Thursday, 04 June 2026

 

 

ਖ਼ਾਸ ਖਬਰਾਂ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ

 

ਜਰਖੜ ਖੇਡਾਂ ਦਾ ਰੰਗਾਰੰਗ ਹੋਇਆ ਆਗਾਜ਼, ਉੱਘੇ ਲੋਕ ਗਾਇਕਾਂ ਨੇ ਬੰਨ੍ਹਿਆ ਰੰਗ, ਏਵਨ ਸਾਈਕਲ ਨੇ ਕੱਢੀ ਖੇਡ ਭਾਵਨਾ ਰੈਲੀ

ਜਰਖੜ ਖੇਡਾਂ ਦਾ ਰੰਗਾਰੰਗ ਹੋਇਆ ਆਗਾਜ਼, ਉੱਘੇ ਲੋਕ ਗਾਇਕਾਂ ਨੇ ਬੰਨ੍ਹਿਆ ਰੰਗ, ਏਵਨ ਸਾਈਕਲ ਨੇ ਕੱਢੀ ਖੇਡ ਭਾਵਨਾ ਰੈਲੀ

5 Dariya News (Ajay Pahwa)

ਲੁਧਿਆਣਾ , 21 Jan 2016

Last updated on: Jan 21, 2016, 00:00 IST

ਮਾਤਾ ਸਾਹਿਬ ਕੌਰ ਸਪੋਰਟਸ ਕਲੱਬ ਜਰਖੜ ਵੱਲੋਂ 30ਵਾਂ ਕੌਮੀ ਪੱਧਰ ਦਾ ਕੋਕਾਕੋਲ ਏਵਨ ਸਾਈਕਲ ਜਰਖੜ ਖੇਡ ਫੈਸਟੀਵਲ ਦਾ ਅੱਜ ਰੰਗਾਰੰਗ ਆਗਾਜ਼ ਹੋਇਆ, ਓਲੰਪਿਕ ਪੱਧਰ ਦੀਆਂ ਖੇਡਾਂ ਵਰਗੀ ਸੁੰਦਰਤਾ ਦਾ ਭੁਲੇਖਾ ਪਾ ਰਿਹਾ ਜਰਖੜ ਸਟੇਡੀਅਮ ਦਾ ਦ੍ਰਿਸ਼ ਤਾਂ ਦੇਖਿਆਂ ਹੀ ਫਬਦਾ ਸੀ।ਜਰਖੜ ਖੇਡਾਂ ਦੀ ਸ਼ੁਰੂਆਤ ਵੱਖ-ਵੱਖ ਟੀਮਾਂ ਦੇ ਮਾਰਚ ਪਾਸਟ ਤੋਂ ਹੋਈ, ਜਿਸ ਵਿਚ ਭਾਈ ਨਗਾਹੀਆਂ ਸਿੰਘ ਕਾਲਜ ਆਲਮਗੀਰ, ਕਲਗੀਧਰ ਅਕੈਡਮੀ ਦੁਗੱਰੀ, ਦਸਮੇਸ਼ ਪਬਲਿਕ ਸਕੂਲ ਕੈਂਡ, ਲਵਲੀ ਯੁਨੀਵਰਸਿਟੀ ਜਲੰਧਰ ਆਦਿ ਹੋਰ ਟੀਮਾਂ ਨੇ ਮਾਰਚ ਪਾਸਟ 'ਚ ਹਿੱਸਾ ਲਿਆ, ਜਦਕਿ ਓਲੰਪਿਕ ਖੇਡ ਮਸ਼ਾਲ ਅਤੇ ਖੇਡ ਭਾਵਨਾ ਏਵਨ ਸਾਈਕਲ ਰੈਲੀ ਖਿਡਾਰੀਆਂ ਦੇ ਕਾਫਲੇ ਦੇ ਰੂਪ ਵਿਚ ਗੁਰਦੁਆਰਾ ਆਲਮਗੀਰ ਤੋਂ ਚੱਲ ਕੇ ਜਰਖੜੇ ਪਿੰਡ ਸਟੇਡੀਅਮ ਪੁੱਜੀ। ਇਸ ਖੇਡ ਭਾਵਨਾ ਰੈਲੀ ਨੂੰ ਮਨਦੀਪ ਸਿੰਘ ਐਮ.ਡੀ. ਏਵਨ ਸਾਈਰਲ ਨੇ ਰਵਾਨਾ ਕੀਤਾ ਅਤੇ ਖੇਡ ਮਸ਼ਾਲ ਨੂੰ ਅੰਤਰਾਸ਼ਟਰੀ ਸਾਈਕਲਸਿਟ ਜਗਦੀਪ ਸਿੰਘ ਕਾਹਲੋਂ ਅਤੇ ਅੰਤਰਾਸ਼ਟਰੀ ਬਾਡੀ ਬਿਲਡਰ ਮੁਨੀਸ਼ ਕੁਮਾਰ ਨੇ ਜਗਾਇਆ, ਜਦਕਿ ਖੇਡਾਂ ਦਾ ਉਦਘਾਟਨ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਨੇ ਝੰਡਾ ਲਹਿਰਾ ਕੇ ਕੀਤਾ। ਇਸ ਮੌਕੇ ਕਲਗੀਧਰ ਅਕੈਡਮੀ ਦੀਆਂ ਬੱਚੀਆਂ ਨੇ 'ਦੇਹ ਸ਼ਿਵਾ ਬਰਮੋਹਿ, ਸ਼ੁਭ ਕਰਮਨ ਤੇ ਕਬੰਹੂ ਨਾ ਟਰੋਂ' ਸ਼ਬਦ ਪੜ੍ਹ ਕੇ ਖੇਡਾਂ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿਚ ਸਮੂਹ ਪ੍ਰਬੰਧਕਾਂ ਅਤੇ ਖਿਡਾਰੀਆਂ ਨੇ ਦੋ ਮਿੰਟ ਦਾ ਮੋਨ ਧਾਰ ਕੇ ਪੰਜਾਬ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ। 

ਇਸ ਤੋਂ ਇਲਾਵਾ ਭਾਈ ਨਗਾਹੀਆ ਕਾਲਜ ਦੀਆਂ ਲੜਕੀਆਂ ਨੇ ਗਿੱਧਾ ਅਤੇ ਜਨਰੇਸ਼ਨ ਆਫ ਇੰਡੀਆ ਵੱਲੋਂ ਪੇਸ਼ ਕੀਤੇ ਬਾਡੀ ਬਿਲਡਿੰਗ ਸ਼ੋਅ ਨੇ ਉਦਘਾਟਨੀ ਸਮਾਰੋਹ ਨੂੰ ਹੋਰ ਵੀ ਸੁਹਾਵਣਾ ਕੀਤਾ। ਇਸ ਮੌਕੇ ਕਲੱਬ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਅਤੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਅਤੇ ਖਿਡਾਰੀਆਂ ਨੂੰ ਜੀ ਆਇਆ ਨੂੰ ਆਖਿਆ। ਇਸ ਮੌਕੇ ਦਰਸ਼ਨ ਸਿੰਘ ਐਮ.ਡੀ. ਜੋਸ਼ ਟਰੈਕਟਰ, ਹਰਦਿਆਲ ਸਿੰਘ ਅਮਨ, ਹਰਪ੍ਰੀਤ ਸਿੰਘ ਸ਼ਿਵਾਲਿਕ, ਦਪਿੰਦਰ ਸਿੰਘ ਡਿੰਪੀ, ਪਰਮਜੀਤ ਸਿੰਘ ਨੀਟੂ, ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਦਲਜੀਤ ਸਿੰਘ ਜਰਖੜ ਕੈਨੇਡਾ, ਬਾਈ ਸੁਰਜੀਤ ਸਿੰਘ ਸਾਹਨੇਵਾਲ, ਹਰਪਪਾਲ ਸਿੰਘ ਲਹਿਲ, ਹੈਰੀ ਗੁਜੱਰਵਾਲ, ਐਡਵੋਕੇਟ ਹਰਕੰਵਲ ਸਿੰਘ, ਇਸੰਪੈਕਟਰ ਬਲਬੀਰ ਸਿੰਘ ਹੀਰ, ਪ੍ਰਿੰ. ਪ੍ਰੇਮ ਸਿੰਗਲਾ, ਗੁਰਮੀਤ ਸਿੰਘ ਰਣੀਆ ਗਾਂਧੀ, ਅਜੀਤ ਸਿੰਘ ਲਾਦੀਆਂ ਆਦਿ ਇਲਾਕੇ ਦੀਆਂ ਉੱਘੀਆਂ ਸਖਸ਼ੀਅਤਾਂ ਹਾਜਰ ਸਨ।

ਮਾਤਾ ਸਾਹਿਬ ਕੌਰ ਗੋਲਡ ਹਾਕੀ ਕੱਪ ਟੂਰਨਾਮੈਂਟ ਵਿਚ (ਕੁੜੀਆਂ) ਦੇ ਪਹਿਲੇ ਮੈਚ 'ਚ ਸਰਕਾਰੀ ਕਾਲਜ ਲੁਧਿਆਣਾ ਨੇ ਲਵਲੀ ਪ੍ਰੋਫੈਸ਼ਨਲ ਯੁਨੀਵਰਸਿਟੀ ਨੂੰ 6-0 ਨਾਲ ਹਰਾਇਆ ਅਤੇ ਦੂਜੇ ਮੈਚ 'ਚ ਖਾਲਸਾ ਕਾਲਜ ਨੇ ਕਿਲਾ ਰਾਏਪੁਰ ਨੂੰ 4-2 ਨਾਲ ਹਰਾਇਆ। ਜਦਕਿ ਅੰਡਰ-17 (ਲੜਕੇ) ਹਾਕੀ ਵਿਚ ਢੋਲਣ ਨੇ ਬਹਾਦਰਗੜ੍ਹ ਨੂੰ 8-0 ਨਾਲ, ਦੂਜੇ ਮੈਚ ਵਿਚ ਯੁਵਾ ਹਾਕੀ ਕਲੱਬ ਕੈਂਥਲ ਹਰਿਆਣਾ ਨੇ ਘਵੱਦੀ ਨੂੰ 7-4 ਨਾਲ, ਤੀਜੇ ਮੈਚ ਵਿਚ ਗਿੱਲ ਹਾਕੀ ਕਲੱਬ ਖਹਿਰਾ ਨੇ ਜੈ ਭਾਰਤ ਅਕੈਡਮੀ ਕੁਰੂਕੁਸ਼ੇਤਰਾ ਨੂੰ 6-4 ਨਾਲ, ਚੌਥੇ ਮੈਚ 'ਚ ਜਗਤਾਰ ਇਲੈਵਨ ਜਰਖੜ ਨੇ ਨਾਭਾ ਨੂੰ 5-1 ਨਾਲ ਹਰਾਇਆ। ਲੀਗ ਦੇ ਮੈਚਾਂ ਵਿਚ ਜਗਤਾਰ ਇਲੈਵਨ, ਸ਼ਾਹਬਾਦ ਹਾਕੀ ਅਕੈਡਮੀ ਹਰਿਆਣਾ ਤੋਂ 4-5 ਨਾਲ ਹਾਰੀ। ਪੁਰਸ਼ ਵਰਗ ਓਪਨ ਹਾਕੀ ਨਾਕਆਊਟ ਦੇ ਪਹਿਲੇ ਮੈਚ ਵਿਚ ਸੰਤ ਫਤਹਿ ਸਿੰਘ ਕਲੱਬ ਢੋਲਣ ਨੇ ਬੀ.ਐਮ.ਸੀ. ਕਲੱਬ ਛਾਜਲੀ ਨੂੰ 5-2 ਨਾਲ ਹਰਾਇਆ, ਦੂਜੇ ਮੈਚ ਵਿਚ ਮੋਗਾ ਨੂੰ ਅਮਲੋਹ ਨੇ 2-0 ਨਾਲ ਹਰਾਇਆ। 66ਵੀਂ ਪੰਜਾਬ ਬਾਸਕਟਬਾਲ ਸਟੇਟ ਚੈਂਪੀਅਨਸ਼ਿਪ ਦੇ ਪਹਿਲੇ ਮੈਚ ਵਿਚ ਲੁਧਿਆਣਾ ਨੇ ਮਾਨਸਾ ਨੂੰ 49-32 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤਾ। ਹੈਂਡਬਾਲ ਵਿਚ ਅੰਮ੍ਰਿਤਸਰ ਨੇ ਅਮਲੋਹ ਨੂੰ 22-18 ਨਾਲ ਹਰਾਇਆ।

ਇਸ ਮੌਕੇ ਜਗਦੇਵ ਸਿੰਘ ਜੱਸੋਵਾਲ ਦੀ ਯਾਦ ਨੂੰ ਸਮਰਪਿਤ ਸੱਭਿਆਚਾਰ ਮੇਲੇ ਵਿਚ ਲੋਕ ਗਾਇਕ ਸੀ.ਜੇ. ਮੱਲ੍ਹੀ, ਸੰਦੀਪ ਭੰਮਰਾ, ਲਵੀ ਢੀਂਡਸਾ, ਕੁਲਵਿੰਦਰ ਗਿੱਲ, ਇੰਡੀ ਬਲਿੰਗ (ਆਈ.ਬੀ.ਪੀ.ਟੀਮ), ਗੁਰਇੱਕਬਾਠ, ਸੋਨੀ ਬੁਟੱਰ, ਜਿੰਦ ਰੀਹਲ, ਸ਼ੈਂਕੀ, ਲਾਡੀ ਨਿਸ਼ਾਨ, ਸ਼ਰਨ ਢਿੱਲੋਂ ਮਿਊਜ਼ਿਕ ਡਾਇਰੈਕਟਰ, ਇਸ਼ਮੀਤ ਨਰੂਲਾ, ਬਾਈ ਡੈਵੀ ਸਿੰਘ, ਹਰਪ੍ਰੀਤ ਬੁਟੱਰ, ਹੈਪੀ ਜੱਸੋਵਾਲ ਆਦਿ ਨੇ ਦੇਰ ਰਾਤ ਤੱਕ ਦਰਸ਼ਕਾਂ ਦਾ ਮਨੋਰੰਜਨ ਕੀਤਾ। ਭਲਕੇ 22 ਜਨਵਰੀ ਨੂੰ ਜਿੱਥੇ ਸਾਈਕਲਿੰਗ ਦੇ ਮੁਕਾਬਲੇ ਮੁੱਖ ਖਿੱਚ ਦੇ ਕੇਂਦਰ ਹੋਣਗੇ, ਉੱਥੇ ਹੈਂਡਬਾਲ, ਬਾਸਕਚਬਾਲ, ਕਬੱਡੀ ਆਦਿ ਖੇਡਾਂ ਕੇ ਕੁਆਟਰ ਫਾਈਨਲ ਮੁਕਾਬਲੇ ਕਰਵਾਏ ਜਾਣਗੇ, ਜਦਕਿ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਮੁੱਖ ਮਹਿਮਾਨ ਵਜੋਂ ਪੁਜੱਣਗੇ। ਇਨ੍ਹਾਂ ਖੇਡਾਂ ਦੇ ਫਾਈਨਲ ਮੁਕਾਬਲੇ 23 ਜਨਵਰੀ ਹੋਣਗੇ, ਇਸ ਮੌਕੇ ਸੂਫੀ ਗਾਇਕ ਕੰਵਰ ਗਰੇਵਾਲ ਦਾ ਖੁੱਲ੍ਹਾ ਅਖਾੜਾ ਲੱਗੇਗਾ।

 

Tags: SPORTS NEWS

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD