Thursday, 04 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸੰਸਦ ਵਿਚ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅੱਗੇ ਆਵਾਜ਼ ਬੁਲੰਦ ਕੀਤੀ, ਉਹ ਤੁਹਾਡੀਆਂ ਵੋਟਾਂ ਦੀ ਅਸਲ ਹੱਕਦਾਰ: ਸੁਖਬੀਰ ਸਿੰਘ ਬਾਦਲ

Sukhbir Singh Badal, Shiromani Akali Dal, SAD, Akali Dal, Talwandi Sabo

Web Admin

Web Admin

5 Dariya News

ਤਲਵੰਡੀ ਸਾਬੋ , 10 May 2024

Last updated on: May 10, 2024, 00:00 IST

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪਾਰਟੀ ਦੇ ਬਠਿੰਡਾ ਤੋਂ ਐਮ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਵਾਸਤੇ ਸੰਸਦ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਗੇ ਆਵਾਜ਼ ਬੁਲੰਦ ਕੀਤੀ ਤੇ ਉਹ ਹੀ ਤੁਹਾਡੀਆਂ ਵੋਟਾਂ ਦੀ ਹੱਕਦਾਰ ਹੈ ਤਾਂ ਜੋ ਉਹ ਲੋਕ ਸਭਾ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਮੁੱਦੇ ਚੁੱਕਦੀ ਰਹੇ।

ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਇਥੇ ਪਾਰਟੀ ਦੀ ਪੰਜਾਬ ਬਚਾਓ ਯਾਤਰਾ ਤਹਿਤ ਅਨੇਕਾਂ ਪ੍ਰੋਗਰਾਮ ਕੀਤੇ ਜਿਹਨਾਂ ਨੂੰ ਭਰਵਾਂ ਹੁੰਗਾਰਾ ਮਿਲਿਆ, ਨੇ ਕਿਹਾ ਕਿ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਦੀ ਸੰਸਦ ਵਿਚ ਕਾਰਗੁਜ਼ਾਰੀ ਦੀ ਤੁਲਨਾ ਰਵਨੀਤ ਬਿੱਟੂ ਤੇ ਹੋਰ ਸੰਸਦ ਮੈਂਬਰਾਂ ਨਾਲ ਕਰੋ ਜਿਹਨਾਂ ਸੱਤਾਧਾਰੀ ਪਾਰਟੀ ਨਾਲ ਸਮਝੌਤੇ ਕੀਤੇ ਅਤੇ ਪੰਜਾਬੀਆਂ ਦੇ ਹੱਕਾਂ ਵਾਸਤੇ ਡੱਟਣ ਤੋਂ ਨਾਂਹ ਕਰ ਦਿੱਤੀ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਠਿੰਡਾ ਦੇ ਐਮ ਪੀ ਨੇ ਨਾ ਸਿਰਫ ਕਿਸਾਨਾਂ ਦੀ ਗੱਲ ਕੀਤੀ ਬਲਕਿ ਕੇਂਦਰ ਸਰਕਾਰ ਨੂੰ ਚੇਤੇ ਕਰਵਾਇਆ ਕਿ ਉਸਨੇ ਐਮ ਐਸ ਪੀ ਨੂੰ ਇਕ ਨਿਸ਼ਚਿਤ ਸਮੇਂ ਦੇ ਅੰਦਰ ਕਾਨੂੰਨੀ ਗਰੰਟੀ ਬਣਾਉਣ ਦਾ ਵਾਅਦਾ ਕੀਤਾ ਸੀ ਤੇ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਜ਼ੋਰਦਾਰ ਅਪੀਲ ਕਰਦਿਆਂ ਦੱਸਿਆ ਸੀ ਕਿ ਕਿਵੇਂ ਦਹਾਕਿਆਂ ਤੋਂ ਉਮਰ ਕੈਦਾਂ ਪੂਰੀਆਂ ਕਰਨ ਦੇ ਬਾਵਜੂਦ ਉਹ ਜੇਲ੍ਹਾਂ ਵਿਚ ਬੰਦ ਹਨ।

ਉਹਨਾਂ ਕਿਹਾ ਕਿ ਜਦੋਂ ਸਰਕਾਰ ਨੇ ਇਹਨਾਂ ਅਪੀਲਾਂ ਨੂੰ ਨਾ ਸੁਣਿਆ ਤੇ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਗੱਲ ਵੀ ਨਾ ਸੁਣੀ, ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਅਤੇ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਵਿਚ ਦਖਲਅੰਦਾਜ਼ੀ ਬੰਦ ਕਰਨ ਦੀ ਵੀ ਨਾ ਸੁਣੀ ਤਾਂ ਅਕਾਲੀ ਦਲ ਨੇ ਫੈਸਲਾ ਕੀਤਾ ਕਿ ਉਹ ਸੰਸਦੀ ਚੋਣਾਂ ਇਕੱਲਿਆਂ ਲੜੇਗਾ।  ਉਹਨਾਂ ਕਿਹਾ ਕਿ ਅਸੀਂ ਆਪਣੇ ਸਿਧਾਂਤਾਂ ’ਤੇ ਪਹਿਰਾ ਦੇ ਰਹੇ ਹਾਂ ਤੇ ਭਾਵੇਂ ਕੁਝ ਵੀ ਹੋ ਜਾਵੇ ਅਸੀਂ ਆਪਣੀ ਮੂਲ ਵਿਚਾਰਧਾਰਾ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ। ਉਹਨਾਂ ਜ਼ੋਰ ਦੇ ਕੇ ਪੰਜਾਬੀਆਂ ਨੂੰਅਪੀਲ  ਕੀਤੀ ਕਿ ਉਹ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ।

ਸਰਦਾਰ ਬਾਦਲ ਨੇ ਪੰਜਾਬੀਆਂ ਨੂੰ ਭਰੋਸਾ ਦੁਆਇਆ ਕਿ ਲੋਕਾਂ ਦਾ ਫਤਵਾ ਮਿਲਣ ਮਗਰੋਂ  ਅਕਾਲੀ ਦਲ ਕਦੇ ਵੀ ਕਿਸੇ ਨੂੰ ਪੰਜਾਬ ਨਾਲ ਵਿਤਕਰਾ ਨਹੀਂ ਕਰਨ ਦੇਵੇਗਾ। ਉਹਨਾਂ ਕਿਹਾ ਕਿ ਜੇਕਰ ਅਕਾਲੀ ਦਲ ਸੱਤਾ ਵਿਚ ਹੁੰਦਾ ਤਾਂ ਹਰਿਆਣਾ ਸਰਕਾਰ ਦੀ ਜੁਰੱਅਤ ਨਾ ਪੈਂਦੀ ਕਿ ਉਹ ਪੰਜਾਬ ਦੇ ਕਿਸਾਨਾਂ ’ਤੇ ਪੰਜਾਬ ਦੀ ਧਰਤੀ ’ਤੇ ਹੰਝੂ ਗੈਸ ਦੇ ਗੋਲੇ ਛੱਡਦੀ ਜਾਂ ਰੱਬੜ ਦੀਆਂ ਗੋਲੀਆਂ ਚਲਾਉਂਦੀ। ਉਹਨਾਂ ਕਿਹਾ ਕਿ ਕਮਜ਼ੋਰ ਵਰਗਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਅਕਾਲੀ ਦਲ ਦਾ ਸੱਤਾ ਵਿਚ ਪਰਤਣਾ ਬਹੁਤ ਜ਼ਰੂਰੀ ਹੈ।

ਭ੍ਰਿਸ਼ਟ ਤੇ ਅਸੰਵੇਦਨਸ਼ੀਲ ਆਪ ਸਰਕਾਰ ਨੇ ਸਾਰੀਆਂ ਸਮਾਜ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਹਨ। ਇਕ ਵਾਰ ਅਕਾਲੀ ਦਲ ਸੱਤਾ ਵਿਚ ਪਰਤ ਆਇਆ ਤਾਂ ਅਸੀਂ ਆਟਾ ਦਾਲ, ਬੁਢਾਪਾ ਪੈਨਸ਼ਨ ਤੇ ਸ਼ਗਨ ਸਕੀਮ ਸਾਰੇ ਲਾਭਪਾਤਰੀਆਂ ਲਈ ਮੁੜ ਸ਼ੁਰੂ ਕਰਾਂਗੇ। ਅਸੀਂ ਲੜਕੀਆਂ ਨੂੰ ਸਾਇਕਲਾਂ ਦੇਣ ਦੀ ਸਕੀਮ ਵੀ ਮੁੜ ਸ਼ੁਰੂ ਕਰਾਂਗੇ ਅਤੇ ਪੁਰਾਣੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾਂ ਨੂੰ ਲਾਗੂ ਕਰਾਂਗੇ ਅਤੇ ਨੌਜਵਾਨਾਂ ਲਈ ਜ਼ਿੰਮ ਲਗਾਉਣੇ ਤੇ ਖੇਡ ਕਿੱਟਾਂ ਦੇਣੀਆਂ ਸ਼ੁਰੂ ਕਰਾਂਗੇ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੂਬੇ ਵਿਚ ਪਸ਼ੂ ਮੇਲੇ ਮੁੜ ਸ਼ੁਰੂ ਕੀਤੇ ਜਾਣਗੇ ਅਤੇ ਵਿਸ਼ਵ ਕਬੱਡੀ ਕੱਪ ਵੀ ਮੁੜ ਸ਼ੁਰੂ ਕੀਤਾ ਜਾਵੇਗਾ।ਸਰਦਾਰ ਬਾਦਲ ਨੇ ਮੁੱਖ ਮੰਤਰੀ ਵੱਲੋਂ ਹਾਲ ਹੀ ਵਿਚ ਰੋਡ ਸ਼ੋਅ ਵਿਚ ਸ਼ਰਾਬ ਪੀ ਕੇ ਤਮਾਸ਼ੇ ਕਰਨ ਤੇ ਮੁੱਖ ਮੰਤਰੀ ਦੀ ਕੁਰਸੀ ਦੇ ਅਕਸ ਨੂੰ ਢਾਹ ਲਾਉਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਆਪਣੇ ਵਾਹਨ ’ਤੇ ਬੈਠੇ ਸਨ ਤੇ ਉਹਨਾਂ ਨੇ ਝੂਠਾ ਪਾਣੀ ਤੱਕ ਆਪਣੀ ਦਸਤਾਰ ’ਤੇ ਪਾ ਲਿਆ ਜੋ ਇਕ ਮੁੱਖਮੰਤਰੀ  ਨੂੰ ਸੋਭਾ ਨਹੀਂ ਦਿੰਦਾ।

ਅਕਾਲੀ ਦਲ ਦੇ ਪ੍ਰਧਾਨ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਤੋਂ ਚੌਕੰਨੇ ਰਹਿਣ ਜਿਸਨੇ 2017-22 ਦੇ ਰਾਜਕਾਲ ਦੌਰਾਨ ਉਹਨਾਂ ਨਾਲ ਧੋਖਾ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਵਿਧਾਇਕ ਦਲ ਦੇ ਸਾਬਕਾ ਆਗੂ ਚਰਨਜੀਤ ਸਿੰਘ ਚੰਨੀ ਨੇ ਆਪ ਵਿਧਾਨ ਸਭਾ ਵਿਚ ਮੰਨਿਆ ਸੀ ਕਿ ਉਹਨਾਂ ਦੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਸੜਕਾਂ ’ਤੇ ਪੈਚ ਲਾਉਣਾ ਹੈ। ਉਹਨਾਂ ਕਿਹਾ ਕਿ ਤੁਸੀਂ ਇਸ ਪਾਰਟੀ ਤੋਂ ਕੀ ਆਸ ਰੱਖਦੇ ਹੋ ਜਿਸਨੇ ਪੰਜਾਬੀਆਂ ਨੂੰ ਹਰ ਮੁਕਾਮ ’ਤੇ ਫੇਲ੍ਹ ਕੀਤਾ ਹੈ।ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਮੋਹਣ ਸਿੰਘ ਬੰਗੀ ਅਤੇ ਰਵੀ ਪ੍ਰੀਤ ਸਿੰਘ ਸਿੱਧੂ ਸਮੇਤ ਹੋਰ ਵੱਖ-ਵੱਖ ਸੀਨੀਅਰ ਆਗੂ ਹਾਜ਼ਰ ਸਨ।

Harsimrat Kaur Badal has stood up to the PM and HM in parliament to protect interests of Punjab, She deserves your votes : Sukhbir Badal

Talwandi Sabo 

Shiromani Akali Dal (SAD) president Sukhbir Singh Badal today said the party’s Bathinda MP - Harsimrat Kaur Badal had stood up to prime minister Narendra Modi and home minister Amit Shah in parliament to protect the interests of Punjab and deserved their vote to continue raising their issues effectively in the Lok Sabha.

The SAD president, who held a number of programmes here as part of the party’s Punjab Bachao Yatra which received a massive welcome, said “I appeal to you to contrast the tenure of Mrs Harsimrat Badal in parliament with that of other MPs like Ravneet Bittu who compromised with the ruling party and refused to stand up to safeguard the rights of Punjabis”.

Mr Sukhbir Badal said the Bathinda MP had not only spoken up for farmers and reminded the union government that it was honour bound to implement its promise to make MSP a legal entity, but had also made a fervent appeal for the release of Bandi Singhs by highlighting how they continued to be incarcerated even after completion of their life sentences.

He said when the central government did not listen to these appeals as well as the need to transfer Chandigarh to Punjab, safeguarding the River waters of the State and putting a stop to interference in religious affairs of the Sikh community, the SAD decided to contest the parliamentary elections alone. “We decided to stand on our principles.

We will never compromise on our core ideology come what may”, Mr Badal asserted while appealing to Punjabis to strengthen the regional party.Assuring Punjabis that the SAD would never allow anyone to ride roughshod over Punjab once it received the people’s mandate, Mr Badal said “the Haryana government would not have dared to tear-gas and shoot rubber bullets at our farmers in case the SAD was in power”.

He said it was also important to return the SAD to power to protect the interests of the weaker sections. “The corrupt and insensitive AAP government has curtailed all social welfare benefits to the poor. Once the SAD is returned to power we will restart the atta-daal, old age pension and shagun scheme for all beneficiaries.

We will also restart giving cycles to girl students besides implementing the Bhagat Puran Scheme health insurance scheme and installing gyms and giving sports kits to youth”. The SAD president said Pashu Melas would also be restarted in the State as well as the World Kabaddi Cup.

Mr Badal also condemned chief minister Bhagwant Mann for again lowering the image of the chief minister’s chair by indulging in drunken antics during a recent road show. He said the chief minister started prancing on his vehicle top and even poured a bottle of water on his turban. “All this is not becoming of a chief minister”, he added.

The SAD president also appealed to the electorate to beware of the Congress which had already betrayed them during its 2017-22 tenure. He said former Congress legislature party leader Charanjit Singh Channi had admitted on the floor of the Vidhan Sabha that his party government’s biggest achievement was conducting patch work of roads.

“What can you expect from this party which has failed Punjabis in every aspect”, he added.The Shiromani Akali Dal president was accompanied by various senior leaders of the area, including SGPc member Mohan Singh Bangi and Ravi Preet Singh Sidhu.

हरसिमरत कौर बादल पंजाब के हितों की रक्षा के लिए संसद में प्रधानमंत्री और गृहमंत्री के सामने खड़ी हुई है,वह आपके वोटों की हकदार है: सुखबीर सिंह बादल

 

तलवंडी साबो

शिरोमणी अकाली दल के अध्यक्ष सरदार सुखबीर सिंह बादल ने आज कहा है कि पार्टी  बठिंडा से सांसद हरसिमरत कौर बादल पंजाब के हितों की रक्षा के लिए संसद में प्रधानमंत्री नरेंद्र मोदी और गृहमंत्री अमित शाह के सामने खड़ी हुई इसीलिए वह उनकी वोटों की हकदार हैं तथा कहा कि लोकसभा में अपने मुददों को प्रभावी ढ़ंग से उठाना जारी रखने के लिए उन्हे वोट देना चाहिए।

अकाली दल अध्यक्ष ने पंजाब बचाओ यात्रा के हिस्से के रूप में यहां कई कार्यक्रम आयोजित किए गए जिसका भारी स्वागत हुआ। उन्होने कहा,‘‘ मैं आपसे संसद में बीबा हरसिमरत कौर बादल के कार्यकाल की तुलना रवनीत बिटटू जैसे अन्य सांसदों से करने की अपील करता हूं , जिन्होने सत्तारूढ़ पार्टी के साथ समझौता किया और पंजाबियों के अधिकारों की रक्षा के लिए खड़े होने से इंकार कर दिया।

सरदार बादल ने कहा कि बठिंडा के सांसद ने न केवल किसानों के बारे बात की और केंद्र सरकार को याद दिलाया कि  एमएसपी को कानूनी इकाई बनाने के अपने वादे को लागू करने के लिए बाध्य है, बल्कि बंदी सिंहों की रिहाई की भी जोरदार ढ़ंग से अपील की थी कि कैसे वे अपनी उम्रकैद की सजा पूरी करने के बाद भी कैद में हैं।

उन्होने कहा कि जब केंद्र सरकार ने इन अपीलों के साथ -साथ चंडीगढ़ को पंजाब में स्थानांतरित करने, राज्य के नदी जल की सुरक्षा करने और सिख समुदाय के धार्मिक मामलों में हस्तक्षेप पर रोक लगाने की मांग नही चुनी तो शिरोमणी अकाली दल ने अकेले संसदीय चुनाव लड़ने का फैसला किया।  उन्होने कहा,‘‘ हमने अपने सिद्धांतों पर कायम रहने का फैसला किया।

हम अपने बुनियादी विचारधारा से कभी समझौता नही करेंगें चाहे कुछ हो जाए।’’ सरदार बादल ने पंजाबियों से अपनी क्षेत्रीय पार्टी को मजबूत करने की अपील करते हुए कहा।पंजाबियों को आश्वासन देते हुए कि अकाली दल लोगों का जनादेश प्राप्त होने के बाद अकाली दल किसी को भी पंजाब पर हमला करने की अनुमति नही देगा। सरदार बादल ने कहा,‘‘यदि अकाली दल सत्ता में होता तो हरियाणा सरकार हमारे किसानों पर आंसू गैस छोड़ने और रबड़ की गोलियां चलाने की हिम्मत नही करती।’’

उन्होने कहा कि कमजोर वर्गों के हितों की रक्षा के लिए अकाली दल को सत्ता में लौटाना भी महत्वपूर्ण है। उन्होने कहा,‘‘ भ्रष्ट और असंवेदनशील आप सरकार ने गरीबों को मिलने वाले सभी सामाजिक भलाई लाभों को कम कर दिया है। एक बार अकाली दल के सत्ता में वापिस आने पर हम सभी लाभार्थियों को आटा-दाल, बुढ़ापा पेंशन और शगुन योजना फिर से शुरू करेंगें।

हम भगत पुराण योजना स्वास्थ्य बीमा योजना को लागू करने और जिम स्थापित करने और नौजवानों को खेल किट देने के अलावा छात्राओं को साइकिल देना भी फिर से शुरू करेंगें। ’’ अकाली दल अध्यक्ष ने कहा कि राज्य में विश्व कबडडी कप के साथ-साथ पशु मेलों को फिर से शुरू किया जाएगा। सरदार बादल ने हाल ही मेकं एक रोड शो के दौरान नशे की हरकतों में लिप्त होकर मुख्यमंत्री की कुर्सी की छवि को फिर से खराब करने के लिए मुख्यमंत्री भगवंत मान की निंदा की।

उन्होने कहा कि मुख्यमंत्री अपने वाहन की छत पर चढ़कर नाचने लगे और उन्होने अपनी पगड़ी पर पानी की एक बोतल भी डाली। उन्होने कहा,‘‘यह सब एक मुख्यमंत्री पद की गरिमा को शोभा नही देता।’’अकाली दल अध्यक्ष ने मतदाताओं से कांग्रेस से सावधान रहने की अपील करते हुए कहा जो 2017-22 के कार्यकाल के दौरान उन्हे पहले ही धोखा दे चुकी है।

उन्होने कहा कि  कांग्रेस विधायक दल के पूर्व नेता चरनजीत सिंह चन्नी ने विधानसभा में स्वीकार किया था कि उनकी पार्टी की सरकार की सबसे बड़ी उपलब्धि सड़कों पर पैचवर्क करना है। उन्होने कहा,‘‘ आप इस पार्टी से क्या उम्मीद कर सकते हैं , जिसने पंजाबियों को हर मामले में विफल कर दिया है।’’अकाली दल अध्यक्ष के साथ एसजीपीसी सदस्य मोहन सिंह बंगी और रविप्रीत सिंह सिद्धू सहित क्षेत्र के कई अन्य वरिष्ठ नेता भी मौजूद थे।

 

Tags: Sukhbir Singh Badal , Shiromani Akali Dal , SAD , Akali Dal , Talwandi Sabo

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD