Thursday, 04 June 2026

 

 

ਖ਼ਾਸ ਖਬਰਾਂ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ

 

ਚੇਅਰਮੈਨ ਕੋਟੇ ਦੇ ਟਿਊਬਵੈਲ ਕਨੈਕਸ਼ਨਾਂ ਦੀ ਆੜ 'ਚ ਕਿਸਾਨਾਂ ਨੂੰ ਲੁੱਟ ਰਹੀ ਹੈ ਬਾਦਲ ਸਰਕਾਰ-ਆਪ

'ਆਪ' ਆਗੂ ਚੰਦਰ ਸੁਤਾ ਡੋਗਰਾ ਅਤੇ ਹਿੰਮਤ ਸਿੰਘ ਸ਼ੇਰਗਿੱਲ ਨੇ ਕੀਤਾ ਪਰਦਾਫਾਸ਼

Web Admin

Web Admin

5 Dariya News

ਚੰਡੀਗੜ , 29 Sep 2016

Last updated on: Sep 29, 2016, 00:00 IST

ਚੇਅਰਮੈਨ ਕੋਟੇ ਰਾਹੀਂ ਬਿਨਾ ਵਾਰੀ ਦੇ ਟਿਊਬਵੈਲ ਕੁਨੈਕਸ਼ਨ ਦੇਣ ਦੇ ਨਾਂਅ 'ਤੇ ਗ਼ਰੀਬ ਕਿਸਾਨਾਂ ਦੀ ਕੀਤੀ ਜਾ ਰਹੀ ਭਾਰੀ ਲੁੱਟ ਦਾ ਦਾ ਪਰਦਾਫ਼ਾਸ਼ ਕਰਦਿਆਂ ਆਮ ਆਦਮੀ ਪਾਰਟੀ ਨੇ ਅੱਜ ਅਜਿਹੇ ਦਸਤਾਵੇਜ਼ ਜਾਰੀ ਕੀਤੇ, ਜੋ ਦਰਸਾਉਂਦੇ ਹਨ ਕਿ ਆਮ ਵਰਗ ਦੇ ਕਿਸਾਨਾਂ ਤੋਂ ਨਿਯਮਤ ਰੂਪ ਵਿੱਚ ਵਸੂਲੀ ਜਾਣ ਵਾਲੀ ਫ਼ੀਸ ਦੇ ਮੁਕਾਬਲੇ; 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਤੋਂ ਤਿੰਨ ਤੋਂ ਚਾਰ ਗੁਣਾ ਵੱਧ ਰਕਮਾਂ ਵਸੂਲ ਕੀਤੀਆਂ ਜਾ ਰਹੀਆਂ ਹਨ।ਅੱਜ ਇੱਥੇ ਇੱਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਲੀਗਲ ਸੈਲ ਦੇ ਮੁਖੀ ਹਿੰਮਤ ਸਿੰਘ ਸ਼ੇਰਗਿੱਲ ਅਤੇ ਪੰਜਾਬ ਡਾਇਲਾਗ ਟੀਮ ਦੀ ਮੈਂਬਰ ਚੰਦਰ ਸੁਤਾ ਡੋਗਰਾ ਨੇ ਖੁਲਾਸਾ ਕੀਤਾ ਕਿ ਬਾਦਲ ਸਰਕਾਰ ਚੇਅਰਮੈਨ ਕੋਟੇ ਦੀ ਆੜ ਵਿਚ ਨਾ ਕੇਵਲ ਕਿਸਾਨਾਂ ਲੁੱਟ ਰਹੀ ਹੈ ਬਲਕਿ ਉਨਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਹੋਏ ਉਨਾਂ ਨੂੰ ਰਾਜਨੀਤਿਕ ਤੌਰ 'ਤੇ ਬਲੈਕਮੇਲ ਵੀ ਕਰ ਰਹੀ ਹੈ। ਉਨਾਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ਤੱਕ ਇੰਤਜਾਰ ਕਰਨ ਅਤੇ ਬੇਹੱਦ ਮਹਿੰਗੇ ਟਿਊਬਵੈਲ ਕਨੈਕਸ਼ਨ ਲੈਣ ਲਈ ਅਕਾਲੀ ਜੱਥੇਦਾਰਾਂ ਦੇ ਤਰਲੇ-ਮਿਨੰਤਾਂ ਨਾ ਕਰਨ। ਉਨਾਂ ਵਿਸ਼ਵਾਸ਼ ਦਿਵਾਇਆ ਕਿ 2017 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਕਿਸਾਨਾਂ ਨੂੰ ਜਰਨਲ ਕੋਟੇ 'ਤੇ ਅਧਾਰਿਤ ਵਾਜਬ ਦਰਾਂ 'ਤੇ ਟਿਊਬਵੈਲ ਕਨੈਕਸ਼ਨ ਮੁਹੱਇਆ ਕਰਵਾਏ ਜਾਣਗੇ। 

ਚੰਦਰ ਸੁਤਾ ਡੋਗਰਾ ਨੇ ਕਿਹਾ ਕਿ ਅਕਾਲੀ ਦਲ-ਭਾਜਪਾ ਸਰਕਾਰ ਨਾ ਕੇਵਲ ਹਜ਼ਾਰਾਂ ਗ਼ਰੀਬ ਕਿਸਾਨਾਂ ਦੀ ਮਜਬੂਰੀ ਦਾ ਨਾਜਾਇਜ਼ ਫ਼ਾਇਦਾ ਉਠਾ ਕੇ ਉਨਾਂ ਨੂੰ ਪਿਛਲੇ ਦਰਵਾਜ਼ੇ ਤੋਂ ਮਹਿੰਗੇ ਕੁਨੈਕਸ਼ਨ ਲੈਣ ਲਈ ਮਜਬੂਰ ਕਰ ਰਹੀ ਹੈ, ਸਗੋਂ ਪੀ.ਐਸ.ਪੀ.ਸੀ.ਐਲ. ਵੱਲੋਂ ਚੇਅਰਮੈਨ ਦੇ ਅਖ਼ਤਿਆਰੀ ਕੋਟੇ ਅਧੀਨ ਕੁੱਲ ਕੁਨੈਕਸ਼ਨਾਂ ਵਿੱਚੋਂ ਇੱਕ-ਚੌਥਾਈ ਤੋਂ ਵੀ ਵੱਧ ਕੁਨੈਕਸ਼ਨ ਕੇਵਲ ਸਿਆਸੀ ਆਧਾਰ 'ਤੇ ਅਕਾਲੀ ਦਲ ਦੇ ਨੇੜਲਿਆਂ ਤੇ ਉਸ ਦੇ ਆਗੂਆਂ ਨੂੰ ਹੀ ਚੋਣਾਂ ਤੋਂ ਠੀਕ ਪਹਿਲਾਂ ਜਾਣਬੁੱਝ ਕੇ ਜਾਰੀ ਕੀਤੇ ਜਾ ਰਹੇ ਹਨ।ਮੈਡਮ ਚੰਦਰ ਸੁਤਾ ਡੋਗਰਾ ਨੇ ਕਿਹਾ,''ਅਸੀਂ ਆਮ ਵਰਗ ਦੇ ਗ਼ਰੀਬ ਕਿਸਾਨਾਂ ਨੂੰ ਆਮ ਦਰਾਂ ਭਾਵ 45,000/- ਰੁਪਏ 'ਚ ਹੀ ਕੁਨੈਕਸ਼ਨ ਜਾਰੀ ਕਰਾਂਗੇ; ਜਿਵੇਂ ਇਸ ਸਰਕਾਰ ਨੇ ਇਸ ਵਰੇ ਜੁਲਾਈ 'ਚ ਗ਼ਰੀਬ ਕਿਸਾਨਾਂ ਲਈ 1,50,000/- ਰੁਪਏ ਅਤੇ 1,70,000/- ਰੁਪਏ ਵਿੱਚ ਕੁਨੈਕਸ਼ਨ ਦੇਣੇ ਤੈਅ ਕੀਤੇ ਸਨ, ਅਸੀਂ ਇੰਝ ਨਹੀਂ ਕਰਾਂਗੇ।'' ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ-ਭਾਜਪਾ ਦੀ ਅਗਵਾਈ ਹੇਠਲੀ ਭ੍ਰਿਸ਼ਟ ਸਰਕਾਰ ਦੀਆਂ ਚਾਲਾਂ ਦੇ ਸ਼ਿਕਾਰ ਨਾ ਬਣਨ। ਉਨਾਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ, ਤਾਂ ਗ਼ਰੀਬ ਕਿਸਾਨਾਂ ਲਈ ਟਿਊਬਵੈਲ ਕੁਨੈਕਸ਼ਨਾਂ ਦੇ ਆਮ ਰੇਟ ਕਰ ਦਿੱਤੇ ਜਾਣਗੇ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕਿਸੇ ਵੀ ਕਿਸਾਨ ਨੂੰ ਰਿਸ਼ਵਤ ਨਾ ਦੇਣੀ ਪਵੇ ਅਤੇ ਉਨਾਂ ਨੂੰ ਆਪਣਾ ਬਣਦਾ ਹੱਕ ਵੀ ਪਿਛਲੇ ਦਰਵਾਜ਼ੇ 'ਤੋਂ ਮਹਿੰਗੇ ਭਾਅ ਨਾ ਲੈਣਾ ਪਵੇ। ਇਸ ਵੇਲੇ 5 ਏਕੜ ਤੋਂ ਘੱਟ ਜ਼ਮੀਨ ਵਾਲੇ ਇੱਕ ਗ਼ਰੀਬ ਕਿਸਾਨ ਦੇ ਟਿਊਬਵੈਲ ਬੋਰ ਕਰਨ, ਕਮਰੇ ਦੀ ਉਸਾਰੀ ਕਰਨ ਅਤੇ ਸਬਮਰਸੀਬਲ ਮੋਟਰ ਆਦਿ ਉੱਤੇ ਤਿੰਨ ਤੋਂ ਸਾਢੇ ਤਿੰਨ ਲੱਖ ਰੁਪਏ ਖ਼ਰਚ ਹੋ ਰਹੇ ਹਨ। ਮੈਡਮ ਡੋਗਰਾ ਨੇ ਸੁਆਲ ਕੀਤਾ,''ਕੀ ਇਹ ਵਿਵਹਾਰਕ ਹੈ? ਇੰਝ ਤਾਂ ਤੁਸੀਂ ਕਿਸਾਨਾਂ ਨੂੰ ਹੋਰ ਵੀ ਜ਼ਿਆਦਾ ਕਰਜ਼ੇ ਦੀ ਕੁੜਿੱਕੀ ਵਿੱਚ ਫਸਾ ਰਹੇ ਹਨ ਅਤੇ ਇਸ ਦਾ ਨਤੀਜਾ ਹੋਰ ਵਧੇਰੇ ਕਿਸਾਨ-ਖ਼ੁਦਕੁਸ਼ੀਆਂ ਵਿੱਚ ਨਿੱਕਲ ਸਕਦਾ ਹੈ।''

ਮੈਡਮ ਡੋਗਰਾ ਨੇ ਗ਼ਰੀਬ ਕਿਸਾਨਾਂ ਤੋਂ ਵਸੂਲੀਆਂ ਜਾ ਰਹੀਆਂ ਭਾਰੀ ਰਕਮਾਂ ਦੇ ਵੇਰਵੇ ਦਿਦਿਆਂ ਦੱਸਿਆ ਕਿ ਸਰਕਾਰ ਨੇ ਕਿਸਾਨਾਂ ਦੇ ਦੋ ਵਾਧੂ ਵਰਗ ਬਣਾ ਦਿੱਤੇ ਹਨ - ਇੱਕ ਤਾਂ ਹੈ 2.5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨ, ਜਿਨਾਂ ਲਈ ਕੱਟ-ਆੱਫ਼ ਮਿਤੀ 15 ਮਾਰਚ, 2016 ਰੱਖੀ ਗਈ ਹੈ ਅਤੇ ਦੂਜਾ ਹੈ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨ, ਜਿਨਾਂ ਲਈ ਕੱਟ-ਆੱਫ਼ ਮਿਤੀ 31 ਮਾਰਚ, 2007 ਹੈ - ਦੋਵਾਂ ਨੂੰ 1,50,000/- ਰੁਪਏ ਅਦਾ ਕਰਨ ਲਈ ਆਖਿਆ ਜਾ ਰਿਹਾ ਹੈ। ਚੇਅਰਮੈਨ ਦੇ ਕੋਟੇ ਅਧੀਨ; 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਲਈ ਰੇਟ 1,70,000/- ਰੁਪਏ ਹੈ।ਮੈਡਮ ਡੋਗਰਾ ਨੇ ਪੀ.ਐਸ.ਪੀ.ਸੀ.ਐਲ. ਦੇ ਉੱਚ ਅਧਿਕਾਰੀਆਂ ਨੂੰ ਵੀ ਚੇਤਾਵਨੀ ਦਿੱਤੀ ਕਿ ਉਹ ਸੱਤਾਧਾਰੀ ਅਕਾਲੀ ਦਲ ਦੇ ਹੱਥਾਂ ਵਿੱਚ ਖੇਡਦਿਆਂ ਉਨਾਂ ਦੇ ਸਿਆਸੀ ਹਿਤ ਪੂਰਨੇ ਬੰਦ ਕਰ ਦੇਣ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਹੇਠਲੀ ਸਰਕਾਰ ਇੱਕ ਉੱਚ ਪੱਧਰੀ ਜਾਂਚ ਕਰਵਾਏਗੀ ਅਤੇ ਅਜਿਹੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ, ਜਿਨਾਂ ਨੇ ਚੇਅਰਮੈਨ ਦੇ ਕੋਟੇ ਦੇ ਕੁੱਲ ਕੁਨੈਕਸ਼ਨਾਂ-50,000 ਦੇ ਇੱਕ-ਚੌਥਾਈ ਤੋਂ ਵੱਧ ਕੁਨੈਕਸ਼ਨ ਜਾਰੀ ਕੀਤੇ ਹੋਣਗੇ ਅਤੇ ਜਿਨਾਂ ਨੇ ਇਹ ਕੁਨੈਕਸ਼ਨ ਸਿਆਸੀ ਹਿਤਾਂ ਤੋਂ ਪ੍ਰੇਰਿਤ ਹੋ ਕੇ ਜਾਰੀ ਕੀਤੇ ਹੋਣਗੇ। ਉਨਾਂ ਦੱਸਿਆ ਕਿ ਪਿਛਲੇ ਦੋ ਸਾਲਾਂ ਦੌਰਾਨ ਜਾਰੀ ਕਰਨ ਲਈ ਪ੍ਰਵਾਨ ਕੀਤੇ ਗਏ 1.86 ਲੱਖ ਕੁਨੈਸ਼ਨਾਂ ਵਿੱਚੋਂ ਚੇਅਰਮੈਨ ਦੇ ਕੋਟੇ ਲਈ 50,000 ਰਾਖਵੇਂ ਹਨ ਅਤੇ ਆਮ ਵਰਗ ਲਈ ਕੇਵਲ 30,000 ਕੁਨੈਕਸ਼ਨ ਹਨ!! ਇਹ ਕੁਨੈਕਸ਼ਨ ਕੇਵਲ ਤੇ ਕੇਵਲ ਅਕਾਲੀ ਜੱਥੇਦਾਰਾਂ ਅਤੇ ਹਲਕਾ ਇੰਚਾਰਜਾਂ ਦੀਆਂ ਲਿਖਤੀ ਸਿਫ਼ਾਰਸ਼ਾਂ ਦੇ ਆਧਾਰ ਉੱਤੇ ਜਾਰੀ ਕੀਤੇ ਜਾ ਰਹੇ ਹਨ ਅਤੇ ਉਸ ਤੋਂ ਬਾਅਦ ਚੇਅਰਮੈਨ ਪ੍ਰਵਾਨਗੀ ਦੇ ਦਿੰਦਾ ਹੈ। 

ਜਦ ਕਿ ਕੁਨੈਕਸ਼ਨ ਲੈਣ ਲਈ ਰੂਟੀਨ 'ਚ ਆਉਣ ਵਾਲੀਆਂ ਆਮ ਅਰਜ਼ੀਆਂ ਉੱਤੇ ਚੇਅਰਮੈਨ ਵੱਲੋਂ ਕੋਈ ਗ਼ੌਰ ਹੀ ਨਹੀਂ ਕੀਤਾ ਜਾਂਦਾ। ਆਮ ਵਰਗ ਅਧੀਨ ਕੁਨੈਕਸ਼ਨ ਉਨਾਂ ਨੂੰ ਹੀ ਦਿੱਤੇ ਜਾ ਰਹੇ ਹਨ, ਜਿਨਾਂ ਨੇ ਜਨਵਰੀ 1992 ਤੋਂ ਪਹਿਲਾਂ ਆਪਣੀਆਂ ਅਰਜ਼ੀਆਂ ਦਿੱਤੀਆਂ ਹੋਈਆਂ ਹਨ।ਬਿਕਰਮ ਸਿੰਘ ਮਜੀਠੀਆ ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿਹੇ ਚੋਟੀ ਦੇ ਅਕਾਲੀ ਆਗੂਆਂ ਦੇ ਹਲਕਿਆਂ ਵਿੱਚ ਕੀਤੀਆਂ ਗਈਆਂ ਅਜਿਹੀਆਂ ਲਿਹਾਜ਼ਦਾਰੀਆਂ ਤੇ ਤਰਫ਼ਦਾਰੀਆਂ ਇਨਾਂ ਅੰਕੜਿਆਂ ਤੋਂ ਪੂਰੀ ਤਰਾਂ ਸਪੱਸ਼ਟ ਹਨ; ਜੋ ਦਰਸਾਉਂਦੇ ਹਨ ਕਿ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਦੇ ਅਖ਼ਤਿਆਰੀ ਕੋਟੇ ਅਧੀਨ ਹੁਣ ਜਾਰੀ ਕੀਤੇ ਗਏ 28,626 ਕੁਨੈਕਸ਼ਨਾਂ ਵਿੱਚੋਂ 1,712 ਤਾਂ ਮਜੀਠੀਆ ਦੇ ਵਿਧਾਨ ਸਭਾ ਹਲਕੇ ਵਿੱਚ ਜਾਰੀ ਕੀਤੇ ਗਏ ਹਨ ਅਤੇ 1,056 ਕੁਨੈਕਸ਼ਨ ਸੁਖਬੀਰ ਬਾਦਲ ਦੇ ਜਲਾਲਾਬਾਦ ਹਲਕੇ 'ਚ ਜਾਰੀ ਹੋਏ ਹਨ। ਇੰਝ ਇਨਾਂ ਦੋਵੇਂ ਹਲਕਿਆਂ ਵਿੱਚ ਲਗਭਗ 10 ਫ਼ੀ ਸਦੀ ਕੁਨੈਕਸ਼ਨ ਇਸੇ ਤਰੀਕੇ ਜਾਰੀ ਹੋਏ ਹਨ। ਟਿਊਬਵੈਲ ਕੁਨੈਕਸ਼ਨ ਲੈਣ ਲਈ ਸਾਲ 1992 ਤੋਂ ਲੈ ਕੇ 4 ਲੱਖ ਤੋਂ ਵੱਧ ਅਰਜ਼ੀਆਂ ਹਾਲੇ ਵੀ ਪੀ.ਐਸ.ਪੀ.ਸੀ.ਐਲ. ਕੋਲ ਮੁਲਤਵੀ ਪਈਆਂ ਹਨ।

100 ਵਿਚੋਂ 80 ਲੋਕ ਚਾਹੁੰਦੇ ਹਨ ਪੰਜਾਬ ਵਿਚ 'ਆਪ' ਦੀ ਸਰਕਾਰ-ਸ਼ੇਰਗਿੱਲ

ਇਸ ਮੌਕੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਹਿਮੰਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਜਿੱਥੇ ਸੀ-ਵੋਟਰ ਵਰਗੀ ਸਤੰਤਰ ਏਜੰਸੀਆਂ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ 100 ਸੀਟਾਂ ਮਿਲਣ ਦੀ ਭਵਿੱਖ ਬਾਣੀ ਕੀਤੀ ਹੈ ਉਥੇ ਪਾਰਟੀ ਵਲੋਂ ਆਪਣੇ ਪੱਧਰ ਉਪਰ ਕਰਵਾਏ ਜਾ ਸਰਵੇਖਣਾਂ ਵਿਚ ਸਾਹਮਣੇ ਆਇਆ ਕਿ ਹਰ 100 ਵਿਚੋਂ 80 ਵਿਅਕਤੀ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੁੰਦੇ ਹਨ। ਉਨਾਂ ਦੱਸਿਆ ਕਿ ਪੰਜਾਬ ਦੇ ਲੋਕ ਇਸ ਵਾਰ ਦਿੱਲੀ ਦਾ ਰਿਕਾਰਡ ਵੀ ਤੋੜ ਸਕਦੇ ਹਨ। ਇਕ ਹੋਰ ਜਵਾਬ ਵਿਚ ਸ਼ੇਰਗਿੱਲ ਨੇ ਸਪਸ਼ਟ ਕੀਤਾ ਕਿ ਪਾਰਟੀ ਨੂੰ ਬੂਥ ਪੱਧਰ ਤੱਕ ਸਥਾਪਿਤ ਅਤੇ ਮਜਬੂਤ ਕਰਨ ਵਾਲੀ ਦਿੱਲੀ ਦੀ ਟੀਮ ਦੇ ਮੈਂਬਰ ਹੁਣ ਵਾਪਿਸ ਜਾਣ ਲਗੇ ਹਨ, ਕਿਉਂਕਿ ਉਹ ਜੱਥੇਬੰਦਕ ਪੱਧਰ 'ਤੇ ਪਾਰਟੀ ਨੂੰ ਖੜਾ ਕਰਕੇ ਆਪਣੀ ਜਿੰਮੇਦਾਰੀ ਪੂਰੀ ਕਰ ਚੁੱਕੇ ਹਨ ਅਤੇ ਹੁਣ ਅਗਲੇ ਮਿਸ਼ਨ ਲਈ ਹੋਰ ਰਾਜਾਂ ਨੂੰ ਨਿਕਲ ਗਏ ਹਨ। ਹੁਣ ਸੰਬੰਧਤ ਉਮੀਦਵਾਰਾਂ ਦੀ ਜਿੰਮੇਵਾਰੀ ਨਿਰਧਾਰਿਤ ਹੋ ਚੁੱਕੀ ਹੈ। ਉਨ•ਾਂ ਦੱਸਿਆ ਕਿ ਹੁਣ 32 ਉਮੀਦਵਾਰ ਐਲਾਨ ਕਰ ਦਿੱਤੇ ਜਾ ਚੁੱਕੇ ਹਨ ਅਤੇ ਜਲਦੀ ਹੀ ਹੋਰ ਉਮੀਦਵਾਰ ਐਲਾਨ ਕੀਤੇ ਜਾ ਰਹੇ ਹਨ। 

 

Tags: Himmat Singh Shergill , Chander Suta Dogra

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD