ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਇੱਥੇ ਪਿੰਡ ਸੋਫੀ ਵਿਖੇ ਕੇਂਦਰੀ ਸਮਾਜਿਕ ਨਿਆਂ ਮੰਤਰੀ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਵਿਜੈ ਸਾਂਪਲਾ ਨਾਲ ਉਨ੍ਹਾਂ ਦੀ ਪੋਤੀ ਦੀ ਬੇਵਕਤੀ ਮੌਤ 'ਤੇ ਦੁੱਖ ਸਾਂਝਾ ਕੀਤਾ ਗਿਆ।ਸ. ਬਾਦਲ ਵਲੋਂ ਬੱਚੀ ਨਵਿਆ (2) , ਜਿਸਦੀ ਕਿ ਪਿਛਲੇ ਦਿਨੀਂ ਪੀ.ਜੀ.ਆਈ. ਚੰਡੀਗੜ੍ਹ ਵਿਖੇ ਮੌਤ ਹੋ ਗਈ ਸੀ, ਦੇ ਪਿਤਾ ਆਸ਼ੂ ਸਾਂਪਲਾ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਉਨ੍ਹਾਂ ਪ੍ਰਮਾਤਮਾ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇਸ ਮੌਕੇ ਸ੍ਰੀ ਸੁਰਜੀਤ ਕੁਮਾਰ ਜਿਆÎਨੀ ਕੈਬਨਿਟ ਮੰਤਰੀ,ਸ੍ਰੀ ਮਨੋਰੰਜਨ ਕਾਲੀਆ ਵਿਧਾਇਕ ,ਸਾਬਕਾ ਮੰਤਰੀ ਸੁੱਚਾ ਸਿੰਘ ਲੰਘਾਹ,ਸਾਬਕਾ ਵਿਧਾਇਕ ਸ.ਸਰਬਜੀਤ ਸਿੰਘ ਮੱਕੜ,ਮੇਯਰ ਸ੍ਰੀ ਸੁਨੀਲ ਜਯੋਤੀ,ਸ਼ੋਮਣੀ ਕਮੇਟੀ ਮੈਂਬਰ ਸ.ਪਰਮਜੀਤ ਸਿੰਘ ਰਾਏਪੁਰ,ਸਹਾਇਕ ਮੀਡੀਆ ਸਲਾਹਕਾਰ ਸੀ੍ਰ ਵਨੀਤ ਜੋਸ਼ੀ, ਜਲੰਧਰ ਡਵੀਜਨ ਦੇ ਕਮਿਸ਼ਨਰ ਸ.ਹਰਭੁਪਿੰਦਰ ਸਿੰਘ ਨੰਦਾ, ਕਮਿਸ਼ਨਰ ਪੁਲਿਸ ਅਰਪਿਤ ਸ਼ੁਕਲਾ ਅਤੇ ਡਿਪਟੀ ਕਮਿਸ਼ਨਰ ਕਮਲ ਕਿਸ਼ੇਰ ਯਾਦਵ ਹਾਜ਼ਰ ਸਨ