ਮੁਕਤੀ ਮੋਰਚਾ ਖਰੜ ਦੇ ਵਿਧਾਨ ਸਭਾ ਹਲਕਾ ਤੋਂ ਉਮੀਦਵਾਰ ਕਮਲ ਕਿਸੋਰ ਸ਼ਰਮਾ ਨੇ ਸਪੱਸ਼ਟ ਤੌਰ ਤੇ ਐਲਾਨ ਕੀਤਾ ਕਿ ਉਹ ਵੋਟਰਾਂ ਦੇ ਸਹਿਯੋਗ ਨਾਲ ਚੋਣ ਜਿੱਤ ਕੇ ਸਮੁੱਚੀ ਖਰੜ ਤਹਿਸੀਲ ਨੂੰ ਕੰਢੀ ਏਰੀਆ ਦਾ ਦਰਜਾ ਦਿਵਾਉਣਗੇ ਕਿਉਕਿ ਖਰੜ ਤਹਿਸੀਲ ਦੇ ਬਹੁਤ ਸਾਰੇ ਪਿੰਡ, ਸ਼ਹਿਰ ਕੁਰਾਲੀ, ਖਰੜ ਅਜੇ ਵੀ ਵਾਂਝੇ ਹਨ। ਉਹ ਪਿੰਡ ਮੀਆਂਪੁਰ ਵਿਖੇ ਭਰਵੀਂ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੋਰਚੇ ਦਾ ਮਨੋਰਥ ਹੈ ਕਿ ਪਿੰਡਾਂ, ਸ਼ਹਿਰਾਂ ਨੂੰ ਬਰਾਬਰ ਸਹੂਲਤਾਂ ਮਿਲਣ ਅਤੇ ਕਿਸੇ ਨਾਲ ਕੋਈ ਪੱਖਪਾਤ ਨਾ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਚੋਣ ਜਿੱਤਣ ਤੋਂ ਬਾਅਦ ਮੋਰਚੇ ਵਲੋਂ ਸੂਬੇ ਵਿਚ ਬਣਨ ਵਾਲੀ ਸਰਕਾਰ ਤੇ ਇਹ ਦਬਾਓ ਪਾ ਕੇ ਐਲਾਨ ਕਰਵਾਇਆ ਜਾਵੇਗਾ ਕਿ ਸਮੁੱਚੀ ਖਰੜ ਤਹਿਸੀਲ ਨੂੰ ਕੰਢੀ ਏਰੀਆ ਦਾ ਦਰਜ਼ਾ ਦਿੱਤਾ ਜਾਵੇ ਅਤੇ ਕੰਢੀ ਏਰੀਆ ਦੇ ਨਿਵਾਸੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਪਹਿਲ ਦੇ ਆਧਾਰ ਤੇ ਲਾਗੂ ਕੀਤਾ ਜਾਵੇ। ਇਸ ਮੌਕੇ ਮਾਵੀ ਸਿੰਘ, ਰਵੀ, ਗੁਰਜੰਟ ਸਿੰਘ, ਲਾਲ ਸਿੰਘ ਲਾਲੀ, ਸੁਖਦੇਵ ਸਿੰਘ, ਸੱਜਣ ਸਿੰਘ, ਮੇਵਾ ਸਿੰਘ, ਕਾਕਾ ਸਿੰਘ, ਮਨਮੋਹਨ ਸਿੰਘ, ਪਾਲ ਸਿੰਘ ਆਦਿ ਸਮੇਤ ਹੋਰ ਆਗੂ ਵੀ ਹਾਜ਼ਰ ਸਨ