ਸਿਹਤਮੰਦ ਲੋਕਾਂ ਨਾਲ ਹੀ ਨਵੇਂ ਅਤੇ ਨਿਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ । ਡਾਕਟਰੀ ਪੇਸ਼ਾ ਜੋ ਕਿ ਬਹੁਤ ਹੀ ਉੱਤਮ ਪੇਸ਼ਾ ਹੈ ਅਤੇ ਮਰੀਜਾਂ ਦਾ ਡਾਕਟਰਾਂ ਤੇ ਅਤੁੱਟ ਵਿਸ਼ਵਾਸ਼ ਹੁੰਦਾ ਹੈ ਇਸ ਲਈ ਡਾਕਟਰ ਲੋਕਾਂ ਨੂੰ ਸਸਤਾ ਇਲਾਜ ਅਤੇ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਆਪਣੀ ਡਿਊਟੀ ਸਮਰਪਿਤ ਭਾਵਨਾ ਨਾਲ ਕਰਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਜਪਾਲ ਪੰਜਾਬ ਅਤੇ ਹਰਿਆਣਾ ਪ੍ਰੋ: ਕਪਤਾਨ ਸਿੰਘ ਸੋਲੰਕੀ ਨੇ ਘੜੂੰਆਂ ਵਿਖੇ ਸਰਸਵਤੀ ਗਰੁੱਪ ਆਫ ਕਾਲਜਜ਼ ਵੱਲੋਂ ਬਣਾਏ ਗਏ 150 ਬਿਸਤਰਿਆਂ ਦੇ ਹੈਲਥ ਸਿਓਰ ਮਲਟੀ ਸਪੈਸ਼ਲਿਟੀ ਹਸਪਤਾਲ ਦੀ ਇਮਾਰਤ ਦਾ ਉਦਘਾਟਨ ਕਰਨ ਉਪਰੰਤ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।ਰਾਜਪਾਲ ਪੰਜਾਬ ਨੇ ਕਿਹਾ ਕਿ ਸਰਸਵਤੀ ਗਰੁੱਪ ਆਫ ਕਾਲਜਿਜ਼ ਵੱਲੋਂ ਪੇਂਡੂ ਖੇਤਰ ਵਿੱਚ ਖੋਲ੍ਹਿਆਂ ਗਿਆ ਅਤਿ ਅਧੁਨਿਕ ਹਸਪਤਾਲ ਜਿਸ ਵਿੱਚ ਐਲੋਪੈਥੀ ਦੇ ਨਾਲ-ਨਾਲ ਯੋਗਾ, ਆਯੂਰਵੈਦਿਕ ਵਿੰਗ ਵੀ ਸਥਾਪਿਤ ਕੀਤੇ ਗਏ ਹਨ ਅਤੇ ਇਹ ਹਸਪਤਾਲ ਇਸ ਇਲਾਕੇ ਦੇ ਪਿੰਡਾਂ ਵਿੱਚ ਵਸਦੇ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ ਅਤੇ ਲੋਕਾਂ ਨੂੰ ਹੁਣ ਸ਼ਹਿਰਾਂ 'ਚ ਜਾਣ ਦੀ ਬਜਾਏ ਇਸ ਹਸਪਤਾਲ ਤੋਂ ਹੀ ਬਿਹਤਰ ਸਿਹਤ ਸਹੂਲਤਾਂ ਮਿਲ ਸਕਣਗੀਆਂ।
ਉਨ੍ਹਾਂ ਇਸ ਮੌਕੇ ਸਰਸਵਤੀ ਗਰੁੱਪ ਦੀ ਪ੍ਰਬੰਧਕੀ ਕਮੇਟੀ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪੇਂਡੂ ਖੇਤਰ ਵਿੱਚ ਅਤਿ ਅਧੁਨਿਕ ਹਸਪਤਾਲ ਦੀ ਉਸਾਰੀ ਕਰਕੇ ਸਮਾਜ ਸੇਵਾ ਦਾ ਸਭ ਤੋਂ ਵੱਡਾ ਕਾਰਜ ਕੀਤਾ ਹੈ। ਉਨ੍ਹਾਂ ਇਸ ਮੌਕੇ ਇਹ ਵੀ ਆਖਿਆ ਕਿ ਇਸ ਹਸਪਤਾਲ ਵਿੱਚ ਗਰੀਬ ਵਰਗ ਦੇ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ। ਉਨ੍ਹਾਂ ਹੋਰ ਕਿਹਾ ਕਿ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੀਆ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਡਾਕਟਰੀ ਪੇਸ਼ੇ ਦਾ ਵਿਓਪਾਰੀਕਰਣ ਨਾ ਕਰਨ ਸਗੋਂ ਇਸ ਪੇਸ਼ੇ ਨੂੰ ਸਮਾਜ ਸੇਵਾ ਦਾ ਪੇਸ਼ਾ ਸਮਝ ਕੇ ਲੋਕ ਸੇਵਾ ਕਰਨ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਹਸਪਤਾਲ ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਕੇ ਆਪਣਾ ਚੰਗਾ ਨਾਮਣਾ ਖੱਟਣ। ਰਾਜਪਾਲ ਪੰਜਾਬ ਨੇ ਇਸ ਮੌਕੇ ਨਰਸਿੰਗ, ਬੈਚੂਲਰ ਆਫ ਨਰਸਿੰਗ, ਬੇਸਿਕ, ਡਿਗਰੀ ਕੋਰਸ ਅਤੇ ਜਨਰਲ ਨਰਸਿੰਗ ਕਰ ਰਹੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੜ੍ਹਾਈ ਦੇ ਨਾਲ-ਨਾਲ ਇਥੇ ਪਰੈਕਟੀਕਲ ਤੌਰ ਤੇ ਵੀ ਕੰਮ ਕਰਨ ਦਾ ਅਵਸਰ ਮਿਲ ਰਿਹਾ ਹੈ ਜੋ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹ੍ਹਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗਾ ਅਤੇ ਪੇਸ਼ੇ ਨੂੰ ਸੇਵਾ ਭਾਵਨਾ ਦੇ ਪੇਸ਼ੇ ਵਜੋਂ ਅਪਣਾਉਣ।
ਰਾਜਪਾਲ ਪੰਜਾਬ ਨੇ ਇਸ ਮੋਕੇ ਕਾਲਜ ਵਿਖੇ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਇਸ ਮੌਕੇ ਵੱਖ-ਵੱਖ ਕੋਰਸਾਂ ਵਿੱਚ ਮੱਲਾਂ ਮਾਰਨ ਵਾਲੇ 52 ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ। ਰਾਜਪਾਲ ਪੰਜਾਬ ਨੇ ਇਸ ਮੌਕੇ ਪਿੰ੍ਰਸੀਪਲ ਸਰਸਵਤੀ ਨਰਸਿੰਗ ਕਾਲਜ ਸ੍ਰੀਮਤੀ ਨਰਿੰਦਰ ਕੌਰ ਵਾਲੀਆ ਦੀ ਲਿਖੀ ਕਿਤਾਬ ਕਲੀਨਿੰਕਲ ਡੇਅਰੀ ਫਾਰ ਨਰਸਿੰਗ ਕਾਲਜਿਜ਼ ਵੀ ਜਾਰੀ ਕੀਤੀ।ਇਸ ਮੌਕੇ ਬੋਲਦਿਆਂ ਸਰਸਵਤੀ ਗਰੁੱਪ ਆਫ ਕਾਲਜ ਦੇ ਚੇਅਰਮੈਨ ਸ੍ਰੀ ਬੀ.ਐਲ ਅਗਰਵਾਲ ਨੇ ਦੱਸਿਆ ਕਿ ਇਹ ਹਸਪਤਾਲ ਬਹੁਤ ਹੀ ਅਤਿ ਅਧੁਨਿਕ ਕਿਸਮ ਦਾ ਬਣਾਇਆ ਗਿਆ ਹੈ ਅਤੇ ਹਸਪਤਾਲ ਦੇ ਨਾਲ-ਨਾਲ ਬੀ.ਏ.ਐਮ.ਐਸ ਮੈਡੀਕਲ ਕਾਲਜ ਦੀ ਸਥਾਪਨਾ ਵੀ ਕੀਤੀ ਗਈ ਹੈ। ਇਹ ਹਸਪਤਾਲ 24ਘੰਟੇ ਕੰਮ ਕਰੇਗਾ ਅਤੇ ਇਸ ਇਲਾਕੇ ਦੇ ਲੋਕਾਂ ਨੂੰ ਸਸਤੇ ਦਰ੍ਹਾਂ ਤੇ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੌਕੇ ਮਿਰਚੀਆਂ ਹਸਪਤਾਲ ਦੇ ਸੰਚਾਲਕ ਅਤੇ ਅੱਖਾਂ ਦੇ ਸਰਜਨ ਡਾ. ਰਾਜੀਵ ਮਿਰਚੀ ਹੈਲਥ ਸਿਓਰ ਮਲਟੀ ਸਪੈਸ਼ਲਿਟੀ ਹਸਪਤਾਲ ਦੇ ਪ੍ਰਬੰਧਕੀ ਅਫ਼ਸਰ ਡਾ. ਰਾਜੇਸ ਤਾਇਲ, ਸਰਸਵਤੀ ਆਯੂਰਵੈਦਿਕ ਕਾਲਦ ਦੇ ਪ੍ਰਿੰਸੀਪਲ ਡਾ. ਅਸ਼ੋਕ ਸ਼ਰਮਾ, ਰਤਨ ਗਰੁੱਪ ਆਫ ਕਾਲਜ ਦੇ ਚੇਅਰਮੈਨ ਸੁੰਦਰ ਲਾਲ ਅਗਰਵਾਲ, ਸ੍ਰੀ ਲੋਕੇਸ ਜੈਨ, ਐਸ.ਐਮ ਖੇੜਾ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।