Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਬ੍ਰਹਮਕੁਮਾਰੀਆ ਨੇ ਸਾਝੇ ਕੀਤੇ ਆਰੀਅਨਜ਼ ਦੇ ਵਿਦਿਆਰਥੀਆਂ ਨਾਲ ਅਧਿਆਤਮਕ ਜੀਵਨ ਦੇ ਗੁਰ

ਮਾਊਂਟਆਬੂ, ਮਹਾਰਾਸ਼ਟਰ ਅਤੇ ਰਾਜਪੁਰਾ ਤੋ ਕੈਂਪਸ ਪਹੁੰਚੀਆਂ ਬ੍ਰਹਮਕੁਮਾਰੀਆਂ

ਬ੍ਰਹਮਕੁਮਾਰੀਆ ਨੇ ਸਾਝੇ ਕੀਤੇ ਆਰੀਅਨਜ਼ ਦੇ ਵਿਦਿਆਰਥੀਆਂ ਨਾਲ ਅਧਿਆਤਮਕ ਜੀਵਨ ਦੇ ਗੁਰ

Web Admin

Web Admin

5 Dariya News

ਐਸ.ਏ.ਐਸ. ਨਗਰ (ਮੁਹਾਲੀ) , 27 Mar 2016

Last updated on: Mar 27, 2016, 00:00 IST

ਇਨਸਾਨੀ ਰਿਸ਼ਤਿਆਂ ਵਿਚਲੇ ਅਧਿਆਤਮਕ ਪਹਿਲੂਆਂ ਤੇ ਬਾਰੇ ਵਿਚਾਰ ਚਰਚਾ ਕਰਨ ਲਈ ਬੀਤੇ ਦਿਨੀ ਆਰੀਅਨਜ਼ ਗਰੁੱਪ ਆਫ ਕਾਲਜਿਜ਼ ਚੰਡੀਗੜ੍ਹ ਵਲੋਂ ਕੈਂਪਸ ਵਿਖੇ ਵੱਖ ਵੱਖ ਹਿੱਸਿਆਂ ਤੋ ਆਈ ਬ੍ਰਹਮਕੁਮਾਰੀਆਂ ਦੀ ਟੀਮ ਨਾਲ ਇਕ ਵਿਸ਼ੇਸ਼ ਸ਼ੈਸ਼ਨ ਕਰਵਾਇਆ ਗਿਆ। ਸ਼ੈਸ਼ਨ ਦੌਰਾਨ ਰਾਜਸਥਾਨ ਦੇ ਮਾਊਂਟ ਆਬੂ, ਮਹਾਰਾਸ਼ਟਰ ਅਤੇ ਰਾਜਪੁਰਾ ਤੋਂ ਬ੍ਰਹਮਕੁਮਾਰੀਆਂ ਦੀ ਟੀਮ ਉਚੇਚੇ ਤੌਰ ਤੇ ਕੈਂਪਸ ਵਿਚ ਪਹੁੰਚੀ। ਇਸ ਟੀਮ ਨੇ ਵਿਦਿਆਰਥੀਆਂ ਨਾਲ ਅਧਿਆਤਮਕ, ਧਾਰਮਿਕ ਅਤੇ ਜੀਵਨ ਜਿਉਂਣ ਦੇ ਤਰੀਕਿਆਂ ਬਾਰੇ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ।ਇਸ ਮੌਕੇ ਬੋਲਦਿਆਂ ਮਾਊਟ ਆਬੂ ਤੋਂ ਬ੍ਰਹਮਕੁਮਾਰੀਆਂ ਦੀ ਮੁਖੀ ਗੀਤਾ ਦੀਦੀ ਨੇ ਵਿਦਿਆਰਥੀਆਂ ਨੂੰ ਤਣਾਅ ਮੁਕਤ ਜੀਵਨ ਜਿਉਂਣ ਦੇ ਢੰਗ, ਲੀਡਰਸ਼ਿਪ ਦੇ ਹੁਨਰ, ਭਾਵਨਾਵਾਂ ਨੂੰ ਕਾਬੂ ਰੱਖਣ ਦੇ ਹੁਨਰ, ਸਹੀ ਸੋਚਣ ਦੀ ਕਲਾ, ਆਪਣੇ ਅੰਦਰ ਦੀ ਸ਼ਕਤੀ ਨੂੰ ਪਹਿਚਾਨਣ, ਰਿਸ਼ਤਿਆਂ ਵਿਚਲਾ ਨਿੱਘ ਬਰਕਰਾਰ ਰੱਖਣ ਅਤੇ ਰਾਜਯੋਗ ਮੈਡੀਟੇਸ਼ਨ ਦੀਆਂ ਵਾਸਤਵਿਕ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ।ਮਹਾਰਾਸ਼ਟਰ ਦੀ ਸੈਂਟਰ ਇੰਚਾਰਜ ਬ੍ਰਹਮਕੁਮਾਰੀ ਅਨੀਤਾ ਦੀਦੀ ਨੇ ਦੱਸਿਆ ਕਿ ਕਿਸ ਤਰ੍ਹਾਂ ਆਪਣੇ ਸੋਚਣ ਦੇ ਢੰਗ ਵਿਚ ਮਾਮੂਲੀ ਜਿਹੇ ਬਦਲਾਅ ਕਰਨ ਨਾਲ ਅਸੀ ਆਪਣੇ ਜੀਵਨ ਵਿਚ ਬਦਲਾਅ ਲਿਆ ਸਕਦੇ ਹਾਂ। ਉਨ੍ਹਾ ਵਿਦਿਆਰਥੀਆਂ ਨੂੰ ਸਵਾਲ ਕੀਤਾ ਕਿ ਕਿੰਨੇ ਵਿਦਿਆਰਥੀ ਅਜਿਹੇ ਹਨ ਜੋ ਇਸ ਸ਼ੈਸ਼ਨ ਦੌਰਾਨ ਵੀ ਆਪਣੇ ਰੋਜਮਰ੍ਹਾ ਦੇ ਕੰਮ ਬਾਰੇ ਸੋਚ ਰਹੇ ਹਨ। 

ਤਕਰੀਬਨ ਸਾਰੇ ਵਿਦਿਆਰਥੀਆਂ ਨੇ ਹੱਥ ਖੜੇ ਕੀਤੇ। ਜਿਸਤੇ ਅਨੀਤਾ ਦੀਦੀ ਨੇ ਕਿਹਾ ਕਿ ਅਸੀ ਸਾਰੇ ਹੀ ਅਕਸਰ ਆਪਣੇ ਭੂਤਕਾਲ ਜਾਂ ਭਵਿੱਖ ਬਾਰੇ ਹੀ ਸੋਚਦੇ ਰਹਿੰਦੇ ਹਾਂ ਜਦਕਿ ਅਸੀ ਆਪਣੇ ਵਰਤਮਾਨ ਬਾਰੇ ਕਦੇ ਵੀ ਨਹੀ ਸੋਚਦੇ। ਉਨ੍ਹਾਂ ਕਿਹਾ ਕਿ ਅਸੀ ਅਕਸਰ ਇਹ ਮੰਨ ਲੈਂਦੇ ਹਾਂ ਕਿ ਸਾਡਾ ਆਪਣੀ ਸੋਚ ਤੇ ਕਾਬੂ ਨਹੀ ਹੈ। ਜਦਕਿ ਅਜਿਹਾ ਨਹੀ ਹੈ , ਜੇਕਰ ਅਸੀ ਚਾਹੀਏ ਤਾਂ ਅਸੀ ਆਪਣੀ ਸੋਚ ਤੇ ਕਾਬੂ ਰੱਖ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਅਸੀ ਕੀ, ਕਿਵੇਂ ਅਤੇ ਕਦੋਂ ਸੋਚਣਾ ਹੈ, ਇਸ ਦਾ ਸਿੱਧਾ ਸੰਬੰਧ ਅਧਿਆਤਮਕਤਾ ਨਾਲ ਹੇ। ਆਪਣੇ ਅੰਦਰਲੀ ਸੋਚਣ ਦੀ ਊਰਜਾ ਦਾ ਸਹੀ ਇਸਤੇਮਾਲ ਕਰਕੇ ਹੀ ਅਸੀ ਆਪਣਾ ਜੀਵਨ ਸ਼ਾਤਮਈ ਅਤੇ ਖੁਸ਼ਹਾਲੀ ਨਾਲ ਬਤੀਤ ਕਰ ਸਕਦੇ ਹਾਂ।ਇਸ ਮੌਕੇ ਰਾਜਪੁਰਾ ਸੈਂਟਰ ਦੀ ਇੰਚਾਰਜ ਮੈਡਮ ਚੰਚਲ ਜਟਾਣਾ ਅਤੇ ਡਾਕਟਰ ਰਾਮਾ ਨੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭ ਇਛਾਵਾਂ ਦਿੰਦਿਆਂ ਹੋਇਆ ਕਿਹਾ ਕਿ ਸੱਚਾਈ, ਸ਼ਾਂਤੀ, ਪਿਆਰ ਦੀ ਭਾਵਨਾ ਨਾਲ ਹੀ ਅਸੀ ਆਪਣੇ ਸਮਾਜ ਦੀ ਬਿਹਤਰੀ ਕਰ ਸਕਦੇ ਹਾਂ। ਉਨ੍ਹਾਂ ਅਧਿਆਤਮਕ ਗਿਆਨ ਅਤੇ ਰਾਜਯੋਗ ਮੈਡੀਟੇਸ਼ਨ ਦੀ ਲਗਾਤਾਰ ਪ੍ਰੈਕਟਿਸ ਤੇ ਜੋਰ ਦਿੰਦਿਆਂ ਕਿਹਾ ਕਿ ਇਸ ਨਾਲ ਹੀ ਅਸੀ ਆਪਣੇ ਆਪ ਵਿਚ ਅਤੇ ਸਮਾਜ ਵਿਚ ਸਦਭਾਵਨਾ ਲਿਆ ਸਕਦੇ ਹਾਂ।ਅੰਤ ਵਿਚ ਪ੍ਰੋ: ਬੀਐਸ ਸਿੱਧੂ ਰਜਿਸਟਰਾਰ, ਆਰੀਅਨਜ਼ ਗਰੁੱਪ ਆਫ ਕਾਲਜਿਜ਼ ਚੰਡੀਗੜ੍ਹ ਨੇ ਬ੍ਰਹਮਕੁਮਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸ਼ੈਸ਼ਨ ਅਜੋਕੇ ਸਮੇਂ ਦੀ ਲੋੜ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਸਿੱਖਿਆਵਾਂ ਦੀ ਅੱਜ ਦੇ ਨੌਜਵਾਨ ਪੀੜੀ ਨੂੰ ਬੇਹੱਦ ਜਿਆਦਾ ਲੋੜ ਹੈ। ਅਜਿਹੀਆਂ ਸਿੱਖਿਆਵਾਂ ਨਾਲ ਵਿਦਿਆਰਥੀਆਂ ਅੰਦਰ ਸਕਾਰਾਤਮਕ ਮਾਨਸਿਕਤਾ ਦਾ ਪ੍ਰਵਾਹ ਤੇਜ ਹੁੰਦਾ ਹੈ। 

 

Tags: Aryan College , Brahma Kumaris

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD