ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸੁਰਜੀਤ ਕੁਮਾਰ ਜਿਆਣੀ ਦੀ ਪ੍ਰਧਾਨਗੀ ਅਧੀਨ ਸਟੇਟ ਸੁਪਰਵਾਈਜਰੀ ਬੋਰਡ ਦੀ ਵਿਸ਼ੇਸ਼ ਮੀਟਿੰਗ ਕੀਤੀ ਗਈ।ਜਿਸ ਵਿਚ ਸਿਹਤ ਮੰਤਰੀ ਦੁਆਰਾ ਸਟੇਟ ਸੁਪਵਾਈਜਰੀ ਬੋਰਡ ਵਲੋਂ ਪੀ.ਸੀ ਅਤੇ ਪੀ.ਐਨ.ਡੀ.ਟੀ. ਐਕਟ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਕੀਤੇ ਪ੍ਰਬੰਦਾਂ ਦਾ ਜਾਇਜਾ ਲਿਆ ਗਿਆ ਅਤੇ ਲਿੰਗ ਅਨੂਪਾਤ ਸਬੰਧੀ ਸਮਾਜਿਕ ਚੇਤਨਤਾ ਦੀ ਮੁਹਿੰਮ ਨੂੰ ਸੂਬੇ ਦੇ ਘਰ-ਘਰ ਪਹੁੰਚਾਉਣ ਲਈ ਰੂਪ-ਰੇਖਾ ਵੀ ਤਿਆਰ ਕੀਤੀ ਗਈ ।ਸਿਹਤ ਮੰਤਰੀ ਨੇ ਇਥੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਮੂਹ ਸਿਵਲ ਸਰਜਨਾਂ ਨੂੰ ਲਿੰਗ-ਨਿਰਧਾਰਣ ਜਾਂਚ ਕਰਨ ਵਾਲਿਆਂ ਤੇ ਸਖਤ ਕਾਰਵਾਈ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ।ਸਿਹਤ ਵਿਭਾਗ ਵਲੋਂ ਪੀ.ਸੀ ਅਤੇ ਪੀ.ਐਨ.ਡੀ.ਟੀ. ਐਕਟ ਦੀ ਸਖਤੀ ਨਾਲ ਪਾਲਣਾ ਵੀ ਕੀਤੀ ਜਾ ਰਹੀ ਹੈ ।ਉਨਾਂ ਅੱਗੇ ਕਿਹਾ ਕਿ ਸਿਹਤ ਵਿਭਾਗ ਦੀਆਂ ਕੋਸ਼ਿਸ਼ਾ ਸਦਕਾ ਲਿੰਗ ਅਨੁਪਾਤ ਵਿੱਚ ਚੌਖਾ ਸੁਧਾਰ ਹੋਇਆ ਹੈ ਅਤੇ ਲੋਕਾਂ ਵਿਚ ਜਾਗਰੂਕਤਾ ਵੀ ਵਧੀ ਹੈ।ਜਿਸ ਤੋਂ ਪਤਾ ਲਗਦਾ ਹੈ ਕਿ ਲਿੰਗ ਅਧਾਰਿਤ ਭੇਦ-ਭਾਵ ਵਿਚ ਲੋਕਾਂ ਦਾ ਵਿਸ਼ਵਾਸ਼ ਘਟਿਆ ਹੈ। ਹੁੱਣ ਲੜਕੀ ਦੇ ਜਨਮ ਹੋਣ ਤੇ ਵੀ ਲੋਕ ਖੁਸ਼ੀ ਮਨਾਉਂਦੇ ਹਨ।ਉਨਾਂ ਅੱਗੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਰਾਜ ਦੀ ਲਿੰਗ ਅਨੂਪਾਤ ਜੋ ੨੦੦੧ ਵਿੱਚ ੭੯੮ ਸੀ ਉਹ ੨੦੧੧ ਵਿੱਚ ਵੱਧ ਕੇ ੮੪੬ ਹੋ ਗਈ ਹੈ।ਇਸ ਵਿਚ ਹੋਰ ਸੁਧਾਰ ਲਿਆਉਣ ਲਈ ਵਿਭਾਗ ਵਲੋਂ ਪਿੰਡ-ਪਿੰਡ ਵਿਚ ਜਮੀਨੀ ਪੱਧਰ ਤੇ ਗਰੁੱਪ ਮੀਟਿੰਗਾਂ,ਵਰਕਸ਼ਾਪਾਂ ਅਤੇ ਸੈਮੀਨਾਰਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।ਜਿਸ ਨਾਲ ਆਉਣ ਵਾਲੇ ਸਮੇਂ ਵਿਚ ਵੀ ਲਿੰਗ ਅਨੂਪਾਤ ਵਿਚ ਚੰਗਾ ਸੁਧਾਰ ਹੋਣ ਦੀ ਉਮੀਦ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਭਰੂਣ ਦਾ ਲਿੰਗ ਟੈਸਟ ਰੋਕਣ ਲਈ ਪ੍ਰਾਇਵੇਟ ਡਿਟੈਕਟਿਵ ਏਜੰਸੀਆਂ ਦੀ ਮਦਦ ਲੈਣ ਦੀ ਤਜਵੀਜ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਗੈਰ ਕਾਨੂੰਨੀ ਤੌਰ ਤੇ ਚਲ ਰਹੇ ਅਲਟਰਾਂਸਾਊਡ ਸੈਂਟਰਾਂ ਤੇ ਨੱਥ ਪਾਈ ਜਾਵੇ ਅਤੇ ਰਾਜ ਵਿੱਚ ਬੱਚਾ ਲਿੰਗ ਅਨੂਪਾਤ ਵਿੱਚ ਸੁਧਾਰ ਲਿਆਦਾ ਜਾਵੇ ਨਾਲ ਹੀ ਬੇਟੀ ਬਚਾਓ ਮੁਹਿੰਮ ਨੂੰ ਸੂਬੇ ਵਿਚ ਬੜਾਵਾ ਦਿੱਤਾ ਜਾਵੇ। ਉਨਾਂ ਦੱਸਿਆ ਕਿ ਜਿਹਨਾਂ ਪਰਿਵਾਰਾਂ ਵਿਚ ਪਹਿਲਾ ਬੱਚੀ ਦਾ ਜਨਮ ਹੁੰਦਾ ਹੈ ਸਿਹਤ ਵਿਭਾਗ ਇਹਨਾਂ ਪਰਿਵਾਰਾਂ ਤੇ ਖਾਸ ਨਿਗਾਰਾਨੀ ਵੀ ਰੱਖਦਾ ਹੈ ਅਤੇ ਕੋਸਿੰਲਿੰਗ ਵੀ ਕਰਦਾ ਹੈ ਤਾਂ ਜੋ ਲੜਕੇ ਦੀ ਚਾਹਤ ਵਿਚ ਇਹ ਪਰਿਵਾਰ ਲਿੰਗ ਜਾਂਚ ਕਰਵਾਕੇ ਭਰੂਣ ਹਤਿੱਆ ਵਰਗਾ ਘਿਣੋਨਾ ਅਪਰਾਧ ਨਾ ਕਰਨ।ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿਨੀ ਮਹਾਜਨ ਨੇ ਦੱਸਿਆ ਕਿ ਲਿੰਗ ਨਿਰਧਾਰਣ ਕਰਨ ਵਾਲੇ ਸੈਂਟਰਾਂ ਦੀ ਸੂਚਨਾ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਦਾ ਇਨਾਮ ਦੇਣ ਦੀ ਤਜਵੀਜ ਰੱਖੀ ਗਈ ਹੈ ਜੋ ਕਿ ਪਹਿਲਾਂ ਵੀਹ ਹਜਾਂਰ ਰੁਪਏ ਸੀ ਪੰਜਾਬ ਰਾਜ ਵਿੱਚ ਪੰਜ ਸਾਲ ਦੀ ਉਮਰ ਤੱਕ ਦੀਆ ਬੱਚੀਆਂ ਦਾ ਸਾਰੇ ਹੀ ਸਰਕਾਰੀ ਸਿਹਤ ਸੰਸਥਾਂਵਾਂ / ਹਸਪਤਾਲਾ ਵਿੱਚ ਮੁਫਤ ਇਲਾਜ ਦੀ ਸਹੁਲਤ ਵੀ ਦਿੱਤੀ ਜਾਂਦੀ ਹੈ। ਇਸ ਬਾਰੇ ਵੀ ਬਾਰੇ ਬੋਰਡ ਦੇ ਸਾਰੇ ਹੀ ਮੈਂਬਰਾਂ ਨੂੰ ਜਾਗਰੂਕਤਾ ਫੈਲਾਉਣ ਬਾਰੇ ਕਿਹਾ ਗਿਆ ਹੈ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ. ਭਾਗ ਮੱਲ, ਡਾਇਰੈਕਟਰ ਪਰਿਵਾਰ ਭਲਾਈ ਡਾ. ਐਚ.ਐਸ ਬਾਲੀ, ਡਾਇਰੈਕਟਰ ਈ.ਐਸ.ਆਈ ਡਾ. ਉਸ਼ਾ ਬਾਂਸਲ ਅਤੇ ਸਟੇਟ ਸੁਪਵਾਈਜਰੀ ਬੋਰਡ ਦੇ ਮੈਂਬਰਾਂ ਵੀ ਹਾਜਰ ਹੋਏ।