Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਮਹਿਲਾ ਸਸ਼ਕਤੀਕਰਣ ਵਿਚ ਮੀਡੀਆ ਅਹਿਮ ਰੋਲ ਅਦਾ ਕਰ ਸਕਦਾ ਹੈ: ਕਪਤਾਨ ਸਿੰਘ ਸੋਲੰਕੀ

ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ''ਮਹਿਲਾ ਸਸ਼ਕਤੀਕਰਣ ਵਿੱਚ ਮੀਡੀਆ ਦੀ ਭੂਮਿਕਾ'' ਦੇ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ

ਕਪਤਾਨ ਸਿੰਘ ਸੋਲੰਕੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਥਿਤ ਬ੍ਰਹਮਾ ਕੁਮਾਰੀ  ਸੁਖ ਸ਼ਾਂਤੀ ਭਵਨ ਵਿਖੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਮਹਿਲਾ ਸਸ਼ਕਤੀਕਰਣ ਵਿਚ ਮੀਡੀਆ ਦੀ ਭੂਮਿਕਾ ਦੇ ਵਿਸ਼ੇ ਤੇ  ਕਰਵਾਏ ਗਏ ਸੈਮੀਨਾਰ ਦਾ ਉਦਘਾਟਨ ਸਮਾ ਰੋਸ਼ਨ ਕਰਕੇ ਕਰਦੇ ਹੋਏ।
ਕਪਤਾਨ ਸਿੰਘ ਸੋਲੰਕੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਥਿਤ ਬ੍ਰਹਮਾ ਕੁਮਾਰੀ ਸੁਖ ਸ਼ਾਂਤੀ ਭਵਨ ਵਿਖੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਮਹਿਲਾ ਸਸ਼ਕਤੀਕਰਣ ਵਿਚ ਮੀਡੀਆ ਦੀ ਭੂਮਿਕਾ ਦੇ ਵਿਸ਼ੇ ਤੇ ਕਰਵਾਏ ਗਏ ਸੈਮੀਨਾਰ ਦਾ ਉਦਘਾਟਨ ਸਮਾ ਰੋਸ਼ਨ ਕਰਕੇ ਕਰਦੇ ਹੋਏ।

Web Admin

Web Admin

5 Dariya News

ਐਸ.ਏ.ਐਸ ਨਗਰ , 08 Mar 2015

Last updated on: Mar 08, 2015, 00:00 IST

ਮਹਿਲਾ ਸਸ਼ਕਤੀਕਰਣ ਤੋਂ ਬਿਨਾਂਹ ਕੋਈ ਵੀ ਸਮਾਜ ਜਾਂ ਦੇਸ਼ ਤਰੱਕੀ ਨਹੀ ਕਰ ਸਕਦਾ। ਔਰਤਾਂ ਦੇ ਸਸ਼ਕਤੀਕਰਣ ਲਈ ਮੀਡੀਆ ਲੋਕ ਰਾਇ ਪੈਦਾ ਕਰਨ ਵਿਚ ਆਪਣੀ ਅਹਿਮ ਭੁਮਿਕਾ ਨਿਭਾ ਸਕਦਾ ਹੈ । ਇਨਾਂਹ ਵਿਚਾਰਾਂ ਦਾ ਪ੍ਰਗਟਾਵਾ ਮਾਣਯੋਗ ਰਾਜਪਾਲ  ਪੰਜਾਬ ਅਤੇ ਹਰਿਆਣਾ ਸ੍ਰੀ ਕਪਤਾਨ ਸਿੰਘ ਸੋਲੰਕੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਥਿਤ ਬ੍ਰਹਮਾ ਕੁਮਾਰੀ  ਸੁਖ ਸ਼ਾਂਤੀ ਭਵਨ ਵਿਖੇ ਪਰਜਾਪਿਤਾ ਬ੍ਰਹਮਾ ਕੁਮਾਰੀਜ਼ ਇਸ਼ਵਰੀਯਾ ਵਿਸ਼ਵ ਵਿਦਿਆਲਿਯਾ ਵੱਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਮਹਿਲਾ ਸਸ਼ਕਤੀਕਰਣ ਵਿਚ ਮੀਡੀਆ ਦੀ ਭੂਮਿਕਾ ਤੇ ਕਰਵਾਏ ਗਏ ਇਕ ਰੋਜ਼ਾ ਨੈਸ਼ਨਲ ਮੀਡੀਆ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂਹ ਕਿਹਾ ਕਿ ਲੋਕ ਮੱਤ ਹੀ ਔਰਤਾਂ ਦੇ ਸਸ਼ਕਤੀਕਰਣ ਲਈ  ਵਧੇਰੇ ਸਾਰਥਕ ਹੋ ਸਕਦਾ ਹੈ ਜਿਸ ਨਾਲ ਲੋਕਾਂ ਦੀ ਔਰਤਾਂ ਪ੍ਰਤੀ ਸੋਚ ਵਿਚ ਤਬਦੀਲੀ ਆ ਸਕਦੀ ਹੈ। ਉਨਾਂਹ ਕਿਹਾ ਕਿ ਕਿਸੇ ਵੀ ਰਾਸ਼ਟਰ ਦੇ ਵਿਕਾਸ ਲਈ ਔਰਤਾਂ ਦਾ ਸਸ਼ਕਤੀਕਰਣ ਹੋਣਾ ਜਰੂਰੀ ਹੈ । ਰਾਜਪਾਲ ਕਪਤਾਨ ਸਿੰਘ ਸੋਲੰਕੀ ਨੇ ਕਿਹਾ ਸਾਡੇ ਦੇਸ਼ ਵਿਚ ਭਾਂਵੇਂ ਮਰਦਾਂ ਦਾ ਦਬਦਬਾ ਹੈ ਪ੍ਰੰਤੂ ਇਥੇ ਔਰਤਾਂ ਦਾ ਵੀ ਪੂਜਣ ਯੋਗ ਸਥਾਨ ਹੈ ਉਨਾਂਹ ਕਿਹਾ ਕਿ ਕੋਈ ਵੀ ਪਰਿਵਾਰ ਜਿਥੇ ਔਰਤ ਦੁਖੀ ਹੋਵੇ ਉਹ ਖੁਸ਼ ਨਹੀ ਰਹਿ ਸਕਦਾ । ਉਨਾਂਹ ਕਿਹਾ ਕਿ ਔਰਤਾਂ ਨੂੰ ਆਪਣੀ ਜਿੰਮੇਵਾਰੀ ਸਵੈ ਫੈਸਲੇ ਅਤੇ ਆਰਥਿਕ ਅਜ਼ਾਦੀ ਪ੍ਰਤੀ  ਅਤੇ ਉਨਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ  ਹੋਣਾ ਬਹੁਤ ਮਹੱਤਵ ਰੱਖਦਾ ਹੈ। 

ਜਿਸ ਲਈ ਮੀਡੀਆ ਵੀ ਆਪਣਾ ਬਹੁਤ ਵੱਡਾ ਰੋਲ ਅਦਾ ਕਰ ਸਕਦਾ ਹੈ ਅਤੇ ਮੀਡੀਏ ਨੂੰ ਔਰਤਾਂ ਦੇ ਵਿਕਾਸ ਅਤੇ ਲਿੰਗ ਅਨੁਪਾਤ ਦੀ ਬਰਾਬਰੀ ਪ੍ਰਤੀ ਵੀ ਸਮਾਜ ਨੂੰ ਸੁਚੇਤ ਕਰਨ ਦੀ ਲੋੜ ਹੈ। ਰਾਜਪਾਲ ਨੇ ਕਿਹਾ ਕਿ ਰਾਜ ਅਤੇ ਕੇਂਦਰ ਦੀ ਸਰਕਾਰ ਵੱਲੋਂ ਔਰਤਾਂ ਦੇ ਸਸ਼ਕਤੀਕਰਣ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਹਨ । ਉਨਾਂਹ ਕਿਹਾ ਕਿ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੇਟੀ ਬਚਾਓ , ਬੇਟੀ ਪੜਾਓ ਅਤੇ ਸੁਕੰਨਿਆ ਸੁਮਰਿਧੀ ਅਕਾਂਊਂਟ ਸਕੀਮਾਂ ਜੋ ਕਿ ਲੜਕੀਆਂ ਨੂੰ ਸਿੱਖਿਆ ਦੇਣ ਲਈ ਉਤਸ਼ਾਹਤ ਕਰਦੀਆਂ ਹਨ ਚਲਾਈਆਂ ਗਈਆਂ ਹਨ । ਉਨਾਂਹ ਇਸ ਮੌਕੇ ਖੋਜੀ ਪੱਤਰਕਾਰੀ ਵਿਚ ਪੱਤਰਕਾਰਾਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਪੱਤਰਕਾਰਾਂ ਦੀ ਹਰ ਥਾਂ ਤੇ ਪਹੁੰਚ ਹੁੰਦੀ ਹੈ। ਉਨਾਂਹ ਇਸ ਮੌਕੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਕਰਵਾਏ ਗਏ ਸੈਮੀਨਾਰ ਲਈ ਪਰਜਾਪਿਤਾ ਬ੍ਰਹਮਾ ਕੁਮਾਰੀਜ਼ ਇਸ਼ਵਰੀਯਾ ਵਿਸ਼ਵ ਵਿਦਿਆਲਿਯਾ ਦੇ ਪ੍ਰਬੰਧਕਾਂ ਨੂੰ ਵਧਾਈ ਵੀ ਦਿੱਤੀ।  ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪ੍ਰੋ: ਕਮਲ ਦਿਕਸ਼ਤ ਮੁਲਿਆਨੂਗਾਟ ਮੀਡੀਆ ਅਤੇ ਪ੍ਰੋਫੈਸ਼ਰ ਅਤੇ ਮੁੱਖੀ ਮੱਖਣ ਲਾਲ ਚਤੁਰਵੇਦੀ ਯੂਨੀਵਰਸਿਟੀ ਭੁਪਾਲ ਨੇ ਆਪਣੇ ਕੂੰਜੀਵਤ ਭਾਸ਼ਨ ਵਿਚ ਕਿਹਾ ਕਿ ਸਾਡੀਆਂ ਕਦਰਾਂ ਕੀਮਤਾਂ ਇਥੋਂ ਤੱਕ ਸਵਾਲਾਂ ਦੇ ਘੇਰੇ ਵਿਚ ਆ ਗਈਆਂ ਹਨ ਕਿ ਸਾਨੂੰ ਅਜਿਹੇ ਸੈਮੀਨਾਰ ਕਰਾਉਣ ਦੀ ਲੋੜ ਮਹਿਸੂਸ ਹੋ ਰਹੀ ਹੈ। ਉਨਾਂਹ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਮੀਡੀਆ ਊਸਾਰੂ ਕਦਰਾਂ ਕੀਮਤਾਂ ਨੂੰ ਉਜਾਗਰ ਕਰਕੇ ਔਰਤਾਂ ਦੇ ਸ਼ਸਕਤੀਕਰਣ ਲਈ ਅਗੇ ਆਵੇ । ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੀਨੀਅਰ ਰੈਜੀਡੈਂਟ ਐਡੀਟਰ ਹਿੰਦੁਸਤਾਨ ਟਾਇਮਜ਼ ਸ੍ਰੀ ਰਮੇਸ਼ ਵਿਨਾਇਕ ਨੇ ਕਿਹਾ ਕਿ ਮੀਡੀਆ ਔਰਤਾਂ ਦੇ ਸ਼ਸਕਤੀਕਰਣ ਲਈ ਉਸਾਰੂ ਭੂਮਿਕਾ ਨਿਭਾ ਰਿਹਾ ਹੈ। ਪਰ ਅਜੇ ਵੀ ਇਸ ਖੇਤਰ ਵਿਚ ਹੋਰ ਕੰਮ ਕਰਨ ਦੀ ਲੋੜ ਹੈ ਅਤੇ ਮੀਡੀਏ ਨੂੰ ਮਹਿਲਾ ਸ਼ਸਕਤੀਕਰਣ ਦੇ ਨਾਲ ਨਾਲ ਲਿੰਗ ਅਨੁਪਾਤ ਦੇ ਸੁਧਾਰ ਲਈ ਵੀ ਉਸਾਰੂ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨਾਂਹ ਕਿਹਾ ਕਿ ਇਕੱਲਾ ਕਾਨੂੰਨ ਕੁਝ ਨਹੀਂ ਕਰ ਸਕਦਾ । ਪ੍ਰੰਤੂ ਲੋਕਾਂ ਦੀ ਔਰਤਾਂ ਪ੍ਰਤੀ ਸੋਚ ਬਦਲਣ ਦੀ ਲੋੜ ਹੈ। ਜਿਸ ਵਿਚ ਮੀਡੀਆ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਨਾਂ ਔਰਤਾਂ ਦੀ ਸਿੱਖਿਆ ਤੇ ਜੋਰ ਦਿੰਦਿਆਂ ਕਿਹਾ ਕਿ ਜੇ ਮਰਦ ਨੂੰ ਸਿੱਖਿਆ ਦੇਵੋਗੇ ਤਾਂ ਉਹ ਇੱਕਲੇ ਮਰਦ ਲਈ ਹੋਵੇਗੀ ਪ੍ਰੰਤੂ ਜੇਕਰ ਔਰਤ ਨੂੰ ਸਿੱਖਿਆ ਦੇਵਾਂਗੇ ਤਾਂ ਆਉਣ ਵਾਲੀ ਪੀੜੀ ਸਿੱਖਿਅਕ ਹੋਵੇਗੀ। ਉਨਾਂਹ ਮੀਡੀਏ ਨੂੰ ਦਿਹਾਤੀ ਖੇਤਰ ਵਿਚ ਰਹਿ ਰਹੀਆਂ ਔਰਤਾਂ ਦੀਆਂ ਮੁਸ਼ਕਲਾਂ ਸਬੰਧੀ ਵੀ ਤੱਥ ਉਜਾਗਰ ਕਰਨ ਲਈ ਕਿਹਾ । ਉਨਾਂਹ ਹੋਰ ਕਿਹਾ ਕਿ ਹੁਣ ਔਰਤਾਂ ਕਿਸੇ ਗੱਲੋਂ ਘੱਟ ਨਹੀ ਰਹੀਆਂ ਅਤੇ ਬਹੁਤ ਸਾਰੀਆਂ ਔਰਤਾਂ ਮੀਡੀਆ ਦੇ ਖੇਤਰ ਵਿਚ ਮਹੱਤਵ ਪੂਰਨ ਅਹੁਦਿਆਂ ਤੇ ਅਖ਼ਬਾਰਾਂ ਅਤੇ ਟੈਲੀਵਿਯਜ਼ਨ ਚੈਨਲਾਂ ਚ ਐਡੀਟਰ ਦੇ ਤੌਰ ਤੇ ਕੰਮ ਰਹੀਆਂ ਹਨ। 

ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਟੇਟ ਹੈੱਡ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਦੈਨਿਕ ਭਾਸਕਰ ਸ੍ਰੀ ਦੀਪਕ ਧਿਮਾਨ ਨੇ ਕਿਹਾ ਕਿ ਮੀਡੀਆ ਹਮੇਸ਼ਾਂ ਆਮ ਲੋਕਾਂ ਦੀ ਸਹਾਇਤਾ ਲਈ ਅਗੇ ਆਇਆ ਹੈ ਜਦੋਂ ਲੋਕਾਂ ਨੇ ਉਸ ਦੀ ਲੋੜ ਸਮਝੀ ਅਤੇ ਮੀਡੀਏ ਨੇ ਬੇਖੌਫ ਹੋ ਕੇ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਉਨਾਂ੍ਹ ਕਿਹਾ ਕਿ ਦੈਨਿਕ ਭਾਸਕਰ ਵੱਲੋਂ ਰਾਜਸਥਾਨ ਦੇ ਸਕੂਲਾਂ ਵਿਚ ਲੜਕੀਆਂ ਲਈ ਇਕ ਹਜ਼ਾਰ ਪਾਖਾਨੇ ਬਣਵਾਏ ਹਨ। ਉਨਾਂ੍ਹ ਹੋਰ ਦੱਸਿਆ ਕਿ ਦੈਨਿਕ ਭਾਸਕਰ ਵੱਲੋਂ ਸਾਲ 2011 ਵਿਚ ਬੇਟੀ ਪੜਾਓ ਸਕੀਮ ਲਾਂਚ ਕੀਤੀ ਸੀ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਔਰਤਾਂ ਨੂੰ ਨਗਰ ਕੌਸਲਾਂ ਅਤੇ ਪੰਚਾਇਤਾਂ ਵਿਚ 33 ਫੀਸਦੀ ਰਾਖਵਾਂ ਕਰਣ ਦਿਵਾਉਣ ਵਿਚ ਮੀਡੀਏ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਵਿਧਾਨ ਸਭਾ ਅਤੇ ਲੋਕ ਸਭਾ ਵਿਚ ਵੀ 33 ਫੀਸਦੀ ਰਾਖਵਾਂਕਰਣ ਲਈ ਰਾਹ ਪੱਧਰਾ ਹੋ ਗਿਆ ਹੈ। ਉਨਾਂ੍ਹ ਇਸ ਮੌਕੇ ਭਰੂਣ ਹੱਤਿਆ ਦਾਜ ਦਹੇਜ ਵਰਗੀਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਵੀ ਸਮਾਜ ਨੂੰ ਇਕ ਜੁੱਟ ਹੋਣ ਲਈ ਆਖਿਆ । ਸੈਮੀਨਾਰ ਨੂੰ ਸੰਬੋਧਨ ਕਰਦਿਆਂ ਵਾਇਸ ਚੇਅਰਪਰਸਨ ਆਲ ਇੰਡੀਆ ਸੋਸਲ ਵਿੰਗ ਰਾਜਯੋਗੀ ਬੀ.ਕੇ. ਅਮੀਰਚੰਦ ਨੇ ਕਿਹਾ ਕਿ ਮੀਡੀਏ ਨੂੰ ਨਕਾਰਤਮਕ ਖ਼ਬਰਾਂ ਲਈ ਸੰਕੋਚ ਕਰਨਾ ਚਾਹੀਦਾ ਹੈ।  ਉਨਾਂਹ ਔਰਤਾਂ ਦੇ ਸ਼ਸਕਤੀਕਰਣ ਲਈ ਮੀਡੀਏ ਵੱਲੋਂ ਨਿਭਾਏ ਜਾ ਰਹੇ ਰੋਲ ਦੀ ਪ੍ਰਸੰਸਾ ਵੀ ਕੀਤੀ। ਇਸ ਮੌਕੇ ਮਾਂਊਟ ਆਬੂ ਤੋਂ ਪੁੱਜੇ ਸ੍ਰੀ ਬੀ.ਕੇ. ਸ਼ਨਤਾਨੂੰ ਕੋਅਰਡੀਨੇਟਰ ਮੀਡੀਆ ਵਿੰਗ, ਸ੍ਰੀ ਬੀ.ਕੇ ਕੋਮਲ ਕੋਅਰਡੀਨੇਟਰ ਪੀਐਮਵੀਟੀ ਸਮੇਤ ਐਸ.ਡੀ.ਐਮ ਸ਼੍ਰੀ ਲਖਮੀਰ ਸਿੰਘ , ਸਕੱਤਰ ਜਿਲਾ੍ਹ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਤਰਨਤਾਰਨ ਸਿੰਘ ਬਿੰਦਰਾ ਸਮੇਤ ਹੋਰ ਪੱਤਵੰਤੇ ਵੀ ਮੌਜੂਦ ਸਨ।

 

Tags: Kaptan Singh Solanki

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD