ਅੱਜ ਇਥੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਂਨ ਸ੍ਰੀ ਰਾਜੇਸ਼ ਬਾਘਾ ਰਵਿਦਾਸੀਏ ਸਿੱਖ ਨੂੰ ਮੁਸਲਮਾਨ ਬਣਾਏ ਜਾਣ ਦੇ ਮਾਮਲੇ ਸਬੰਧੀ ਪੰਜਾਬ ਦੇ ਸਿਹਤ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੂੰ ਮਿਲੇ ਅਤੇ ਜੋਰ ਪਾਇਆ ਕਿ ਸਿਹਤ ਵਿਭਾਗ ਵਲੋ ਲੋਕਾਂ ਨੂੰ ਬਿਮਾਰੀਆਂ ਦੇ ਇਲਾਜ ਸਬੰਧੀ ਸੁਚੇਤ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਈ ਜਾਵੇ।ਬਾਘਾ ਨੇ ਕਿਹਾ ਕਿ ਜਾਗਰੂਕਤਾ ਮੁਹਿੰਮ ਅਧੀਨ ਝੋਲ੍ਹਾ ਛਾਪ ਡਾਕਟਰਾਂ ਅਤੇ ਸੜਕਾਂ ਤੇ ਬੈਠੇ ਜੜੀ ਬੁਟੀਆਂ ਦੀ ਆੜ ਵਿੱਚ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹੀਕਮਾਂ, ਵੈਦਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜੋ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਹਜਾਰਾਂ ਲੱਖਾਂ ਰੁਪਏ ਦੀ ਧੋਖਾਧੜੀ ਕਰ ਰਹੇ ਹਨ। ਉਨਾ ਕਿਹਾ ਕਿ ਨਾ ਤਾਂ ਇਨਾਂ ਝੋਲਾ ਛਾਪ ਡਾਕਟਰਾਂ, ਹਕੀਮਾਂ ਵੈਦਾਂ ਦੀ ਕੋਈ ਸਿਹਤ ਵਿਭਾਗ ਵਿਖੇ ਰਜਿਸਟਰੇਸਨ ਹੁੰਦੀ ਹੈ ਅਤੇ ਨਾਂ ਹੀ ਸਹਿਤ ਵਿਭਾਗ ਵਲੋ ਇਨਾਂ ਵਲੋ ਵੇਚੀਆਂ ਜਾਣ ਵਾਲੀਆਂ ਦਵਾਈਆਂ ਦਾ ਵੇਰਵਾ ਹੁੰਦਾ ਹੈ। ਇਸ ਲਈ ਸੂਬੇ ਦੇ ਦਿਹਾਤੀ ਵਿਸੇਸ ਤੌਰ ਤੇ ਪਛੜੇ ਇਲਾਕਿਆਂ ਵਿੱਚ ਰਹਿ ਰਹੇ ਲੋਕਾਂ ਦੇ ਹਿੱਤ ਲਈ ਸਿਹਤ ਦੇ ਮਦੇਨਜਰ ਇਨਾ ਦੋਸੀਆਂ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੇਡੂ ਇਲਾਕਿਆਂ ਵਿੱਚ ਰਹਿ ਰਹੇ ਲੋਕਾਂ ਦਾ ਲੁੱਟ ਖਸੁਟ ਨਾ ਹੋ ਸਕੇ।
ਸ੍ਰੀ ਬਾਘਾ ਨੇ ਸਿਹਤ ਮੰਤਰੀ ਨੂੰ ਸੁਝਾਅ ਦਿੱਤਾ ਕਿ ਇਸ ਮੁਹਿੰਮ ਵਿੱਚ ਗੈਰ ਸਰਕਾਰੀ ਸੰਗਠਨਾਂ , ਸਵੈ ਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਨੂੰ ਵੀ ਸਾਮਲ ਕੀਤਾ ਜਾਵੇ।ਸ੍ਰੀ ਜਿਆਣੀ ਨੇ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਂਨ ਸ੍ਰੀ ਰਾਜੇਸ਼ ਬਾਘਾ ਨੂੰ ਭਰੋਸਾ ਦਿਵਾਇਆ ਕਿ ਸਿਹਤ ਵਿਭਾਗ ਵਲੋ ਜਾਗਰੂਕਤਾਂ ਮੁਹਿੰਮ ਅਧੀਨ ਇਨਾਂ ਝੋਲਾ ਛਾਪ ਡਾਕਟਰਾਂ, ਹਕੀਮਾਂ ਵੈਦਾਂ ਦੀ ਮੁੰਕਮਲ ਤਫਤੀਸ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਨਾ ਦੀ ਸਿੱਖਿਆ, ਦਵਾਈਆਂ ਦੇ ਸ੍ਰੋਤਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ। ਉਨਾਂ ਕਿਹਾ ਕਿ ਜੇਕਰ ਕੋਈ ਅਸਿਖਿਅਤ ਵਿਅਕਤੀ ਲੋਕਾਂ ਦਾ ਇਲਾਜ ਕਰਦਾ ਹੈ ਅਤੇ ਦਵਾਈਆਂ ਵੇਚਦਾ ਹੈ ਤਾਂ ਉਸ ਵਿਰੁੱਧ ਸਿਹਤ ਵਿਭਾਗ ਹਰ ਸੰਭਵ ਕਾਰਵਾਈ ਕਰੇਗਾ। ਸ੍ਰੀ ਜਿਆਣੀ ਨੇ ਕਿਹਾ ਕਿ ਸਿਹਤ ਵਿਭਾਗ ਨੂੰ ਇਸ ਜਾਗਰੂਕਤਾ ਮੁਹਿੰਮ ਸਬੰਧੀ ਦਿਸਾ ਨਿਰਦੇਸ ਦੇ ਦਿੱਤੇ ਗਏ ਹਨ।