬੀਰ ਸਿੰਘ ਵਾਈਸ ਪ੍ਰਿੰਸੀਪਲ ਜੀ ਨੇ ਸਾਰੇ ਮਹਿਮਾਨਾਂ ਦਾ ਸਮਾਗਮ ਵਿੱਚ ਪਹੁੰਚਣ ਤੇ ਸਮਾਗਮ ਨੂੰ ਸਫਲ ਬਣਾਉਣ ਲਈ ਸਭ ਦਾ ਧੰਨਵਾਦ ਕੀਤਾ।ਸਮਾਗਮ ਦੀ ਸਮਾਪਤੀ ਵਿਦਿਆਰਥੀਆਂ ਦੁਆਰਾ ਰਾਸaਟਰੀ ਗੀਤ ਗਾ ਕੇ ਕੀਤੀ ਗਈ। ਡਾ. ਹਰਬਲਾਸ ਹੀਰਾ ਜੀ ਨੇ ਮੰਚ ਸੰਚਾਲਣ ਦੀ ਭੂਮਿਕਾ ਬਖੂਬੀ ਨਿਭਾਈ। 

 

Tags: Charanjit Singh Atwal , Rajesh Bagha

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD