Friday, 24 July 2026

 

 

ਖ਼ਾਸ ਖਬਰਾਂ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ : ਬ੍ਰਮ ਸ਼ੰਕਰ ਜਿੰਪਾ ਨੀਟ ਪੇਪਰ ਲੀਕ: ਵਿਦਿਆਰਥੀਆਂ ਦੇ ਅੰਦੋਲਨ ਤੋਂ ਘਬਰਾਈਆਂ ਕਾਂਗਰਸ-ਭਾਜਪਾ, 'ਆਪ' 'ਤੇ ਲਗਾ ਰਹੀਆਂ ਹਨ ਬੇਬੁਨਿਆਦ ਦੋਸ਼: ਬਲਤੇਜ ਪੰਨੂ

 

ਮੁੱਖ ਮੰਤਰੀ ਪੰਜਾਬ ਹੈਪਾਟਾਈਟਸ-ਸੀ ਰਿਲੀਫ ਫੰਡ

Web Admin

Web Admin

5 Dariya News

ਚੰਡੀਗੜ੍ਹ , 27 Jul 2016

Last updated on: Jul 27, 2016, 00:00 IST

ਪੰਜਾਬ ਵਿੱਚ ਹੈਪਾਟਾਈਟਸ-ਸੀ ਦੇ ਮਰੀਜਾਂ ਦਾ ਇਲਾਜ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ। ਇਸ ਸਬੰਧੀ ਮੁੱਖ ਮੰਤਰੀ ਪੰਜਾਬ ਹੈਪਾਟਾਈਟਸ –ਸੀ ਰਿਲੀਫ਼ ਫੰਡ ਦੀ ਸ਼ੁਰੂਆਤ 18 ਜੁਲਾਈ 2016 ਨੂੰ ਕੀਤੀ ਜਾ ਚੁੱਕੀ ਹੈ। ਵਿਸ਼ਵ ਹੈਪਾਟਾਈਟਸ ਦਿਵਸ (28 ਜੁਲਾਈ 2016) ਦੇ ਮੌਕੇ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਭਾਰਤ ਵਿੱਚ ਫਿਲਹਾਲ ਹੈਪਾਟਾਈਟਸ-ਸੀ ਦੇ ਮਰੀਜਾਂ ਦੀ ਗਿਣਤੀ ਪੁਖਤਾ ਨਹੀਂ ਹੋ ਸਕੀ ਹੈ। ਲੇਕਿਨ ਕੁਝ ਸਟੱਡੀਜ਼ ਮੁਤਾਬਿਕ ਪੰਜਾਬ ਰਾਜ ਵਿੱਚ ਹੈਪਾਟਾਈਟਸ-ਸੀ ਦੀ ਦਰ ਜ਼ਿਆਦਾ ਪਾਈ ਗਈ ਸੀ। ਇਸ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਪੰਜਾਬ ਹੈਪਾਟਾਈਟਸ-ਸੀ ਰਿਲੀਫ ਫੰਡ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਪੰਜਾਬ ਸਰਕਾਰ ਦੁਆਰਾ ਰਾਜ ਦੇ ਹਰੇਕ ਹੈਪਾਟਾਈਟਸ-ਸੀ ਦੇ ਮਰੀਜ ਨੂੰ ਇਸ ਬਿਮਾਰੀ ਲਈ ਮੁਫ਼ਤ ਇਲਾਜ ਦੀ ਸੇਵਾ ਮੁਹੱਇਆ ਕਰਵਾਈ ਜਾ ਸਕੇ। ਪੀਜੀਆਈ ਚੰਡੀਗੜ੍ਹ ਦੇ ਹੈਪਟੋਲੌਜੀ ਦੇ ਮਾਹਿਰਾਂ ਵੱਲੋਂ ਹੈਪਾਟਾਈਟਸ-ਸੀ ਦੇ ਇਲਾਜ ਲਈ ਦਿਸ਼ਾ ਨਿਰਦੇਸ਼ ਤਿਆਰ ਕੀਤੇ ਗਏ ਹਨ। ਇਹ ਸਕੀਮ ਰਾਜ ਦੇ 22 ਜ਼ਿਲ੍ਹਾ ਹਸਪਤਾਲਾਂ ਅਤੇ 3 ਮੈਡੀਕਲ ਕਾਲਜਾਂ ਵਿੱਚ ਚੱਲ ਰਹੀ ਹੈ। ਇਨ੍ਹਾਂ 25 ਸੰਸਥਾਵਾਂ ਦੇ ਮੈਡੀਕਲ ਸਪੈਸ਼ਲਿਸਟ ਨੂੰ ਪੀਜੀਆਈ ਦੇ ਮਾਹਿਰਾਂ ਵੱਲੋਂ ਪਹਿਲਾਂ ਹੀ ਵਿਸ਼ੇਸ ਟਰੇਨਿੰਗ ਦਿੱਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਪੀਜੀਆਈ ਦੇ ਮਾਹਿਰ ਹਰ 15 ਦਿਨ ਬਾਅਦ ਇਨ੍ਹਾਂ ਸੰਸਥਾਵਾਂ ਦੇ ਮੈਡੀਕਲ ਸਪੈਸ਼ਲਿਸਟ ਦੇ ਨਾਲ ਆਨਲਾਈਨ ਕੇਸ ਬਾਰੇ ਚਰਚਾ ਕਰਦੇ ਹਨ। 

ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਪ੍ਰਮੁੱਖ ਸਕੱਤਰ ਸ਼੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਵੱਲੋਂ ਲੈਬੋਰਟਰੀਜ਼ ਨਾਲ ਰੇਟ ਕੰਟਰੈਕਟ ਕੀਤੇ ਗਏ ਹਨ। ਇਸ ਅਧੀਨ ਹੈਪਾਟਾਈਟਸ-ਸੀ ਦੇ ਟੈਸਟ ਬਜ਼ਾਰ ਨਾਲੋਂ ਘੱਟ ਕੀਮਤ ਤੇ ਕੀਤੇ ਜਾਂਦੇ ਹਨ। ਜਦੋਂਕਿ ਇਨ੍ਹਾਂ 25 ਹਸਪਤਾਲਾਂ ਵਿੱਚ ਇਲਾਜ ਲਈ ਦਵਾਈਆਂ ਬਿਲਕੁਲ ਮੁਫ਼ਤ ਮੁਹੱਇਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਸਕੀਮ ਦੀ ਸ਼ੁਰੂਆਤ ਦੇ ਇੱਕ ਮਹੀਨੇ ਵਿੱਚ ਲਗਭਗ 6000 ਮਰੀਜਾਂ ਦੀ ਜਾਂਚ ਕੀਤੀ ਗਈ ਹੈ ਅਤੇ ਇਨ੍ਹਾਂ ਵਿੱਚੋਂ 4 ਹਜ਼ਾਰ ਮਰੀਜਾਂ ਦਾ ਇਲਾਜ ਸ਼ੁਰੂ ਕੀਤਾ ਗਿਆ ਹੈ। ਹੁਣ ਤੱਕ ਜ਼ਿਲ੍ਹਾ ਮੁਕਤਸਰ ਵਿੱਚ 618, ਫਰੀਦਕੋਟ ਵਿੱਚ 529, ਬਠਿੰਡਾ ਵਿੱਚ 419, ਮਾਨਸਾ ਵਿੱਚ 338, ਬਰਨਾਲਾ ਵਿੱਚ 319 ਅਤੇ ਮੋਗਾ ਵਿੱਚ 241 ਮਰੀਜਾਂ ਦਾ ਇਲਾਜ ਸ਼ੁਰੂ ਕੀਤਾ ਜਾ ਚੁੱਕਿਆ ਹੈ। ਇਨ੍ਹਾਂ ਮਰੀਜਾਂ ਦੇ ਅੰਕੜਿਆਂ ਮੁਤਾਬਿਕ ਲਗਭਗ 70 ਪ੍ਰਤਿਸ਼ਤ ਮਰੀਜ ਪੇਂਡੂ ਇਲਾਕਿਆਂ ਵਿੱਚ ਰਿਪੋਰਟ ਹੋਏ ਹਨ ਅਤੇ ਇਨ੍ਹਾਂ ਮਰੀਜਾਂ ਵਿੱਚੋਂ ਜ਼ਿਆਦਾਤਰ ਮਰੀਜ ਪੁਰਸ਼ (64 ਪ੍ਰਤਿਸ਼ਤ) ਹਨ। ਇਸੇ ਤਰ੍ਹਾਂ ਜਿਨ੍ਹਾਂ 4 ਹਜ਼ਾਰ ਮਰੀਜਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਵਿੱਚੋਂ 15 ਪ੍ਰਤੀਸ਼ਤ ਮਰੀਜਾਂ ਨੂੰ ਜਿਗਰ (ਲੀਵਰ) ਦਾ ਸਿਰੋਸਿਸ ਸਾਹਮਣੇ ਆਇਆ ਹੈ। ਇਨ੍ਹਾਂ ਮਰੀਜਾਂ ਵਿੱਚ ਜਿਗਰ ਦਾ ਕੈਂਸਰ ਅਤੇ ਮੌਤ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ।ਸ਼੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਇਸ ਸਕੀਮ ਦੀ ਸ਼ੁਰੂਆਤ ਹੋਣ ਤੋਂ ਬਾਅਦ ਇਹ ਸਾਹਮਣੇ ਆਇਆ ਹੈ ਕਿ ਹੈਪਾਟਾਈਟਸ-ਸੀ ਦੇ ਜਿਹੜੇ ਮਰੀਜ ਟੈਸਟ ਅਤੇ ਇਲਾਜ ਤੋਂ ਵਾਂਝੇ ਸੀ, ਉਨ੍ਹਾਂ ਨੂੰ ਆਪਣੇ ਜ਼ਿਲ੍ਹੇ ਵਿੱਚ ਹੀ ਇਲਾਜ ਮਿਲ ਰਿਹਾ ਹੈ। ਇਸ ਸਕੀਮ ਨਾਲ ਉਨ੍ਹਾਂ ਮਰੀਜਾਂ ਨੂੰ ਬਹੁਤ ਲਾਭ ਮਿਲਿਆ ਹੈ, ਜਿਨ੍ਹਾਂ ਨੂੰ ਟੈਸਟ ਅਤੇ ਇਲਾਜ ਲਈ ਚੰਡੀਗੜ੍ਹ ਜਾਂ ਹੋਰ ਵੱਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ। ਇਹ ਸਕੀਮ ਉਨ੍ਹਾਂ ਮਰੀਜ਼ ਦੀ ਜ਼ਿੰਦਗੀ ਬਚਾਉਣ ਵਿੱਚ ਕਾਮਯਾਬ ਹੋ ਰਹੀ ਹੈ। ਜਿਨ੍ਹਾਂ ਨੂੰ ਜਿਗਰ ਦਾ ਸਿਰੋਸਿਸ ਜਾਂ ਹੋਰ ਤਕਲੀਫਾਂ ਹਨ। 

 

Tags: Surjit Kumar Jyani

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD