Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਮਜੀਠਾ ਹਲਕੇ ਵਿੱਚ 'ਆਪ" ਨੂੰ ਮਿਲਿਆ ਵੱਡਾ ਬਲ- ਅੱਠ ਪਿੰਡਾ ਦੇ ਦਰਜਨਾਂ ਪ੍ਰੀਵਾਰ ਆਪ 'ਚ ਸ਼ਾਮਲ

5 Dariya News

ਟਾਹਲੀ ਸਾਹਿਬ/ ਚਵਿੰਡਾ ਦੇਵੀ/ ਮੱਤੇਵਾਲ , 27 Jan 2017

Last updated on: Jan 27, 2017, 00:00 IST

ਮਜੀਠਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੂੰ ਮਿਲ ਰਹੇ ਆਮ ਲੋਕਾਂ ਦੇ ਭਰਵੇਂ ਸਮਰਥਨ ਵਿਚ ਉਸ ਸਮੇਂ ਲੋਕ ਲਹਿਰ ਬਣ ਗਿਆ ਜਦੋਂ ਪ੍ਰਗਟ ਸਿੰਘ ਚੋਗਾਂਵਾਂ, ਸੁਖਦੀਪ ਸਿੱਧੂ, ਬੁੱਧ ਸਿੰਘ ਝਾਮਕਾ, ਸੁਰਜੀਤ ਸਿੰਘ ਭੋਏਵਾਲ ਦੇ ਯਤਨਾਂ ਸਦਕਾ ਪਿੰਡ ਭੁੱਲਰ, ਹਾਂਸ, ਮਾਂਗਾ ਸਰਾਏ, ਸਰਹਾਲਾ, ਡਾਹਰੀਕੇ, ਝਾਮਕਾ, ਮਹਿਮੂਦਪੁਰ ਅਤੇ ਉਦੋਕੇ ਤੋਂ ਦਰਜਨਾਂ ਪ੍ਰੀਵਾਰਾਂ ਨੇ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਨਾਲ ਜੁੜਨ ਦਾ ਐਲਾਨ ਕਰ ਦਿੱਤਾ। 'ਆਪ' ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੇ ਪਿੰਡ-ਪਿੰਡ ਪਹੁੰਚ ਕੇ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਜੀ ਆਇਆ ਕਹਿੰਦਿਆਂ ਪਾਰਟੀ ਵਿਚ ਸ਼ਾਮਲ ਕੀਤਾ।ਅੱਜ ਪਿੰਡ ਸਰਹਾਲਾ ਤੋੰ ਸਾਬਕਾ ਸਰਪੰਚ ਅਜੀਤ ਸਿੰਘ, ਨਰਭਿੰਦਰ ਸਿੰਘ ਮੈਬਰ, ਜੁਗਿੰਦਰ ਸਿੰਘ ਮੈਬਰ,  ਹਿੰਮਤ ਸਿੰਘ ਢੇਸੀ, ਜਥੇ. ਰਣਜੀਤ ਸਿੰਘ ਅਤੇ ਪਲਵਿੰਦਰ ਸਿੰਘ ਪਰਜਾਪਤ ਸਮੇਤ ੧੩ ਪ੍ਰੀਵਾਰ, ਗੁਰਦੀਪ ਸਿੰਘ ਸਾਬਕਾ ਸਰਪੰਚ ਸਿੱਧਵਾਂ, ਕਸ਼ਮੀਰ ਸਿੰਘ ਟਾਹਲੀ ਸਾਹਿਬ, ਪਿੰਡ ਭੁੱਲਰ ਤੋਂ ਜਤਿੰਦਰ ਸਿੰਘ, ਸ਼ਮਸ਼ੇਰ ਸਿੰਘ, ਸਾਬਕਾ ਸਰਪੰਚ ਕਰਨੈਲ ਸਿੰਘ, ਬਲਦੇਵ ਸਿੰਘ ਮੈਬਰ ਸਮੇਤ ੨੦ ਪ੍ਰੀਵਾਰ, ਪਿੰਡ ਹਾਂਸ ਤੋਂ ਸਰਬਜੀਤ ਸਿੰਘ, ਹਰਜਿੰਦਰ ਸਿੰਘ, ਪਰਮਜੀਤ ਸਿੰਘ ਸਮੇਤ ੧੬ ਪ੍ਰੀਵਾਰ, ਪਿੰਡ ਮਾਂਗਾ ਸਰਾਂ ਤੋਂ ਬਲਵਿੰਦਰ ਸਿੰਘ, ਮਨਜੀਤ ਸਿੰਘ, ਜਗੀਰ ਸਿੰਘ ਸਮੇਤ ੧੪ ਪ੍ਰੀਵਾਰ, ਪਿੰਡ ਡਾਹਰੀਕੇ  ਤੋਂ ਬਲਦੇਵ ਸਿੰਘ, ਹਰਦੀਪ ਸਿੰਘ, ਜਗਦੀਸ਼ ਕੁਮਾਰ, ਗਗਨਦੀਪ ਸਿੰਘ ਸਮੇਤ ੧੨ ਪ੍ਰੀਵਾਰ, ਪਿੰਡ ਝਾਮਕਾ ਤੋਂ ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਮੁਖਤਾਰ ਸਿੰਘ ਸਮੇਤ ੧੦ ਪ੍ਰੀਵਾਰ, ਪਿੰਡ ਉਦੋਕੇ ਤੋੰ ਰਾਜਵਿੰਦਰ ਸਿੰਘ, ਸਿਮਰਜੀਤ ਸਿੰਘ, ਵਿਕਰਮਜੀਤ ਸਿੰਘ, ਹੈਪੀ ਆਦਿ ਪਿੰਡ ਮਹਿਮੂਦਪੁਰ ਤੋਂ ਬਲਬੀਰ ਸਿੰਘ, ਸਰਬਜੀਤ ਸਿੰਘ ਆਦਿ ਸਮੇਤ ਕੁੱਲ ੮ ਦਰਜਨ ਪ੍ਰੀਵਾਂਰਾਂ ਨੇ ਅਕਾਲੀ- ਕਾਂਗਰਸ ਦੇ ਉਤਰ ਕਾਂਟੋ ਮੈ ਚੜਾਂ ਦੇ ਰਾਜ ਕਰਨ ਦੇ ਦੋ ਪਾਰਟੀ ਸਿਸਟਮ ਤੋਂ ਤੰਗ ਆ ਕੇ ਪਾਰਟੀ ਆਮ ਆਦਮੀ ਪਾਰਟੀ ਦਾ ਝਾੜੂ ਫੜਨ ਦਾ ਫੈਸਲਾ ਕੀਤਾ।ਇਸ ਸਮੇ ਪੱਤਰਕਾਂਰਾ ਨਾਲ ਗੱਲਬਾਰ ਕਰਦਿਆਂ ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਅਤੇ ਕਾਂਗਰਸ ਦੋਹਾਂ ਨੇ ਆਪਣੇ ਸਿਆਸੀ ਮੁਫਾਦ ਖਾਤਰ ਨੀਚਤਾ ਦੀਆ ਹੱਦਾ ਪਾਰ ਕਰਦਿਆ ਜਿਥੇ ਨੌਜਵਾਂਨਾਂ ਨੂੰ ਬੇਰੋਜਗਾਰੀ ਅਤੇ ਨਸ਼ਿਆਂ ਦੀ ਦਲ ਦਲ ਵਿਚ ਧੱਕ ਕੇ ਪੰਜਾਬ ਦੀ ਜੁਝਾਰੂ ਪੰਜਾਬੀ ਕੌਮ ਦਾ ਘਾਂਣ ਕੀਤਾ ਹੈ ਉਥੇ ਪੂਰੇ ਪ੍ਰਬੰਧਕੀ ਢਾਚੇ ਤੇ ਰਾਜਸ਼ੀ ਕਬਜਾ ਕਰਕੇ ਝੂਠੇ ਪਰਚੇ, ਗੁੰਡਾਗਰਦੀ ਤੇ ਨਜਾਇਜ ਕਬਜੇ ਕਰਕੇ ਲੋਕਾਂ ਨੂੰ ਦਹਿਸ਼ਤ ਜਦਾ ਜਿੰਦਗੀ ਜਿਉਣ ਲਈ ਮਜਬੂਤ ਕੀਤਾ ਹੈ। ਹੁਣ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਉਨਾਂ ਦੀ ਦਹਿਸ਼ਤ ਵਿਚੋ ਨਿਕਲਣ ਦਾ ਫੈਸਲਾ ਕਰ ਲਿਆ ਹੈ। ਇਸ ਸਮੇ ਉਨਾਂ ਦੇ ਨਾਲ ਪ੍ਰਗਟ ਸਿੰਘ ਚੋਗਾਂਵਾ, ਸੁਖਦੀਪ ਸਿੱਧੂ, ਤੋਂ ਇਲਾਵਾ ਬੁੱਧ ਸਿੰਘ ਝਾਮਕਾ, ਸੁਰਜੀਤ ਸਿੰਘ ਡਰਾਇਵਰ, ਅੰਗਰੇਜ਼ ਸਿੰਘ, ਹਰਿੰਦਰ ਸਿੰਘ ਸੇਖੋ, ਹੀਰਾ ਸਿੰਘ ਹੁੰਦਲ, ਕੁਲਦੀਪ ਸਿਆਲਕਾ, ਰੰਗਾ ਸਿੰਘ, ਪਵਨਦੀਪ ਸਿੰਘ ਚਾਟੀਵਿੰਡ, ਬੀਬੀ ਅਮਰਜੀਤ ਕੌਰ, ਕੁਲਦੀਪ ਸਿੰਘ ਉਦੋਕੇ ਆਦਿ ਵੀ ਹਾਜ਼ਰ ਸਨ।




 

Tags: Himmat Singh Shergill

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD