Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ

Bela Pharmacy College, Amar Shaheed Baba Ajit Singh Jujhar Singh Memorial College of Pharmacy, Bela,College of Pharmacy BELA

Gurpreet Singh

Gurpreet Singh

5 Dariya News

ਰੋਪੜ , 04 Jun 2026

Last updated on: Jun 04, 2026, 16:17 IST

ਬੀਤੇ ਦਿਨੀ ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋ ਸਲਾਨਾ ਟਰਮ ਦੀ ਸਮਾਪਤੀ ਮੌਕੇ ਗਵਰਨਰ ਆਫੀਸ਼ੀਅਲ ਵਿਜ਼ਿਟ ਦਾ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡਿਸਟਰਿਕਟ ਗਵਰਨਰ 3080 ਰੋਟੇਰੀਅਨ ਰਵੀ ਪ੍ਰਕਾਸ਼ ਅਤੇ ਫਸਟ ਲੇਡੀ ਰੋਟੇਰੀਅਨ ਸ਼ਾਲਨੀ ਨੇ ਇਸ ਸਮਾਗਮ ਚ ਅਧਿਕਾਰਤ ਤੌਰ ਤੇ ਸ਼ਮੂਲੀਅਤ ਕੀਤੀ। 

ਇਸ ਮੌਕੇ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਪ੍ਰਧਾਨ ਰੁਮਿੰਦਰ ਸਿੰਘ ਤੇ ਕਲੱਬ ਮੈਬਰਾਂ ਵੱਲੋਂ ਡਿਸਟਰਿਕਟ ਗਵਰਨਰ ਦੇ ਸਾਹਮਣੇ ਆਪਣੇ ਬੀਤੇ ਇਕ ਸਾਲ ਦਾ ਰਿਪੋਰਟ ਕਾਰਡ ਪੇਸ਼ ਕੀਤਾ ਤੇ ਦੱਸਿਆ ਗਿਆ ਕਿਵੇਂ ਪ੍ਰਧਾਨ ਰੁਮਿੰਦਰ ਸਿੰਘ ਨੇ 2025-26 ਦੇ ਕਾਰਜਕਾਲ ਦੌਰਾਨ 167 ਪ੍ਰੋਜੈਕਟ ਕੀਤੇ ਜਿਸ ਵਿੱਚ ਵਾਤਾਵਰਨ, ਬੱਚਿਆਂ ਦੀ ਐਜੂਕੇਸ਼ਨ, ਬੱਚਿਆਂ ਅਤੇ ਵੁਮਨ ਹੈਲਥ, ਖੂਨਦਾਨ ਕੈਂਪ, ਸੜਕ ਸੁਰੱਖਿਆ ਅਵੇਅਰਨੈਸ ਵਰਗੇ ਅਨੇਕਾਂ  ਪ੍ਰੋਜੈਕਟ ਕੀਤੇ। ਇਸ ਮੌਕੇ ਡਿਸਟਰਿਕਟ ਗਵਰਨਰ  ਰਵੀ ਪ੍ਰਕਾਸ਼ ਵੱਲੋਂ ਆਪਣੇ ਸੰਬੋਧਨ ਦੌਰਾਨ ਕਿਹਾ ਗਿਆ ਕਿ ਰੋਟਰੀ ਡਿਸਟਰਿਕਟ 3080 ਦਾ ਘੇਰਾ ਬਹੁਤ ਹੀ ਵਿਸ਼ਾਲ ਹੈ। 

ਜਿਸ ਵਿੱਚ ਪੰਜ ਰਾਜਾਂ( ਪੰਜਾਬ, ਹਰਿਆਣਾ, ਹਿਮਾਚਲ, ਉਤਰਾਖੰਡ, ਯੂਪੀ) ਤੇ ਚੰਡੀਗੜ੍ਹ ਦੇ ਲੱਗਭਗ 17 ਰੈਵੇਨਿਊ ਡਿਸਟਰਿਕਟ ਆਉਦੇ ਹਨ। ਇਸ ਮੌਕੇ ਉਹਨਾਂ ਕਿਹਾ ਕਿ ਇਸ ਆਫੀਸ਼ੀਅਲ ਵਿਜ਼ਿਟ ਦਾ ਮੁੱਖ ਮਕਸਦ ਕਲੱਬ ਵੱਲੋਂ ਕੀਤੇ ਗਏ ਸਮਾਜ ਭਲਾਈ ਤੇ ਹੋਰ ਪ੍ਰੋਜੈਕਟਾਂ ਦੀ ਜਾਂਚ ਕਰਨਾ ਹੁੰਦਾ ਹੈ। 

ਇਸ ਮੌਕੇ ਉਹਨਾਂ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਪ੍ਰਧਾਨ ਰੁਮਿੰਦਰ ਸਿੰਘ ਤੇ ਸਾਰੇ ਕਲੱਬ ਰੋਟੇਰੀਅਨ ਮੈਬਰਾਂ ਦੀ ਸ਼ਲਾਘਾ ਕੀਤੀ ਕਿ ਉਹ ਬਹੁਤ ਥੋੜੇ ਸਮੇਂ ਦੇ ਦੌਰਾਨ ਬਹੁਤ ਉਤਸ਼ਾਹ ਦੇ ਨਾਲ ਬਹੁਤ ਵਧੀਆ ਢੰਗ ਨਾਲ ਵਧੀਆ ਪ੍ਰੋਜੇਕਟ ਕਰ ਰਹੇ ਹਨ। ਇਸ ਮੌਕੇ ਉਹਨਾਂ ਹੋਰ ਮੈਬਰ ਰੋਟੇਰੀਅਨਾਂ ਨੂੰ ਵੀ ਰੋਟਰੀ ਕਲੱਬ ਨਾਲ ਜੋੜਨ ਲਈ ਉਤਸ਼ਾਹਿਤ ਕੀਤਾ ਤੇ ਨਵੇਂ ਜੁੜ ਰਹੇ ਰੋਟੇਰੀਅਨਾਂ ਨੂੰ ਵੀ ਉਤਸ਼ਾਹ ਨਾਲ ਕੰਮ ਲਈ ਪ੍ਰੇਰਿਤ ਕੀਤਾ। 

ਇਸ ਮੌਕੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਜੀ ਨੇ ਦਵਿੰਦਰ ਸਿੰਘ ਜਟਾਣਾ ਜੀ ਨੂੰ ਜੀ ਆਇਆਂ ਨੂੰ ਆਖ ਕੇ ਸਵਾਗਤ ਕੀਤਾ ਜਿਹਨਾ ਨੂੰ ਰੋਟਰੀ ਕਲੱਬ ਰੋਪੜ ਸੈਂਟਰਲ ਦਾ ਹੋਨਰੀ ਮੈਂਬਰ ਬਣਾਇਆ ਗਿਆ ਜਿਨਾਂ ਵੱਲੋਂ ਹਰ ਘਰ ਮੋਰਿੰਗਾ ਮੁਹਿਮ ਦੇ ਵਿੱਚ ਵਡਮੁੱਲਾ ਯੋਗਦਾਨ ਪਾਇਆ ਗਿਆ। ਇਸ ਮੌਕੇ ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਕੁਝ ਸਨਮਾਨਿਤ ਸ਼ਖਸ਼ੀਅਤਾਂ ਨੂੰ ਵਿਸ਼ੇਸ਼ ਤੋਰ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। 

ਇਸ ਮੌਕੇ ਮੰਚ ਦਾ ਸੰਚਾਲਨ ਪ੍ਰੈਜੀਡੈਂਟ ਇਲੈਕਟ ਰੋਟੇਰੀਅਨ ਡਾਕਟਰ ਸ਼ੈਲੇਸ਼ ਸ਼ਰਮਾ ਨੇ ਬਹੁਤ ਹੀ ਵਿਲੱਖਣ ਅੰਦਾਜ ਨਾਲ ਨਿਭਾਆਇਆ। ਇਸ ਸਮਾਗਮ ਦੇ ਅੰਤ ਚ ਸੈਕਟਰੀ ਰੋਟੇਰੀਅਨ ਗੁਰਜਿੰਦਰ ਸਿੰਘ ਨੇ ਆਏ ਹੋਏ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਅਤੇ ਫਸਟ ਲੇਡੀ ਰੋਟੇਰੀਅਨ ਸ਼ਾਲਨੀ ਤੇ ਹੋਰ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡਿਸਟਰਿਕਟ ਗਵਰਨਰ 3080 ਰੋਟੇਰੀਅਨ ਰਵੀ ਪ੍ਰਕਾਸ਼ ਅਤੇ ਫਸਟ ਲੇਡੀ ਰੋਟੇਰੀਅਨ ਸ਼ਾਲਨੀ ,ਅਸਿਸਟੈਂਟ ਗਵਰਨਰ ਰੋਟੇਰੀਅਨ ਐਡਵੋਕੇਟ ਗੁਰਪ੍ਰੀਤ ਸਿੰਘ ਅਤੇ ਮੈਡਮ ਅਮੀਸ਼ਾ।

ਪ੍ਰਧਾਨ ਰੋਟਰੀ ਕਲੱਬ ਰੋਪੜ ਸੈਂਟਰਲ ਰੋਟੇਰੀਅਨ ਰੁਮਿੰਦਰ ਸਿੰਘ ਅਤੇ ਫਸਟ ਲੇਡੀ ਕਲੱਬ ਦਮਨਪ੍ਰੀਤ ਕੌਰ ,ਸੈਕਟਰੀ ਰੋਟੇਰੀਅਨ ਗੁਰਜਿੰਦਰ ਸਿੰਘ,ਸਾਬਕਾ ਪ੍ਰਧਾਨ ਰੋਟੇਰੀਅਨ ਅਜਮੇਰ ਸਿੰਘ, ਸਾਬਕਾ ਪ੍ਰਧਾਨ ਰੋਟੇਰੀਅਨ ਕੁਲਤਾਰ ਸਿੰਘ, ਕੈਸ਼ੀਅਰ ਰੋਟੇਰੀਅਨ ਰਾਜੂ ਵਰਮਾ ,ਪ੍ਰੈਜੀਡੈਂਟ ਇਲੈਕਟ ਰੋਟੇਰੀਅਨ ਡਾਕਟਰ ਸ਼ੈਲੇਸ਼ ਸ਼ਰਮਾ, ਸੈਕਟਰੀ ਇਲੈਕਟ ਸੀਏ ਕਪਿਲ ਵੋਹਰਾ, ਰੋਟੇਰੀਅਨ ਸਰਬਜੀਤ ਸਿੰਘ, ਰੋਟੇਰੀਅਨ ਡਾ ਹਰਮਨਦੀਪ ਸਿੰਘ, ਰੋਟੇਰੀਅਨ ਰੋਹਿਤ ਸੈਣੀ, ਰੋਟੇਰੀਅਨ ਰੁਪਿੰਦਰ ਸਿੰਘ, ਰੋਟੇਰੀਅਨ ਅਮਨਪ੍ਰੀਤ ਸਿੰਘ ਕਾਬੜਵਾਲ, ਰੋਟੇਰੀਅਨ ਕੁਲਜੀਤ ਸਿੰਘ, ਰੋਟੇਰੀਅਨ ਡਾਕਟਰ ਪਰਮਵੀਰ ਸਿੰਘ,  ਗਗਨਦੀਪ ਸਿੰਘ,ਮਾਸਟਰ ਗਗਨਦੀਪ ਸਿੰਘ ਜਸਕਰਨ ਸਿੰਘ, ਡਾਕਟਰ ਤਜਿੰਦਰ ਸਿੰਘ ਕੁਲਵਿੰਦਰ ਸਿੰਘ, ਸੁਖਦੇਵ ਸਿੰਘ, ਅਵਤਾਰ ਸਿੰਘ ਐਮ ਡੀ ਲਾਈਵ ਕੇਅਰ ਫਾਊਂਡੇਸ਼ਨ, ਮਨਦੀਪ ਸਿੰਘ ਲਾਈਵ ਕੇਅਰ ਫਾਊਂਡੇਸ਼ਨ, ਦਲਜੀਤ ਸਿੰਘ ਮੈਨੇਜਰ ਲਾਈਫ ਕੇਅਰ ਫਾਊਂਡੇਸ਼ਨ, ਜਗਜੀਤ ਸਿੰਘ ਜੱਗੀ ਪੀ ਟੀ ਸੀ ਨਿਊਜ, ਮਨਜਿੰਦਰ ਸਿੰਘ ਮਨੀ ਲਾਡਲ ,ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।

 

Tags: Bela Pharmacy College , Amar Shaheed Baba Ajit Singh Jujhar Singh Memorial College of Pharmacy , Bela , College of Pharmacy BELA

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD